ਤੁਸੀਂ ਆਸਟ੍ਰੇਲੀਆ ਵਿੱਚ ਆਪਣਾ ਛੋਟਾ ਕਾਰੋਬਾਰ ਕਿਵੇਂ ਸ਼ੁਰੂ ਕਰ ਸਕਦੇ ਹੋ?

Small Business

Woman in studio Source: Getty Images

ਆਸਟ੍ਰੇਲੀਆ ਵਿੱਚ ਇੱਕ ਛੋਟਾ ਕਾਰੋਬਾਰ ਸ਼ੁਰੂ ਕਰਨਾ ਇੱਕ ਬੜਾ ਹੀ ਦਿਲਚਸਪ ਉੱਦਮ ਹੈ, ਪਰ ਇਹ ਇੱਕ ਅਜਿਹਾ ਕੰਮ ਹੈ ਜਿਸ ਨਾਲ ਕਈ ਚੁਣੌਤੀਆਂ ਜੁੜੀਆਂ ਹੋਈਆਂ ਹਨ। ਆਓ ਨਜ਼ਰ ਮਾਰਦੇ ਹਾਂ ਕਿ ਤੁਸੀਂ ਇਸ ਪ੍ਰਕਿਰਿਆ ਨੂੰ ਸਰਲ ਅਤੇ ਵਧੇਰੇ ਸੰਤੁਸ਼ਟੀਜਨਕ ਕਿਵੇਂ ਬਣਾ ਸਕਦੇ ਹੋ।


ਆਸਟ੍ਰੇਲੀਆ ਵਿੱਚ ਇੱਕ ਛੋਟੇ ਕਾਰੋਬਾਰ ਦੀ ਪਛਾਣ 19 ਜਾਂ ਇਸਤੋਂ ਘੱਟ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਇੱਕ ਉੱਦਮ ਜਾਂ ਕੰਪਨੀ ਵਜੋਂ ਕੀਤੀ ਜਾਂਦੀ ਹੈ। ਜ਼ਿਆਦਾਤਰ ਛੋਟੇ ਕਾਰੋਬਾਰ ਮਾਲਕ ਦੁਆਰਾ ਸੰਚਾਲਿਤ ਹੁੰਦੇ ਹਨ, ਜਿਸਨੂੰ ਸੋਲ-ਟ੍ਰੇਡਰ ਓਪ੍ਰੇਰੇਟੇਡ ਵੀ ਕਿਹਾ ਜਾਂਦਾ ਹੈ।

ਪਰ ਨਵੇਂ ਕਾਰੋਬਾਰ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਤੁਹਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਕੀ ਤੁਸੀਂ ਉਕਤ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਹੋ। ਆਸਟ੍ਰੇਲੀਅਨ ਸਰਕਾਰ ਕੁਝ ਲੋਕਾਂ ਲਈ ਕਾਰੋਬਾਰ ਸ਼ੁਰੂ ਕਰਨ ਤੇ ਪਾਬੰਦੀ ਲਗਾਉਂਦੀ ਹੈ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਦੀਵਾਲੀਆਪਨ ਦਾ ਦਾਅਵਾ ਕੀਤਾ ਹੈ ਜਾਂ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਇੱਕ ਵਾਰ ਜਦੋਂ ਤੁਹਾਡਾ ਆਪਣੇ ਕਾਰੋਬਾਰ ਲਈ ਵਿਚਾਰ ਬਣ ਜਾਂਦਾ ਹੈ ਤਾਂ ਤੁਹਾਨੂੰ ਆਸਟ੍ਰੇਲੀਅਨ ਸਿਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ASIC) ਕੋਲ ਕਾਰੋਬਾਰ ਦਾ ਨਾਮ ਰਜਿਸਟਰ ਕਰਾਉਣ ਦੀ ਲੋੜ ਪਵੇਗੀ।

ਬਰੂਸ ਮੈਕਫਾਰਲੇਨ ਮੈਲਬੌਰਨ ਵਿੱਚ ਇੱਕ ਪੇਸ਼ੇਵਰ ਸੇਵਾਵਾਂ ਫਰਮ ਬਲੂ ਰਾਕ ਦਾ ਸੀਈਓ ਹੈ। ਉਸਦੀ ਟੀਮ ਉਭਰਦੇ ਉੱਦਮੀਆਂ ਨੂੰ ਉਨ੍ਹਾਂ ਦੀਆਂ ਵਿੱਤੀ ਲੋੜਾਂ, ਖਾਤਿਆਂ, ਅਤੇ ਕਾਰੋਬਾਰ ਦੀ ਸ਼ੁਰੂਆਤ ਕਰਨ ਲਈ ਵਿਹਾਰਕ ਸਹਾਇਤਾ ਬਾਰੇ ਸਲਾਹ ਪ੍ਰਦਾਨ ਕਰਦੀ ਹੈ।

ਮਿਸਟਰ ਮੈਕਫਾਰਲੇਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕੋਈ ਨਵਾਂ ਉੱਦਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਆਪ ਤੋਂ ਕੁਝ ਔਖੇ ਸਵਾਲ ਪੁੱਛਣੇ ਪੈਣਗੇ, ਜਿਵੇਂ ਕਿ, "ਮੈਂ ਆਪਣੇ ਕਾਰੋਬਾਰ ਨਾਲ ਕਿਸ ਤਰ੍ਹਾਂ ਦੀ ਸਮੱਸਿਆ ਹੱਲ ਕਰਨ ਜਾ ਰਿਹਾ ਹਾਂ?"

