ਵੌਇਸ ਰੈਫਰੈਂਡਮ : ਆਸਟ੍ਰੇਲੀਅਨ ਲੋਕਾਂ ਨੇ ਦਰਜ ਕੀਤੀ ਜੋਰਦਾਰ ‘ਨਾਂਹ’

R2R PODCAST GFX ABORIGINAL FLAG TORRES STRAIT FLAG_RED.jpg

Credit: Aboriginal and Torres Strait Islander flags (SBS)

ਆਸਟ੍ਰੇਲੀਅਨ ਲੋਕਾਂ ਨੇ ਸੰਵਿਧਾਨ ਵਿੱਚ ਸਵਦੇਸ਼ੀ ਆਵਾਜ਼ ਨੂੰ ਸ਼ਾਮਿਲ ਕਰਨ ਵਾਲੇ ਪ੍ਰਸਤਾਵ ਨੂੰ ਸਾਰੇ 6 ਰਾਜਾਂ ਅਤੇ ਨੌਰਦਰਨ ਟੈਰੇਟਰੀ ਵਿਚ ਨਾਂਹ ਵੋਟ ਨਾਲ ਖਾਰਜ ਕਰ ਦਿੱਤਾ ਹੈ।ਸਿਰਫ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਨੇ ਵੌਇਸ ਦੇ ਹੱਕ ਵਿਚ ਹਾਂ ਵੋਟ ਕੀਤੀ ਹੈ। ਇਹ ਆਸਟ੍ਰੇਲੀਆ ਵਿਚ ਪਿਛਲੇ 24 ਸਾਲਾਂ ਵਿਚ ਹੋਣ ਵਾਲਾ ਪਹਿਲਾ ਰੈਫਰੈਂਡਮ ਸੀ। ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ੀ ਨੇ ਨਤੀਜਿਆਂ ਨੂੰ ਸਵੀਕਾਰ ਕਰਨ ਦਾ ਐਲਾਨ ਕਰ ਦਿੱਤਾ ਹੈ। ਓਧਰ, ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਦਾ ਕਹਿਣਾ ਹੈ ਕਿ ‘ਨਾਂਹ’ ਨਤੀਜੇ ਮੁਲਕ ਲਈ ਚੰਗੇ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।


ਆਸਟ੍ਰੇਲੀਆ ਦੇ ਬਹੁ-ਗਿਣਤੀ ਵੋਟਰਾਂ ਵਲੋਂ ਕੀਤੀ ਜ਼ੋਰਦਾਰ ‘ਨਾਂਹ’ ਨੇ ਜੋ ਸੰਸਦ ਵਿੱਚ ਸਵਦੇਸ਼ੀ ਆਵਾਜ਼ ਨੂੰ ਰੱਦ ਕਰ ਦਿੱਤਾ ਹੈ।

ਇਹ ਆਸਟ੍ਰੇਲੀਆ ਵਿੱਚ ਪਿਛਲੇ 24 ਸਾਲਾਂ ਵਿੱਚ ਹੋਣ ਵਾਲਾ ਪਹਿਲਾ ਰੈਫਰੈਂਡਮ ਸੀ।

ਨੌਰਦਰਨ ਟੈਰੇਟਰੀ ਅਤੇ ਹੋਰਨਾਂ ਰਾਜਾਂ ਵਾਂਗ ਤਸਮਾਨੀਆ ਦੇ ਜਿਆਦਾਤਰ ਵੋਟਰ ਵੀ ਇਸ ਭਾਵਨਾ ਨਾਲ ਸਹਿਮਤ ਸਨ।

ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਵਿਚ ਬਹੁਗਿਣਤੀ ਲੋਕਾਂ ਨੇ ‘ਹਾਂ’ ਵੋਟ ਕੀਤੀ ਹੈ।

‘ਹਾਂ’ ਪ੍ਰਚਾਰਕ ਥੌਮਸ ਮੇਓ ਦਾ ਕਹਿਣਾ ਹੈ ਕਿ ਨਤੀਜਿਆਂ ਤੋਂ ਬਾਅਦ ਉਸ ਦਾ ਦਿਲ ਟੁੱਟ
ਗਿਆ ਹੈ।

ਇੰਡੀਜੀਨਸ ਆਸਟ੍ਰੇਲੀਅਨ ਭਾਈਚਾਰੇ ਦੇ ਮੰਤਰੀ, ਲਿੰਡਾ ਬਰਨੇ, ਨਤੀਜਿਆਂ ਤੋਂ ਬਾਅਦ, ਇੰਡੀਜੀਨਸ ਭਾਈਚਾਰੇ ਨੂੰ ਸਿੱਧਾ ਸੰਬੋਧਨ ਕਰਦਿਆਂ ਭਾਵੁਕ ਹੋ ਗਈ

ਸੀਨੇਟਰ ਜੈਸਿੰਟਾ ਨੰਪੀਜਿੰਪਾ ਨੇ ਵੀ ਜ਼ੋਰਦਾਰ ਨਾਂਹ ਵੋਟ ਦਾ ਸਵਾਗਤ ਕੀਤਾ ਹੈ।

ਐੱਨਆਈਟੀਵੀ ਦੇ ਮਧਿਅਮ ਰਾਹੀਂ, ਫਸਟ ਨੇਸ਼ਨ ਦੇ ਦ੍ਰਿਸ਼ਟੀਕੋਣ ਸਮੇਤ 2023 ਇੰਡੀਜੀਨਸ ਵਾਇਸ ਟੂ ਪਾਰਲੀਮੈਂਟ ਰਿਫਰੈਂਡਮ ਬਾਰੇ ਹੋਰ ਜਾਣਕਾਰੀਆਂ ਲਈ ਐੱਸਬੀਐੱਸ ਨੈਟਵਰਕ ਨਾਲ ਜੁੜੇ ਰਹੋ।

60 ਤੋਂ ਵੱਧ ਭਾਸ਼ਾਵਾਂ ਵਿੱਚ ਲੇਖਾਂ, ਵੀਡੀਓਜ਼ ਅਤੇ ਪੋਡਕਾਸਟਾਂ ਤੱਕ ਪਹੁੰਚ ਕਰਨ ਲਈ 'ਤੇ ਜਾਓ,

ਜਾਂ 'ਤੇ, ਤਾਜ਼ਾ ਖਬਰਾਂ ਅਤੇ ਵਿਸ਼ਲੇਸ਼ਣ, ਦਸਤਾਵੇਜ਼ਾਂ ਅਤੇ ਮਨੋਰੰਜਨ ਨੂੰ ਮੁਫਤ ਵਿੱਚ ਸਟ੍ਰੀਮ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਤੇ ਉੱਤੇ ਵੀ ਫਾਲੋ ਕਰੋ।

Share