ਮੈਡੀਕੇਅਰ, ਡਾਕਟਰੀ ਸਲਾਹ, ਇਲਾਜ ਅਤੇ ਤਜਵੀਜ਼ ਕੀਤੀਆਂ ਦਵਾਈਆਂ ਵਰਗੇ ਖਰਚਿਆਂ ਵਿੱਚ ਸਹੂਲਤ ਦਿੰਦਾ ਹੈ।
ਆਸਟ੍ਰੇਲੀਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਤੋਂ ਇਲਾਵਾ, ਮੈਡੀਕੇਅਰ ਕੁਝ ਯੋਗ ਅਸਥਾਈ ਵੀਜ਼ਾ ਧਾਰਕਾਂ, ਜਿਵੇਂ ਕਿ ਸਹਿਭਾਗੀ, ਸੁਰੱਖਿਆ ਅਤੇ ਹੁਨਰਮੰਦ ਖੇਤਰੀ ਸਪਾਂਸਰਡ ਵੀਜ਼ੇ ਵਾਲ਼ੇ ਲੋਕਾਂ ਲਈ ਵੀ ਉਪਲਬਧ ਹੈ।
ਹਾਲਾਂਕਿ, ਮੈਡੀਕੇਅਰ ਐਂਬੂਲੈਂਸ, ਐਨਕਾਂ ਜਾਂ ਕੰਨਟੈਕਟ ਲੈਨਜ, ਹੱਡੀਆਂ ਦੀਆਂ ਮਾਹਿਰ ਸੇਵਾਵਾਂ ਨੂੰ ਕਵਰ ਨਹੀਂ ਕਰਦਾ।
ਮਿਲੋਸ਼ ਮਿਲਿਸਾਵਜੇਵਿਚ ਜੋ ਮੈਡੀਬੈਂਕ ਵਿੱਚ ਗ੍ਰਾਹਕ ਰਣਨੀਤੀ ਅਤੇ ਪੋਰਟਫੋਲੀਓ ਦੇ ਸੀਨੀਅਰ ਕਾਰਜਕਾਰੀ ਹਨ, ਦਾ ਕਹਿਣਾ ਹੈ ਕਿ ਨਿੱਜੀ ਸਿਹਤ ਬੀਮੇ ਦੀ ਭੂਮਿਕਾ ਆਸਟ੍ਰੇਲੀਅਨ ਲੋਕਾਂ ਨੂੰ ਵਿਕਲਪ ਦੇਣਾ ਅਤੇ ਜਨਤਕ ਸਿਹਤ ਪ੍ਰਣਾਲੀ ਤੋਂ ਦਬਾਅ ਘਟਾਉਣਾ ਹੈ।
ਜਨਤਕ ਸਿਹਤ ਪ੍ਰਣਾਲੀ ਵਿੱਚ ਚੋਣਵੇਂ ਹਸਪਤਾਲ ਵਿੱਚ ਇਲਾਜ ਲਈ ਇੰਤਜ਼ਾਰ ਦਾ ਸਮਾਂ ਕਾਫ਼ੀ ਲੰਬਾ ਹੋ ਸਕਦਾ ਹੈ।

Over 50 per cent of all Australians have private health insurance. But experts say not everyone uses it to pay for the cost of their medical treatment. Source: Getty Images/Ariel Skelley
ਪ੍ਰਾਈਵੇਟ ਹੈਲਥ ਕਵਰ ਦੇ ਨਾਲ ਤੁਸੀਂ ਘੱਟ ਸਮੇਂ ਦੀ ਉਡੀਕ ਨਾਲ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੋਣਵੀਂ ਸਰਜਰੀ ਵੀ ਕਰਵਾ ਸਕਦੇ ਹੋ।
ਨਿੱਜੀ ਕਵਰ ਤੁਹਾਨੂੰ ਆਪਣੀ ਪਸੰਦ ਦੇ ਡਾਕਟਰ ਦੁਆਰਾ ਇਲਾਜ ਕਰਵਾਉਣ ਦਾ ਵਿਕਲਪ ਵੀ ਦਿੰਦਾ ਹੈ।
