ਮੈਲਬਰਨ ਦੇ ਗੁਰੂਦੁਆਰਾ ਸਾਹਿਬ ‘ਸ੍ਰੀ ਗੁਰੂ ਨਾਨਕ ਦਰਬਾਰ, ਆਫਿਸਰ’ ਦੇ ਹਰਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਗੁਰੂਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਕਈ ਸੰਸਥਾਵਾਂ ਤੱਕ ਪਹੁੰਚ ਕਰਦੇ ਹੋਏ ਸੈਂਕੜੇ 'ਆਰ ਏ ਟੀ' ਕਿੱਟਾਂ ਪ੍ਰਾਪਤ ਕੀਤੀਆਂ ਹਨ ਜੋ ਕਿ ਪਿਛਲੇ ਤਿੰਨ ਚਾਰ ਹਫਤਿਆਂ ਤੋਂ ਭਾਈਚਾਰੇ ਦੇ ਲੋੜਵੰਦਾਂ ਵਿੱਚ ਮੁਫਤ ਵੰਡੀਆਂ ਜਾ ਰਹੀਆਂ ਹਨ।
“ਅਸੀਂ ਇਹਨਾਂ ਟੈਸਟ ਕਿੱਟਾਂ ਦੀ ਵੰਡ ਕਰਨ ਲਈ ਇੱਕ ਸਖਤ ਮਾਪਦੰਡ ਲਾਗੂ ਕੀਤਾ ਹੋਇਆ ਹੈ ਤਾਂ ਕਿ ਭਾਈਚਾਰੇ ਦੇ ਸਿਰਫ ਲੋੜਵੰਦਾਂ ਨੂੰ ਹੀ ਇਹ ਕਿੱਟਾਂ ਮਿਲ ਸਕਣ,” ਉਨ੍ਹਾਂ ਕਿਹਾ।
ਖਾਸ ਨੁੱਕਤੇ:
- ਸ੍ਰੀ ਗੁਰੂ ਨਾਨਕ ਦਰਬਾਰ, ਆਫਿਸਰ ਵਲੋਂ ਭਾਈਚਾਰੇ ਦੀ ਮੱਦਦ ਲਈ ਕਈ ਕਾਰਜ ਕੀਤੇ ਜਾਂਦੇ ਹਨ।
- ਕੁਝ ਸਮਾਂ ਪਹਿਲਾਂ ਇਸ ਗੁਰੂਦੁਆਰਾ ਸਾਹਿਬ ਵਿੱਚ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਸੀ।
- ਹੁਣ ਲੋੜਵੰਦਾਂ ਨੂੰ ਰੈਪਿਡ ਐਂਟੀਜਨ ਟੈਸਟ ਕਿੱਟਾਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਹਨ।

Free RAT kits to the needy Source: Hapreet Singh
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।