ਟਮਾਰਾ ਕੇਵਨੈੱਟ ਇੱਕ ਕਲੀਨਿਕਲ ਮਨੋਵਿਗਿਆਨੀ ਅਤੇ ਆਸਟ੍ਰੇਲੀਅਨ ਮਨੋਵਿਗਿਆਨਕ ਸੁਸਾਇਟੀ ਦੀ ਪ੍ਰਧਾਨ ਹੈ।
ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਵਿੱਚ ਕੋਵਿਡ -19 ਮਹਾਂਮਾਰੀ ਦੇ ਚਲਦਿਆਂ ਲਗਭਗ ਹਰ ਵਿਅਕਤੀ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਤ ਹੋਇਆ ਹੈ ਜਾਂ ਉਸਨੂੰ ਇਸ ਬਾਰੇ ਕੁਝ ਚਿੰਤਾਵਾਂ ਹਨ।
ਬਿਓਂਡ ਬਲੂ ਲਈ ਇੱਕ ਸਵੈਸੇਵੀ ਸਪੀਕਰ ਵਜੋਂ ਕੰਮ ਕਰਦੇ ਸੇਸੀਲ ਸਾਈ, ਪਿਛਲੇ ਸਮੇਂ ਵਿੱਚ ਡਿਪ੍ਰੈਸ਼ਨ ਨਾਲ ਜੂਝ ਰਹੀ ਸੀ, ਜਿਸਨੂੰ ਉਸਨੇ ਮਨੋ-ਚਿਕਿਤਸਾ ਦੁਆਰਾ ਠੀਕ ਕਰ ਲਿਆ ਹੈ - ਉਹ ਹੁਣ ਆਪਣੀਆਂ ਭਾਵਨਾਵਾਂ ਬਾਰੇ ਕਾਫੀ ਜਾਗਰੂਕ ਹੈ।
ਉਹ ਕੋਵਿਡ-19 ਦੇ ਵਧੇਰੇ ਮਾਮਲਿਆਂ ਅਤੇ ਸਖਤ ਪਾਬੰਦੀਆਂ ਵਾਲੇ ਸਥਾਨਕ ਸਰਕਾਰੀ ਖੇਤਰ ਪੈਰਾਮਾਟਾ ਵਿੱਚ ਰਹਿ ਰਹੀ ਹੈ।
ਸ਼੍ਰੀਮਤੀ ਸਾਈ ਨੇ ਕਿਹਾ ਕਿ ਇਸ ਤਾਲਾਬੰਦੀ ਦੌਰਾਨ ਕਿਸੇ ਸਮੇਂ, ਉਹ ਵਾਇਰਸ ਦੇ ਸੰਕਰਮਣ ਤੋਂ ਇੰਨੀ ਡਰ ਗਈ ਕਿ ਉਹ ਦੋ ਹਫਤਿਆਂ ਲਈ ਘਰ ਤੋਂ ਬਾਹਰ ਨਹੀਂ ਨਿੱਕਲੀ ਸੀ।
ਡਾ. ਕੇਵਨੈੱਟ ਦਾ ਕਹਿਣਾ ਹੈ ਕਿ ਲੋਕ ਸੋਸ਼ਲ ਮੀਡੀਆ 'ਤੇ ਨਵੀਨਤਮ ਅਪਡੇਟਾਂ ਨੂੰ ਲੱਭਣ ਅਤੇ ਹਰ ਸਮੇਂ ਖ਼ਬਰਾਂ ਦੇਖਣ ਦੇ ਆਦੀ ਹੋ ਸਕਦੇ ਹਨ, ਪਰ ਇਹ ਅਸਲ ਵਿੱਚ ਉਨ੍ਹਾਂ ਨੂੰ ਬਦਤਰ ਮਹਿਸੂਸ ਕਰਵਾ ਸਕਦਾ ਹੈ।
ਗ੍ਰਾਂਟ ਬਲਾਸ਼ਕੀ ਬਿਓਂਡ ਬਲੂ ਲਈ ਲੀਡ ਕਲੀਨਿਕਲ ਸਲਾਹਕਾਰ ਹੈ।
ਉਹ ਕਹਿੰਦਾ ਹੈ ਕਿ ਲੋਕਾਂ ਲਈ ਇਸ ਗੱਲ 'ਤੇ ਧਿਆਨ ਕੇਂਦਰਤ ਕਰਨਾ ਮਹੱਤਵਪੂਰਨ ਹੈ ਕਿ ਉਹ ਕਿਸ ਚੀਜ਼ 'ਤੇ ਨਿਯੰਤਰਿਤ ਕਰ ਸਕਦੇ ਹਨ।
ਡਾਕਟਰ ਬਲਾਸ਼ਕੀ, ਜੋ ਕਿ 25 ਸਾਲਾਂ ਤੋਂ ਇੱਕ ਜੀਪੀ ਰਹੇ ਹਨ, ਦਾ ਕਹਿਣਾ ਹੈ ਕਿ ਰੋਕਥਾਮ ਵਾਲੇ ਸਿਹਤ ਜਾਂਚਾਂ ਬਾਰੇ ਨਾ ਭੁੱਲਣਾ ਵੀ ਮਹੱਤਵਪੂਰਨ ਹੈ।
