ਵਿਸ਼ਵ-ਵਿਆਪੀ ਮਹਾਂਮਾਰੀ ਦੇ ਚਲਦੇ ਹੋਏ ਸਾਡੇ ਸਮਾਜ ਵਿੱਚ ਵਿਚਰਨ ਵਾਲੇ ਤੌਰ ਤਰੀਕੇ ਕਾਫੀ ਹੱਦ ਤੱਕ ਪ੍ਰਭਾਵਤ ਹੋਏ ਹਨ। ਪਰਥ ਦੀ ਸੰਸਥਾ ‘ਅੰਬਰੇਲਾ ਕਮਿਊਨਿਟੀ ਕੇਅਰ’ ਦੀ ਹੈਨਰਿਏਟਾ ਪੋਜੋਰਸਕਾ ਕਹਿੰਦੀ ਹੈ ਵਡੇਰੀ ਉਮਰ ਦੇ 400 ਦੇ ਕਰੀਬ ਉਹਨਾਂ ਲੋਕਾਂ, ਜਿਹਨਾਂ ਨਾਲ ਉਹ ਹਰ ਹਫਤੇ ਵਿਚਰਦੀ ਸੀ, ਦੀ ਹੱਸਣ ਦੀ ਆਦਤ ਬਿਲਕੁੱਲ ਖਤਮ ਹੀ ਹੋ ਗਈ ਜਾਪਦੀ ਹੈ। ਇਸ ਦਾ ਮੁੱਖ ਕਾਰਨ ਹੈ ਮਹਾਂਮਰੀ ਦੀ ਲਾਗ ਤੋਂ ਬਚਣ ਵਾਲੀਆਂ ਸਮਾਜਕ ਦੂਰੀਆਂ ਦੀ ਪਾਲਣਾ ਕਰਨਾ ਹੀ ਹੈ।
ਪੋਜੋਰਸਕਾ ਅਨੁਸਾਰ ਸਮਾਜਕ ਇਕੱਠਾਂ ਉੱਤੇ ਲੱਗੀਆਂ ਬੰਦਸ਼ਾਂ ਨੇ ਬਹੁਤ ਕੁੱਝ ਬਦਲ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਬਜ਼ੁਰਗਾਂ ਨੂੰ ਜਨਤਕ ਟਰਾਂਸਪੋਰਟ ਵਰਤਣ ਤੋਂ ਰੋਕਿਆ ਗਿਆ ਹੈ, ਅਤੇ ਇੱਕ ਦੂਜੇ ਨੇ ਨਜ਼ਦੀਕ ਬੈਠਣਾ ਤਾਂ ਇੱਕ ਦਮ ਹੀ ਵਰਜ਼ ਦਿੱਤਾ ਗਿਆ ਹੈ।
ਹਾਂਗਕਾਂਗ ਦੇ ਜਨਮੇ 76 ਸਾਲਾ ਬਰਿਸਬੇਨ ਨਿਵਾਸੀ ਡੈਨਿਸ ਲੀਅ ਨੂੰ ਸਿਹਤ ਵਿਭਾਗ ਵਲੋਂ ਮਹਾਂਮਾਰੀ ਦੌਰਾਨ ਲਾਈਆਂ ਪਾਬੰਦੀਆਂ ਦਾ ਭਲੀ ਪ੍ਰਕਾਰ ਗਿਆਨ ਹੈ ਅਤੇ ਉਹ ਇਹਨਾਂ ਦੀ ਪਾਲਣਾ ਵੀ ਦਿਲ ਨਾਲ ਕਰਦੇ ਹਨ।
ਡਾ ਡੀ-ਸੂਜ਼ਾ ਵਲੋਂ ਮੋਨਾਸ਼ ਯੂਨਿਵਰਸਿਟੀ, ਆਰ ਐਮ ਆਈ ਟੀ, ਯੂਨਿਵਰਸਿਟੀ ਆਫ ਮੈਲਬਰਨ, ਬੈਨਡੀਗੋ ਹਸਪਤਾਲ ਅਤੇ ਆਸਟ੍ਰੇਲੀਅਨ ਡਿਜੀਟਲ ਹੈਲਥ ਅਜੈਂਸੀ’ ਨਾਲ ਮਿਲੇ ਕੇ, ‘ਐਲੋਨ ਟੂਗੈਦਰ’ ਨਾਮੀ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਦੁਆਰਾ ਇਹ ਪਤਾ ਚਲਾਇਆ ਜਾ ਰਿਹਾ ਹੈ ਕਿ, ਕੋਵਿਡ-19 ਮਹਾਂਮਾਰੀ ਨੇ 65 ਸਾਲਾਂ ਤੋਂ ਉੱਪਰ ਦੀ ਉਮਰ ਦੇ ਲੋਕਾਂ ਉੱਤੇ ਕਿਸ ਤਰਾਂ ਦਾ ਪ੍ਰਭਾਵ ਪਾਇਆ ਹੈ।
