ਸਾਲ 2020-21 ਵਿੱਚ ਸਥਾਈ ਨਿਵਾਸ ਦੇ ਪ੍ਰਮੁੱਖ ਕਿੱਤਿਆਂ ਬਾਰੇ ਜਾਣੋ

Skilled migrants

Skilled migrants Source: Getty Images

ਸਕਿਲਡ ਸਟ੍ਰੀਮ ਸ਼੍ਰੇਣੀ ਅਧੀਨ ਸਾਲ 2020-2021 ਵਿੱਚ ਰਜਿਸਟਰਡ ਨਰਸਾਂ, ਸਾਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰਸ ਅਤੇ ਅਕਾਊਂਟੈਂਟਸ ਵਜੋਂ ਕੰਮ ਕਰ ਰਹੇ ਸਕਿਲਡ ਕਾਮਿਆਂ ਨੂੰ ਸਭ ਤੋਂ ਵੱਧ ਸਥਾਈ ਰੈਜ਼ੀਡੈਂਸੀ ਵੀਜ਼ੇ ਪ੍ਰਾਪਤ ਹੋਏ।


ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸਕਿਲਡ ਕਾਮੇ ਜੋ ਸਥਾਈ ਨਿਵਾਸ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਉਹ ਜ਼ਿਆਦਾ ਤਰ ਕੋਵਿਡ-ਪ੍ਰਭਾਵਿਤ ਨਾਜ਼ੁਕ ਖੇਤਰਾਂ ਅਤੇ ਕਿੱਤਿਆਂ ਵਿੱਚ ਕਮ ਕਰ ਰਹੇ ਸਨ।

ਸਕਿਲਡ ਖ਼ੇਤਰ ਵਿੱਚ ਸਬ ਤੋਂ ਵੱਧ ਰਜਿਸਟਰਡ ਨਰਸਾਂ ਅਤੇ ਦੂਜੇ ਸਥਾਨ ਤੇ ਸਾਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰ ਰਹੇ। ਅਕਾਊਂਟੈਂਟਸ, ਆਈਸੀਟੀ ਕਾਰੋਬਾਰ ਅਤੇ ਸਿਸਟਮ ਵਿਸ਼ਲੇਸ਼ਕਾਂ ਅਤੇ ਸਿਵਲ ਇੰਜੀਨੀਅਰ ਪੇਸ਼ੇਵਰਾਂ ਨੂੰ ਵੀ ਕਾਫ਼ੀ ਸਥਾਈ ਵੀਜ਼ੇ ਪ੍ਰਦਾਨ ਕੀਤੇ ਗਏ।

ਸਕਿਲਡ ਧਾਰਾ ਵਿੱਚ ਸਭ ਤੋਂ ਪ੍ਰਸਿੱਧ ਵੀਜ਼ਾ ਉਪ -ਸ਼੍ਰੇਣੀ ਸਬਕਲਾਸ 186 ਰਹੀ ਜਿਸ ਅਧੀਨ 23000 ਸਥਾਨ ਉਨ੍ਹਾਂ ਬਿਨੈਕਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਇਸ ਰੁਜ਼ਗਾਰਦਾਤਾ ਪ੍ਰਾਯੋਜਿਤ ਸ਼੍ਰੇਣੀ ਅਧੀਨ ਅਰਜ਼ੀ ਦਿੱਤੀ ਸੀ। ਇਸ ਸ਼੍ਰੇਣੀ ਵਿੱਚ ਸਾਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰਸ ਨੂੰ ਸਭ ਤੋਂ ਵੱਧ ਵੀਜ਼ੇ ਪ੍ਰਾਪਤ ਹੋਏ, ਇਸਦੇ ਬਾਅਦ ਰਜਿਸਟਰਡ ਨਰਸਾਂ, ਅਕਾਊਂਟੈਂਟਸ, ਆਈਸੀਟੀ ਕਾਰੋਬਾਰ ਅਤੇ ਪ੍ਰਣਾਲੀਆਂ ਦੇ ਵਿਸ਼ਲੇਸ਼ਕ, ਯੂਨੀਵਰਸਿਟੀ ਦੇ ਲੈਕਚਰਾਰ ਅਤੇ ਅਧਿਆਪਕ ਰਹੇ।

ਸਟੇਟ ਅਤੇ ਟੈਰੀਟਰੀ ਨਾਮਜ਼ਦ ਸ਼੍ਰੇਣੀ (ਸਬਕਲਾਸ 190) ਦੂਜੀ ਸਭ ਤੋਂ ਮਕਬੂਲ ਵੀਜ਼ਾ ਸ਼੍ਰੇਣੀ ਰਹੀ ਜਿਸ ਅਧੀਨ ਨਰਸਾਂ ਨੂੰ ਸਭ ਤੋਂ ਵੱਧ ਸਥਾਈ ਵੀਜ਼ੇ ਪ੍ਰਾਪਤ ਹੋਏ, ਇਸਦੇ ਬਾਅਦ ਸਾਫਟਵੇਅਰ ਪ੍ਰੋਗਰਾਮਰ, ਅਕਾਉਂਟੈਂਟ, ਆਈਸੀਟੀ ਵਿਸ਼ਲੇਸ਼ਕ, ਜਨਰਲ ਪ੍ਰੈਕਟੀਸ਼ਨਰ ਅਤੇ ਰਿਹਾਇਸ਼ੀ ਮੈਡੀਕਲ ਅਧਿਕਾਰੀ ਰਹੇ।

ਡਿਜੀਟੈਕ, ਸਿਹਤ ਉਦਯੋਗ ਅਤੇ ਊਰਜਾ ਖੇਤਰ ਵਰਗੇ ਖੇਤਰਾਂ ਵਿੱਚ ਅਨੁਭਵ ਵਾਲੇ ਬਿਨੈਕਾਰਾਂ ਨੂੰ ਸਭ ਤੋਂ ਵੱਧ ਗਲੋਬਲ ਟੈਲੇਂਟ ਵੀਜ਼ੇ ਦਿੱਤੇ ਗਏ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share