ਬੇਸ਼ਕ ਤੁਸੀਂ ਕਿਰਾਏ ‘ਤੇ ਰਹਿੰਦੇ ਹੋ ਜਾਂ ਉਸ ਘਰ ਦੇ ਮਾਲਕ ਹੋ, ਤੁਹਾਡੇ ਆਲੇ-ਦੁਆਲੇ ਹਰੇ-ਭਰੇ ਬੂਟਿਆਂ ਦੇ ਬਹੁਤ ਸਾਰੇ ਫਾਇਦੇ ਹਨ।
ਬਾਗਬਾਨੀ ਵਿਗਿਆਨੀ ਜਸਟਿਨ ਕੈਲਵਰਲੇ ਦਾ ਕਹਿਣਾ ਹੈ ਕਿ ਹਰਿਆਵਲ ਨਾਲ ਕੰਮ ਕਰਨਾ ਹਰ ਕਿਸੇ ਲਈ ਚੰਗਾ ਹੁੰਦਾ ਹੈ।
ਸਾਡੇ ਸ਼ਹਿਰੀ ਰੁੱਖਾਂ ਨਾਲ ਸਬੰਧਤ ਫੈਸਲਿਆਂ ਤਹਿਤ ਦੇਸ਼ ਭਰ ਵਿੱਚ ਰੁੱਖਾਂ ਦੀ ਸੰਭਾਲ ਦੇ ਆਦੇਸ਼ ਹਨ।
ਮਾਰਕਸ ਪਰਲ ਮੈਲਬੌਰਨ ਵਿੱਚ ਪੋਰਟ ਫਿਲਿਪ ਸ਼ਹਿਰ ਦਾ ਮੇਅਰ ਹਨ - ਉਨ੍ਹਾਂ ਮੁਤਾਬਿਕ ਜ਼ਿਆਦਾਤਰ ਅੰਦਰੂਨੀ-ਸ਼ਹਿਰ ਖੇਤਰਾਂ ਵਿੱਚ ਸੀਮਤ ਥਾਂ ਹੈ ਅਤੇ ਸਥਾਪਿਤ ਰੁੱਖ ਸਾਡੇ ਜੰਗਲੀ ਜੀਵਣ, ਸਾਡੀਆਂ ਸਮਾਜਿਕ ਸਹੂਲਤਾਂ ਅਤੇ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਇਸ ਲਈ ਲੋਕਾਂ ਨੂੰ ਮਹੱਤਵਪੂਰਨ ਰੁੱਖਾਂ ਨੂੰ ਹਟਾਉਣ ਤੋਂ ਪਹਿਲਾਂ ਕੌਂਸਲ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ, ਤੇ ਇੱਥੋਂ ਤੱਕ ਕਿ ਨਿੱਜੀ ਬਗੀਚਿਆਂ ਲਈ ਵੀ ਇਹ ਨਿਯਮ ਲਾਗੂ ਹਨ।
ਹਰ ਥਾਂ ਜਾਂ ਸ਼ਹਿਰ ਦੇ ਵੱਖਰੇ ਨਿਯਮ ਹਨ ਜੋ ਮਹੱਤਵਪੂਰਨ ਰੁੱਖਾਂ ਨੂੰ ਪਰਿਭਾਸ਼ਿਤ ਕਰਦੇ ਹਨ।
ਕਿਰਾਏਦਾਰਾਂ ਨੂੰ ਸਲਾਹ ਹੈ ਕਿ ਮਕਾਨ-ਮਾਲਕ ਦੀ ਇਜਾਜਤ ਲੈਕੇ ਹੀ ਬਾਗਬਾਨੀ ਦਾ ਕੋਈ ਵੱਡਾ ਕਾਰਜ ਅਰੰਭਿਆ ਜਾਵੇ ।
ਬਗੀਚਾ ਲਗਾਉਣ ਦੇ ਅਣਗਿਣਤ ਫਾਇਦੇ ਹਨ - ਪੌਸ਼ਟਿਕ ਤੇ ਮੁੱਲ ਦੇ ਲਿਹਾਜ਼ ਨਾਲ ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਕੋਈ ਬਦਲ ਨਹੀਂ ਹੈ।
ਹੋਰ ਜਾਨਣ ਲਈ ਸੁਣੋ ਇਹ ਆਡੀਓ ਰਿਪੋਰਟ....