'ਰਿਫਿਊਜੀ ਵੀਕ': ਸ਼ਰਨਾਰਥੀ ਭਾਈਚਾਰੇ ਦੇ ਯੋਗਦਾਨ ਨੂੰ ਸਮਝਣ ਤੇ ਉਨ੍ਹਾਂ ਨੂੰ ਮਾਨ-ਸਨਮਾਨ ਦੇਣ ਦਾ ਇੱਕ ਮੌਕਾ

Refugee Week 2022

Refugee Week 2022 Source: RCOA

'ਰਿਫਿਊਜੀ ਵੀਕ' ਦਾ ਮਕਸਦ ਆਮ ਲੋਕਾਂ ਨੂੰ ਸ਼ਰਨਾਰਥੀਆਂ ਦੁਆਰਾ ਸਮਾਜ ਵਿੱਚ ਪਾਏ ਜਾਂਦੇ ਉਸਾਰੂ ਯੋਗਦਾਨਾਂ ਬਾਰੇ ਦੱਸਣਾ ਅਤੇ ਉਨ੍ਹਾਂ ਦੀ ਕਦਰ ਕਰਨਾ ਹੈ। ਆਸਟ੍ਰੇਲੀਆ ਵਿੱਚ ਸ਼ਰਨਾਰਥੀ ਹਫ਼ਤਾ 19 ਜੂਨ ਤੋਂ ਲੈਕੇ 25 ਜੂਨ ਤੱਕ ਮਨਾਇਆ ਜਾਂਦਾ ਹੈ। ਇਸ ਵਿੱਚ 20 ਜੂਨ ਦਾ ਦਿਨ ਸ਼ਾਮਿਲ ਹੁੰਦਾ ਹੈ ਜਿਸਨੂੰ 'ਵਿਸ਼ਵ ਸ਼ਰਨਾਰਥੀ ਦਿਵਸ' ਵਜੋਂ ਮਾਨਤਾ ਮਿਲੀ ਹੋਈ ਹੈ।


ਪਹਿਲੀ ਵਾਰ ਸ਼ਰਨਾਰਥੀ ਹਫ਼ਤੇ ਦਾ ਆਯੋਜਨ ਸਿਡਨੀ ਵਿੱਚ 1986 ਵਿੱਚ 'ਔਸਟਕੇਅਰ' ਵੱਲੋਂ ਕੀਤਾ ਗਿਆ ਸੀ।

ਫਿਰ 1987 ਵਿੱਚ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ, ਹਫਤੇ ਦੀ ਸਹਿਪ੍ਰਬੰਧਕ ਬਣ ਗਈ, ਜਿਸ ਤੋਂ ਬਾਅਦ ਅਗਲੇ ਸਾਲ ਤੋਂ ਇਹ ਸਮਾਗਮ ਇੱਕ ਰਾਸ਼ਟਰੀ ਸਮਾਗਮ ਬਣ ਗਿਆ।

2004 ਤੋਂ ਬਾਅਦ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਨੇ ਸ਼ਰਨਾਰਥੀ ਹਫ਼ਤੇ ਲਈ ਰਾਸ਼ਟਰੀ ਤਾਲਮੇਲ ਦੀ ਜ਼ਿਮਮੇਵਾਰੀ ਲੈ ਲਈ।

ਆਰ.ਸੀ.ਓ.ਏ. ਦੀ ਉਪ ਮੁੱਖ ਕਾਰਜਕਾਰੀ ਅਧਿਕਾਰੀ ਐਡਮਾ ਕਾਮਾਰਾ ਦਾ ਕਹਿਣਾ ਹੈ ਕਿ ਸ਼ਰਨਾਰਥੀ ਹਫਤੇ ਦਾ ਉਦੇਸ਼ ਸ਼ਰਨਾਰਥੀਆਂ ਦੇ ਆਸਟ੍ਰੇਲੀਆਈ ਸਮਾਜ ਵਿੱਚ ਪਾਏ ਗਏ ਸਕਾਰਾਤਮਕ ਯੋਗਦਾਨ ਦਾ ਜਸ਼ਨ ਮਨਾਉਣਾ ਹੈ।
Adama Kamara- Deputy CEO of RCOA Credit: RCOA
Adama Kamara- Deputy CEO of RCOA Source: RCOA
ਓਲੀਵਰ ਸਲੇਵਾ ਸਿਡਨੀ -ਅਧਾਰਤ ਵਕੀਲ ਹਨ ਅਤੇ ਸ਼ਰਨਾਰਥੀ ਹਫਤੇ ਦੇ ਰਾਜਦੂਤਾਂ ਵਿੱਚੋਂ ਇੱਕ ਹਨ।