ਉਸਦਾ ਕਹਿਣਾ ਹੈ ਕਿ ਘਰ ਤੋਂ ਕੰਮ ਕਰਨ ਵਾਲਿਆਂ ਲਈ ਨਿੱਜੀ ਜ਼ਿੰਦਗੀ ਅਤੇ ਕੰਮ ਨੂੰ ਸਪਸ਼ਟ ਤੌਰ 'ਤੇ ਵੱਖਰਾ ਰੱਖਣਾ ਵੀ ਮਹੱਤਵਪੂਰਣ ਹੈ।
ਡਾ. ਕੇਵਨੈੱਟ ਕਹਿੰਦੇ ਹਨ ਕਿ ਕੋਵਿਡ-19 ਪਾਬੰਦੀਆਂ ਦੌਰਾਨ ਸਰੀਰਕ ਕਸਰਤ ਬਹੁਤ ਮਹੱਤਵਪੂਰਨ ਹੈ, ਜੋ ਕਿ ਨਾ ਸਿਰਫ ਤੁਹਾਡੀ ਸਰੀਰਕ ਸਿਹਤ ਲਈ ਬਲਕਿ ਤੁਹਾਡੀ ਮਾਨਸਿਕ ਸਿਹਤ ਵਿੱਚ ਸੁਧਾਰ ਲਈ ਵੀ ਲਾਭਦਾਇਕ ਹੈ।
ਕੈਸੈਂਡਰਾ ਸਜ਼ੋਕ ਮੈਲਬੌਰਨ ਯੂਨੀਵਰਸਿਟੀ ਵਿੱਚ ਇੱਕ ਡਾਕਟਰ ਅਤੇ ਪ੍ਰੋਫੈਸਰ ਹੈ। ਉਹ ਇੱਕ ਨਵੀਂ ਰਿਲੀਜ਼ ਹੋਈ ਕਿਤਾਬ, ਸੀਕ੍ਰੇਟਸ ਆਫ ਵੁਮੈਨਸ ਹੈਲਥੀ ਏਜਿੰਗ ਦੀ ਲੇਖਿਕਾ ਵੀ ਹੈ।
ਕਿਤਾਬ ਵਿੱਚ ਇੱਕ ਵਿਲੱਖਣ ਅਧਿਐਨ ਦੇ ਨਤੀਜਿਆਂ ਨੂੰ ਪ੍ਰਕਾਸ਼ਤ ਕੀਤਾ ਗਿਆ ਹੈ ਜੋ ਕਿ ਪਿਛਲੇ 30 ਸਾਲਾਂ ਵਿੱਚ 400 ਤੋਂ ਵੱਧ ਔਰਤਾਂ ਦੇ ਮੱਧ ਤੋਂ ਬਾਅਦ ਦੇ ਜੀਵਨ ਵਿੱਚ ਉਨ੍ਹਾਂ ਦੀ ਸਿਹਤ 'ਤੇ ਕੇਂਦਰਤ ਹੈ।
ਪ੍ਰੋਫੈਸਰ ਸਜ਼ੋਕ ਦਾ ਕਹਿਣਾ ਹੈ ਕਿ ਅਧਿਐਨ ਦਰਸਾਉਂਦਾ ਹੈ ਕਿ ਰੋਜ਼ਾਨਾ ਕਸਰਤ ਕਰਨ ਨਾਲ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਬਲਾਸ਼ਕੀ ਦਾ ਦੱਸਣਾ ਹੈ ਕਿ ਖੁਰਾਕ ਵੱਲ ਧਿਆਨ ਦੇਣਾ ਵੀ ਕਾਫੀ ਮਹੱਤਵਪੂਰਣ ਹੁੰਦਾ ਹੈ।
ਸੇਸੀਲ ਸਾਈ ਦਾ ਕਹਿਣਾ ਹੈ ਕਿ ਮਹਾਂਮਾਰੀ ਦੌਰਾਨ ਉਹ ਉਨ੍ਹਾਂ ਚੀਜ਼ਾਂ ਦੀ ਪ੍ਰਸ਼ੰਸਾ ਕਰਨ ਲੱਗੀ ਹੈ ਜਿਨ੍ਹਾਂ ਨੂੰ ਉਹ ਮਾਮੂਲੀ ਸਮਝਦੀ ਸੀ, ਜਿਵੇਂ ਕਿਸੇ ਦੋਸਤ ਨਾਲ ਗੱਲਬਾਤ ਕਰਨਾ ਜਾਂ ਫਿਲਮਾਂ ਦੇਖਣ ਲਈ ਜਾਣਾ।
ਉਹ ਕਹਿੰਦੀ ਹੈ ਕਿ ਇਸ ਨਾਲ ਉਸਦੇ ਕੁਝ ਨਵੇਂ ਦੋਸਤ ਵੀ ਬਣ ਗਏ ਹਨ।
ਸ਼੍ਰੀਮਤੀ ਸਾਈ ਹੁਣ ਰੋਜ਼ਾਨਾ ਕਸਰਤ ਕਰਦੀ ਹੈ ਅਤੇ ਉਸਨੇ ਮਹਾਂਮਾਰੀ ਦੇ ਦੌਰਾਨ ਇੱਕ ਨਵਾਂ ਜਨੂੰਨ ਲੱਭਦੇ ਹੋਏ ਪੇਂਟਿੰਗ ਦੀ ਵੀ ਸ਼ੁਰੂਆਤ ਕੀਤੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