ਆਸਟ੍ਰੇਲੀਆ ਵਿੱਚ ਜ਼ਿਆਦਾਤਰ ਕੀੜੇ-ਮਕੌੜੇ ਆਮ ਤੌਰ ‘ਤੇ ਸਾਲ ਦੇ ਗਰਮ ਮਹੀਨਿਆਂ ਦੌਰਾਨ ਸਰਗਰਮ ਹੁੰਦੇ ਹਨ।
ਇਸਦਾ ਕਾਰਨ ਇਹ ਹੈ ਕਿ ਉਹ ਨਿੱਘ ਅਤੇ ਨਮੀ ਨੂੰ ਪਸੰਦ ਕਰਦੇ ਹਨ ਜੋ ਕਿ ਉਹਨਾਂ ਦੇ ਜੀਵਨ ਚੱਕਰ ਲਈ ਅਨੁਕੂਲ ਸਥਿਤੀਆਂ ਹਨ।
ਨਿਊ ਸਾਊਥ ਵੇਲਜ਼ ਹੈਲਥ ਪੈਥੋਲਜੀ ਅਤੇ ਸਿਡਨੀ ਯੂਨੀਵਰਸਿਟੀ ਤੋਂ ਐਸੋਸੀਏਟ ਪ੍ਰੋਫੈਸਰ ਅਤੇ ਮੈਡੀਕਲ ਕੀਟ- ਵਿਗਿਆਨੀ ਕੈਮਰਨ ਵੈਬ ਇਸ ਬਾਰੇ ਹੋਰ ਦੱਸਦੇ ਹਨ ਕਿ ਪੂਰੇ ਆਸਟ੍ਰੇਲੀਆ ਵਿਚ ਮੱਛਰਾਂ ਦੀਆਂ ਲਗਭਗ 300 ਵੱਖ-ਵੱਖ ਕਿਸਮਾਂ ਹਨ।
“ਉਨ੍ਹਾਂ ਵਿੱਚੋਂ ਕੁਝ ਸਾਲ ਦੇ ਠੰਡੇ ਮਹੀਨਿਆਂ ਦੌਰਾਨ ਗਾਇਬ ਹੋ ਜਾਂਦੇ ਹਨ, ਪਰ ਕੁਝ ਹੋਰ ਮੱਛਰ ਹਨ ਜੋ ਬਹੁਤ ਸਰਗਰਮ ਰਹਿੰਦੇ ਹਨ ਅਤੇ ਇਹ ਆਮ ਤੌਰ 'ਤੇ ਸ਼ਹਿਰੀ ਖੇਤਰਾਂ ਵਿੱਚ ਹੁੰਦੇ ਹਨ ਜਿੱਥੇ ਉਨ੍ਹਾਂ ਨੂੰ ਜਾਇਦਾਦਾਂ ਦੇ ਆਲੇ ਦੁਆਲੇ ਪਾਣੀ ਦੀ ਪਹੁੰਚ ਹੁੰਦੀ ਹੈ।"

Cockroaches take advantage of the warm, humid conditions inside your home. Credit: RapidEye/Getty Images
ਆਸਟ੍ਰੇਲੀਆ ਦੀਆਂ ਵਿਭਿੰਨ ਜਲਵਾਯੂ ਸਥਿਤੀਆਂ ਇਸਦੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਆਉਣ ਵਾਲੇ ਕੀੜਿਆਂ ਦੀ ਕਿਸਮ ਨਾਲ ਮੇਲ ਖਾਂਦੀਆਂ ਹਨ।
ਗਰਮ ਖੰਡੀ ਉੱਤਰੀ ਖੇਤਰਾਂ ਵਿੱਚ, ਗਰਮ ਮੌਸਮ ਦੇ ਕਾਰਨ ਕੀੜਿਆਂ ਦੀਆਂ ਸਮੱਸਿਆਵਾਂ ਸਾਲ ਭਰ ਵਧੇਰੇ ਪ੍ਰਚਲਿਤ ਹੁੰਦੀਆਂ ਹਨ।
ਸ਼੍ਰੀਮਾਨ ਗੇ ਕਹਿੰਦੇ ਹਨ ਕਿ ਜਦੋਂ ਤੁਸੀਂ ਕੀੜਿਆਂ ਦੇ ਸੰਕਰਮਣ ਨਾਲ ਲੜਨ ਲਈ ਕਿਸੇ ਵਿਸ਼ੇਸ਼ ਤਕਨੀਸ਼ੀਅਨ ਨੂੰ ਬੁਲਾਉਂਦੇ ਹੋ, ਤਾਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੁੰਦਾ ਹੈ ਕਿ ਉਹ ਪ੍ਰਮਾਣਿਤ ਹਨ।
'ਆਸਟ੍ਰੇਲੀਅਨ ਐਨਵਾਇਰਮੈਂਟਲ ਪੈਸਟ ਮੈਨੇਜਰ ਐਸੋਸੀਏਸ਼ਨ' (AEPMA) ਸ਼ਹਿਰੀ ਵਾਤਾਵਰਣ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਕੀਟ ਪ੍ਰਬੰਧਕਾਂ ਲਈ ਸਿਖਰ ਉਦਯੋਗ ਹੈ। ਇਸ ਦੇ ਮੈਂਬਰ ਪੈਸਟ ਕੰਟਰੋਲ ਓਪਰੇਸ਼ਨ ਕਰਨ ਲਈ ਲਾਇਸੰਸਸ਼ੁਦਾ ਅਤੇ ਬੀਮਾਯੁਕਤ ਹਨ।

Members of the Australian Environmental Pest Managers Association are licensed and insured to conduct pest control operations. Credit: Group4 Studio/Getty Images
AEPMA ਬੋਰਡ ਮੈਂਬਰ ਰੌਬ ਬੋਸ਼ਮਾ ਦਾ ਕਹਿਣਾ ਹੈ ਕਿ ਕਿਰਾਏ ਦੇ ਘਰ ਵਿੱਚ ਸਿਓਂਕ ਲੱਗਣ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੁੰਦੀ ਹੈ। ਇਸ ਲਈ ਇਸ ਦੀ ਸਮੇਂ ਸਿਰ ਰੋਕਥਾਮ ਜ਼ਰੂਰੀ ਹੈ ਕਿਉਂਕਿ ਸਿਓਂਕ ਲੱਕੜ ਦੇ ਢਾਂਚੇ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ।
Pesticides contain active ingredients that can harm humans and symptoms of pesticide poisoning occur within two days of exposure.
If you have been poisoned by pesticides, or suspect pesticide poisoning you should call the Poisons Information Centre on 13 11 26.
In an emergency call triple zero (000) for an ambulance.