ਆਸਟ੍ਰੇਲੀਆ ਵਿੱਚ ਪਾਲਤੂ ਜਾਨਵਰਾਂ ਨੂੰ ਗੋਦ ਲੈਣ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਬਾਰੇ ਜ਼ਰੂਰੀ ਜਾਣਕਾਰੀ

settlement guide

Giving animals a second chance is a rewarding experience Source: Getty Images/Group4 Studio

ਆਸਟ੍ਰੇਲੀਆ ਵਿੱਚ ਪਾਲਤੂ ਜਾਨਵਰ ਰੱਖਣ ਦੀਆਂ ਦਰਾਂ ਦੁਨੀਆ ਵਿੱਚ ਸਭ ਤੋਂ ਵੱਧ ਹਨ, ਲਗਭਗ 61% ਪਰਿਵਾਰਾਂ ਕੋਲ ਪਾਲਤੂ ਜਾਨਵਰ ਹਨ। ਪਰ ਫਿਰ ਵੀ, ਹਰ ਸਾਲ ਹਜ਼ਾਰਾਂ ਪਾਲਤੂ ਜਾਨਵਰਾਂ ਨੂੰ 'ਸ਼ੈਲਟਰ' ਘਰਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਬਚਾਇਆ ਜਾਂਦਾ ਹੈ।


ਕਿਸੇ 'ਸ਼ੈਲਟਰ' ਘਰ ਤੋਂ ਕਿਸੇ ਜਾਨਵਰ ਨੂੰ ਗੋਦ ਲੈ ਕੇ ਜਾਂ ਪਾਲਣ ਪੋਸ਼ਣ ਕਰਨ ਨਾਲ, ਤੁਸੀਂ ਨਾ ਸਿਰਫ਼ ਉਨ੍ਹਾਂ ਦੇ ਸਾਥ ਦਾ ਅਨੰਦ ਮਾਣ ਸਕੋਗੇ, ਬਲਕਿ ਤੁਸੀਂ ਉਨ੍ਹਾਂ ਨੂੰ ਜੀਵਨ ਵਿੱਚ ਦੂਜਾ ਮੌਕਾ ਵੀ ਦੇ ਰਹੇ ਹੋ।

ਰਾਇਲ ਸੋਸਾਇਟੀ ਫਾਰ ਦ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਆਰ ਐਸ ਪੀ ਸੀ ਏ) ਤੋਂ ਕੀਰਨ ਵਾਟਸਨ ਦਾ ਕਹਿਣਾ ਹੈ ਕਿ ਹਰ ਸਾਲ ਲਗਭਗ 30,000 ਜਾਨਵਰ ਇਕੱਲੇ ਉਨ੍ਹਾਂ ਦੇ ਨਿਊ ਸਾਊਥ ਵੇਲਜ਼ ਸ਼ੈਲਟਰ ਵਿੱਚ ਦਾਖਲ ਹੁੰਦੇ ਹਨ, ਜਿਨ੍ਹਾਂ ਵਿੱਚ ਬਿੱਲੀਆਂ ਦੀ ਗਿਣਤੀ ਸਭ ਤੋਂ ਵੱਧ 15,000 ਦੇ ਲਗਭਗ ਹੁੰਦੀ ਹੈ, ਜਿਸ ਤੋਂ ਬਾਅਦ ਕੁੱਤੇ ਦੀ ਗਿਣਤੀ ਲਗਭਗ 10,000 ਦੇ ਕਰੀਬ ਹੁੰਦੀ ਹੈ। 

ਇਸ ਗਿਣਤੀ ਵਿੱਚ ਹੋਰ ਕਈ ਜਾਨਵਰ ਵੀ ਸ਼ਾਮਲ ਹਨ ਜਿਵੇਂ ਕਿ ਘੋੜੇ, ਸੂਰ, ਕੁੱਕੜ, ਅਤੇ ਨਾਲ ਹੀ ਖਰਗੋਸ਼, ਪੰਛੀ ਅਤੇ ਮੱਛੀਆਂ।

