ਜਦੋਂ ਤੂਫਾਨ ਅਤੇ ਹੜ੍ਹ ਆਉਂਦੇ ਹਨ ਤਾਂ ਆਸਟ੍ਰੇਲੀਆ ਵਿੱਚ ਜ਼ਿਆਦਾਤਰ ਭਾਈਚਾਰੇ ਸਹਾਇਤਾ ਲਈ ਆਪਣੇ ਸਥਾਨਕ ਰਾਜ ਜਾਂ ਖੇਤਰ ਦੀਆਂ ਐਮਰਜੈਂਸੀ ਸੇਵਾਵਾਂ ਉੱਤੇ ਨਿਰਭਰ ਕਰਦੇ ਹਨ।
ਐਸ.ਈ.ਐਸ ਵਜੋਂ ਜਾਣੀਆਂ ਜਾਂਦੀਆਂ ਇਹ ਏਜੰਸੀਆਂ ਭਾਈਚਾਰਿਆਂ ਨੂੰ ਐਮਰਜੈਂਸੀ ਲਈ ਤਿਆਰ ਕਰਨ ਅਤੇ ਉਹਨਾਂ ਦੇ ਜੋਖਮ ਨੂੰ ਘਟਾਉਣ ਵਿੱਚ ਸਹਾਇਤਾ ਕਰਦੀਆਂ ਹਨ। ਇਹ ਏਜੰਸੀਆਂ ਬਰਸਾਤ ਰੁਕਣ ਅਤੇ ਪਾਣੀ ਘੱਟ ਜਾਣ ਤੋਂ ਬਾਅਦ ਨਿਕਾਸੀ, ਸਫਾਈ ਤੇ ਮੁਰੰਮਤ ਦੇ ਕੰਮਾਂ ਵਿੱਚ ਵੀ ਸਹਾਇਤਾ ਕਰਦੀਆਂ ਹਨ।
ਹਰੇਕ ਐਸ.ਈ.ਐਸ ਏਜੰਸੀ ਆਪਣੇ ਉੱਚ ਸਿਖਲਾਈ ਪ੍ਰਾਪਤ ਵਲੰਟੀਅਰਾਂ ਉੱਤੇ ਨਿਰਭਰ ਕਰਦੀ ਹੈ।
ਐਸ.ਈ.ਐਸ ਵਲੰਟੀਅਰ ਅਕਸਰ ਇੱਕ ਗੰਭੀਰ ਤੂਫ਼ਾਨ ਜਾਂ ਹੜ੍ਹ ਆਉਣ ਤੋਂ ਪਹਿਲਾਂ ਨਿਵਾਸੀਆਂ ਨੂੰ ਚੇਤਾਵਨੀ ਦੇਣ ਲਈ ਉਹਨਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਂਦੇ ਹਨ।

Source: Facebook / NSW SES Facebook
ਡੋਰੋਥੀ ਟ੍ਰੈਨ ਨਿਊ ਸਾਊਥ ਵੇਲਜ਼ ਦੇ ਐਸ ਈ ਐਸ ਲਈ ਇੱਕ ਕਮਿਊਨਿਟੀ ਸਮਰੱਥਾ ਅਧਿਕਾਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾ ਕਦਮ ਤਿਆਰੀ ਹੈ। ਉਹ ਕਹਿੰਦੇ ਹਨ ਕਿ ਲੋਕਾਂ ਨੂੰ ਆਪਣੇ ਖ਼ਤਰੇ ਦੇ ਪੱਧਰ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਉਹ ਐਮਰਜੈਂਸੀ ਸਟ੍ਰੈਟਜੀ ਤਿਆਰ ਕਰ ਸਕਣ।
