ਨਵੇਂ ਪ੍ਰੋਗਰਾਮ ਤਹਿਤ ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ ਨਿਊ ਸਾਊਥ ਵੇਲਜ਼ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ

International students on a university campus in Australia

Source: Getty Images

ਫੈਡਰਲ ਸਰਕਾਰ ਦੀ ਮਨਜ਼ੂਰੀ ਪਿੱਛੋਂ ਇਸ ਪ੍ਰੋਗਰਾਮ ਤਹਿਤ ਹਰ ਪੰਦਰੀਂ ਦਿਨੀਂ 250 ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਜੁਲਾਈ 2021 ਤੋਂ ਨਿਊ ਸਾਊਥ ਵੇਲਜ਼ ਲਿਆਂਦਾ ਜਾ ਸਕੇਗਾ। ਇਹ ਵਿਦਿਆਰਥੀ ਉਸ ਗਿਣਤੀ ਤੋਂ ਵੱਖਰੇ ਹੋਣਗੇ ਜੋ ਆਸਟ੍ਰੇਲੀਆ ਮੁੜਦੇ ਲੋਕਾਂ ਲਈ ਸੂਬੇ ਵੱਲੋਂ ਪਹਿਲਾਂ ਤੋਂ ਹੀ ਨਿਰਧਾਰਤ ਕੀਤੀ ਗਈ ਹੈ।


ਨਿਊ ਸਾਊਥ ਵੇਲਜ਼ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਇੱਕ ਪਾਇਲਟ ਯੋਜਨਾ ਉੱਤੇ ਕੰਮ ਕਰ ਰਹੀ ਹੈ।

ਐੱਨ ਐੱਸ ਡਬਲਯੂ ਦੇ ਖਜ਼ਾਨਚੀ ਡੋਮਿਨਿਕ ਪੈਰੋਟੇਟ ਨੇ ਇਕ ਬਿਆਨ ਵਿਚ ਕਿਹਾ ਕਿ ਇਥੇ ਪਹੁੰਚਣ 'ਤੇ ਵਿਦਿਆਰਥੀਆਂ ਨੂੰ ਖਾਸ ਇਸੇ ਉਦੇਸ਼ ਨਾਲ ਬਣੀਆਂ ਰਿਹਾਇਸ਼ਗਾਹਾਂ ਵਿੱਚ 14 ਦਿਨ ਲਈ ਕੁਆਰਨਟੀਨ ਕਰਨਾ ਪਵੇਗਾ ਅਤੇ ਉਨ੍ਹਾਂ ਦੇ ਕੋਵਿਡ-19 ਲਈ ਟੈਸਟ ਵੀ ਕੀਤੇ ਜਾਣਗੇ।

"ਸਾਡੇ ਕੋਲ ਹਰ ਸਾਲ ਐਨ ਐਸ ਡਬਲਯੂ ਵਿੱਚ 250,000 ਤੋਂ ਵੀ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਦੇ ਹਨ ਅਤੇ ਉਨ੍ਹਾਂ ਦਾ ਮਹਾਂਮਾਰੀ ਤੋਂ ਪਹਿਲਾਂ ਤਕਰੀਬਨ 95,000 ਤੋਂ ਵੀ ਵੱਧ ਸਥਾਨਕ ਨੌਕਰੀਆਂ ਵਿੱਚ ਸਿੱਧਾ ਰੋਲ ਸੀ," ਉਨ੍ਹਾਂ ਕਿਹਾ।

