ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਵਿਡ ਟੀਕਾਕਰਨ ਲਈ ਸਵੈ-ਘੋਸ਼ਣਾ ਫਾਰਮ, ਜੋ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੁਆਰਾ ਏਅਰ ਸੁਵਿਧਾ ਪੋਰਟਲ 'ਤੇ ਭਰੇ ਜਾਣੇ ਸਨ, ਹੁਣ ਜ਼ਰੂਰੀ ਨਹੀਂ ਹੋਣਗੇ।
ਹਵਾਬਾਜ਼ੀ ਮੰਤਰਾਲੇ ਵੱਲੋਂ ਕਿਹਾ ਗਿਆ ਕਿ,"ਸਥਾਈ ਤੌਰ 'ਤੇ ਕੋਵਿਡ-19 ਦੇ ਘਟ ਰਹੇ ਗੇੜ ਅਤੇ ਵਿਸ਼ਵ ਪੱਧਰ ਦੇ ਨਾਲ-ਨਾਲ ਭਾਰਤ ਵਿੱਚ ਕੋਵਿਡ-19 ਟੀਕਾਕਰਨ ਕਵਰੇਜ ਵਿੱਚ ਕੀਤੀਆਂ ਜਾ ਰਹੀਆਂ ਮਹੱਤਵਪੂਰਨ ਤਰੱਕੀਆਂ ਦੇ ਮੱਦੇਨਜ਼ਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 'ਅੰਤਰਰਾਸ਼ਟਰੀ ਆਮਦ ਲਈ ਦਿਸ਼ਾ-ਨਿਰਦੇਸ਼' ਸੰਸ਼ੋਧਿਤ ਕੀਤੇ ਹਨ।
ਹਾਲਾਂਕਿ, ਇਸ ਵਿੱਚ ਇੱਕ ਕਾਨੂੰਨੀ ਚੇਤਾਵਨੀ ਸ਼ਾਮਲ ਕੀਤੀ ਗਈ ਹੈ: 'ਜੇ ਕੋਵਿਡ ਸਥਿਤੀ ਦੇ ਮੱਦੇਨਜ਼ਰ ਲੋੜ ਪਈ ਤਾਂ ਨਿਯਮ ਦੀ ਸਮੀਖਿਆ ਮੁੜ ਕੀਤੀ ਜਾ ਸਕਦੀ ਹੈ।'
22 ਨਵੰਬਰ ਤੋਂ ਪਹਿਲਾ ਅੰਤਰਰਾਸ਼ਟਰੀ ਯਾਤਰੀਆਂ ਲਈ ਏਅਰ ਸੁਵਿਧਾ ਪੋਰਟਲ 'ਤੇ ਫਾਰਮ ਭਰਨਾ ਲਾਜ਼ਮੀ ਸੀ। ਇਸ ਵਿੱਚ, ਯਾਤਰੀਆਂ ਨੂੰ ਉਨ੍ਹਾਂ ਦੀ ਟੀਕਾਕਰਣ ਸਥਿਤੀ ਦਾ ਐਲਾਨ ਕਰਨਾ ਪੈਂਦਾ ਸੀ।
ਹਾਲਾਂਕਿ ਮੰਤਰਾਲੇ ਨੇ ਕਿਹਾ ਹੈ ਕਿ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਸਾਰੇ ਸਾਵਧਾਨੀ ਉਪਾਅ - ਜਿਵੇਂ ਕਿ ਹਵਾਈ ਅੱਡਿਆਂ 'ਤੇ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਨੂੰ ਜਾਰੀ ਰੱਖਿਆ ਜਾਵੇਗਾ ।
