ਇਸ ਸਮੇਂ ਭਾਰਤ ਵਿੱਚ ਕਰੋਨਾਵਾਇਰਸ ਦੀ ਸਥਿਤੀ 'ਬਦ ਤੋਂ ਬਦਤਰ' ਹੋ ਚੁੱਕੀ ਹੈ। ਭਾਰਤੀ ਸਿਹਤ ਮੰਤਰਾਲੇ ਅਨੁਸਾਰ ਹਰ ਘੰਟੇ 115 ਭਾਰਤੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕਿ ਹੁਣ ਤੱਕ 17.6 ਮਿਲੀਅਨ ਲਾਗਾਂ ਕਾਗਜ਼ਾਂ ਵਿੱਚ ਰਿਪੋਰਟ ਹੋ ਚੁੱਕੀਆਂ ਹਨ ਜਦਕਿ ਅਸਲ ਮਾਤਰਾ 30 ਗੁਣਾ ਤੋਂ ਵੀ ਜਿਆਦਾ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ।
ਇਸ ਸਮੇਂ ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋ ਚੁੱਕੀ ਹੈ, ਰੈੱਡ ਕਰੋਸ ਵੀ ਮੱਦਦ ਲਈ ਅੱਗੇ ਆਈ ਹੈ। ਖੇਤਰ ਦੇ ਰੈੱਡ ਕਰਾਸ ਮੁਖੀ ਉਦਿਆ ਰੈਜਮੀ ਦਾ ਕਹਿਣਾ ਹੈ ਭਾਰਤ ਦੀ ਸਥਿਤੀ ਬਹੁਤ ਤੇਜ਼ੀ ਨਾਲ ਨਿੱਘਰ ਰਹੀ ਹੈ।
ਲੋਕ, ਹਾਲਾਤ ਨੂੰ ਆਪਣੇ ਹੱਥਾਂ ਵਿੱਚ ਲੈਣ ਤੇ ਮਜ਼ਬੂਰ ਹੋਏ ਪਏ ਹਨ ਅਤੇ ਉਹ ਕੁੱਝ ਆਪ ਕਰ ਰਹੇ ਹਨ ਜੋ ਸਰਕਾਰਾਂ ਨੂੰ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ।
ਜਿੱਥੇ ਹਸਪਤਾਲਾਂ ਵਿੱਚ ਆਕਸੀਜਨ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ, ਉੱਥੇ ਹਸਪਤਾਲ ਪੂਰੀ ਤਰਾਂ ਨਾਲ ਭਰ ਗਏ ਦੱਸੇ ਜਾ ਰਹੇ ਹਨ ਅਤੇ ਸਾਰੇ ਹੀ ਵੈਂਟੀਲੇਟਰਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਚੁੱਕਿਆ ਹੈ।
ਯੂਨਾਇਟੇਡ ਸਟੇਟਸ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਦਵਾਈਆਂ ਤੋਂ ਅਲਾਵਾ ਹੋਰ ਮੱਦਦ ਭੇਜਦੇ ਹੋਏ ਕਿਹਾ ਹੈ ਕਿ ਇਸ ਨਾਲ ਕੁੱਝ ਰਾਹਤ ਤਾਂ ਜਰੂਰ ਹੀ ਮਿਲੇਗੀ।
ਬੇਸ਼ਕ ਕਿਹਾ ਜਾ ਰਿਹਾ ਹੈ ਕਿ ਭੇਜੀ ਜਾਣ ਵਾਲੀ ਇਹ ਮੱਦਦ ਕਾਫੀ ਦੇਰੀ ਨਾਲ ਦਿੱਤੀ ਜਾ ਰਹੀ ਹੈ, ਪਰ ਨਾਲ ਹੀ ਜਰਮਨੀ ਵਲੋਂ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ।
ਗੁਆਂਢੀ ਦੇਸ਼ ਪਾਕਿਸਤਾਨ ਨੇ ਵੀ ਵੈਂਟੀਲੇਟਰ, ਆਕਸੀਜਨ, ਡਿਜੀਟਲ ਐਕਸ-ਰੇਅ ਮਸ਼ੀਨਾਂ ਅਤੇ ਹੋਰ ਸਾਵਧਾਨੀਆਂ ਵਾਲੇ ਸਮਾਨ ਭੇਜਣ ਬਾਰੇ ਕਿਹਾ ਹੈ।
ਕਨੇਡਾ, ਹੋਰਨਾਂ ਰਾਹਤ ਸਮੱਗਰੀਆਂ ਦੇ ਨਾਲ ਭਾਰਤੀ ਰੈੱਡ ਕਰਾਸ ਨੂੰ 10 ਮਿਲੀਅਨ ਡਾਲਰ ਦੇਣ ਜਾ ਰਿਹਾ ਹੈ।
ਫਰਾਂਸ ਵਲੋਂ ਸਾਹ ਵਾਲੀਆਂ ਮਸ਼ੀਨਾਂ, ਆਕਸੀਜਨ ਬਨਾਉਣ ਵਾਲੀਆਂ ਮਸ਼ੀਨਾਂ ਅਤੇ ਹੋਰ ਸਮਾਨ ਭੇਜ ਦਿੱਤਾ ਗਿਆ ਹੈ ਜੋ ਕਿ ਅਗਲੇ ਹਫਤੇ ਤੱਕ ਉੱਥੇ ਪਹੁੰਚ ਵੀ ਜਾਵੇਗਾ।
