ਕਰੋਨਾਵਾਇਰਸ ਖ਼ਿਲਾਫ਼ ਤਿਆਰ ਕੀਤੇ ਗਏ ਕੋਵਿਡ-19 ਦੇ ਟੀਕੇ ਜਾਨਾਂ ਬਚਾ ਰਹੇ ਹਨ। ਇਹ ਵੈਕਸੀਨ ਬੀਮਾਰੀ ਜਾਂ ਮੌਤ ਦੇ ਖਤਰੇ ਵਾਲੇ ਲੋਕਾਂ ਖ਼ਾਸਕਰ ਬਜ਼ੁਰਗਾਂ ਦੀ ਸਿਹਤ-ਸੁਰੱਖਿਆ ਵਿੱਚ ਖਾਸਮ-ਖਾਸ ਮਦਦਗਾਰ ਸਾਬਿਤ ਹੋ ਰਹੇ ਹਨ।
ਆਸਟ੍ਰੇਲੀਅਨ ਸਰਕਾਰ ਵਲੋਂ ਇਹ ਵੈਕਸੀਨ ਮੁਫ਼ਤ ਦਿੱਤੇ ਜਾ ਰਹੇ ਹਨ ਤੇ ਦੁਨੀਆਂ ਵਿੱਚ ਇਸ ਵੇਲੇ ਤਕ ਕਰੋੜਾਂ ਲੋਕਾਂ ਨੂੰ ਇਹ ਵੈਕਸੀਨ ਜਾਂ ਟੀਕੇ ਲਾਏ ਜਾ ਚੁੱਕੇ ਹਨ ਤੇ ਇਹ ਅਸਰਦਾਰ ਤੇ ਸੁਰੱਖਿਅਤ ਪਾਏ ਗਏ ਹਨ।
ਕੋਵਿਡ-19 ਵੈਕਸੀਨ ਨਾਲ ਜੁੜੇ ਤੁਹਾਡੇ ਇਹਨਾਂ ਜ਼ਰੂਰੀ ਸੁਆਲਾਂ ਦੇ ਜੁਆਬ ਅਸੀਂ ਮਾਹਿਰ ਡਾ ਸੰਦੀਪ ਭਗਤ ਨੂੰ ਪੁੱਛੇ ਹਨ:
- ਕੋਵਿਡ-19 ਵੈਕਸੀਨ ਕੀ ਹੈ ਤੇ ਇਹ ਮੇਰੇ ਲਈ ਕਿਓਂ ਜ਼ਰੂਰੀ ਹੈ?
- ਕੀ ਕਰੋਨਾਵਾਇਰਸ ਤੋਂ ਕਦੇ ਨਿਜਾਤ ਪਾਈ ਜਾ ਸਕੇਗੀ?
- ਐਸਟਰਾਜ਼ੇਨੇਕਾ ਤੇ ਫਾਈਜ਼ਰ ਵੈਕਸੀਨ ਵਿਚ ਕੀ ਭਿੰਨਤਾ ਹੈ ਤੇ ਕਿਹੜੀ ਵੈਕਸੀਨ ਬਿਹਤਰ ਹੈ?
- ਵੈਕਸੀਨ ਲਵਾਉਣ ਪਿੱਛੋਂ ਕਿੰਨੀ ਦੇਰ ਤਕ ਇਹ ਟੀਕਾ ਦੁਬਾਰਾ ਲਾਉਣ ਦੀ ਲੋੜ ਨਹੀਂ ਪਵੇਗੀ?
- ਵੈਕਸੀਨ ਲਵਾਉਣ ਦਾ ਕੀ ਫ਼ਾਇਦਾ ਤੇ ਕੀ ਇਹ ਲੱਗਣ ਉਪਰੰਤ ਵੀ ਵਾਇਰਸ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ?
- ਕੀ ਐਸਟਰਾਜ਼ੇਨੇਕਾ ਦੀ ਪਹਿਲੀ ਡੋਜ਼ ਲੱਗਣ ਤੋਂ ਬਾਅਦ ਹੋਰ ਕਿਸਮ ਦੀ ਵੈਕਸੀਨ ਡੋਜ਼ ਲਗਵਾਈ ਜਾ ਸਕਦੀ ਹੈ?
- ਕੀ ਇਹ ਵੈਕਸੀਨ ਵਿਜ਼ਟਰ ਵੀਜ਼ੇ ਉਤੇ ਆਏ ਬਜ਼ੁਰਗ ਮਾਪਿਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੋਰ ਵੀਜ਼ਾਧਾਰਕਾਂ ਲਈ ਵੀ ਉਪਲਬਧ ਹਨ?
- ਟੀਕੇ ਲਗਵਾਉਣ ਲਈ ਬੁਕਿੰਗ ਕਿਵੇਂ ਕਰਵਾਈ ਜਾ ਸਕਦੀ ਹੈ?
