ਕੋਵਿਡ-19 ਮਹਾਂਮਾਰੀ ਦੌਰਾਨ ਆਸਟ੍ਰੇਲੀਆ ਵਿੱਚ ਸੱਭ ਤੋਂ ਸਖ਼ਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਲਾਕਡਾਊਨ ਦੇਖਣ ਨੂੰ ਮਿਲਿਆ ਸੀ।
ਇਸ ਦੌਰਾਨ ਕੌਂਸਿਲ ਆਫ਼ ਇੰਟਰਨੈਸ਼ਨਲ ਸਟੂਡੈਂਟਜ਼ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ਵਿੱਚ ਫਸੇ ਵਿਦਿਆਰਥੀਆਂ ਉੱਤੇ ਇੱਕ ਸਰਵੇਖਣ ਕੀਤਾ ਗਿਆ ਸੀ। ਇਸ ਸਰਵੇਖਣ ਵਿੱਚ ਪਾਇਆ ਗਿਆ ਸੀ ਕਿ 607 ਵਿੱਚੋਂ ਲਗਭਗ 93 ਪ੍ਰਤੀਸ਼ਤ ਨੇ ਆਪਣੇ ਘਰੇਲੂ ਦੇਸ਼ਾਂ ਵਿੱਚ ਆਨਲਾਈਨ ਪੜ੍ਹਾਈ ਦੌਰਾਨ ਮਾਨਸਿਕ ਸਿਹਤ ਦੇ ਪ੍ਰਭਾਵਿਤ ਹੋਣ ਦੀ ਗੱਲ ਆਖੀ ਸੀ।
10 ਵਿੱਚੋਂ 9 ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਣਾਅ ਦਾ ਅਨੁਭਵ ਕੀਤਾ ਅਤੇ ਇੱਕ ਚੌਥਾਈ ਤੋਂ ਵੱਧ ਵਿਦਿਆਰਥੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਨ ਵਿੱਚ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਖਿਆਲ ਵੀ ਆਉਂਦੇ ਰਹੇ ਸਨ।
ਇਸ ਔਖੇ ਸਮੇ ਵਿਦਿਆਰਥੀਆਂ ਦੀ ਮਾਨਸਿਕ ਸਥਿਤੀ ਅਤੇ ਵਿੱਤੀ ਹਾਲਤ ਉੱਤੇ ਇਸਦਾ ਕੀ ਪ੍ਰਭਾਵ ਪਿਆ ਸੀ ਇਹ ਜਾਨਣ ਲਈ ਐਸ.ਬੀ.ਐਸ ਪੰਜਾਬੀ ਵੱਲੋਂ ਕੁੱਝ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ।
'ਸੰਘਰਸ਼ ਭਰਿਆ ਵਕਤ'

Source: supplied by Akashdeep Singh
ਨਿਰਮਲ ਸਿੰਘ ਜਿੰਨਾ ਲਾਕਡਾਊਨ ਦੌਰਾਨ ਭਾਰਤ ਵਿੱਚ ਰਹਿ ਕੇ ਆਨਲਾਈਨ ਕਲਾਸਾਂ ਲਗਾਈਆਂ ਸਨ, ਨੇ ਦੱਸਿਆ ਕਿ ਉਨ੍ਹਾਂ ਲਈ ਇਹ ਸਮਾਂ ਕਾਫੀ ਸੰਘਰਸ਼ ਭਰਿਆ ਸੀ। ਸਭ ਤੋਂ ਵੱਧ ਮੁਸ਼ਕਿਲ ਉਨ੍ਹਾਂ ਨੂੰ ਸਮੇਂ ਦਾ ਫਰਕ ਹੋਣ ਕਰ ਕੇ ਆਈ ਅਤੇ ਆਪਣੀ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਉਹ ਕਈ ਰੁਝੇਵਿਆਂ ‘ਚ ਖੁੱਦ ਨੂੰ ਵਿਅਸਤ ਰੱਖਦੇ ਸਨ।
ਦੂਜੇ ਪਾਸੇ ਆਸਟ੍ਰੇਲੀਆ ਵਿੱਚ ਰਹਿ ਕੇ ਆਨਲਾਈਨ ਕਲਾਸਾਂ ਲਗਾ ਰਹੇ ਅਕਾਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਭਾਰਤ ਵਿੱਚ ਰਹਿ ਰਹੇ ਵਿਦਿਆਰਥੀਆਂ ਦੇ ਮੁਕਾਬਲੇ ਉਨ੍ਹਾਂ ਲਈ ਇਹ ਸਮ੍ਹਾਂ ਘੱਟ ਸੰਘਰਸ਼ੀਲ ਰਿਹਾ। ਉਨ੍ਹਾਂ ਸਰਕਾਰ ਵੱਲੋਂ ਮਿਲਣ ਵਾਲੀਆਂ ‘ਡਿਜ਼ਾਸਟਰ ਪੇਅਮੈਂਟਾਂ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਨੇ ਉਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੀ ਕਾਫੀ ਸਹਾਇਤਾ ਕੀਤੀ ਸੀ।
ਪੂਰੀ ਗੱਲਬਾਤ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
LISTEN TO

ਕੋਵਿਡ-19 ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਤੀ ਹਾਲਾਤਾਂ ਅਤੇ ਮਾਨਸਿਕ ਸਿਹਤ 'ਤੇ ਪੈਂਦੇ ਅਸਰ
SBS Punjabi
16:41
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