ਜੇ ਤੁਸੀਂ ਇੱਕ ਸਵਦੇਸ਼ੀ ਆਸਟ੍ਰੇਲੀਅਨ ਹੋ, ਤਾਂ ਤੁਸੀਂ ਘੱਟ ਉਮਰ ਦੀ ਉਮੀਦ, ਸਿਹਤ ਦੇ ਹੇਠਲੇ ਪੱਧਰ, ਸਿੱਖਿਆ, ਰੁਜ਼ਗਾਰ, ਅਤੇ ਗੈਰ-ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨਾਲੋਂ ਉੱਚੀ ਮੌਤ ਦਰ ਦਾ ਅਨੁਮਾਨ ਲਗਾ ਸਕਦੇ ਹੋ ਅਤੇ ਜੇ ਤੁਸੀਂ ਇੱਕ ਪੁਰਸ਼ ਸਵਦੇਸ਼ੀ ਆਸਟ੍ਰੇਲੀਆਈ ਹੋ, ਤਾਂ ਸੰਭਾਵਨਾ ਹੈ ਕਿ ਤੁਹਾਡੇ ਵਿੱਚ ਲਗਭਗ ਛੇਆਂ ਵਿੱਚੋਂ ਇੱਕ ਇਸ ਸਮੇਂ ਜੇਲ੍ਹ ਵਿੱਚ ਹੋ ਸਕਦਾ ਹੈ ਜਾਂ ਉਸਨੇ ਜੇਲ੍ਹ ਵਿੱਚ ਸਮਾਂ ਬਿਤਾਇਆ ਹੋ ਸਕਦਾ ਹੈ।
ਇਸ ਵਿੱਚ ਉੱਚ ਆਤਮ ਹੱਤਿਆ ਦਰਾਂ, ਸਦਮੇ ਅਤੇ ਰੋਜ਼ਾਨਾ ਭੇਦਭਾਵ ਸ਼ਾਮਲ ਹਨ।
ਅੰਕੜੇ ਚਿੰਤਾਜਨਕ ਹਨ ਅਤੇ ਅਸੀਂ ਇਸ ਬਾਰੇ ਜਾਣਦੇ ਹਾਂ ਕਿਉਂਕਿ ਹਰ ਚਾਰ ਸਾਲਾਂ ਬਾਅਦ ਉਤਪਾਦਕਤਾ ਕਮਿਸ਼ਨ ਓਵਰਕਮਿੰਗ ਇੰਡੀਜਨਸ ਡਿਸਅਡਵਾੰਟੇਜ ਰਿਪੋਰਟ ਪ੍ਰਕਾਸ਼ਤ ਕਰਦਾ ਹੈ।
ਰੋਮਲੀ ਮੋਕਾਕ ਉਤਪਾਦਕਤਾ ਕਮਿਸ਼ਨ ਦੇ ਕਮਿਸ਼ਨਰ ਹਨ।
ਇਹ ਰਿਪੋਰਟ ਸਿਹਤ, ਸਿੱਖਿਆ, ਬਚਪਨ ਦੇ ਸ਼ੁਰੂਆਤੀ ਵਿਕਾਸ ਅਤੇ ਨਿਆਂ ਵਰਗੇ ਖੇਤਰਾਂ ਦੀ ਜਾਂਚ ਕਰਦੀ ਹੈ। ਕਮਿਸ਼ਨਰ ਮੋਕਾਕ ਦਾ ਕਹਿਣਾ ਹੈ ਕਿ ਇਹ ਰਿਪੋਰਟ ਲਗਭਗ 52 ਉਪਾਵਾਂ ਦੀ ਜਾਂਚ ਕਰਦੀ ਹੈ ਜੋ ਕਿ ਸੱਭਿਆਚਾਰਕ ਸੰਦਰਭਾਂ, ਭਾਸ਼ਾਵਾਂ, ਭਾਈਚਾਰਕ ਦੂਰ -ਦੁਰਾਡੇ ਅਤੇ ਪਰਿਵਾਰਕ ਰਚਨਾ ਅਤੇ ਉਨ੍ਹਾਂ ਦੇ ਆਪਸੀ ਸੁਮੇਲ ਨੂੰ ਦਰਸਾਉਂਦੀ ਹੈ।
