ਲਾਨਾ ਬੋਗੁਨੋਵਿਚ ਸਿਡਨੀ ਦੇ ਸੀਬੀਡੀ ਦੇ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ਉਹ ਕਹਿੰਦੀ ਹੈ ਕਿ ਕਈ ਮਹੀਨੇ ਘਰ ਤੋਂ ਕੰਮ ਕਰਨ ਦੇ ਬਾਅਦ, ਉਸ ਨੂੰ ਕੰਮ 'ਤੇ ਜਾਂਦੇ ਸਮੇਂ ਜਾਂ ਆਪਣੇ ਸਾਥੀਆਂ ਨਾਲ ਵਰਕਸਪੇਸ ਸਾਂਝਾ ਕਰਦੇ ਸਮੇਂ ਲਾਗ ਦੇ ਵੱਧ ਰਹੇ ਜੋਖਮ ਬਾਰੇ ਚਿੰਤਾ ਸਤਾਉਂਦੀ ਰਹਿੰਦੀ ਹੈ।
ਫੈਨਟੈਸਟਿਕ ਸਰਵਿਸਿਜ਼ ਗਰੁੱਪ ਦੁਆਰਾ ਕੀਤੀ ਗਈ ਨਵੀਂ ਖੋਜ ਤੋਂ ਪਤਾ ਚੱਲਦਾ ਹੈ ਕਿ ਪੰਜ ਵਿੱਚੋਂ ਦੋ ਆਸਟ੍ਰੇਲੀਆਈ ਲੋਕ ਆਪਣੇ ਕੰਮ ਵਾਲੀ ਥਾਂ ਤੇ ਸਫਾਈ ਬਾਰੇ ਚਿੰਤਤ ਹਨ।
ਅਤੇ ਨਾਲ ਹੀ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਇਕ ਚੌਥਾਈ ਤੋਂ ਵੱਧ ਲੋਕਾਂ ਨੇ ਜੀਵਾਣੂਆਂ ਬਾਰੇ ਵੀ ਚਿੰਤਤ ਜਤਾਈ ਹੈ, ਜਦੋਂ ਕਿ ਦੋ-ਤਿਹਾਈ ਲੋਕ ਘਰ ਤੋਂ ਦੂਰ ਹੋਣ ਤੇ ਸਤਹ ਨੂੰ ਨਾ ਛੂਹਣ ਲਈ ਸੁਚੇਤ ਰਹਿੰਦੇ ਹਨ।
ਫੈਨਟੈਸਟਿਕ ਸਰਵਿਸਿਜ਼ ਗਰੁੱਪ ਦੇ ਸੀਈਓ, ਰੂਨ ਸੋਵੰਡਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ ਕੋਵਿਡ -19 ਮਹਾਂਮਾਰੀ ਦੇ ਦੌਰਾਨ ਸਫਾਈ ਪ੍ਰਤੀ ਆਸਟ੍ਰੇਲੀਆ ਦੇ ਬਦਲ ਰਹੇ ਰਵੱਈਏ ਨੂੰ ਦਰਸਾਉਂਦੀ ਹੈ।
ਲਾਨਾ ਬੋਗੁਨੋਵਿਚ ਦਾ ਕਹਿਣਾ ਹੈ ਕਿ ਕੋਵਿਡ -19 ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੇ ਉਸ ਲਈ ਸੁਰੱਖਿਅਤ ਕੰਮ ਦੇ ਵਾਤਾਵਰਣ ਦੇ ਅਰਥਾਂ ਦਾ ਮੁਲਾਂਕਣ ਕੀਤਾ ਹੈ।
