ਮੈਲਬੌਰਨ ਦੇ 5 ਮਿਲੀਅਨ ਨਿਵਾਸੀਆਂ ਲਈ 6 ਹੋਰ ਹਫਤਿਆਂ ਲਈ ਲਾਗੂ ਪਾਬੰਦੀਆਂ ਪਿੱਛੋਂ ਬਹੁਤ ਸਾਰੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਹੁਣ ਹੋਰ ਨੁਕਸਾਨ ਝੱਲਣ ਲਈ ਮਜਬੂਰ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਇਹਨਾਂ ਕਾਰੋਬਾਰੀਆਂ ਨੇ ਕਿਹਾ ਕਿ ਇਹ ਪਾਬੰਦੀਆਂ ਦੇਸ਼-ਹਿੱਤ ਵਿੱਚ ਲਾਜ਼ਮੀ ਹਨ ਪਰ ਨਾਲੋਂ-ਨਾਲ਼ ਸਰਕਾਰਾਂ ਨੂੰ ਵੀ ਇਸ ਸਿਲਸਿਲੇ ਵਿੱਚ ਆਰਥਿਕ ਮੁਹਾਜ ਉੱਤੇ ਲੋੜ੍ਹੀਂਦੀ ਮੱਦਦ ਕਰਨੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਇਸ ਸਿਲਸਿਲੇ ਵਿੱਚ ਸਰਕਰ ਵੱਲੋਂ ਪਹਿਲਾਂ ਹੀ ਬਹੁਤ ਸਾਰੇ 'ਯੋਗ ਕਾਰੋਬਾਰਾਂ' ਨੂੰ 10,000 ਡਾਲਰ ਦੀ ਗ੍ਰਾਂਟ ਅਤੇ ਜੀ ਐੱਸ ਟੀ ਰਿਆਇਤ ਦਿੱਤੀ ਗਈ ਹੈ।

Mandeep Brar’s two stores located in the hotspot postcodes were closed much earlier. Source: Supplied
"ਮੈਂ ਮੈਲਬੌਰਨ ਵਿੱਚ 6 ਵੱਖਰੀਆਂ ਥਾਵਾਂ ਉੱਤੇ ਸਟੋਰ ਚਲਾ ਰਿਹਾ ਹਾਂ ਪਰ ਇਹ ਸਾਰੇ ਇੱਕੋ ਕੰਪਨੀ ਦੇ ਨਾਂ ਹੇਠ ਹਨ। ਪਿੱਛਲੇ ਤਿੰਨ ਮਹੀਨੇ ਦੌਰਾਨ ਸਾਡਾ 5 ਲੱਖ ਡਾਲਰ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ ਜਦਕਿ ਸਰਕਾਰ ਵੱਲੋਂ ਸਿਰਫ $10,000 ਡਾਲਰ ਦੀ ਇੱਕ ਗ੍ਰਾਂਟ ਅਤੇ ਜੀ ਐਸ ਟੀ ਵਜੋਂ 14,000 ਡਾਲਰ ਦੀ ਰਿਆਇਤ ਹੀ ਮਿਲੀ ਹੈ।"
ਸ਼੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਹਾਲਾਤ ਸੁਧਰਨ ਦੀ ਉਮੀਦ ਹੈ, ਪਰ ਨਾਲ਼ ਹੀ ਪਾਬੰਦੀਆਂ ਦੇ ਵਧਧੇ ਸਮੇਂ ਤੋਂ ਪੈਦਾ ਅਨਿਸ਼ਚਿਤਤਾ ਦੇ ਮੱਦੇਨਜ਼ਰ, ਉਨਾਂ ਸਰਕਾਰਾਂ ਤੋਂ ਵਧੇਰੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।
ਮਨਦੀਪ ਸਿੰਘ ਜੋ ਨਾਰਥ ਮੈਲਬੌਰਨ ਦੇ 'ਹੋਟ-ਸਪੋਟ' ਪੋਸਟਕੋਡ ਵਿੱਚ ਇੱਕ ਕਾਰ-ਵਰਕਸ਼ਾਪ ਚਲਾ ਰਹੇ ਹਨ, ਨੇ ਜਿਥੇ ਕਾਰੋਬਾਰ ਵਿੱਚ 'ਭਾਰੀ ਨੁਕਸਾਨ' ਦਾ ਜ਼ਿਕਰ ਕੀਤਾ ਓਥੇ ਉਨ੍ਹਾਂ ਸਰਕਾਰ ਦਾ ਵਿੱਤੀ ਸਹਾਇਤਾ ਲਈ ਵੀ ਧੰਨਵਾਦ ਕੀਤਾ ਹੈ।

Mandeep Singh has thanked the government for a $10,000 grant and a GST incentive. Source: Supplied
"ਇਹ ਸਭ ਲਈ ਔਖਾ ਸਮਾਂ ਹੈ। ਸੇਲ ਵਿੱਚ ਕਾਫੀ ਗਿਰਾਵਟ ਆਈ ਹੈ ਪਰ ਟੇਕਅਵੇ ਬਿਜ਼ਨੈੱਸ ਨਾਲ਼ ਠੀਕ-ਠਾਕ ਗੁਜ਼ਾਰਾ ਹੋ ਰਿਹਾ ਹੈ। ਅਸੀਂ ਕਿਸਮਤ ਵਾਲ਼ੇ ਹਾਂ ਕਿ ਆਸਟ੍ਰੇਲੀਆ ਰਹਿ ਰਹੇ ਹਾਂ ਜਿਥੇ ਸਾਨੂੰ ਹਰ ਸੰਭਵ ਮਦਦ ਮਿਲ ਰਹੀ ਹੈ।"
ਇਸ ਬਾਰੇ ਵਿਸਥਾਰਤ ਇੰਟਰਵਿਊਜ਼ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

Vineet Bansal runs an Indian restaurant at Craigieburn in Melbourne’s north. Source: Supplied
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।