2020 ਦੀ ਰਿਪੋਰਟ ਸ਼ੁਰੂਆਤੀ ਬਚਪਨ ਦੇ ਵਿਕਾਸ ਅਤੇ ਸਕੂਲੀ ਪੜ੍ਹਾਈ ਵਿੱਚ ਸੁਧਾਰ ਅਤੇ ਬਾਲ ਮੌਤ ਦੀ ਦਰ ਨੂੰ ਘੱਟ ਦਰਸਾਉਂਦੀ ਹੈ।
ਇਹ ਡੂੰਘੀ ਚਿੰਤਾ ਦੇ ਖੇਤਰਾਂ ਨੂੰ ਵੀ ਉਜਾਗਰ ਕਰਦੀ ਹੈ ਜਿਵੇਂ ਕਿ ਘਰ ਤੋਂ ਬਾਹਰ ਦੇਖਭਾਲ ਵਿੱਚ ਬੱਚਿਆਂ ਦੀ ਵੱਧ ਰਹੀ ਗਿਣਤੀ।
ਅੰਕੜੇ ਦਰਸਾਉਂਦੇ ਹਨ ਕਿ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰੀ ਢਾਂਚਿਆਂ ਤੋਂ ਹਟਾਉਣ ਦਾ ਯੁਵਾ ਨਿਆਂ ਪ੍ਰਣਾਲੀ ਅਤੇ ਬਾਲਗ ਜੇਲ੍ਹਾਂ ਵਿੱਚ ਉਨ੍ਹਾਂ ਦੀ ਵਧੇਰੇ ਪੇਸ਼ਗੀ ਨਾਲ ਸਿੱਧਾ ਸਬੰਧ ਹੈ।
ਹੈਲਨ ਮੌਰਿਸਨ ਜੋ ਐਨ ਆਈ ਟੀਵੀ ਦੀ ਨਵੀਂ ਦਸਤਾਵੇਜ਼ੀ 'ਕੈਦ ਰਾਸ਼ਟਰ' ਦੀ ਨਿਰਮਾਤਾ ਹੈ, ਦੱਸਦੀ ਹੈ ਕਿ ਸਵਦੇਸ਼ੀ ਕੈਦੀਆਂ ਤੇ ਆਸਟ੍ਰੇਲੀਆ ਦਾ ਪ੍ਰਤੀ ਸਾਲ 8 ਬਿਲੀਅਨ ਡਾਲਰ ਖਰਚ ਹੁੰਦਾ ਹੈ।
ਕੋਲੋਨਾਈਜੇਸ਼ਨ ਦੇ ਰਵੱਈਏ ਅਤੇ ਨੀਤੀਆਂ, ਮੌਕਿਆਂ ਦੀ ਘਾਟ ਅਤੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੁਆਰਾ ਅਨੁਭਵ ਕੀਤੇ ਪ੍ਰਣਾਲੀਗਤ ਨੁਕਸਾਨਾਂ ਨਾਲ ਸਿੱਧੇ ਤੌਰ ਉੱਤੇ ਜੁੜੇ ਹੋ ਸਕਦੇ ਹਨ।
ਪੁਰਾਣਾ ਅਨੁਭਵ, ਜਿਵੇਂ ਕਿ ਜ਼ਮੀਨ ਅਤੇ ਸੱਭਿਆਚਾਰ ਦਾ ਨੁਕਸਾਨ, ਚੋਰੀ ਦੀ ਉਜਰਤ ਅਤੇ ਹਿੰਸਾ, ਪੀੜ੍ਹੀ ਦਰ ਪੀੜ੍ਹੀ ਗਰੀਬੀ ਅਤੇ ਹੋਰ ਨੁਕਸਾਨਾਂ ਨੂੰ ਸੰਚਾਰਿਤ ਕਰਦਾ ਹੈ।
ਰੋਮਲੀ ਮੋਕਾਕ ਦਾ ਕਹਿਣਾ ਹੈ ਕਿ ਇਹ ਪਛਾਣਨਾ ਮਹੱਤਵਪੂਰਨ ਹੈ ਕਿ ਜਦੋਂ ਲੋਕ ਵਰਤਮਾਨ ਵਿੱਚ ਰਹਿੰਦੇ ਹਨ, ਅਸੀਂ ਸਾਰੇ ਆਪਣੇ ਅਤੀਤ ਤੋਂ ਆਏ ਹਾਂ।