ਅਤੇ ਜੇਕਰ ਇਹ ਇੱਕ ਮੌਜੂਦਾ ਵਿਚਾਰ ਹੈ ਜੋ ਤੁਸੀਂ ਵੱਖਰੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਕਿ "ਕੀ ਮੇਰਾ ਵਿਚਾਰ ਕਾਫ਼ੀ ਧਿਆਨ ਖਿੱਚੇਗਾ ਅਤੇ ਪੈਸਾ ਲਿਆਏਗਾ?"

ਇੱਕ ਉਦਯੋਗਪਤੀ ਹੋਣ ਦੇ ਨਾਤੇ ਤੁਹਾਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਤੁਹਾਡੇ ਸੰਭਾਵੀ ਗਾਹਕ ਕੌਣ ਹਨ ਅਤੇ ਤੁਹਾਨੂੰ ਕਾਰੋਬਾਰ ਨੂੰ ਵਿਕਸਤ ਕਰਨ ਲਈ ਕਿਸ ਤਰ੍ਹਾਂ ਦੇ ਸਰੋਤਾਂ ਦੀ ਲੋੜ ਹੈ। ਇਸ ਵਿੱਚ ਇੱਕ ਜਗ੍ਹਾ ਜਾਂ ਦਫ਼ਤਰ ਕਿਰਾਏ 'ਤੇ ਲੈਣਾ ਜਾਂ ਸਟਾਫ ਨੂੰ ਨਿਯੁਕਤ ਕਰਨਾ ਸ਼ਾਮਲ ਹੋ ਸਕਦਾ ਹੈ।

ਅਲੈਗਜ਼ੈਂਡਰਾ ਸਿੰਕਲੇਅਰ, ਇੱਕ ਸਿਰੈਮਿਕ ਸਟੂਡੀਓ ਅਤੇ ਡਿਜ਼ਾਈਨ ਸਟੋਰ ਪੋਟ ਡਿਸਪੈਂਸਰੀ ਦੀ ਮਾਲਕ ਹੈ। ਉਸਨੇ ਇੱਕ ਸਾਲ ਪਹਿਲਾਂ ਹੀ ਮੈਲਬੌਰਨ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਕਿਹਾ ਕਿ ਜਦੋਂ ਕਿ ਉਸਦੇ ਸਟੋਰ ਦਾ ਸੰਕਲਪ ਉਸਦੇ ਲਈ ਬਹੁਤ ਸਪੱਸ਼ਟ ਸੀ, ਇਸ ਵਿੱਚ ਕਈ ਮਹੀਨੇ ਲੱਗ ਗਏ।

ਅਕਸਰ ਛੋਟੇ ਕਾਰੋਬਾਰੀ ਮਾਲਕ ਆਪਣੇ ਕਾਰੋਬਾਰ ਦੀ ਸ਼ੁਰੂਆਤ ਲਈ ਸੰਘਰਸ਼ ਕਰਦੇ ਹਨ ਕਿਉਂਕਿ ਉਹ ਸਭ ਕੁਝ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਕੁਝ ਲੋਕਾਂ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੋ ਸਕਦੀ ਹੈ ਕਿ ਵਿੱਤੀ ਅਤੇ ਲੌਜਿਸਟਿਕ ਸਹਾਇਤਾ ਕਿੱਥੇ ਲੈਣੀ ਹੈ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਸਮੇਂ ਸਿਰ ਸ਼ੁਰੂ ਹੋ ਸਕੇ। 

ਮਿਸ ਸਿੰਕਲੇਅਰ ਕਹਿੰਦੀ ਹੈ ਕਿ ਉਸਨੂੰ ਨਿਊ ਐਂਟਰਪ੍ਰਾਈਜ਼ ਇੰਸੈਂਟਿਵ ਸਕੀਮ (NEIS) ਕੋਰਸ ਤੋਂ ਬਹੁਤ ਸਾਰੀ ਜਾਣਕਾਰੀ ਅਤੇ ਸਹਾਇਤਾ ਮਿਲੀ ਜਿਸ ਨੇ ਉਸਨੂੰ ਕਾਰੋਬਾਰ ਮਾਲਕੀ ਦੇ ਸਬੰਧ ਵਿੱਚ ਵਿੱਤੀ ਲੋੜਾਂ ਨੂੰ ਸਮਝਣ ਵਿੱਚ ਮਦਦ ਕੀਤੀ।

