ਕੋਵਿਡ-19 ਬੰਦਸ਼ਾਂ ਕਰਾਨ ਭਾਈਚਾਰੇ ਦੇ ਬਹੁਤ ਸਾਰੇ ਬਜ਼ੁਰਗ ਜਿੱਥੇ ਘਰਾਂ ਵਿੱਚੋਂ ਬਾਹਰ ਜਾਣ ‘ਤੇ ਅਸਮਰਥ ਹੋਏ, ਉੱਥੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਘਰਾਂ ਤੋਂ ਕੰਮ ਜਾਂ ਪੜਾਈ ਕਰਨ ਕਰਕੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹਾਂਮਾਰੀ ਦੌਰਾਨ ਹਾਲਾਤਾਂ ਤੋਂ ਮਜ਼ਬੂਰ ਹੋਏ ਬਜ਼ੁਰਗਾਂ ਦੀ ਮਦਦ ਕਰਨ ਵਾਲੀ ਸੰਸਥਾ ‘ਆਸ਼ਾ’ ਨੇ ਆਪਣੇ ਢੰਗ ਤਰੀਕੇ ਬਦਲਦੇ ਹੋਏ ਇਹਨਾਂ ਦਾ ਆਨਲਾਈਨ ਮਨੋਰੰਜਨ ਕਰਨ ਦੇ ਨਾਲ-ਨਾਲ ਸਿਹਤ ਸਲਾਹਾਂ ਵੀ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਬਹੁਤ ਸਾਰੇ ਬਜ਼ੁਰਗਾਂ ਕੋਲ ਸਮਾਰਟ ਫੋਨ ਅਤੇ ਸੋਸ਼ਲ ਮੀਡੀਆ ਐਪਸ ਪਹਿਲਾਂ ਤੋਂ ਹੀ ਸਨ।
ਇਹਨਾਂ ਬਜ਼ੁਰਗਾਂ ਨੂੰ ਇਕੱਲਤਾ, ਚਿੰਤਾ ਅਤੇ ਪ੍ਰੇਸ਼ਾਨੀ ਤੋਂ ਦੂਰ ਰੱਖਣ ਲਈ ਮਨੋਰੰਜਨ ਦੇ ਨਾਲ ਨਾਲ ਕਸਰਤ ਅਤੇ ਯੋਗਾ ਆਦਿ ਵੀ ਕਰਵਾਇਆ ਜਾਂਦਾ ਹੈ।
ਆਸ਼ਾ ਆਸਟ੍ਰੇਲੀਆ ਸੰਸਥਾ ਦੀ ਸੰਚਾਲਕ ਬਿਜਿੰਦਰ ਦੁੱਗਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, ‘ਕਰੋਨਾਵਾਇਰਸ ਕਾਰਨ ਸਰਕਾਰ ਵਲੋਂ ਲਾਈਆਂ ਬੰਦਸ਼ਾਂ ਦੇ ਪਹਿਲੇ ਦਿਨ ਤੋਂ ਹੀ ਆਸ਼ਾ ਸੰਸਥਾ ਨੇ ਬਜ਼ੁਰਗਾਂ ਵਾਸਤੇ ਸੋਸ਼ਲ ਮੀਡੀਆ ਉੱਤੇ ਕਈ ਗਰੁੱਪ ਬਣਾ ਦਿੱਤੇ ਜਿਹਨਾਂ ਦੁਆਰਾ ਜਿੱਥੇ ਬਜ਼ੁਰਗ ਇੱਕ ਦੂਜੇ ਨਾਲ ਆਨਲਾਈਨ ਮਿਲ ਗੁਲ ਰਹੇ ਹਨ ਉੱਥੇ ਨਾਲ ਹੀ ਉਹ ਸੰਗੀਤ, ਗਾਣੇ, ਚੁਟਕਲੇ ਅਤੇ ਕਈ ਪ੍ਰਕਾਰ ਦੇ ਹੋਰ ਵਿਚਾਰ ਆਦਿ ਵੀ ਸਾਂਝੇ ਕਰ ਰਹੇ ਹਨ’।
ਆਸ਼ਾ ਸੰਸਥਾ ਵਲੋਂ ਬਜ਼ੁਰਗਾਂ ਦੀ ਸਿਹਤ ਦਾ ਖਾਸ ਧਿਆਨ ਰਖਦੇ ਹੋਏ ਇਹਨਾਂ ਨੂੰ ਸਿਹਤ ਮਾਹਰਾਂ ਨਾਲ ਵੀ ਜੋੜਿਆ ਜਾ ਰਿਹਾ ਹੈ, ਜਿੱਥੇ ਇਹ ਆਮ ਮਦਦ ਤੋਂ ਲੈ ਕਿ ਨਿਜੀ ਕਿਸਮ ਦੇ ਸਲਾਹ ਮਸ਼ਵਰੇ ਵੀ ਕਰ ਰਹੇ ਹਨ।
