ਆਪਣੇ ਖਾਣ-ਪੀਣ ਦੇ ਸ਼ੌਕ ਦੇ ਚਲਦਿਆਂ ਆਸਟ੍ਰੇਲੀਆ ਵਸਦੇ ਪੰਜਾਬੀ ਲੋਕ ਅਕਸਰ ਆਪਣੇ ਘਰ ਬਾਰਬੀਕਿਊ, ਗੈਰਾਜ ਜਾਂ ਘਰ ਦੇ ਪਿਛਵਾੜੇ ਰਸੋਈ ਜ਼ਰੂਰ ਬਣਾਉਂਦੇ ਹਨ। ਕੀ ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ?
ਕੀ ਤੁਸੀਂ ਆਸਟ੍ਰੇਲੀਆ ਨਵੇਂ-ਨਵੇਂ ਆਏ ਹੋ? ਕੀ ਤੁਸੀਂ ਇਥੋਂ ਦੇ ਰਹਿਣ-ਸਹਿਣ ਬਾਰੇ ਹੋਰ ਜਾਨਣਾ ਚਾਹੁੰਦੇ ਹੋ?
ਅਸੀਂ ਹਾਜ਼ਿਰ ਹਾਂ 'ਆਸਟ੍ਰੇਲੀਆ ਐਕਸਪਲੇਂਡ' ਦੇ ਪਹਿਲੀ ਕੜੀ ਦੇ ਨਾਲ਼ ਜਿਸ ਤਹਿਤ ਇਥੋਂ ਦੇ ਖਾਣੇ-ਦਾਣੇ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਪ੍ਰਸਿੱਧ ਮੁਕਾਬਲੇ 'ਮਾਸਟਰਚੇਫ ਆਸਟ੍ਰੇਲੀਆ' ਰਾਹੀਂ ਨਾਮਣਾ ਖੱਟਣ ਵਾਲ਼ੇ ਮਸ਼ਹੂਰ ਛੈਫ਼ ਸੰਦੀਪ ਪੰਡਿਤ ਨੇ ਦੱਸਿਆ ਕਿ ਆਸਟ੍ਰੇਲੀਅਨ ਲੋਕ 'ਰੈਡ ਮੀਟ' ਬਹੁਤ ਖੁਸ਼ ਹੋਕੇ ਖਾਂਦੇ ਹਨ।
ਮੈਲਬੌਰਨ ਵਿਚ ਇੱਕ ਇਟੈਲੀਅਨ ਰੈਸਟੋਰੈਂਟ ਚਲਾਉਂਦੇ ਪ੍ਰਿਤਪਾਲ ਸੰਧੂ ਪਿਛਲੇ 26 ਸਾਲਾਂ ਤੋਂ ਆਸਟ੍ਰੇਲੀਆ ਦੀ ਫ਼ੂਡ ਸਨਅਤ ਨਾਲ਼ ਜੁੜੇ ਹੋਏ ਹਨ।

Sandeep Pandit in the Masterchef Australia kitchen with the judges. Source: Network 10
ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ 'ਬਾਰਬੀਕਿਊ ਕਰਨਾ' ਸਮਾਜਿਕ ਦਾਇਰੇ ਦਾ ਇੱਕ ਪਸੰਦੀਦਾ ਢੰਗ-ਤਰੀਕਾ ਹੈ।
ਉਨ੍ਹਾਂ ਆਸਟ੍ਰੇਲੀਆ ਵਸਦੇ ਪੰਜਾਬੀਆਂ ਦੀ ਖਾਣ-ਪੀਣ ਦੀਆਂ ਆਦਤਾਂ ਅਤੇ ਕੰਗਾਰੂ ਦੇ ਮੀਟ ਨਾਲ਼ ਜੁੜੇ ਕੁਝ ਅਹਿਮ ਤੱਥ ਵੀ ਸਾਂਝੇ ਕੀਤੇ ਹਨ।
ਪੂਰੀ ਜਾਣਕਾਰੀ ਲਈ ਸੁਣੋ ਇਹ ਪੋਡਕਾਸਟ:

Pritpal Sandhu is the owner operator of an Italian restaurant in Templestowe, 16 km north-east of Melbourne Source: Supplied
LISTEN TO

From vegemite to kangaroo meat: The stories behind Australia's most iconic foods
SBS Punjabi
25:29
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਦਾ ਰੇਡੀਓ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।