ਆਸਟ੍ਰੇਲੀਆ ਵਿੱਚ ਮਾਨਸਿਕ ਤੌਰ ਉੱਤੇ ਬੀਮਾਰ ਬੱਚਿਆਂ ਨੂੰ ਨਹੀਂ ਮਿਲ ਰਹੀ ਲੋੜੀਂਦੀ ਸਹਾਇਤਾ

Image used for representation only. Credit: Asanka Ratnayake/Getty Images
ਬੱਚਿਆਂ ਦੀ ਮਾਨਸਿਕ ਸਿਹਤ ਚੈਰਿਟੀ ਨੂੰ 14 ਸਾਲ ਤੋਂ ਘੱਟ ਉਮਰ ਦੇ ਮਾਨਸਿਕ ਬੀਮਾਰ ਬੱਚਿਆਂ ਲਈ ਸਹਾਇਤਾ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੋਂ ਮਿਲੇ ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਵਿਚ 4 ਤੋਂ 11 ਸਾਲ ਦੀ ਉਮਰ ਵਿਚਕਾਰ 7 ਵਿਚੋਂ 1 ਬੱਚੇ ਨੂੰ ਮਾਨਸਿਕ ਸਿਹਤ ਪ੍ਰਭਾਵਤ ਕਰ ਰਹੀ ਹੈ। ਮਾਨਸਿਕ ਸਿਹਤ ਦੇ ਲਗਭਗ ਅੱਧੇ ਮਾਮਲੇ 14 ਸਾਲ ਦੀ ਉਮਰ ਤੋਂ ਪਹਿਲਾਂ ਸਾਹਮਣੇ ਆਉਂਦੇ ਹਨ ਪਰ ਮਾਨਸਿਕ ਰੋਗ ਦੀ ਸ਼ਨਾਖਤ ਹੋਣ ਤੋਂ ਬਾਅਦ ਵੀ ਸਿਰਫ 25% ਬੱਚੇ ਹੀ ਮਿਆਰੀ ਸਹਾਇਤਾ ਹਾਸਲ ਕਰ ਪਾਉਂਦੇ ਹਨ, ਜੋ ਕਿ ਪੂਰੇ ਆਸਟ੍ਰੇਲੀਆ ਦੀ ਆਬਾਦੀ ਮੁਤਾਬਿਕ ਬਹੁਤ ਘੱਟ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...
Share