ਉਹ ਇਰਾਕ ਵਿੱਚ ਇੱਕ ਅਸੀਰੀਅਨ ਪਰਵਿਾਰ ਵਿੱਚ ਵੱਡੇ ਹੋਏ ਅਤੇ 1994 ਵਿੱਚ ਆਸਟਰੇਲੀਆ ਵਿੱਚ ਸੁਰੱਖਅਿਤ ਪਨਾਹਗਾਹ ਲੱਭਣ ਤੋਂ ਪਹਲਿਾਂ ਇੱਕ ਸ਼ਰਨਾਰਥੀ ਵਜੋਂ ਜਾਰਡਨ, ਤੁਰਕੀ ਅਤੇ ਗ੍ਰੀਸ ਦੀ ਯਾਤਰਾ ਕਰ ਚੁੱਕੇ ਹਨ।

ਸ੍ਰੀ ਸਲੋਵਾ ਦਾ ਕਹਣਿਾ ਹੈ ਕ ਪੀੜ੍ਹੀ-ਦਰ-ਪੀੜ੍ਹੀ ਸਦਮੇ ਨੂੰ ਘੱਟ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ, ਪਰ ਇੱਕ ਵਾਰ ਜਦੋਂ ਸ਼ਰਨਾਰਥੀ ਆਪਣੀ "ਵਸੇਬੇ ਦੀ ਯਾਤਰਾ" ਸ਼ੁਰੂ ਕਰ ਦਿੰਦੇ ਹਨ ਤਾਂ ਉਪਚਾਰ ਸੰਭਵ ਹੈ।
Oliver Selwa- RCOA Ambassador Credit: RCOA
Oliver Selwa- RCOA Ambassador Source: RCOA
ਸ਼ਰਨਾਰਥੀ ਹਫਤੇ ਦੌਰਾਨ ਆਰ.ਸੀ.ਓ.ਏ ਵੱਲੋਂ ਵਿਭਿੰਨ ਪ੍ਰੋਗਰਾਮ ਅਤੇ ਸਰਗਰਮੀਆਂ ਦਾ ਆਯੋਜਨ ਕੀਤਾ ਜਾਂਦਾ ਹੈ।

'ਆਮਣੇ-ਸਾਹਮਣੇ' ਇੱਕ ਅਜਿਹਾ ਪ੍ਰੋਗਰਾਮ ਹੈ ਜੋ ਇਸ ਪੂਰੇ ਹਫਤੇ ਦੌਰਾਨ ਚੱਲਦਾ ਹੈ। ਇਹ ਆਰ.ਸੀ.ਓ.ਏ ਦੇ ਰਾਜਦੂਤਾਂ ਅਤੇ ਨੁਮਾਇੰਦਿਆਂ ਵੱਲੋਂ ਪੇਸ਼ ਕੀਤੀ ਜਾਂਦੀ ਪੇਸ਼ਕਾਰੀ ਅਤੇ ਵਰਕਸ਼ਾਪ ਹੈ।