1910 ਤੋਂ 1970 ਦੇ ਦਹਾਕੇ ਤੱਕ, ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਜ਼ਬਰਦਸਤੀ ਹਟਾ ਦਿੱਤਾ ਗਿਆ ਅਤੇ ਸਰਕਾਰੀ ਨੀਤੀਆਂ ਦੇ ਤਹਿਤ ਉਨ੍ਹਾਂ ਦੀਆਂ ਸਭਿਆਚਾਰਕ ਜੜ੍ਹਾਂ ਤੋਂ ਇਨਕਾਰ ਕੀਤਾ ਗਿਆ।
ਇਹ ਇਸ ਵਿਚਾਰ ਨਾਲ ਕੀਤਾ ਗਿਆ ਸੀ ਕਿ ਬੱਚੇ ਗੋਰੇ ਸਮਾਜ ਵਿੱਚ ਸ਼ਾਮਲ ਹੋ ਜਾਣਗੇ। ਜਿਨ੍ਹਾਂ ਨੂੰ ਹੁਣ 'ਸਟੋਲਨ ਜਨਰੇਸ਼ਨਸ' ਭਾਵ ਚੋਰੀ ਹੋਈ ਪੀੜ੍ਹੀ ਵਜੋਂ ਜਾਣਿਆ ਜਾਂਦਾ ਹੈ।
ਆਸਟ੍ਰੇਲੀਆ ਵਿੱਚ ਅੱਜ ਵੀ ਅਜਿਹੇ ਸਵਦੇਸ਼ੀ ਜੀਉਂਦੇ ਹਨ ਜੋ ਚੋਰੀ ਹੋਈ ਪੀੜ੍ਹੀ ਦੇ ਮੈਂਬਰ ਹਨ ਜਾਂ ਜਿਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਕਹੋ ਲਏ ਗਏ ਸਨ।
ਉਹ ਲੋਕ ਹਨ ਜਿਨ੍ਹਾਂ ਨੂੰ ਸਿੱਖਿਆ ਤੋਂ ਵਾਂਝਾ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਸਨ, ਜਨਤਕ ਥਾਵਾਂ 'ਤੇ ਇਜਾਜ਼ਤ ਨਹੀਂ ਸੀ, ਸਿਹਤ ਸੰਭਾਲ ਪ੍ਰਾਪਤ ਨਹੀਂ ਕਰ ਸਕਦੇ ਸਨ, ਜਾਂ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ।
ਹੈਲਨ ਮੌਰਿਸਨ ਕਹਿੰਦੀ ਹੈ ਕਿ ਇਨ੍ਹਾਂ ਬੇਇਨਸਾਫੀਆਂ ਦੇ ਪ੍ਰਭਾਵ ਸਵਦੇਸ਼ੀ ਕੈਦ ਦੀਆਂ ਦਰਾਂ ਵਿੱਚ ਸਭ ਤੋਂ ਵੱਧ ਸਪਸ਼ਟ ਰੂਪ ਵਿੱਚ ਦਿਖਾਈ ਦਿੰਦੇ ਹਨ।
