ਨਿਊ ਸਾਊਥ ਵੇਲਜ਼ ਤੋਂ ਮੈਂਬਰ ਪਾਰਲੀਆਮੈਂਟ ਗੁਰਮੇਸ਼ ਸ਼ਿੰਘ ਨੇ ਧਾਰਮਿਕ ਸੁਤੰਰਤਾ ਅਤੇ ਸਮਾਨਤਾ ਬਿੱਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ, “ਕੁੱਝ ਸਮਾਂ ਪਹਿਲਾਂ ਇਸ ਬਿੱਲ ਵਾਸਤੇ ਵਿਆਪਕ ਧਰਮਾਂ ਦੇ ਨੁਮਾਂਇੰਦਿਆਂ ਕੋਲੋਂ ਜਾਣਕਾਰੀ ਮੰਗੀ ਗਈ ਸੀ ਅਤੇ ਤਕਰੀਬਨ 150 ਬੇਨਤੀਆਂ ਮਿਲੀਆਂ ਸਨ। ਇਸ ਸਮੇਂ ਇੱਕ ਜਾਂਚ ਕਮੇਟੀ ਵਲੋਂ ਇਹਨਾਂ ਨੁਮਾਂਇੰਦਿਆਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਸੁਣੇ ਜਾ ਰਹੇ ਹਨ। ਇਸ ਚਾਰ ਦਿਨਾਂ ਦੀ ਇਸ ਸੁਣਵਾਈ ਤੋਂ ਬਾਅਦ ਪਾਰਲੀਆਮੈਂਟ ਸਕੱਤਰ, ਇਸ ਸਾਰੀ ਜਾਣਕਾਰੀ ਨੂੰ ਪਾਰਲੀਆਮੈਂਟ ਦੇ ਅਗਲੇ ਸੈਸ਼ਨ ਜੋ ਕਿ ਮਾਰਚ 2021 ਵਿੱਚ ਸ਼ੁਰੂ ਹੋਣਾ ਹੈ, ਤੱਕ ਇੱਕ ਰਿਪੋਰਟ ਦੇ ਰੂਪ ਵਿੱਚ ਪੇਸ਼ ਕਰਨਗੇ”।
ਪ੍ਰਮੁੱਖ ਨੁੱਕਤੇ:
- ਇੱਕ 12 ਮੈਂਬਰੀ ਕਮੇਟੀ ਬਣਾ ਕੇ ਧਾਰਮਿਕ ਨੁਮਾਂਇਦਿਆਂ ਦੀ ਵਿਚਾਰ ਸੁਣੇ ਜਾ ਰਹੇ ਹਨ।
- ਇਸ ਕਮੇਟੀ ਵਿੱਚ ਅਲੱਗ ਅਲੱਗ ਧਰਮਾਂ ਦੇ ਮੈਂਬਰ ਪਾਰਲੀਆਮੈਂਟਾਂ ਨੂੰ ਸ਼ਾਮਲ ਕੀਤਾ ਹੋਇਆ ਹੈ ਤਾਂ ਕਿ ਸਾਰੇ ਧਰਮਾਂ ਦੇ ਹੱਕਾਂ ਦੀ ਬਰਾਬਰੀ ਨਾਲ ਰਾਖੀ ਕੀਤੀ ਜਾ ਸਕੇ।
- ਇਹ ਕਮੇਟੀ ਆਪਣੀ ਰਿਪੋਰਟ ਛੇ ਮਹੀਨਿਆਂ ਤੱਕ ਪਾਰਲੀਆਮੈਂਟ ਵਿੱਚ ਸੌਂਪ ਦੇਵੇਗੀ।
- ਭਾਈਚਾਰੇ ਅਜੇ ਵੀ ਆਪਣੇ ਸਥਾਨਕ ਐਮ ਪੀਆਂ ਦੇ ਜ਼ਰੀਏ ਆਪਣੇ ਵਿਚਾਰ ਭੇਜ ਸਕਦੇ ਹਨ।
“ਬੇਸ਼ਕ ਇਸ ਬਿੱਲ ਲਈ ਮੰਗੀਆਂ ਗਈਆਂ ਸਬਮਿਸ਼ਨਸ ਦਾ ਸਮਾਂ ਤਾਂ ਖਤਮ ਹੋ ਚੁੱਕਾ ਹੈ, ਫੇਰ ਵੀ ਭਾਈਚਾਰੇ ਆਪਣੇ ਵਿਚਾਰ ਸਥਾਨਕ ਐਮ ਪੀਆਂ ਦੇ ਜ਼ਰੀਏ ਭੇਜ ਸਕਦੇ ਹਨ। ਇਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਜਮ੍ਹਾਂ ਕਰਵਾਉਣ ਵਿੱਚ ਛੇ ਮਹੀਨੇ ਦਾ ਸਮਾਂ ਲਾਉਣਾ ਹੈ”, ਕਿਹਾ ਗੁਰਮੇਸ਼ ਨੇ।
ਇਸ 12 ਮੈਂਬਰੀ ਜਾਂਚ ਕਮੇਟੀ ਦੇ ਮੈਂਬਰ ਕਈ ਧਰਮਾਂ ਜਿਵੇਂ ਇਸਾਈ, ਮੁਸਲਿਮ ਅਤੇ ਸਿੱਖ ਧਰਮਾਂ ਤੋਂ ਹਨ।
ਕਈ ਸਮੂਹਾਂ ਅਤੇ ਧਾਰਮਿਕ ਅਦਾਰਿਆਂ ਵਲੋਂ ਇਸ ਬਿੱਲ ਦਾ ਵਿਰੋਧ ਕੀਤੇ ਜਾਣ ਦੇ ਜਵਾਬ ਵਿੱਚ ਗੁਰਮੇਸ਼ ਨੇ ਕਿਹਾ, “ਆਸਟ੍ਰੇਲੀਆ ਵਿੱਚ ਕਿਸੇ ਨਾਲ ਜਾਤੀ, ਲਿੰਗ, ਜਾਂ ਉਮਰ ਆਦਿ ਕਰਕੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਪਰ ਇਸ ਸਮੇਂ ਧਾਰਮਿਕ ਅਧਾਰ ਤੇ ਅਜਿਹੀ ਕੋਈ ਕਾਨੂੰਨੀ ਸੁਰੱਖਿਆ ਨਹੀਂ ਹੈ। ਇਸ ਬਿੱਲ ਨਾਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਧਾਰਮਿਕ ਹੱਕਾਂ ਦੀ ਰਾਖੀ ਲਈ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ”।
“ਇਹ ਬਿੱਲ ਸਾਰੇ ਧਾਰਮਿਕ ਅਸਾਮਤਾ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਹ ਸਾਰਿਆਂ ਲਈ ਨਿਰਪੱਖ ਅਤੇ ਬਰਾਬਰੀ ਪ੍ਰਦਾਨ ਕਰਨ ਵਾਲਾ ਸਿੱਧ ਹੋਵੇਗਾ”।
ਗੁਰਮੇਸ਼ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ, “ਬੇਸ਼ਕ ਇਹ ਬਿੱਲ ਕਾਫੀ ਗੁੰਝਲਦਾਰ ਹੈ, ਪਰ ਸਾਰਿਆਂ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਵਧੀਆ ਬਣਾਇਆ ਜਾ ਸਕੇ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।