'ਕੋਰੈਕਸ਼ਨਲ ਫੈਸੀਲਟੀ':ਆਸਟ੍ਰੇਲੀਆ ਵਿੱਚ ਬਾਲਗ ਸੁਧਾਰ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ?

Behind bars

Behind bars Source: Getty Images/Andrew Merry

ਆਸਟ੍ਰੇਲੀਆ ਵਿੱਚ, ਅਪਰਾਧ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਦੁਆਰਾ ਸਜ਼ਾ ਦਿੱਤੀ ਜਾਂਦੀ ਹੈ। 'ਕੋਰੈਕਸ਼ਨਲ ਫੈਸੀਲਟੀ' ਉਸ ਥਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਕੋਈ ਵਿਅਕਤੀ ਕਿਸੇ ਅਪਰਾਧਿਕ ਜੁਰਮ ਦੇ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਆਪਣੀ ਸਜ਼ਾ ਕੱਟਦਾ ਹੈ।


ਆਸਟ੍ਰੇਲੀਆ ਵਿੱਚ 115 ਕੋਰੈਕਸ਼ਨਲ ਫੈਸੀਲਟੀਆਂ ਹਨ। ਇਹ ਨਿੱਜੀ ਤੌਰ 'ਤੇ ਜਾਂ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਹਨ। ਜਦੋਂ ਕਿ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਨਿਆਂ ਪ੍ਰਣਾਲੀਆਂ ਇੱਕ ਸਮਾਨ ਹਨ, ਹਰ ਅਧਿਕਾਰ ਖੇਤਰ ਆਪਣੀਆਂ ਸਹੂਲਤਾਂ ਦਾ ਪ੍ਰਬੰਧ ਕਰਦਾ ਹੈ।

ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਆਸਟ੍ਰੇਲੀਆ ਦੀ ਬਾਲਗ ਜੇਲ੍ਹ ਆਬਾਦੀ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕਰਦਾ ਹੈ। ਵਿਲੀਅਮ ਮਿਲਨ ਏ ਬੀ ਐਸ ਨੈਸ਼ਨਲ ਸੈਂਟਰ ਆਫ ਕ੍ਰਾਈਮ ਐਂਡ ਜਸਟਿਸ ਸਟੈਟਿਸਟਿਕਸ ਦਾ ਡਾਇਰੈਕਟਰ ਹੈ।

ਜੇਲ੍ਹਾਂ ਵਿੱਚ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੀ ਅਨੁਪਾਤੀ ਗਿਣਤੀ ਨੂੰ ਸਵੀਕਾਰ ਕਰਨਾ ਮਹੱਤਵਪੂਰਨ ਹੈ। ਬਹੁਤ ਸਾਰੇ ਗੁੰਝਲਦਾਰ ਕਾਰਕ ਚਿੰਤਾਜਨਕ ਦਰਾਂ ਵਿੱਚ ਯੋਗਦਾਨ ਪਾਉਂਦੇ ਹਨ, ਜਿਵੇਂ ਕਿ ਇਤਿਹਾਸਕ ਸਦਮਾ ਅਤੇ ਪੀੜ੍ਹੀ-ਦਰ-ਪੀੜ੍ਹੀ ਨੁਕਸਾਨ।
A prisoner in green uniform handcuffed
Source: AAP Image/David Gray
ਜਦੋਂ ਕਿਸੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਤਾਂ ਉਹਨਾਂ ਦੀ ਸੁਰੱਖਿਆ ਦੇ ਪੱਧਰ ਨੂੰ ਨਿਰਧਾਰਤ ਕਰਨ ਲਈ ਉਹਨਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਨਿਊ ਸਾਊਥ ਵੇਲਜ਼ ਵਿੱਚ ਮੈਟਰੋ ਵੈਸਟ ਲਈ ਹਿਰਾਸਤ ਨਿਰਦੇਸ਼ਕ, ਐਮਾ ਸਮਿਥ ਦਾ ਕਹਿਣਾ ਹੈ ਕਿ ਅੱਤਵਾਦ ਵਰਗੇ ਸਭ ਤੋਂ ਗੰਭੀਰ ਅਪਰਾਧਾਂ ਨੂੰ ਸਭ ਤੋਂ ਵੱਧ ਸੁਰੱਖਿਆ ਵਰਗੀਕਰਣ ਪ੍ਰਾਪਤ ਹੁੰਦਾ ਹੈ।

ਇੱਕ ਰਿਮਾਂਡ ਕੈਦੀ ਉਹ ਵਿਅਕਤੀ ਹੁੰਦਾ ਹੈ ਜਿਸਤੇ ਇੱਕ ਅਪਰਾਧ ਦਾ ਦੋਸ਼ ਲੱਗਣ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ ਪਰ ਅਜੇ ਵੀ ਮੁਕੱਦਮੇ ਜਾਂ ਸਜ਼ਾ ਦੀ ਉਡੀਕ ਕਰ ਰਿਹਾ ਹੁੰਦਾ ਹੈ।

