ਜਾਣੋ ਆਸਟ੍ਰੇਲੀਆ ਵਿੱਚ ਮੀਡੀਆ ਕਿਸ ਤਰ੍ਹਾਂ ਕੰਮ ਕਰਦਾ ਹੈ

SBS and ABC

The ABC and the SBS are Australia's national public broadcasters. Credit: AAP Image/Joel Carrett

Get the SBS Audio app

Other ways to listen

ਲੋਕਤੰਤਰ ਲਈ ਮੀਡੀਆ ਦੀ ਆਜ਼ਾਦੀ ਬਹੁਤ ਜ਼ਰੂਰੀ ਹੁੰਦੀ ਹੈ। ਅਜਿਹੀ ਆਜ਼ਾਦੀ ਜਿੱਥੇ ਨਾਗਰਿਕਾਂ ਅਤੇ ਪੱਤਰਕਾਰਾਂ ਨੂੰ ਬਿਨ੍ਹਾਂ ਸੱਤਾਧਾਰੀ ਸਰਕਾਰ ਦੀ ਦਖ਼ਲਅੰਦਾਜ਼ੀ ਜਾਂ ਕਿਸੇ ਡਰ ਦੇ ਆਪਣੇ ਵਿਚਾਰ ਪ੍ਰਗਟ ਕਰਨ, ਜਾਣਕਾਰੀ ਪ੍ਰਾਪਤ ਕਰਨ ਅਤੇ ਪ੍ਰਕਾਸ਼ਤ ਕਰਨ ਦੀ ਸ਼ਕਤੀ ਹੁੰਦੀ ਹੈ। ਇਸ ਖ਼ਾਸ ਰਿਪੋਰਟ ਵਿੱਚ ਜਾਣੋ ਕਿ ਆਸਟ੍ਰੇਲੀਆ ਦੇ ਕੌਮਰਸ਼ੀਅਲ ਮੀਡੀਆ ਅਤੇ ਜਨਤਕ ਤੌਰ ਉੱਤੇ ਫੰਡ ਪ੍ਰਾਪਤ ਬਰੋਡਕਾਸਟਰਾਂ ਵਿੱਚ ਕੀ ਅੰਤਰ ਹੈ ਅਤੇ ਉਹ ਬਾਕੀ ਮੁਲਕਾਂ ਦੇ ਰਾਜ-ਪ੍ਰਯੋਜਿਤ ਮੀਡੀਆ ਤੋਂ ਕਿਵੇਂ ਵੱਖਰੇ ਹਨ?


ਹਾਲਾਂਕਿ ਆਸਟ੍ਰੇਲੀਆ ਦੇ ਸੰਵਿਧਾਨ ਵੱਲੋਂ ਪ੍ਰੈੱਸ ਦੀ ਆਜ਼ਾਦੀ ਦੀ ਕੋਈ ਗਰੰਟੀ ਨਹੀਂ ਦਿੱਤੀ ਗਈ ਹੈ ਪਰ ਫਿਰ ਵੀ ਆਸਟ੍ਰੇਲੀਆ ਆਜ਼ਾਦ ਮੀਡੀਆ ਦੀ ਸੂਚੀ ਵਾਲੇ ਚੋਟੀ ਦੇ 40 ਦੇਸ਼ਾਂ ਵਿੱਚ ਮੌਜੂਦ ਹੈ।

ਆਸਟ੍ਰੇਲੀਆ ਵਿੱਚ ਕਈ ਮੀਡੀਆ ਆਉਟਲੈਟ ਹਨ, ਜਿਸ ਵਿੱਚ ਨਿੱਜੀ ਮਾਲਕੀ ਵਾਲਾ ਵਪਾਰਕ ਮੀਡੀਆ, ਅਤੇ ਸਪੋਂਸਰਡ ਕਮਿਊਨਿਟੀ ਨੈੱਟਵਰਕ ਸ਼ਾਮਲ ਹਨ।

ਦੇਸ਼ ਵਿੱਚ ਦੋ ਜਨਤਕ ਸੇਵਾ ਪ੍ਰਸਾਰਕ ਵੀ ਹਨ ਜਿੰਨ੍ਹਾਂ ਨੂੰ ਟੈਕਸ ਮਾਲੀਆ ਤੋਂ ਫੰਡ ਹਾਸਲ ਹੁੰਦਾ ਹੈ। ਇਹ ਹਨ ਏ.ਬੀ.ਸੀ ਯਾਨੀ ਆਸਟ੍ਰੇਲੀਅਨ ਬ੍ਰੌਡਕਾਸਿਟੰਗ ਕਾਰਪੋਰੇਸ਼ਨ ਅਤੇ ਐਸ.ਬੀ.ਐਸ ਯਾਨੀ ਸਪੈਸ਼ਲ ਬ੍ਰੌਡਕਾਸਟਿੰਗ ਸਰਵਿਸ।