ਆਰ ਐਸ ਪੀ ਸੀ ਏ ਵਿਖੇ, ਜ਼ਿਆਦਾਤਰ ਪਾਲਤੂ ਜਾਨਵਰਾਂ ਦੇ ਬਚਾਅ ਸੰਗਠਨਾਂ ਦੀ ਤਰ੍ਹਾਂ, ਘੱਟ ਫੀਸ 'ਤੇ ਗੋਦ ਲੈਣ ਤੋਂ ਪਹਿਲਾਂ ਜਾਨਵਰਾਂ ਦਾ ਡਾਕਟਰੀ ਅਤੇ ਵਿਵਹਾਰਕ ਤੌਰ 'ਤੇ ਮੁਲਾਂਕਣ, ਟੀਕਾਕਰਨ, ਮਾਈਕ੍ਰੋਚਿੱਪਡ ਅਤੇ ਡੀ-ਸੈਕਸ ਕੀਤਾ ਜਾਂਦਾ ਹੈ।
Adopting Pets Australia
Animals in the shelter are looking for routine and stability Source: Getty Images/Capuski
ਆਰ ਐਸ ਪੀ ਸੀ ਏ ਤੋਂ ਪਾਲਤੂ ਜਾਨਵਰ ਨੂੰ ਗੋਦ ਲੈਣ ਲਈ, ਤੁਸੀਂ ਜਾਂ ਤਾਂ ਉਨ੍ਹਾਂ ਦੀ ਵੈੱਬਸਾਈਟ ਦੇਖ ਸਕਦੇ ਹੋ ਜਾਂ ਸਿੱਧੇ ਆਪਣੇ ਨਜ਼ਦੀਕੀ ਆਰ ਐਸ ਪੀ ਸੀ ਏ ਸ਼ੈਲਟਰ 'ਤੇ ਜਾ ਸਕਦੇ ਹੋ।

ਗੋਦ ਲੈਣ ਦੀ ਪ੍ਰਕਿਰਿਆ ਦੌਰਾਨ, ਇੱਕ ਸਟਾਫ ਮੈਂਬਰ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਨਵਰ ਬਾਰੇ ਗੱਲ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਇਹ ਤੁਹਾਡੇ ਪਰਿਵਾਰ ਅਤੇ ਜੀਵਨ ਸ਼ੈਲੀ ਨਾਲ ਸਭ ਤੋਂ ਵਧੀਆ ਮੇਲ ਖਾਂਦਾ ਹੈ।

ਤੁਸੀਂ ਬਹੁਤ ਸਾਰੇ ਸਥਾਨਕ ਬਚਾਅ ਕੇਂਦਰਾਂ ਤੋਂ ਵੀ ਪਾਲਤੂ ਜਾਨਵਰ ਗੋਦ ਲੈ ਸਕਦੇ ਹੋ।

ਕੈਰੀ ਮਿਸ਼ੇਲ ਕਈ ਸਾਲਾਂ ਤੋਂ ਅਵਾਰਾ ਬਿੱਲੀਆਂ ਨੂੰ ਬਚਾਉਣ ਅਤੇ ਅਤੇ ਉਨ੍ਹਾਂ ਲਈ ਇੱਕ ਸਥਾਈ ਘਰ ਲੱਭਣ ਲਈ ਕੰਮ ਕਰਦੀ ਆ ਰਹੀ ਹੈ।

ਉਸਨੇ ਚਾਰ ਸਾਲ ਪਹਿਲਾਂ ਆਪਣੀ ਸਥਾਨਕ ਬਿੱਲੀ ਬਚਾਓ ਸੰਸਥਾ ਦੁਆਰਾ ਇੱਕ ਬਿੱਲੀ ਅਤੇ ਉਸਦੀ ਦੇ ਬੱਚੇ ਨੂੰ ਗੋਦ ਲਿਆ ਸੀ।

ਉਨ੍ਹਾਂ ਬਿੱਲੀਆਂ ਨੂੰ ਗੋਦ ਲੈਣਾ ਚੁਣੌਤੀਪੂਰਨ ਹੋ ਸਕਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਸੜਕਾਂ 'ਤੇ ਬਿਤਾਇਆ ਹੈ।