ਸ਼ਰਨਾਰਥੀ ਬੁਲਾਰੇ ਇਸ ਮੌਕੇ ਆਪਣੀ ਯਾਤਰਾ ਦੀਆਂ ਨਿੱਜੀ ਕਹਾਣੀਆਂ ਸਾਂਝੀਆਂ ਕਰਦੇ ਹਨ ਅਤੇ ਵਿਦਿਅਰਥੀਆਂ ਨੂੰ ਸ਼ਰਨਾਰਥੀਆਂ, ਉਨ੍ਹਾਂ ਦੇ ਤਜ਼ੁਰਬਿਆਂ ਅਤੇ ਆਸਟ੍ਰੇਲੀਆ ਵਿੱਚ ਉਨ੍ਹਾਂ ਦੇ ਯੋਗਦਾਨਾਂ ਬਾਰੇ ਸਿੱਖਣ ਦਾ ਮੌਕਾ ਦਿੰਦੇ ਹਨ।

ਪੇਸ਼ਕਾਰੀਆਂ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਵਿਦਿਅਰਥੀਆਂ , ਅਧਿਆਪਕਾਂ ਅਤੇ ਦਿਲਚਸਪੀ ਰੱਖਣ ਵਾਲੇ ਗਰੁੱਪਾਂ ਵਾਸਤੇ ਵਿਉਂਤਿਆ ਗਿਆ ਹੈ।

ਪਿਛਲੇ ਦਹਾਕੇ ਵਿੱਚ, ਆਪਣੇ ਘਰ ਤੋਂ ਬੇਘਰ ਹੋਏ ਲੋਕਾਂ ਦੀ ਗਿਣਤੀ ਦੁਗਣੀ ਹੋ ਗਈ ਹੈ, ਜੋ ਕਿ 41 ਮਿਲੀਅਨ ਤੋਂ ਵੱਧ ਕੇ 82.4 ਮਿਲੀਅਨ ‘ਤੇ ਪੁੱਜ ਗਈ ਹੈ।

ਰੈਡ ਕਰਾਸ ਮੁਤਾਬਕ 95 ਵਿੱਚੋਂ ਇੱਕ ਵਿਅਕਤੀ ਇੱਛਾ ਵਿਰੁੱਧ ਉਜੜ ਗਿਆ ਹੈ ਜੋ ਕਿ 2010 ਵਿੱਚ 159 ਵਿੱਚੋਂ 1 ਵਿਅਕਤੀ ਸੀ।

ਇਸਦੇ ਨਾਲ ਹੀ ਆਰ.ਸੀ.ਓ.ਏ , ਸਰਕਾਰ ਨੂੰ ਉਨ੍ਹਾਂ ਸ਼ਰਨਾਰਥੀਆਂ ਅਤੇ ਪਨਾਹ ਮੰਗਣ ਵਾਲਿਆਂ ਨੂੰ ਮੁੜ ਵਸਾਉਣ ਲਈ ਕਿਹ ਰਿਹਾ ਹੈ ਜੋ ਅਸਥਾਈ ਸੁਰੱਖਿਆ ਵੀਜ਼ੇ ‘ਤੇ ਹਨ।

ਜਿੱਥੋਂ ਤੱਕ ਆਰ.ਸੀ.ਓ.ਏ ਦੇ ਰਾਜਦੂਤ ਓਲੀਵਰ ਸਲੇਵਾ ਦਾ ਸਵਾਲ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਮਾਣ ਨਾਲ ਸ਼ਰਨਾਰਥੀ ਕਹਿੰਦੇ ਹਨ।

ਉਹ ਹਮੇਸ਼ਾਂ ਤੋਂ ਹੀ ਇੱਕ ਅਜਿਹਾ ਕਰੀਅਰ ਚਹੁੰਦੇ ਸਨ ਜਿਥੇ ਆਪਣੇ ਭਾਈਚਾਰੇ ਦਾ ਸਾਥ ਦੇ ਸਕਣ ਅਤੇ ਆਸਟ੍ਰੇਲੀਆ ਵਿੱਚ ਵਸਣ ਵਾਲੇ ਹੋਰ ਸ਼ਰਨਾਰਥੀਆਂ ਦੀ ਮਦਦ ਕਰਨ ਦੇ ਯੋਗ ਬਣ ਸਕਣ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share