ਵੀਹ ਸਾਲ ਪਹਿਲਾਂ, ਲਗਭਗ 4000 ਦੇਸੀ ਬਾਲਗ ਸਲਾਖਾਂ ਦੇ ਪਿੱਛੇ ਸਨ ਅਤੇ ਹੁਣ ਇਹ ਗਿਣਤੀ ਲਗਭਗ 12,000 ਹੈ। ਇਹ ਦਰ ਗੈਰ-ਆਦਿਵਾਸੀ ਲੋਕਾਂ ਦੇ ਮੁਕਾਬਲੇ 12 ਗੁਣਾ ਜ਼ਿਆਦਾ ਹੈ। ਨੌਜਵਾਨ ਸਵਦੇਸ਼ੀ ਲੋਕਾਂ ਲਈ, ਇਹ 22 ਗੁਣਾ ਹੈ।
ਇਨ੍ਹਾਂ ਜਬਰਦਸਤ ਅੰਕੜਿਆਂ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣ ਨੇ ਹੈਲਨ ਮੌਰਿਸਨ ਨੂੰ ਆਪਣੀ ਦਸਤਾਵੇਜ਼ੀ ਫਿਲਮ 'ਕੈਦ ਰਾਸ਼ਟਰ' ਬਣਾਉਣ ਲਈ ਪ੍ਰੇਰਿਆ।
ਬਹੁਤ ਸਾਰੇ ਆਸਟ੍ਰੇਲੀਆਈ ਲੋਕ ਉਸ ਰਾਸ਼ਟਰ ਪ੍ਰਤੀ ਵਚਨਬੱਧ ਹਨ ਜੋ ਪਿਛਲੀ ਬੇਇਨਸਾਫ਼ੀ ਨੂੰ ਖੁੱਲ੍ਹ ਕੇ ਸਵੀਕਾਰ ਕਰਦਾ ਹੈ।
ਹੈਲਨ ਮੌਰਿਸਨ ਕਹਿੰਦੀ ਹੈ ਕਿ ਨੁਕਸਾਨਾਂ ਨੂੰ ਹੱਲ ਕਰਨ ਲਈ ਗੁੰਝਲਦਾਰ ਹੋਣ ਦੀ ਜ਼ਰੂਰਤ ਨਹੀਂ ਹੈ।
ਬਹੁਤ ਸਾਰੇ ਸੁਧਾਰਾਂ ਦੁਆਰਾ ਸਿਹਤ ਅਤੇ ਜੀਵਨ ਵਿੱਚ ਸਮਾਨਤਾ ਪ੍ਰਾਪਤ ਕਰਨ ਲਈ ਇਸ ਪਾੜੇ ਨੂੰ ਖਤਮ ਕਰਨਾ ਸਰਕਾਰ ਦੀ ਵਚਨਬੱਧਤਾ ਹੈ।
ਪਾੜੇ ਨੂੰ ਖਤਮ ਕਰਨ ਦਾ ਰਾਸ਼ਟਰੀ ਸਮਝੌਤਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਅਤੇ ਆਸਟ੍ਰੇਲੀਆ ਦੀਆਂ ਸਾਰੀਆਂ ਸਰਕਾਰਾਂ ਦੇ ਵਿੱਚ ਸਾਂਝੇ ਫੈਸਲੇ ਲੈਣ 'ਤੇ ਕੇਂਦਰਤ ਹੈ।
ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਮਦਦ ਦੀ ਲੋੜ ਹੈ, ਤਾਂ ਤੁਸੀਂ ਲਾਈਫਲਾਈਨ ਨੂੰ 13 11 14 ਤੇ ਫੋਨ ਕਰ ਸਕਦੇ ਹੋ ਜਾਂ 1300 224 636 ਤੇ ਬਿਓਂਡ ਬਲੂ ਨਾਲ ਸੰਪਰਕ ਕਰ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