ਮੈਲਬੌਰਨ ਦੀ ਮੀਨਾ ਸਿੰਘ ਦੇ ਦਾਦਾ ਜੀ ਭਾਰਤ ਦੇ ਰਾਜਸਥਾਨ ਰਾਜ ਦੇ ਸ਼ਹਿਰ ਜੈਪੁਰ ਨਾਲ ਸਬੰਧਿਤ ਸਨ ਅਤੇ ਦਹਾਕਿਆਂ ਪਹਿਲਾਂ ਉਹ ਫੀਜੀ ਵਿੱਚ ਵੱਸ ਗਏ ਸਨ।
ਮੀਨਾ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਪਿਤਾ 1960 ਦੇ ਸ਼ੁਰੂਆਤੀ ਦੌਰ ‘ਚ ਆਸਟ੍ਰੇਲੀਆ ਮਾਈਗ੍ਰੇਟ ਹੋ ਗਏ ਸਨ ਜਦੋਂ ਉਹਨਾਂ ਦੀ ਮੁਲਾਕਾਤ ਇੱਕ ਯੋਰਟਾ ਯੋਰਟਾ ਔਰਤ ਨਾਲ ਹੋਈ।
ਆਪਣੀ ਮਾਂ ਬਾਰੇ ਹੋਰ ਗੱਲ ਕਰਦਿਆਂ ਮੀਨਾ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਨੇ ਉਸਨੂੰ ਹਿੰਦੀ ਸਿੱਖਣ ਲਈ ਕਾਫੀ ਪ੍ਰੇਰਿਤ ਕੀਤਾ।
ਮੀਨਾ ਸਿੰਘ ਮੁਤਾਬਕ ਉਸ ਨੂੰ ਜ਼ਿਆਦਾ ਹਿੰਦੀ ਨਹੀਂ ਆਉਂਦੀ ਅਤੇ ਉਹਨਾਂ ਦੀ ਮਾਂ ਨੂੰ ਵੀ ਹਿੰਦੀ ਦੇ ਕੁੱਝ ਕੁ ਅੱਖਰ ਬੋਲਣੇ ਆਉਂਦੇ ਹਨ।

Source: SBS
ਮੀਨਾ ਮੁਤਾਬਕ ਉਹ ਇੱਕ ਭਾਰਤੀ ਮੂਲ ਦੀ ਯੋਰਟਾ ਯੋਰਟਾ ਔਰਤ ਹੈ ਇਸ ਲਈ ਉਸਨੂੰ ਭਾਸ਼ਾ ਅਤੇ ਸੱਭਿਆਚਾਰ ਦੀ ਮਹੱਤਤਾ ਬਾਰੇ ਪਤਾ ਹੈ।
ਆਪਣੇ ਪੇਸ਼ੇ ਬਾਰੇ ਗੱਲ ਕਰਦਿਆਂ ਮੀਨਾ ਸਿੰਘ ਨੇ ਦੱਸਿਆ ਕਿ ਜੇਲ ਵਿੱਚ ਬੰਦ ਆਦਿਵਾਸੀ ਔਰਤਾਂ ਦੀ ਗਿਣਤੀ ਵੱਧ ਹੈ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਹਨ।
ਮੀਨਾ ਸਿੰਘ ਮੁਤਾਬਕ ਉਹਨਾਂ ਦਾ ਟੀਚਾ ਆਦਿਵਾਸੀ ਪਿਛੋਕੜ ਵਾਲੇ ਲੋਕਾਂ ਦੀ ਨੁਮਾਇੰਦਗੀ ਕਰਨਾ ਹੈ ਅਤੇ ਉਹਨਾਂ ਦੀਆਂ ਸੱਭਿਆਚਾਰਕ ਲੋੜਾਂ ਦਾ ਧਿਆਨ ਰੱਖਣਾ ਹੈ।
ਮੀਨਾ ਸਿੰਘ ਦਾ ਸਾਰਿਆਂ ਲਈ ਇਹੀ ਸੁਨੇਹਾ ਹੈ ਕਿ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਬਾਰੇ ਸਿੱਖਣਾ ਅਤੇ ਜਾਨਣਾ ਬਹੁਤ ਜ਼ਰੂਰੀ ਹੈ, ਇਸ ਲਈ ਸਭ ਨੂੰ ਆਪਣੇ ਪਿਛੋਕੜ ਨਾਲ ਸਬੰਧ ਕਾਇਮ ਰੱਖਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ ਉੱਪਰ ਸਾਂਝੀ ਕੀਤੀ ਗਈ ਆਡੀਓ ਸੁਣੋ..
(ਇਹ ਆਡੀਓ 2017 ਵਿੱਚ ਰਿਕੋਰਡ ਕੀਤੀ ਗਈ ਸੀ।)
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।