ਪ੍ਰਾਈਵੇਟ ਮੀਡੀਆ ਪ੍ਰੋਫ਼ਿਟ ਅਤੇ ਰੇਟਿੰਗਾਂ ਲਈ ਕੰਮ ਕਰਦਾ ਹੈ। ਉਹਨਾਂ ਦਾ ਝੁਕਾਅ ਕੋਮਰਸ਼ੀਅਲ ਸਪੌਸ਼ਰਾਂ ਅਤੇ ਉਹਨਾਂ ਦੇ ਹਿੱਤਾਂ ਵੱਲ ਹੁੰਦਾ ਹੈ ਜਦਕਿ ਜਨਤਕ ਪ੍ਰਸਾਰਕ ਉਸ ਭਾਈਚਾਰੇ ਪ੍ਰਤੀ ਜਵਾਬਦੇਹ ਹੁੰਦੇ ਹਨ ਜੋ ਉਹਨਾਂ ਨੂੰ ਫੰਡ ਦਿੰਦੇ ਹਨ।

ਕ੍ਰਿਸਟੀਅਨ ਪੋਰਟਰ ਪਬਲਿਕ ਮੀਡੀਆ ਅਲਾਇੰਸ ਦੇ ਸੀ.ਈ.ਓ ਹਨ, ਇਹ ਜਨਤਕ ਮੀਡੀਆ ਆਉਟਲੈਟਾਂ ਦੀ ਸਭ ਤੋਂ ਵੱਡੀ ਗਲੋਬਲ ਐਸੋਸੀਏਸ਼ਨ ਹੈ। ਉਹ ਜਨਤਕ ਮੀਡੀਆ ਅਤੇ ਪੱਤਰਕਾਰੀ ਦੇ ਮੂਲ ਸਿਧਾਤਾਂ ਦੀ ਵਕਾਲਤ ਕਰਦੇ ਹਨ।

ਉਹ ਮੰਨਦੇ ਹਨ ਕਿ ਜਨਤਕ ਪ੍ਰਸਾਰਕਾਂ ਲਈ ਜਨਤਾ ਨੂੰ ਸਹੀ ਜਾਣਕਾਰੀ ਦੇਣਾ ਲਾਜ਼ਮੀ ਹੈ।

ਤਾਨਾਸ਼ਾਹੀ ਸ਼ਾਸਨ ਵਾਲੇ ਦੇਸ਼ਾਂ ਵਿੱਚ ਰਾਜ-ਨਿਯੰਤਰਿਤ ਮੀਡੀਆ ਆਮ ਹੈ। ਉਹ ਆਮ ਤੌਰ ਉੱਤੇ ਸਰਕਾਰ-ਪੱਖੀ, ਰਾਸ਼ਟਰਵਾਦੀ ਸਮੱਗਰੀ ਪ੍ਰਕਾਸ਼ਿਤ ਕਰਦੇ ਹਨ।

ਜਨਤਕ ਮੀਡੀਆ ਲੋਕਤੰਤਰ ਦਾ ਇੱਕ ਥੰਮ੍ਹ ਹੈ, ਕਿਉਂਕਿ ਇਹ ਜਨਤਕ ਬਹਿਸ ਅਤੇ ਪੜਤਾਲ ਨੂੰ ਉਤਸ਼ਾਹਿਤ ਕਰਦਾ ਹੈ।

ਨੇਜਾਤ ਬਾਸਰ ਐਸ.ਬੀ.ਐਸ ਤੁਰਕੀ ਦੇ ਕਾਰਜਕਾਰੀ ਨਿਰਮਾਤਾ ਹਨ। ਆਸਟ੍ਰੇਲੀਆ ਵਿੱਚ ਐਸ.ਬੀ.ਐਸ ਰੇਡੀਓ ਲਈ ਕੰਮ ਕਰਨ ਤੋਂ ਪਹਿਲਾਂ, ਉਹ ਤੁਰਕੀ ਵਿੱਚ ਇੱਕ ਪੱਤਰਕਾਰ ਸਨ।

ਉਹ ਦੱਸਦੇ ਹਨ ਕਿ ਤੁਰਕੀ ਅਤੇ ਆਸਟਰੇਲੀਆ ਵਿੱਚ ਪ੍ਰੈਸ ਦੀ ਆਜ਼ਾਦੀ ਵਿੱਚ ਬਹੁਤ ਜ਼ਿਆਦਾ ਅੰਤਰ ਹੈ।
SBS and ABC
Credit: AAP Image/Joel Carrett
ਤਾਂ ਜਨਤਾ ਏ.ਬੀ.ਸੀ ਅਤੇ ਐਸ.ਬੀ.ਐਸ ਤੋਂ ਕੀ ਉਮੀਦ ਕਰ ਸਕਦੀ ਹੈ?