“ਜੇ ਅਸੀਂ ਤੇਜ਼ੀ ਨਾਲ ਕੰਮ ਨਾ ਕਰੀਏ ਤਾਂ ਵਿਦਿਆਰਥੀ ਹੋਰ ਦੇਸ਼ਾਂ ਵੱਲ ਰੁੱਖ ਕਰਨਗੇ ਅਤੇ ਉਨ੍ਹਾਂ ਨੂੰ ਮੁੜ ਆਸਟ੍ਰੇਲੀਆ ਵਿਚਲੇ ਸਿਖਿਆ ਖੇਤਰ ਨਾਲ਼ ਜੋੜ੍ਹਨ ਲਈ ਫਿਰ ਕਈ ਦਹਾਕਿਆਂ ਦਾ ਸਮਾਂ ਲੱਗ ਸਕਦਾ ਹੈ।”
ਰਾਜ ਸਰਕਾਰ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਚੋਣ ਉਹਨਾਂ ਦੀਆਂ ਯੂਨੀਵਰਸਿਟੀਆਂ ਦੁਆਰਾ ਨਿਰਧਾਰਿਤ "ਮਾਪਦੰਡ ਦੀ ਇੱਕ ਸੀਮਾ" ਅਤੇ ਉਹਨਾਂ ਦੇ ਵਿਅਕਤੀਗਤ ਹਾਲਤਾਂ ਦੇ ਅਧਾਰ ਤੇ ਕੀਤੀ ਜਾਏਗੀ ਜਿਸ ਵਿੱਚ ਉੱਚ-ਡਿਗਰੀ ਖੋਜ ਵਿਦਿਆਰਥੀਆਂ ਨੂੰ ਅਕਸਰ ਪਹਿਲ ਦਿੱਤੀ ਜਾਂਦੀ ਹੈ।

ਯੋਜਨਾ ਦਾ ਭੁਗਤਾਨ ਸਿਖਿਆ ਉਦਯੋਗ ਦੁਆਰਾ ਕੀਤਾ ਜਾਵੇਗਾ ਜਦੋਂਕਿ ਰਾਜ ਸਰਕਾਰ ਪ੍ਰਸ਼ਾਸਨ ਅਤੇ ਕਾਰਜਸ਼ੀਲ ਸਹਾਇਤਾ ਪ੍ਰਦਾਨ ਕਰੇਗੀ।

ਇਸ ਦੌਰਾਨ ਐਸ ਬੀ ਐਸ ਪੰਜਾਬੀ ਦੁਆਰਾ ਪੁੱਛੇ ਸੁਆਲਾਂ ਦੇ ਜਵਾਬ ਵਿੱਚ ਨਿਊ ਸਾਊਥ ਵੇਲਜ਼ ਟਰੇਜਰੀ ਬੁਲਾਰੇ ਨੇ ਦੱਸਿਆ ਕਿ ਅਗਲੇ 6 ਤੋਂ 8 ਹਫਤੇ ਤੱਕ ਵਿਦਿਆਰਥੀ ਮੁੜ ਪਰਤਣ ਦੀ ਪੂਰੀ ਸੰਭਾਵਨਾ ਹੈ।
ਸਾਡੇ ਇਹ ਪੁੱਛਣ ਉੱਤੇ ਕਿ ਕੀ ਇਸ ਪਾਇਲਟ ਪ੍ਰੋਗਰਾਮ ਭਾਰਤ ਦੇ ਵਿਦਿਆਰਥੀ ਵੀ ਸ਼ਾਮਿਲ ਹਨ ਟਰੇਜਰੀ ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਅਜੇ ਵਿਚਾਰ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਇੱਕ ਤਿਹਾਈ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਇਕੱਲੇ ਨਿਊ ਸਾਊਥ ਵੇਲਜ਼ ਵਿੱਚ ਪੜ੍ਹਦੇ ਹਨ।

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਇਸ ਕਾਰਜ ਲਈ ਆਪਣੀ ਸਮੁੱਚੀ ਯੋਜਨਾ ਫ਼ੇਡਰਲ ਸਰਕਾਰ ਕੋਲ਼ ਮਨਜ਼ੂਰੀ ਲਈ ਪਹਿਲਾਂ ਹੀ ਭੇਜੀ ਹੋਈ ਹੈ।