ਸ੍ਰੀ ਮਿਲਿਸਾਵਜੇਵਿਚ ਦਾ ਕਹਿਣਾ ਹੈ ਕਿ ਨਿੱਜੀ ਸਿਹਤ ਦੇਖਭਾਲ ਉਪਭੋਗਤਾਵਾਂ ਨੂੰ ਬਹੁਤ ਸਾਰੇ ਲਾਭ ਦਿੰਦੀ ਹੈ।
ਕਿਸੇ ਪ੍ਰਾਈਵੇਟ ਕਵਰ ਦੇ ਪ੍ਰੀਮੀਅਮ ਤੋਂ ਇਲਾਵਾ, ਕੁਝ ਹੋਰ ਖਰਚਾ ਵੀ ਅਦਾ ਕਰਨਾ ਪੈ ਸਕਦਾ ਹੈ, ਜਿਸਨੂੰ 'ਐਕਸੈਸ' ਕਿਹਾ ਜਾਂਦਾ ਹੈ।
ਤੁਸੀਂ ਵਧੇਰੇ 'ਐਕਸੈਸ' ਦੀ ਚੋਣ ਕਰਕੇ ਆਪਣੇ ਬੀਮਾ ਪ੍ਰੀਮੀਅਮ ਨੂੰ ਘਟਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ।
ਜੇ ਤੁਹਾਡਾ ਇਲਾਜ ਕਰਨ ਵਾਲ਼ੇ ਸਰਜਨ ਜਾਂ ਡਾਕਟਰ ਤੁਹਾਡੇ ਬੀਮੇ ਦੁਆਰਾ ਕਵਰ ਕੀਤੇ ਖਰਚੇ ਨਾਲੋਂ ਜ਼ਿਆਦਾ ਫੀਸ ਵਸੂਲਦੇ ਹਨ ਤਾਂ ਤੁਹਾਨੂੰ ਇੱਕ ਅੰਤਰਾਲ ਫੀਸ ਅਦਾ ਕਰਨੀ ਪੈ ਸਕਦੀ ਹੈ ਜਿਸਨੂੰ ਕਿ 'ਗੈਪ ਫੀਸ' ਕਿਹਾ ਜਾਂਦਾ ਹੈ।
ਊਟਾ ਮਿਹਮ, ਚੋਇਸ ਵਿੱਚ ਇੱਕ ਸੀਨੀਅਰ ਪੱਤਰਕਾਰ ਅਤੇ ਨਿੱਜੀ ਸਿਹਤ ਬੀਮਾ ਮਾਹਰ ਹੈ। ਉਹ ਕਹਿੰਦੀ ਹੈ ਕਿ ਜਦੋਂ ਤੁਸੀਂ ਹਸਪਤਾਲ ਅਤੇ ਵਾਧੂ ਲਾਭ ਲਈ ਬੀਮਾ ਖਰੀਦਦੇ ਹੋ ਤਾਂ ਤੁਹਾਨੂੰ ਹਰ ਚੀਜ਼ ਜਾਂਚ ਪੜਤਾਲ ਕੇ ਬੀਮਾ ਲੈਣਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣੇ ਲਈ ਬਿਹਤਰ ਕਵਰ ਦੀ ਚੋਣ ਕਰ ਸਕੋ।

Source: Getty
ਉਹ ਕਹਿੰਦੀ ਹੈ ਕਿ ਸਾਰੇ ਲੋਕ ਇਸ ਨਿੱਜੀ ਸਿਹਤ ਬੀਮਾ ਨਹੀਂ ਖਰੀਦਦੇ ਕਿਉਂਕਿ ਉਨ੍ਹਾਂ ਨੂੰ ਇਸਦੀ ਜ਼ਰੂਰਤ ਹੁੰਦੀ ਬਲਕਿ ਬਹੁਤ ਸਾਰੇ ਲੋਕ 'ਮੈਡੀਕੇਅਰ ਲੇਵੀ ਸਰਚਾਰਜ' ਦਾ ਭੁਗਤਾਨ ਕਰਨ ਤੋਂ ਬਚਣ ਲਈ ਅਜਿਹਾ ਕਰਦੇ ਹਨ।