ਮਿਸ ਸਮਿਥ ਦਾ ਕਹਿਣਾ ਹੈ ਕਿ ਕਿਉਂਕਿ ਜੇਲ੍ਹ ਦੀ ਆਬਾਦੀ ਵਿੱਚ ਔਰਤਾਂ ਦੀ ਸੰਖਿਆ ਸਿਰਫ਼ ਅੱਠ ਪ੍ਰਤੀਸ਼ਤ ਹੈ, ਜੇਲ੍ਹਾਂ ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹਰ ਕਿਸੇ ਨੂੰ  ਸਭ ਤੋਂ ਸੁਰੱਖਿਅਤ ਢੰਗ ਨਾਲ ਰੱਖਿਆ ਜਾਵੇ।

ਸਲਾਖਾਂ ਦੇ ਪਿੱਛੇ ਰੱਖੇ ਗਏ ਕੈਦੀਆਂ ਨੂੰ ਹੈਲਥ ਕਲੀਨਿਕਾਂ ਵਿੱਚ ਜਾਣ ਅਤੇ ਆਪਣੇ ਅਪਮਾਨਜਨਕ ਵਿਵਹਾਰ, ਜਿਵੇਂ ਕਿ ਘਰੇਲੂ ਹਿੰਸਾ, ਸਿਹਤ ਅਤੇ ਪਾਲਣ-ਪੋਸ਼ਣ ਦੇ ਕੋਰਸਾਂ ਅਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਲੋੜ ਹੁੰਦੀ ਹੈ।

ਕੈਦੀਆਂ ਤੋਂ ਕੰਮ ਕਰਨ ਦੀ ਵੀ ਉਮੀਦ ਕੀਤੀ ਜਾਂਦੀ ਹੈ।
Parramatta Correctional Centre, former medium security prison
Parramatta Correctional Centre, former medium security prison Source: Getty Images/Andrew Merry
ਮਿਸ ਸਮਿਥ ਦੱਸਦੀ ਹੈ ਕਿ ਕੁਝ ਕੇਦੀ ਪੂਰਨ ਤੌਰ ਤੇ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਕੱਟ ਰਹੇ ਹੁੰਦੇ ਹਨ ਜਿਸਦਾ ਮਤਲਬ ਹੈ ਕਿ ਉਹ ਆਪਣੀ ਪੂਰੀ ਸਜ਼ਾ ਜੇਲ੍ਹ ਵਿੱਚ ਹੀ ਕੱਟਦੇ ਹਨ। ਹਾਲਾਂਕਿ, ਕੈਦੀਆਂ ਦੇ ਇੱਕ ਵੱਡੇ ਹਿੱਸੇ ਨੂੰ ਇੱਕ ਪਹਿਲਾਂ ਦੀ ਮਿਤੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਦੋਂ ਉਨ੍ਹਾਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾ ਸਕਦਾ ਹੈ।

ਕਿਸੇ ਦੀ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਕਿਸੇ ਨੂੰ ਲੱਭਣਾ ਪੂਰੀ ਤਰਾਂ ਸੰਭਵ ਹੈ।

ਇਹ ਪਤਾ ਕਰਨ ਲਈ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਿੱਥੇ ਰੱਖਿਆ ਜਾ ਰਿਹਾ ਹੈ, ਲੋਕ ਆਪਣੇ ਰਾਜ ਵਿੱਚ ਕੋਰੈਕਸ਼ਨਲ ਫਸੀਲਟੀਆਂ ਦੇ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਇਹ ਜਾਣਕਾਰੀ ਆਨਲਾਈਨ ਵੀ ਉਪਲਬਧ ਹੈ।

ਜੇਲ੍ਹ ਵਿੱਚ ਕਿਸੇ ਵਿਅਕਤੀ ਨੂੰ ਮਿਲਣ ਲਈ ਤੁਹਾਨੂੰ ਜੇਲ੍ਹ ਤੋਂ ਪਹਿਲਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਹਰੇਕ ਕੇਂਦਰ ਦਾ ਆਪਣਾ ਫ਼ੋਨ ਨੰਬਰ ਜਾਂ ਵਿਜ਼ਿਟ ਲਾਈਨ ਹੁੰਦੀ ਹੈ। 