ਨਿਊ ਸਾਊਥ ਵੇਲਜ਼ ਤੋਂ ਸੇਫ-ਵਰਕ ਦੇ ਸਿਹਤ ਅਤੇ ਸੁਰੱਖਿਅਤ ਡਿਜ਼ਾਈਨ ਦੇ ਡਾਇਰੈਕਟਰ, ਜਿਮ ਕੈਲੀ ਦਾ ਕਹਿਣਾ ਹੈ ਕਿ ਕੋਵਿਡ-ਸੇਫ ਯੋਜਨਾ ਦੇ ਆਮ ਸਿਧਾਂਤਾਂ ਨੂੰ ਲਾਗੂ ਕਰਨਾ ਕੰਮ-ਕਾਜ ਦੀ ਚਿੰਤਾ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।
ਰੂਨ ਸੋਵੰਡਾਲ ਮਾਲਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਕਿ ਉਹ ਜਿਆਦਾ ਛੁਏ ਜਾਣ ਵਾਲੀਆਂ ਸਤਹਾਂ ਜਿਵੇਂ ਕਿ ਹੈਂਡਲ, ਟੂਟੀਆਂ ਅਤੇ ਲਾਈਟ ਸਵਿੱਚਾਂ ਦੇ ਸੰਪਰਕ ਨੂੰ ਘਟਾਉਣ ਵੱਲ ਧਿਆਨ ਕੇਂਦਰਤ ਕਰਨ।
ਉਨ੍ਹਾਂ ਸੁਝਾਅ ਦਿੱਤਾ ਕਿ ਮਾਲਕਾਂ ਨੂੰ ਸਟਾਫ ਲਈ ਹੈਂਡ ਸੈਨੀਟਾਈਜ਼ਰ ਤੋਂ ਇਲਾਵਾ, ਐਂਟੀਬੈਕਟੀਰੀਅਲ ਵਾਈਪ ਅਤੇ ਸਮਾਜਕ ਤੌਰ 'ਤੇ ਦੂਰੀਆਂ ਵਾਲੇ ਡੈਸਕ ਵੀ ਮੁਹੱਈਆ ਕਰਵਾਉਣੇ ਚਾਹੀਦੇ ਹਨ ਅਤੇ ਇਸਦੇ ਨਾਲ ਹੀ ਸ਼੍ਰੀ ਸੋਵੰਡਾਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਾਲਕ ਐਂਟੀਵਾਇਰਲ ਸੈਨੀਟਾਈਜ਼ੇਸ਼ਨ ਵਿਚ ਨਿਵੇਸ਼ ਕਰ ਰਹੇ ਹਨ, ਜਿਸ ਨੂੰ ਫੋਗਿੰਗ ਵੀ ਕਿਹਾ ਜਾਂਦਾ ਹੈ।
ਆਸਟ੍ਰੇਲੀਆ ਦੇ ਕੋਵਿਡ -19 ਪ੍ਰਤੀ ਇੱਕ ਪ੍ਰਭਾਵਸ਼ਾਲੀ ਜਵਾਬ ਦੇ ਕਾਰਨ, ਸੇਫ-ਵਰਕ ਦੇ ਸਿਹਤ ਅਤੇ ਸੁਰੱਖਿਅਤ ਡਿਜ਼ਾਈਨ ਦੇ ਡਾਇਰੈਕਟਰ, ਜਿਮ ਕੈਲੀ ਦਾ ਕਹਿਣਾ ਹੈ ਕਿ ਸਿਰਫ ਕਿਸੇ ਕੰਮ ਵਾਲੀ ਥਾਂ 'ਤੇ ਵਿਸ਼ਾਣੂ ਫੈਲਣ ਦੀ ਸਥਿਤੀ ਵਿੱਚ ਹੀ ਫੌਗਿੰਗ ਵਰਗੀਆਂ ਡੂੰਘੀ ਸਫਾਈ ਕਰਨ ਵਾਲਿਆਂ ਸੇਵਾਵਾਂ ਦੀ ਜਰੂਰਤ ਹੁੰਦੀ ਹੈ।
ਤੁਸੀਂ ਆਪਣੇ ਕੰਮ ਵਾਲੀ ਥਾਂ 'ਤੇ ਕੋਵਿਡ -19 ਦੇ ਜੋਖਮ ਨੂੰ ਘੱਟ ਕਰਨ ਦੇ ਤਰੀਕੇ ਬਾਰੇ ਵਧੇਰੇ ਸਲਾਹ ਲਈ, ਸੇਫ-ਵਰਕ ਆਸਟ੍ਰੇਲੀਆ ਦੀ ਵੈਬਸਾਈਟ ਦੇਖ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।