ਦੋਵੇਂ ਜਨਤਕ ਪ੍ਰਸਾਰਕ ਉਹਨਾਂ ਦੇ ਵਿਅਕਤੀਗਤ ਚਾਰਟਰਾਂ, ਸੰਪਾਦਕੀ ਨੀਤੀਆਂ ਅਤੇ ਅਭਿਆਸ ਦੇ ਜ਼ਾਬਤੇ ਦੁਆਰਾ ਨਿਰਦੇਸ਼ਿਤ ਹੁੰਦੇ ਹਨ ਜੋ ਉਹਨਾਂ ਦੀ ਸਮੱਗਰੀ ਨੂੰ ਨਿਰਪੱਖ ਅਤੇ ਸੰਤੁਲਿਤ ਹੋਣ ਦਾ ਆਦੇਸ਼ ਦਿੰਦੇ ਹਨ।

ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਨਿਊਜ਼, ਵਿਸ਼ਲੇਸ਼ਣ ਅਤੇ ਜਾਂਚ ਦੇ ਸਾਬਕਾ ਡਾਇਰੈਕਟਰ, ਗੇਵੇਨ ਮੌਰਿਸ ਦੱਸਦੇ ਹਨ ਕਿ ਏ.ਬੀ.ਸੀ ਬਹੁਤ ਵੱਡਾ ਹੈ, ਇਸਦੇ ਦਰਜਨਾਂ ਖੇਤਰੀ ਅਤੇ ਅੰਤਰਰਾਸ਼ਟਰੀ ਬਿਊਰੋ ਦੇ ਨਾਲ-ਨਾਲ ਸਾਰੇ ਆਸਟ੍ਰੇਲੀਅਨ ਰਾਜਧਾਨੀ ਸ਼ਹਿਰਾਂ ਵਿੱਚ ਦਫ਼ਤਰ ਅਤੇ ਸਟੂਡੀਓ ਹਨ। ਇਸ ਵਿੱਚ ਵੱਖ-ਵੱਖ ਸਰੋਤਿਆਂ ਅਤੇ ਰੁਚੀਆਂ ਨੂੰ ਪੂਰਾ ਕਰਨ ਲਈ ਰੇਡੀਓ ਸਟੇਸ਼ਨ ਅਤੇ ਟੀ.ਵੀ ਚੈਨਲ ਹਨ। ਇਹਨਾਂ ਵਿੱਚੋਂ ਖ਼ਬਰਾਂ ਅਤੇ ਬੱਚਿਆਂ ਦੀ ਸਮੱਗਰੀ ਲਈ ਸਮਰਪਿਤ ਟੀ.ਵੀ ਚੈਨਲ ਵੀ ਹਨ।

ਏ.ਬੀ.ਸੀ ਐਮਰਜੈਂਸੀ ਦੌਰਾਨ ਭਾਈਚਾਰਿਆਂ ਨੂੰ ਵੀ ਸੂਚਿਤ ਕਰਦਾ ਹੈ। ਇਹ ਜਨਤਾ ਨੂੰ ਤਿਆਰੀ ਬਾਰੇ ਸਿੱਖਿਅਤ ਕਰਦਾ ਹੈ, ਸੰਕਟ ਦੌਰਾਨ ਚੇਤਾਵਨੀਆਂ ਅਤੇ ਅਪਡੇਟਾਂ ਦਾ ਪ੍ਰਸਾਰਣ ਕਰਦਾ ਹੈ, ਅਤੇ ਰਿਕਵਰੀ ਦੇ ਯਤਨਾਂ ਬਾਰੇ ਸੂਚਿਤ ਕਰਦਾ ਹੈ।

ਐਸ.ਬੀ.ਐਸ ਆਸਟ੍ਰੇਲੀਆ ਦਾ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਰਾਸ਼ਟਰੀ ਜਨਤਕ ਪ੍ਰਸਾਰਕ ਹੈ। ਇਸਦੇ ਟੈਲੀਵਿਜ਼ਨ ਚੈਨਲਾਂ ਵਿੱਚ ਅੰਤਰਰਾਸ਼ਟਰੀ ਪ੍ਰੋਗਰਾਮਿੰਗ ਦੇ ਨਾਲ-ਨਾਲ ਅੰਗਰੇਜ਼ੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਖ਼ਬਰਾਂ ਸੇਵਾਵਾਂ ਸ਼ਾਮਲ ਹਨ। ਇਹ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰੇਲੂ ਦੇਸ਼ਾਂ ਤੋਂ ਜਾਣਕਾਰੀ ਅਤੇ ਮਨੋਰੰਜਨ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।