ਜਲ ਮਾਰਗਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਆਉਣ ਦੀ ਸਥਿਤੀ ਵਿੱਚ ਮੌਸਮ ਦੇ ਹਾਲਾਤਾਂ ਬਾਰੇ ਤਾਜ਼ਾ ਜਾਣਕਾਰੀ ਹੋਣਾ ਜ਼ਰੂਰੀ ਹੈ। ਲੋਕ ਮੌਸਮ ਵਿਗਿਆਨ ਬਿਊਰੋ ਜਾਂ ਐਸ ਈ ਐਸ ਐਪਾਂ, ਵੈੱਬਸਾਈਟਾਂ ਜਾਂ ਆਪਣੇ ਸੋਸ਼ਲ ਮੀਡੀਆ ਰਾਹੀਂ ਅੱਪ ਟੂ ਡੇਟ ਮੌਸਮ ਦੇ ਪੂਰਵ ਅਨੁਮਾਨਾਂ ਦਾ ਧਿਆਨ ਰੱਖ ਸਕਦੇ ਹਨ।
ਪਾਣੀ ਵਧਣ ਤੋਂ ਪਹਿਲਾਂ ਉਹਨਾਂ ਨੂੰ ਆਪਣੀਆਂ ਐਮਰਜੈਂਸੀ ਯੋਜਨਾਵਾਂ ਲਾਗੂ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਜੇਕਰ ਉਹਨਾਂ ਕੋਲ ਬੱਚੇ, ਪਾਲਤੂ ਜਾਨਵਰ ਜਾਂ ਪਸ਼ੂ ਹਨ ਤਾਂ ਉਹਨਾਂ ਨੂੰ ਇਹ ਪਹਿਲਾਂ ਹੀ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਸੁਰੱਖਿਅਤ ਕਿੱਥੇ ਅਤੇ ਕਿਵੇਂ ਲਿਜਾਇਆ ਜਾ ਸਕੇਗਾ।
ਜੇਕਰ ਖ਼ਤਰਾ ਵੱਧਦਾ ਹੈ ਤਾਂ ਉਹਨਾਂ ਨੂੰ ਉਥੋਂ ਕੱਢਣ ਦੀ ਲੋੜ ਹੋ ਸਕਦੀ ਹੈ ਹਾਲਾਂਕਿ ਵਿਕਲਪਕ ਤੌਰ ਉੱਤੇ ਉਹ ਉਥੇ ਰਹਿਣ ਅਤੇ ਆਪਣੀ ਜਾਇਦਾਦ ਦਾ ਧਿਆਨ ਰੱਖਣ ਦਾ ਫੈਸਲਾ ਕਰ ਸਕਦੇ ਹਨ।

Property damage at Bay Region, WA Credit: BOM, WA
ਪੈਕ ਕਰਨ ਲਈ ਹੋਰ ਜ਼ਰੂਰੀ ਚੀਜ਼ਾਂ ਵਿੱਚ ਬੈਟਰੀਆਂ, ਫਲੈਸ਼ਲਾਈਟਾਂ, ਮੋਮਬੱਤੀਆਂ, ਰੇਨ ਗੀਅਰ, ਕੰਬਲ ਅਤੇ ਟਾਇਲਟਰੀ ਸ਼ਾਮਲ ਹਨ।
ਇਹ ਜਾਂਚ ਕਰਨਾ ਵੀ ਮਹੱਤਵਪੂਰਨ ਹੈ ਕਿ ਤੁਹਾਡੀ ਬੀਮਾ ਪਾਲਿਸੀ ਮੌਜੂਦਾ ਅਤੇ ਲੋੜੀਂਦੀ ਹੈ। ਯਕੀਨੀ ਬਣਾਓ ਕਿ ਇਹ ਤੁਹਾਡੇ ਸਥਾਨ ਲਈ ਖਾਸ ਘਟਨਾਵਾਂ ਦੀਆਂ ਕਿਸਮਾਂ ਲਈ ਤੁਹਾਨੂੰ ਕਵਰ ਕਰਦੀ ਹੈ। ਇਹਨਾਂ ਵਿੱਚ ਫਲੈਸ਼ ਹੜ੍ਹ, ਤੂਫਾਨ ਦੇ ਪਾਣੀ ਦਾ ਵਹਾਅ, ਸਬੰਧਤ ਜ਼ਮੀਨ ਖਿਸਕਣ ਅਤੇ ਦਰਖਤਾਂ ਜਾਂ ਡਿੱਗਣ ਵਾਲੀਆਂ ਚੀਜ਼ਾਂ ਕਾਰਨ ਨੁਕਸਾਨ ਸ਼ਾਮਲ ਹੋ ਸਕਦੇ ਹਨ।