ਡਾ ਡੀ-ਸੂਜ਼ਾ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਬਜ਼ੁਰਗਾਂ ਨੇ ਆਪਣੇ ਨਾਲ ਸੈਨੇਟਾਈਜ਼ਰ ਵਗੈਰਾ ਰੱਖਣੇ ਸ਼ੁਰੂ ਕਰ ਦਿੱਤੇ ਹੋਏ ਹਨ ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਨਵੀਆਂ ਬੰਦਸ਼ਾਂ ਦੀ ਪਾਲਣਾ ਕਰਦੇ ਹੋਏ ਲੀਅ ਨੇ ਵੀ ਹੁਣ ਸੋਸ਼ਲ ਬਰਿੱਜ ਕਲੱਬ ਵਿੱਚ ਜਾਣਾ ਬੰਦ ਕਰ ਦਿੱਤਾ ਹੈ। ਜੇ ਦੇਖਿਆ ਜਾਵੇ ਤਾਂ ਪੱਛਮੀ ਆਸਟ੍ਰੇਲੀਆ ਨੇ ਕੋਵਿਡ-19 ਮਹਾਂਮਾਰੀ ਨਾਲ ਹੁਣ ਤੱਕ ਸੱਭ ਤੋਂ ਕਾਰਗਰ ਤਰੀਕੇ ਨਾਲ ਨਜਿੱਠਿਆ ਹੈ। ਪਰ ਫੇਰ ਵੀ ਬਹੁਤ ਸਾਰੇ ਬਹੁ-ਸਭਿਅਕ ਭਾਈਚਾਰੇ ਦੇ ਬਜ਼ੁਰਗਾਂ ਉੱੇਤੇ ਬੰਦਸ਼ਾਂ ਦਾ ਅਸਰ ਗੈਰ ਕੁਦਰਤੀ ਹੀ ਪਿਆ ਹੈ।
ਬੇਸ਼ਕ ਘਰੋਂ ਬਾਹਰ ਨਿਕਲਣ ਲਈ ਮਨ ਕਾਹਲਾ ਪੈ ਚੁੱਕਿਆ ਹੈ ਪਰ ਫੇਰ ਵੀ ਛੋਟੇ ਜਿਹੇ ਲੱਛਣ ਸਾਹਮਣੇ ਆਉਣ ‘ਤੇ ਘਰ ਵਿੱਚ ਰਹਿਣਾ ਹੀ ਲਾਹੇਵੰਦ ਹੋਵੇਗਾ। ਪੋਜੋਰਸਕਾ ਅਨੁਸਾਰ ਸੱਭ ਤੋਂ ਜਿਆਦਾ ਮੁਸ਼ਕਲ ਕਿਸੇ ਨੂੰ ਗਲ ਨਾ ਲਾ ਪਾਉਣਾ ਜਾਂ ਪਿਆਰ ਨਾ ਦੇ ਪਾਉਣਾ ਹੀ ਹੈ।
ਡਾ ਡੀ-ਸੂਜ਼ਾ ਕਹਿੰਦੇ ਹਨ ਕਿ ਕੋਵਿਡ-ਸੇਫ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਿਨਾਂ ਹੱਥ ਮਿਲਾਏ ਅਤੇ ਦੂਰੋਂ ਹੀ ਹੱਥ ਹਿਲਾ ਕੇ ਸਲਾਮ ਦੁਆ ਕਰ ਲੈਣੀ ਚਾਹੀਦੀ ਹੈ।
ਕੋਵਿਡ-19 ਮਹਾਂਮਾਰੀ ਦੌਰਾਨ ਨਾ ਸਿਰਫ ਆਪਣੀ ਹੀ, ਬਲਕਿ ਦੂਜਿਆਂ ਦੀ ਸਿਹਤ ਬਾਰੇ ਸੋਚਣਾ ਵੀ ਪਹਿਲ ਬਣ ਚੁੱਕਿਆ ਹੈ। ਪੈਜੋਰਸਕਾ ਦੀ ਸੰਸਥਾ ਦੇ ਕਈ ਬਜ਼ੁਰਗ ਤਾਂ ਦੂਜੇ ਸੰਸਾਰ ਯੁੱਧ ਦੇ ਸਮੇਂ ਦੇ ਹਨ ਅਤੇ ਉਹ ਕਹਿੰਦੀ ਹੈ ਕਿ ਹਮੇਸ਼ਾਂ ਸਕਾਰਾਤਮਕ ਸੋਚ ਰੱਖਦੇ ਹੋਏ ਹੀ ਇਸ ਮਹਾਂਮਾਰੀ ਵਾਲੀ ਜੰਗ ਨੂੰ ਵੀ ਜਿੱਤਿਆ ਜਾ ਸਕਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।