ਬਜ਼ੁਰਗਾਂ ਦੇ ਪਰਿਵਾਰਾਂ ਵਲੋਂ ਜਿੱਥੇ ਆਸ਼ਾ ਸੰਸਥਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ, ਉੱਥੇ ਨਾਲ ਹੀ ਕਈ ਹੋਰ ਨੌਜਵਾਨ ਵੀ ਇਸ ਨਾਲ ਜੁੜਦੇ ਹੋਏ ਆਪਣੀ ਕਲਾ ਦੁਆਰਾ ਬਣਦਾ ਯੋਗਦਾਨ ਪਾ ਰਹੇ ਹਨ।
ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਬਜ਼ੁਰਗਾਂ ਨੂੰ ਸਿਡਨੀ ਦੇ ਕਈ ਇਲਾਕਿਆਂ ਵਿੱਚ ਸੱਦ ਕੇ ਮਨੋਰੰਜਨ ਅਤੇ ਮੁਫਤ ਸਿਹਤ ਸਲਾਹਾਂ ਦਿੱਤੀਆਂ ਜਾਂਦੀਆਂ ਸਨ।
‘ਕਰੋਨਾਵਾਇਰਸ ਕਾਰਨ ਬਹੁਤ ਸਾਰੇ ਬਜ਼ੁਰਗ ਘਰਾਂ ਵਿੱਚ ਹੀ ਬੰਦ ਹੋਣ ਤੇ ਮਜ਼ਬੂਰ ਹੋ ਗਏ ਹਨ। ਇਸ ਦੇ ਹੱਲ ਵਜੋਂ ਆਸ਼ਾ ਸੰਸਥਾ ਨੇ ਬਜ਼ੁਰਗਾਂ ਲਈ ਸੋਸ਼ਲ ਮੀਡੀਆ ਉੱਤੇ ਕਈ ਗਰੁੱਪ ਬਣਾਉਂਦੇ ਹੋਏ ਉਹਨਾਂ ਨੂੰ ਇਹਨਾਂ ਵਿੱਚ ਭਾਗ ਲੈਣ ਲਈ ਪ੍ਰੇਰਤ ਕੀਤਾ ਹੈ’।

Five new online groups have been created based on the physical meeting groups. Source: Bijinder Duggal
ਮਿਸ ਦੁੱਗਲ ਨੇ ਦੱਸਿਆ, ‘ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਬਹੁਤ ਸਾਰੇ ਬਜ਼ੁਰਗ ਆਪਣੇ ਗਾਏ ਹੋਏ ਗੀਤ, ਚੁੱਟਕਲੇ, ਗਜ਼ਲਾਂ, ਨਜ਼ਮਾਂ ਅਤੇ ਅੰਤਾਕਸ਼ੜੀ ਆਦਿ ਵੀ ਖੇਡਦੇ ਹਨ’।
‘ਮਹਾਂਮਾਰੀ ਬੰਦਸ਼ਾਂ ਦੌਰਾਨ ਆਸ਼ਾ ਸੰਸ਼ਥਾ ਦੇ ਸੇਵਾਦਾਰਾਂ ਨੇ ਬਜ਼ੁਰਗਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ। ਉਹਨਾਂ ਨੂੰ ਸਮਾਜਕ ਦੂਰੀਆਂ ਦੀ ਪਾਲਣਾ ਕਰਨ ਦੇ ਨਾਲ ਨਾਲ, ਸਾਫ ਸਫਾਈ ਦਾ ਧਿਆਨ ਰੱਖਣ ਲਈ ਪ੍ਰੇਰਤ ਕੀਤਾ ਜਾਂਦਾ ਰਿਹਾ’।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।