ਕੈਰੀ ਦੁਆਰਾ ਗੋਦ ਲਈ ਗਈ ਬਿੱਲੀ ਨੂੰ ਉਸਦੀ ਗੋਦੀ ਵਿੱਚ ਬੈਠਣ ਲਈ ਆਰਾਮਦਾਇਕ ਹੋਣ ਤੋਂ ਪਹਿਲਾਂ ਲਗਭਗ 18 ਮਹੀਨੇ ਲੱਗ ਗਏ। ਫਿਰ ਵੀ ਅਜਿਹੇ ਚੁਣੌਤੀਪੂਰਨ ਪਾਲਤੂ ਜਾਨਵਰਾਂ ਨੂੰ ਅਪਣਾਉਣਾ ਸੰਤੁਸ਼ਟੀ ਦੀ ਇੱਕ ਡੂੰਘੀ ਭਾਵਨਾ ਹੈ।
Adopting Pets Australia
Adopting pets can be a rewarding experience Source: Getty Images/eclipse_images
ਇੱਕ ਪਾਲਤੂ ਜਾਨਵਰ ਨੂੰ ਗੋਦ ਲੈਣਾ ਇੱਕ ਵੱਡੀ ਵਚਨਬੱਧਤਾ ਹੈ।

ਜੇਕਰ ਤੁਸੀਂ ਪਾਲਤੂ ਜਾਨਵਰਾਂ ਨਾਲ ਸਮਾਂ ਬਿਤਾਉਣ ਦੇ ਇੱਛੁਕ ਹੋ, ਪਰ ਉਨ੍ਹਾਂ ਦੀ ਮਲਕੀਅਤ ਦੀਆਂ ਜ਼ਿੰਮੇਵਾਰੀਆਂ ਜਾਂ ਵਿੱਤੀ ਮੁਸ਼ਕਲਾਂ ਕਾਰਨ ਲੰਬੇ ਸਮੇਂ ਲਈ ਵਚਨਬੱਧ ਨਹੀਂ ਹੋ ਸਕਦੇ ਹੋ, ਤਾਂ ਪਾਲਣ ਪੋਸ਼ਣ ਇੱਕ ਵਧੀਆ ਵਿਕਲਪ ਹੋ ਸਕਦਾ ਹੈ।

ਸਿਡਨੀ ਡੌਗਸ ਐਂਡ ਕੈਟਸ ਹੋਮ ਗੁੰਮ ਹੋਏ ਅਤੇ ਅਵਾਰਾ ਪਸ਼ੂਆਂ ਲਈ ਪਾਲਣ ਪੋਸ਼ਣ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਵਿੱਚੋਂ ਇੱਕ ਹੈ।

ਕੋਈ ਵੀ ਵਿਅਕਤੀ ਪਾਲਕ ਦੇਖਭਾਲ ਕਰਨ ਵਾਲਾ ਬਣ ਸਕਦਾ ਹੈ।

ਇਸ ਦੀਆਂ ਕੋਈ ਖਾਸ ਲੋੜਾਂ ਨਹੀਂ ਹਨ, ਪਰ ਇਸ ਲਈ ਤੁਹਾਡੀ ਅਨੁਕੂਲਤਾ ਦਾ ਮੁਲਾਂਕਣ ਕੀਤਾ ਜਾਵੇਗਾ, ਅਤੇ ਤੁਹਾਡੀ ਜੀਵਨ ਸ਼ੈਲੀ ਨਾਲ ਮੇਲ ਖਾਨ ਲਈ ਜਾਨਵਰ ਨੂੰ ਧਿਆਨ ਨਾਲ ਚੁਣਿਆ ਜਾਵੇਗਾ।
Foster care programs give temporary homes for animals before they go into adoption Getty Images/yara duvdevan
Foster care programs give temporary homes for animals before they go into adoption Getty Images/yara duvdevan Source: Getty Images/yara duvdevan
ਮੋਨਿਕਾ ਲੋ ਕੈਸੀਓ ਹਰ ਕੁਝ ਹਫ਼ਤਿਆਂ ਵਿੱਚ ਇੱਕ ਨਵੇਂ ਕੁੱਤੇ ਜਾਂ ਕਤੂਰੇ ਦਾ ਧਿਆਨ ਰੱਖ ਰਹੀ ਹੈ। ਉਹ ਇੱਕ ਪਾਲਤੂ ਜਾਨਵਰ ਦੇ ਸਾਥੀ ਦਾ ਅਨੰਦ ਲੈਂਦੇ ਹੋਏ ਆਜ਼ਾਦੀ ਨਾਲ ਯਾਤਰਾ ਕਰਨ ਦੀ ਲਚਕਤਾ ਨੂੰ ਪਸੰਦ ਕਰਦੀ ਹੈ।