ਜੁਆਬ ਜਾਨਣ ਲਈ ਤੁਸੀਂ ਇਹ ਆਡੀਓ ਲਿੰਕ ਕ੍ਲਿਕ ਕਰ ਸਕਦੇ ਹੋ:
LISTEN TO

ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ ਉੱਤੇ ਆਏ ਬਜ਼ੁਰਗ ਤੇ ਵਿਦਿਆਰਥੀ ਵੀ ਮੁਫ਼ਤ ਲਗਵਾ ਸਕਦੇ ਹਨ ਕੋਵਿਡ-19 ਵੈਕਸੀਨ
SBS Punjabi
16:07
ਵੈਕਸੀਨ ਕੀ ਹੁੰਦੇ ਹਨ
ਫਲੂ ਦੇ ਟੀਕੇ ਵਾਂਗ ਕੋਵਿਡ-19 ਵੈਕਸੀਨ ਤੁਹਾਡੇ ਸਰੀਰ ਵਿੱਚ ਐਸੀ ਪ੍ਰੋਟੀਨ ਪੈਦਾ ਕਰਦਾ ਹੈ ਜੋ ਜੇ ਤੁਸੀਂ ਵਾਇਰਸ ਦੇ ਸੰਪਰਕ ਵਿੱਚ ਆਏ ਤਾਂ ਤੁਹਾਨੂੰ ਬੀਮਾਰ ਹੋਣ ਤੋਂ ਬਚਾਉਂਦੀ ਹੈ ਇਸ ਵੈਕਸੀਨ ਵਿਚ ਕੋਵਿਡ-19 ਵਾਇਰਸ ਨਹੀਂ ਹੁੰਦਾ।
ਜਦੋਂ ਤੁਹਾਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਇਹ ਤੁਹਾਡੇ ਸਰੀਰ ਵਿੱਚ 'ਐਂਟੀਬਾਡੀ' ਬਣਾਉਂਦੀ ਹੈ ਤਾਂ ਕਿ ਜੇ ਤੁਸੀਂ ਅਸਲੀ ਵਾਇਰਸ ਦੇ ਸੰਪਰਕ ਵਿੱਚ ਆ ਜਾਓ ਤਾਂ ਤੁਸੀਂ ਇਨਫੈਕਸ਼ਨ ਦਾ ਮੁਕਾਬਲਾ ਕਰ ਸਕੋ।
ਕੀ ਮੈਨੂੰ ਵੈਕਸੀਨ ਲਵਾਉਣੀ ਚਾਹੀਦੀ ਹੈ

Dr Sandeep Bhagat is a Melbourne-based health practitioner. Source: Supplied
ਕੋਵਿਡ-19 ਵੈਕਸੀਨ ਲੋਕਾਂ ਦੀ ਜਾਨ ਬਚਾ ਰਿਹਾ ਹੈ ਤੇ ਇਹ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਚਾਉਣ ਦਾ ਇੱਕ ਵਧੀਆ ਤਰੀਕਾ ਹੈ। ਜਿੰਨੇ ਜ਼ਿਆਦਾ ਲੋਕ ਵੈਕਸੀਨੇਟ ਹੁੰਦੇ ਹਨ ਅਤੇ ਇਸ ਵਿਰੁੱਧ ਸੁਰੱਖਿਆ ਪ੍ਰਾਪਤ ਕਰਦੇ ਹਨ, ਵਾਇਰਸ ਦਾ ਫੈਲਾਅ ਉਨਾ ਹੀ ਘਟਦਾ ਹੈ। ਬਜ਼ੁਰਗਾਂ ਨੂੰ ਗੰਭੀਰ ਕਿਸਮ ਦੀ ਬੀਮਾਰੀ ਤੋਂ ਬਚਾਉਣ ਤੇ ਕੋਵਿਡ-19 ਕਾਰਨ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਚਾਉਣ ਲਈ ਵੀ ਇਹ ਵੈਕਸੀਨ ਅਸਰਦਾਰ ਸਾਬਤ ਹੋਏ ਹਨ।
ਕੋਵਿਡ-19 ਟੀਕੇ ਸਾਰੇ ਆਸਟ੍ਰੇਲੀਆ ਵਿੱਚ ਰਹਿੰਦੇ ਲੋਕਾਂ ਲਈ ਮੁਫ਼ਤ ਹਨ ਅਤੇ ਇਹ ਟੀਕੇ ਲਗਵਾਉਣ ਲਈ ਤੁਹਾਨੂੰ ਕਿਸੇ ਜੀ ਪੀ ਜਾਂ ਡਾਕਟਰ ਤੋਂ ਲਿਖਾਈ ਪਰਚੀ ਦੀ ਜ਼ਰੂਰਤ ਨਹੀਂ ਪਵੇਗੀ।
ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ, ਜਾਂ ਤੁਸੀਂ ਮੈਡੀਕੇਅਰ ਦੇ ਯੋਗ ਨਹੀਂ ਹੋ, ਤਾਂ ਵੀ ਤੁਸੀਂ ਕੋਵਿਡ-19 ਟੀਕਾ ਮੁਫ਼ਤ ਵਿੱਚ ਲਗਵਾ ਸਕਦੇ ਹੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