ਉਹ ਕਹਿੰਦੀ ਹੈ ਕਿ ਸਾਲ ਭਰ ਚੱਲਣ ਵਾਲਾ ਸਰਕਾਰੀ ਕੋਰਸ ਬਹੁਤ ਲਾਭਦਾਇਕ ਹੈ ਕਿਉਂਕਿ ਇਹ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਤੋਂ ਕੁਝ ਦਬਾਅ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਆਸਟ੍ਰੇਲੀਆ ਵਿੱਚ ਹਰ ਕਿਸਮ ਦੇ ਕਾਰੋਬਾਰਾਂ ਲਈ ਨਿਯਮਾਂ ਦਾ ਇੱਕ ਵੱਡਾ ਸਮੂਹ ਹੈ ਜਿਸਦੀ ਹਰ ਮਾਲਕ ਨੂੰ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਸਮਝਣਾ ਚੁਣੌਤੀਪੂਰਨ ਹੋ ਸਕਦਾ ਹੈ ਪਰ ਕਿਸੇ ਵਕੀਲ ਤੋਂ ਸਹਾਇਤਾ ਲੈਣੀ ਮਦਦਗਾਰ ਸਾਬਿਤ ਹੋ ਸਕਦੀ ਹੈ।

ਆਪਣਾ ਕਾਰੋਬਾਰ ਸ਼ੁਰੂ ਕਰਨਾ ਥਕਾਵਟ ਵਾਲਾ ਕੰਮ ਹੋ ਸਕਦਾ ਹੈ। ਤੁਹਾਡੇ ਕੋਲ ਇਸਦੀ ਸ਼ੁਰੂਆਤ ਲਈ ਵਿਚਾਰ ਅਤੇ ਮਨੁੱਖੀ ਸ਼ਕਤੀ ਹੋ ਸਕਦੀ ਹੈ ਪਰ ਆਪਣੇ ਸਰੋਤਾਂ ਦਾ ਪ੍ਰਬੰਧਨ ਕਰਨਾ ਅਕਸਰ ਵਧੇਰੇ ਮੁਸ਼ਕਲ ਹੁੰਦਾ ਹੈ।

ਰਾਹੁਲ ਕੁਮਾਰ ਅਲਾਈਡ ਲੀਗਲ ਦੇ ਡਾਇਰੈਕਟਰ ਹਨ। ਉਨ੍ਹਾਂ ਦਾ ਕਾਰੋਬਾਰ ਨਵੇਂ ਉੱਦਮੀਆਂ ਨੂੰ ਅਨੁਕੂਲ ਹੱਲਾਂ ਦੇ ਨਾਲ ਕਾਨੂੰਨੀ ਸਲਾਹ ਪ੍ਰਦਾਨ ਕਰਦਾ ਹੈ, ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਦੇ ਜ਼ਿਆਦਾਤਰ ਸਟਾਰਟ-ਅੱਪ ਅਤੇ ਨਵੀਨਤਾ ਦੇ ਵਿਚਾਰ ਤਕਨਾਲੋਜੀ ਤੇ ਅਧਾਰਤ ਹਨ।

ਬਹੁਤੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਮਾਲਕ ਆਪਣੇ ਕਾਰੋਬਾਰ ਨੂੰ ਚਾਲੂ ਰੱਖਣ ਲਈ ਕਰਜ਼ਾ ਲੈਣ ਦੀ ਚੋਣ ਕਰਦੇ ਹਨ। ਪਰ ਕਾਰੋਬਾਰ ਦੀਆਂ ਖਾਸ ਲੋੜਾਂ ਨੂੰ ਸਮਝਣ ਵਾਲਾ ਰਿਣਦਾਤਾ ਲੱਭਣਾ ਅਕਸਰ ਮੁਸ਼ਕਲ ਹੁੰਦਾ ਹੈ।

ਅਜਿਹੀਆਂ ਗੁੰਝਲਾਂ ਦੇ ਕਾਰਨ, ਜ਼ਿਆਦਾਤਰ ਛੋਟੇ ਕਾਰੋਬਾਰਾਂ ਨੂੰ ਸ਼ੁਰੂਆਤ ਵਿੱਚ ਉਮੀਦ ਨਾਲੋਂ ਬਹੁਤ ਘੱਟ ਰਿਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਇੱਕ ਛੋਟਾ ਕਾਰੋਬਾਰੀ ਕਰਜ਼ਾ ਦੂਜੇ ਕਰਜ਼ਿਆਂ ਨਾਲੋਂ ਵੱਖਰਾ ਹੁੰਦਾ ਹੈ, ਅਤੇ ਵਿਆਜ ਦਰਾਂ ਤੁਹਾਡੀ ਉਮੀਦ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੁੰਦੀ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਹੇਠ ਲਿਖੀਆਂ ਵੈਬਸਾਈਟਾਂ ਤੋਂ ਲਈ ਜਾ ਸਕਦੀ ਹੈ:

 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


 

 


Share