ਉਸਦੀ ਭੂਮਿਕਾ ਜਾਨਵਰਾਂ ਨੂੰ ਚੰਗੇ ਘਰੇਲੂ ਜਾਨਵਰ ਬਣਨ ਲਈ ਸਿਖਲਾਈ ਦੇਣਾ ਹੈ।

ਜਦੋਂ ਤੁਸੀਂ ਪਹਿਲੀ ਵਾਰ ਆਪਣੇ ਘਰ ਵਿੱਚ ਕਿਸੇ ਪਾਲਤੂ ਜਾਨਵਰ ਦਾ ਸੁਆਗਤ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਮਾਸੂਮੀਅਤ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਵੋ, ਖਾਸ ਤੌਰ 'ਤੇ ਜੇਕਰ ਉਹ ਇੱਕ ਛੋਟਾ ਜਾਨਵਰ ਹੈ।

ਅਤੇ ਸ਼ਾਇਦ ਤੁਹਾਡੇ ਲਈ ਇਹ ਕਲਪਨਾ ਕਰਨਾ ਔਖਾ ਹੋ ਸਕਦਾ ਹੈ ਕਿ ਕਿਸੇ ਦਿਨ, ਜਾਨਵਰ ਬੀਮਾਰ ਜਾਂ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਸਕਦਾ ਹੈ। 

ਹਾਨਾਕੋ ਓਗਾਵਾ ਸਿਡਨੀ ਦੇ ਨੋਰਥ ਕੋਸਟ ਵਿੱਚ ਇੱਕ ਐਮਰਜੈਂਸੀ ਅਤੇ ਗੰਭੀਰ ਦੇਖਭਾਲ ਦਾ ਵੈਟਰਨਰੀ ਡਾਕਟਰ ਹੈ।

ਡਾਕਟਰ ਓਗਾਵਾ ਦਾ ਕਹਿਣਾ ਹੈ, ਉਸਨੇ ਬਹੁਤ ਸਾਰੇ ਮੰਦਭਾਗੇ ਮਾਮਲੇ ਦੇਖੇ ਹਨ ਜਿੱਥੇ ਇੱਕ ਜਾਨਵਰ ਨੂੰ ਸਿਰਫ਼ ਇਸ ਲਈ ਜਾਨ ਗਵਾਉਣੀ ਪੈਂਦੀ ਹੈ ਕਿਉਂਕਿ ਮਾਲਕ ਮੈਡੀਕਲ ਬਿੱਲਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ।
Owning a pet is a lifetime commitment Getty Images/Peter M. Fisher
Owning a pet is a lifetime commitment Getty Images/Peter M. Fisher Source: Getty Images/Peter M. Fisher
ਮਾਰਚ ਦਾ ਰਾਸ਼ਟਰੀ ਪਾਲਤੂ ਜਾਨਵਰ ਗੋਦ ਲੈਣ ਦਾ ਮਹੀਨਾ ਹੈ, ਜਿਸਦਾ ਉਦੇਸ਼ ਪਾਲਤੂ ਜਾਨਵਰਾਂ ਨੂੰ ਗੋਦ ਲੈਣ ਅਤੇ ਪਾਲਣ-ਪੋਸ਼ਣ ਦੀ ਦੇਖਭਾਲ ਬਾਰੇ ਸਿੱਖਿਆ ਅਤੇ ਜਾਗਰੂਕਤਾ ਪੈਦਾ ਕਰਨਾ ਹੈ।

ਜੇ ਤੁਸੀਂ ਆਪਣੇ ਪਰਿਵਾਰ ਵਿੱਚ ਇੱਕ ਪਾਲਤੂ ਜਾਨਵਰ ਦਾ ਸੁਆਗਤ ਕਰਨ ਬਾਰੇ ਸੋਚ ਰਹੇ ਹੋ, ਤਾਂ ਉਸ ਜਾਨਵਰ ਨੂੰ ਗੋਦ ਲੈਣ ਜਾਂ ਪਾਲਣ ਪੋਸ਼ਣ ਕਰਨ ਬਾਰੇ ਵਿਚਾਰ ਕਰੋ ਜੋ ਇੱਕ ਪਿਆਰੇ ਘਰ ਦੀ ਭਾਲ ਕਰ ਰਿਹਾ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share