ਐਸ.ਬੀ.ਐਸ ਵਿੱਚ ਐਨ.ਆਈ.ਟੀ.ਵੀ ਹੈ, ਇਹ ਆਸਟ੍ਰੇਲੀਆ ਦਾ ਰਾਸ਼ਟਰੀ ਸਵਦੇਸ਼ੀ ਟੈਲੀਵਿਜ਼ਨ ਹੈ, ਜੋ ਕਿ ਫਸਟ ਨੇਸ਼ਨਜ਼ ਦੇ ਦ੍ਰਿਸ਼ਟੀਕੋਣ ਤੋਂ ਸਮੱਗਰੀ ਨੂੰ ਪ੍ਰਦਰਸ਼ਿਤ ਕਰਦਾ ਹੈ।
SBS microfone
SBS Radio started broadcasting in eight languages in 1975, and now airs original programming in more than 60 languages Source: SBS
ਡੇਵਿਡ ਹੁਆ ਐਸ.ਬੀ.ਐਸ ਦੀ ਆਡੀਓ ਭਾਸ਼ਾ ਸਮੱਗਰੀ ਦੇ ਨਿਰਦੇਸ਼ਕ ਹਨ। ਉਹ ਐਸ.ਬੀ.ਐਸ ਰੇਡੀਓ ਦੀ ਨਿਗਰਾਨੀ ਕਰਦੇ ਹਨ, ਜੋ 60 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਦਾ ਹੈ।

ਐਸ.ਬੀ.ਐਸ ਨੇ 1970 ਦੇ ਦਹਾਕੇ ਦੇ ਅੱਧ ਵਿੱਚ ਅੱਠ ਭਾਸ਼ਾਵਾਂ ਵਿੱਚ ਦੋ ਸਰਕਾਰੀ ਫੰਡ ਅਤੇ ਸਵੈਸੇਵੀ ਦੁਆਰਾ ਚਲਾਈਆਂ ਜਾਣ ਵਾਲੀਆਂ ਰੇਡੀਓ ਸੇਵਾਵਾਂ ਦੇ ਰੂਪ ਵਿੱਚ ਪ੍ਰਸਾਰਣ ਸ਼ੁਰੂ ਕੀਤਾ। ਇਹ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਡਾਕਟਰੀ ਸੇਵਾਵਾਂ ਤੱਕ ਪਹੁੰਚ ਕਰਨ ਬਾਰੇ ਸਲਾਹ ਦੇਣ ਲਈ ਸੰਕਲਪਿਤ ਕੀਤਾ ਗਿਆ ਸੀ।

ਡੇਵਿਡ ਹੁਆ ਦੱਸਦੇ ਹਨ ਕਿ ਐਸ.ਬੀ.ਐਸ ਰੇਡੀਓ ਦਾ ਉਦੋਂ ਤੋਂ ਬਹੁਤ ਵਿਸਤਾਰ ਹੋਇਆ ਹੈ। ਇਹ ਹੁਣ ‘ਦਾ ਸੈਟਲਮੈਂਟ ਗਾਈਡ’ ਸਮੇਤ ਦਰਜਨਾਂ ਭਾਸ਼ਾਵਾਂ ਵਿੱਚ ਡਿਜੀਟਲ ਖਬਰਾਂ ਅਤੇ ਪੋਡਕਾਸਟ ਵੀ ਪ੍ਰਕਾਸ਼ਿਤ ਕਰਦਾ ਹੈ।

ਪਬਲਿਕ ਮੀਡੀਆ ਅਲਾਇੰਸ ਦੇ ਸੀਈਓ ਕ੍ਰਿਸਟੀਅਨ ਪੋਰਟਰ ਦਾ ਕਹਿਣਾ ਹੈ ਕਿ ਨਿੱਜੀ ਮਾਲਕੀ ਦੀ ਕਮਜ਼ੋਰੀ ਇਹ ਹੈ ਕਿ ਕੁਝ ਆਊਟਲੇਟ ਸੰਪਾਦਕੀ ਤੌਰ ਉੱਤੇ ਤਿੱਖੇ ਹੋ ਸਕਦੇ ਹਨ।

ਪਰ ਬਹੁਤ ਸਾਰੀਆਂ ਆਵਾਜ਼ਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਯਕੀਨੀ ਬਣਾਉਣ ਲਈ, ਮੀਡੀਆ ਦੀ ਵਿਭਿੰਨਤਾ ਬਹੁਤ ਜ਼ਰੂਰੀ ਹੈ।

Share