ਵਲੰਟੀਅਰ ਨਾਦੀਆ ਦਾ ਇੱਕ ਪਰਿਵਾਰਕ ਮੈਂਬਰ ਸਲਾਖਾਂ ਪਿੱਛੇ ਹੈ ਅਤੇ ਉਸਨੂੰ ਅਪਰਾਧਿਕ ਨਿਆਂ ਪ੍ਰਣਾਲੀ ਵਿੱਚੋਂ ਲੰਘਣ ਵਿੱਚ ਮਦਦ ਕਰਨ ਲਈ ਬਹੁਤ ਸੀਮਤ ਜਾਣਕਾਰੀ ਮਿਲੀ ਹੈ। ਉਸਨੇ ਲੋਕਾਂ ਲਈ ਇਸ ਸੰਬੰਧੀ ਲੋੜੀਂਦੇ ਸਰੋਤ ਲੱਭਣ ਵਿੱਚ ਮਦਦ ਕਰਨ ਲਈ ਇੱਕ ਬਾਰ ਬਿਟਵੀਨ ਵੈੱਬਸਾਈਟ ਸਥਾਪਤ ਕੀਤੀ ਹੈ।
ਨਾਦੀਆ ਕਹਿੰਦੀ ਹੈ ਕਿ ਆਮ ਤੌਰ 'ਤੇ ਬਾਹਰ ਰਹਿ ਰਹੇ ਕੈਦੀਆਂ ਦੇ ਪਰਿਵਾਰਾਂ ਦੁਆਰਾ ਸ਼ਰਮ, ਕਲੰਕ ਅਤੇ ਇਕੱਲਤਾ ਅਨੁਭਵ ਕੀਤਾ ਜਾਂਦਾ ਹੈ।

ਕੈਦੀਆਂ ਨੂੰ ਜੇਲ੍ਹ ਦੇ ਅੰਦਰ ਜਾਣ ਲਈ ਅਤੇ ਰਿਹਾਈ ਤੋਂ ਬਾਅਦ ਵੀ ਸਹਾਇਤਾ ਦੀ ਲੋੜ ਹੁੰਦੀ ਹੈ।

ਨਸ਼ਿਆਂ ਦੀ ਵਰਤੋਂ, ਬੇਰੁਜ਼ਗਾਰੀ, ਘੱਟ ਸਿੱਖਿਆ ਪੱਧਰ ਅਤੇ ਮਾੜੀ ਮਾਨਸਿਕ ਸਿਹਤ, ਅਪਰਾਧ ਦੁਹਰਾਉਣ ਦੇ ਜੋਖਮ ਦੇ ਕਾਰਨ ਹਨ। ਅਤੇ ਰਿਹਾਈ ਤੋਂ ਬਾਅਦ ਇਸ ਤਰਾਂ ਦੇ ਮਸਲਿਆਂ ਵਿੱਚ ਸਹਾਇਤਾ ਸੇਵਾਵਾਂ ਦੀ ਬਹੁਤ ਘਾਟ ਹੈ। 

ਵਿਲੀਅਮ ਮਿਲਨ ਦੱਸਦੇ ਹਨ ਕਿ ਆਸਟ੍ਰੇਲੀਅਨ ਉਤਪਾਦਕਤਾ ਕਮਿਸ਼ਨ ਨੇ ਮੁੜ ਅਪਰਾਧ ਕਰਨ ਦੀਆਂ ਦਰਾਂ 'ਤੇ ਰਿਪੋਰਟ ਦਿੱਤੀ ਹੈ।

ਵਲੰਟੀਅਰ ਨਾਦੀਆ ਦਾ ਕਹਿਣਾ ਹੈ ਕਿ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਲੋਕਾਂ ਦੇ ਪਰਿਵਾਰਾਂ ਲਈ ਵਧੇਰੇ ਸਹਾਇਤਾ ਇਨ੍ਹਾਂ ਅੰਕੜਿਆਂ ਵਿੱਚ ਸੁਧਾਰ ਕਰ ਸਕਦੀ ਹੈ।
ਐਸ ਬੀ ਐਸ ਦੀ ਨਵੀਂ ਦਸਤਾਵੇਜ਼ੀ ਲੜੀ 'ਲਾਈਫ ਆਨ ਦ ਆਊਟਸਾਈਡ' ਇੱਕ ਵਿਲੱਖਣ ਪਹਿਲਕਦਮੀ ਹੈ ਜਿਸਦਾ ਉਦੇਸ਼ ਅਪਰਾਧਿਕ ਵਿਵਹਾਰ ਵਿੱਚ ਦਹੁਰਾਓ ਨਾਲ ਨਜਿੱਠਣਾ ਹੈ। 

ਇਹ ਲੜੀ ਇਸ ਗੱਲ ਦੀ ਜਾਂਚ ਕਰਦੀ ਹੈ ਕਿ ਜਦੋਂ ਜੇਲ੍ਹ ਤੋਂ ਰਿਹਾਅ ਹੋਏ ਲੋਕਾਂ ਨੂੰ 100 ਦਿਨਾਂ ਲਈ ਸਥਿਰ ਘਰਾਂ ਵਿੱਚ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਕੀ ਹੁੰਦਾ ਹੈ।

ਤੁਸੀਂ ਐਸ ਬੀ ਐਸ ਆਨ ਡਿਮਾਂਡ 'ਤੇ 'ਲਾਈਫ ਆਨ ਦ ਆਊਟਸਾਈਡ' ਦਸਤਾਵੇਜ਼ੀ ਲੜੀ ਦੇਖ ਸਕਦੇ ਹੋ। 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share