ਬਰਤਾਨੀਆ ਨੇ ਵੀ 100 ਵੈਂਟੀਲੇਟਰਾਂ ਸਮੇਤ 95 ਆਕਸੀਜਨ ਬਨਾਉਣ ਵਾਲੀਆਂ ਮਸ਼ੀਨਾਂ ਭਾਰਤ ਭੇਜ ਦਿੱਤੀਆਂ ਹਨ।
ਪਰ ਲੋਕਾਂ ਤੱਕ ਇਹ ਸਮਾਨ ਕਦੋਂ ਪਹੁੰਚੇਗਾ ਇਸ ਬਾਰੇ ਯਕੀਨ ਨਾਲ ਕਹਿਣਾ ਔਖਾ ਹੈ।
ਭਾਰਤ ਸਰਕਾਰ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਫੌਜ ਦੀ ਮੱਦਦ ਲੈ ਰਹੀ ਹੈ।
ਹਵਾਈ ਜਹਾਜਾਂ ਦੀ ਮੱਦਦ ਨਾਲ ਫੌਜ ਸੂਬਿਆਂ ਵਿੱਚ ਆਕਸੀਜਨ ਦੇ ਸਿਲੰਡਰ ਪਹੁੰਚਾ ਰਹੀ ਹੈ।
ਰੇਲ ਗੱਡੀਆਂ ਦੇ ਡੱਬਿਆਂ ਨੂੰ ਮਰੀਜ਼ਾਂ ਨੂੰ ਸਾਂਭਣ ਲਈ ਵਰਤਿਆ ਜਾ ਰਿਹਾ ਹੈ।
ਦਿੱਲੀ ਨੇੜਲੇ ਸ਼ਹਿਰ ਗੁਰੂਗਰਾਮ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਨੇ ਮੈਦਾਨਾਂ ਵਿੱਚ ਹੀ ਮੱਦਦ ਲਈ ਕੈਂਪ ਲਗਾ ਦਿੱਤੇ ਹਨ।
ਹੇਮਕੁੰਟ ਫਾਂਊਂਡੇਸ਼ਨ ਦੇ ਇਸ਼ਾਨ ਸਿੰਘ ਕਹਿੰਦੇ ਹਨ ਕਿ ਉਹ ਕਰੋਨਾ ਮਰੀਜ਼ਾਂ ਲਈ ਹਰ ਪ੍ਰਕਾਰ ਦੀ ਮੱਦਦ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਹਨ।
ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨਾਲ ਹਵਾਈ ਉਡਾਣਾ ਮੁੜ ਸ਼ੁਰੂ ਕਰਨ ਦੇ ਨਾਲ ਹੀ, ਇੱਥੇ ਇੱਕ 'ਕਾਰਗਰ ਕੂਆਰਨਟੀਨ ਸਿਸਟਮ' ਲਾਗੂ ਕਰਨ ਲਈ ਹੁਣ ਤੋਂ ਹੀ ਉਪਰਾਲੇ ਕਰੇ।
ਭਾਰਤ ਤੋਂ ਹਟਕੇ ਯੂ ਐਸ ਵਿੱਚ ਕਰੋਨਾਵਾਇਰਸ ਦੀ ਸਥਿਤੀ ਕੁੱਝ ਵੱਖਰੀ ਹੈ। ਉਹਨਾਂ ਲੋਕਾਂ ਨੂੰ ਬਾਹਰੀ ਥਾਵਾਂ ਉੱਤੇ ਮਾਸਕ ਪਾਉਣ ਲਈ ਢਿੱਲ ਦੇ ਦਿੱਤੀ ਹੈ ਜਿਹਨਾਂ ਨੇ ਕਰੋਨਾਵਾਇਰਸ ਦੇ ਦੋਵੇਂ ਟੀਕੇ ਲਗਵਾ ਲਏ ਹਨ।
ਸਿਹਤ ਵਿਭਾਗ ਦੇ ਡਾਕਟਰ ਰੋਸ਼ੇਲ ਵਲੈਂਸਕੀ ਦਾ ਕਹਿਣਾ ਹੈ ਕਿ ਖੋਜ ਤੋਂ ਪਤਾ ਚੱਲ ਰਿਹਾ ਹੈ ਕਿ ਲਾਗ ਅੰਦਰੂਨੀ ਥਾਵਾਂ 'ਤੇ ਹੀ ਜਿਆਦਾ ਫੈਲ ਰਹੀ ਹੈ ਨਾ ਕਿ ਬਾਹਰੀ ਥਾਵਾਂ ‘ਤੋਂ।
ਰਾਸ਼ਟ੍ਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਮਾਸਕ ਪਾਉਣ ਵਿੱਚ ਮਿਲੀ ਛੋਟ ਨਾਲ, ਉਹਨਾਂ ਦਾ ਦੇਸ਼ 4 ਜੂਲਾਈ ਵਾਲੇ ਪੂਰਨ ਕਰੋਨਾਵਾਇਰਸ ਮੁਕਤੀ ਵਾਲੇ ਟੀਚੇ ਵਲ ਇੱਕ ਕਦਮ ਹੋਰ ਅੱਗੇ ਵਧਿਆ ਹੈ।
ਇਹ ਜਾਣਕਾਰੀ ਮਿਤੀ 28 ਅਪ੍ਰੈਲ ਤੱਕ ਮਿਲੇ ਹਾਲਾਤਾਂ ‘ਤੇ ਅਧਾਰਿਤ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।