ਇਸ ਦੌਰਾਨ ਫੈਡਰਲ ਸਿੱਖਿਆ ਮੰਤਰੀ ਐਲਨ ਟੱਜ ਨੇ ਕਿਹਾ ਕਿ ਇਹ ਯੋਜਨਾ ਉਨ੍ਹਾਂ ਦੁਆਰਾ "ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀ ਪ੍ਰਤੀਤ ਹੁੰਦੀ ਹੈ" ਪਰ ਉਹ ਸੰਪੂਰਨ ਵੇਰਵਿਆਂ ਤਹਿਤ ਪੂਰੇ ਧਿਆਨ ਨਾਲ ਫੈਸਲਾ ਲੈਣਾ ਚਾਹੁੰਦੇ ਹਨ। 

“ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਾਪਸ ਲਿਆਉਣ ਦੀ ਇੱਛਾ ਰੱਖਦੇ ਹਾਂ, ਪਰ ਨਾਲ ਹੀ ਅਸੀਂ ਆਸਟ੍ਰੇਲੀਆ ਵਿੱਚ ਹੋਰ ਕੋਵਿਡ ਫੈਲਣ ਦਾ ਜੋਖਮ ਨਹੀਂ ਲੈਣਾ ਚਾਹੁੰਦੇ,” ਉਨ੍ਹਾਂ
ਇਸ ਦੌਰਾਨ ਸਿਖਿਆ ਖੇਤਰ ਦੇ ਮਾਹਿਰਾਂ ਨੇ ਇਸ ਯੋਜਨਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨਾਲ ਸੂਬੇ ਦੇ ਹਾਸਪੀਟੈਲਿਟੀ ਅਤੇ ਰੀਟੇਲ ਖੇਤਰ ਖੇਤਰ ਨੂੰ ਵੀ ਫਾਇਦਾ ਹੋ ਸਕਦਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੱਡੀ ਗਿਣਤੀ ਵਿਚ ਕੰਮ ਕਰਦੇ ਹਨ।

ਨਿਊ ਸਾਊਥ ਵੇਲਜ਼ ਸਰਕਾਰ ਦਾ ਮੰਨਣਾ ਹੈ ਕਿ ਬੰਦ ਹੋਈਆਂ ਅੰਤਰਰਾਸ਼ਟਰੀ ਸਰਹੱਦਾਂ ਕਰਕੇ ਜਿਸ ਵਿੱਚ ਵਿਦਿਆਰਥੀ ਅਤੇ ਸੈਰ-ਸਪਾਟਾ ਸੇਕਟਰ ਵੀ ਸ਼ਾਮਿਲ ਹੈ, ਸੂਬੇ ਵਿੱਚ ਪ੍ਰਤੀ ਮਹੀਨਾ ਅੰਦਾਜ਼ਨ 1.5 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਸਿੱਖਿਆ ਉਦਯੋਗ ਨੇ ਕੋਵਿਡ ਮਹਾਮਾਰੀ ਤੋਂ ਪਹਿਲਾਂ ਸਾਲ 2019 ਵਿੱਚ 14.6 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।

ਨਿਊ ਸਾਊਥ ਵੇਲਜ਼ ਸਰਕਾਰ ਦੀ ਪਾਇਲਟ ਯੋਜਨਾ ਬਾਰੇ ਪੰਜਾਬੀ ਵਿੱਚ ਸੁਣਨ ਲਈ ਇਸ ਆਡੀਓ ਲਿੰਕ ਉੱਤੇ ਕਲਿਕ ਕਰੋ:
LISTEN TO
Under a new pilot prgram International students could soon be allowed to return to NSW  image

ਨਵੇਂ ਪ੍ਰੋਗਰਾਮ ਤਹਿਤ ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ ਨਿਊ ਸਾਊਥ ਵੇਲਜ਼ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ

SBS Punjabi

01:07


ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।


Share