ਯੂਟਿੰਗ ਜ਼ੇਂਗ ਮੈਲਬੌਰਨ ਯੂਨੀਵਰਸਿਟੀ ਵਿੱਚ ਸਿਹਤ ਅਰਥ ਸ਼ਾਸਤਰ ਦੀ ਪ੍ਰੋਫੈਸਰ ਹੈ। ਉਹ ਕਹਿੰਦੀ ਹੈ ਕਿ ਲੋਕਾਂ ਨੂੰ ਪ੍ਰਾਈਵੇਟ ਹੈਲਥ ਕਵਰ ਖਰੀਦਣ ਲਈ ਉਤਸ਼ਾਹਿਤ ਕਰਨ ਲਈ ਸਰਕਾਰੀ ਛੋਟਾਂ ਵੀ ਸ਼ਾਮਿਲ ਨੇ ਅਤੇ ਜੇ ਉਹ 31 ਸਾਲ ਦੀ ਉਮਰ ਤੱਕ ਕੋਈ ਪ੍ਰਾਈਵੇਟ ਕਵਰ ਨਹੀਂ ਖਰੀਦਦੇ ਤਾਂ ਉਨ੍ਹਾਂ ਨੂੰ ਪ੍ਰੀਮੀਅਮ 'ਤੇ ਵਾਧੂ 'ਲੋਡਿੰਗ' ਅਦਾ ਕਰਨੀ ਪੈ ਸਕਦੀ ਹੈ।
ਪ੍ਰੋਫੈਸਰ ਜ਼ੇਂਗ ਦਾ ਕਹਿਣਾ ਹੈ ਕਿ ਜਦੋਂ ਕਿ ਸਰਕਾਰੀ ਹੁਲਾਰੇ ਦਾ ਉਦੇਸ਼ ਹਸਪਤਾਲ ਦੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣਾ ਹੈ। ਪਰ ਇਸ ਦੇ ਘੱਟ ਸਬੂਤ ਹਨ ਕਿਉਂਕਿ ਬਹੁਤ ਸਾਰੇ ਲੋਕ ਨਿੱਜੀ ਸਹਿਤ ਬੀਮਾ ਹੋਣ ਦੇ ਬਾਵਜੂਦ ਆਪਣੀ ਡਾਕਟਰੀ ਦੇਖਭਾਲ ਲਈ ਭੁਗਤਾਨ ਸਮੇਂ ਆਪਣੇ ਨਿੱਜੀ ਸਿਹਤ ਕਵਰ ਦੀ ਵਰਤੋਂ ਨਹੀਂ ਕਰ ਰਹੇ।
ਜਦੋਂ ਇਹ ਫੈਸਲਾ ਕਰਨ ਦੀ ਗੱਲ ਆਉਂਦੀ ਹੈ ਕਿ ਨਿੱਜੀ ਸਿਹਤ ਬੀਮਾ ਖਰੀਦਣਾ ਹੈ ਜਾਂ ਨਹੀਂ, ਤਾਂ ਪ੍ਰੋਫੈਸਰ ਜ਼ੇਂਗ ਨੇ 'ਕਵਰ' ਦਾ ਮੁਲਾਂਕਣ ਕਰਨ ਦਾ ਸੁਝਾਅ ਦਿੱਤਾ ਹੈ।

Health insurance cards Source: Supplied
ਅਤੇ ਜੇ ਇਸਦੀ ਵਰਤੋਂ ਦੀ ਸੰਭਾਵਨਾ ਘੱਟ ਹੈ ਤਾਂ ਗਣਨਾ ਕਰੋ ਕਿ ਕੀ ਇਹ ਤੁਹਾਡੇ ਲਈ ਕੋਈ ਵਿੱਤੀ ਅਰਥ ਰੱਖਦਾ ਹੈ।
ਇਹ ਵੀ ਯਾਦ ਰੱਖੋ ਕਿ ਆਸਟ੍ਰੇਲੀਆ ਵਿੱਚ ਜਦੋਂ ਤੱਕ ਤੁਸੀਂ ਐਂਬੂਲੈਂਸ ਕਵਰ ਨਹੀਂ ਖਰੀਦਦੇ ਉਦੋਂ ਤੱਕ ਤੁਸੀਂ ਐਂਬੂਲੈਂਸ ਸੇਵਾ ਲਈ ਕਵਰ ਨਹੀਂ ਹੁੰਦੇ ਜਾਂ ਇਹ ਤੁਹਾਡੇ ਨਿੱਜੀ ਸਿਹਤ ਕਵਰ ਵਿੱਚ ਸ਼ਾਮਲ ਨਹੀਂ ਹੁੰਦਾ। ਜੇ ਤੁਹਾਡੇ ਕੋਲ ਕੋਈ 'ਪ੍ਰਾਈਵੇਟ ਕਵਰ' ਨਹੀਂ ਹੈ, ਤਾਂ ਤੁਸੀਂ 'ਐਂਬੂਲੈਂਸ ਕਵਰ' ਖਰੀਦ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।