ਆਸਟ੍ਰੇਲੀਆ ਵਿੱਚ ਫੋਸਟਰ ਕੇਅਰ ਪਰੈਂਟਿੰਗ ਬਾਰੇ ਜ਼ਰੂਰੀ ਜਾਣਕਾਰੀ

family

Source: Pexels/Kampus Production

ਬੱਚਿਆਂ ਨੂੰ ਕਈ ਕਾਰਨਾਂ ਕਰਕੇ ਫੋਸਟਰ ਕੇਅਰ ਵਿੱਚ ਜਾਣਾ ਪੈ ਸਕਦਾ ਹੈ ਜਿਨ੍ਹਾਂ ਵਿੱਚ ਪਰਿਵਾਰਕ ਹਿੰਸਾ, ਅਣਗਹਿਲੀ ਜਾਂ ਸਰੀਰਕ ਸ਼ੋਸ਼ਣ ਆਦਿ ਸ਼ਾਮਲ ਹੈ। ਅਜੋਕੇ ਸਮੇਂ ਵਿੱਚ, ਆਸਟ੍ਰੇਲੀਆ ਵਿੱਚ ਫੋਸਟਰ ਕੇਅਰ ਪੇਰੈਂਟਸ ਦੀ ਘਾਟ ਹੈ ਅਤੇ ਕੁਝ ਸਥਿਤੀਆਂ ਵਿੱਚ ਇੱਕ ਖਾਸ ਸੱਭਿਆਚਾਰਕ ਪਿਛੋਕੜ ਤੋਂ ਦੇਖਭਾਲ਼ ਕਰਨ ਵਾਲੇ ਲੋਕਾਂ ਦੀ ਵੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।


ਫੋਸਟਰ ਕੇਅਰਰ ਬੱਚਿਆਂ ਅਤੇ ਨੌਜਵਾਨਾਂ ਨੂੰ ਕੁਝ ਮਹੀਨਿਆਂ, ਸਾਲਾਂ ਜਾਂ ਉਨ੍ਹਾਂ ਦੀ ਬਾਕੀ ਜ਼ਿੰਦਗੀ ਲਈ ਇੱਕ ਸੁਰੱਖਿਅਤ, ਸਥਿਰ, ਅਤੇ ਪਾਲਣ-ਪੋਸ਼ਣ ਕਰਨ ਵਾਲਾ ਪਰਿਵਾਰਕ ਮਾਹੌਲ ਦਿੰਦੇ ਹਨ।

ਮੋਨਿਕਾ ਅਤੇ ਉਸਦੇ ਪਤੀ ਕੋਲ ਤਿੰਨ ਫੋਸਟਰ ਬੱਚੇ ਹਨ, ਜਿਨ੍ਹਾਂ ਨੂੰ ਇੱਕੋ ਮਾਂ ਨੇ ਜਨਮ ਦਿੱਤਾ ਹੈ।

ਰੇਨੀ ਕਾਰਟਰ ਅਡਾਪਟ ਚੇਂਜ 'ਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ।

ਉਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਫੋਸਟਰ ਕੇਅਰ ਪੇਰੈਂਟਸ ਦੀ ਘਾਟ ਹੈ।
mum daughter
Source: Pexels/Karolina Grabowska
ਮਿਸ ਕਾਰਟਰ ਦਾ ਕਹਿਣਾ ਹੈ ਕਿ ਕੁਝ ਸਥਿਤੀਆਂ ਵਿੱਚ ਇੱਕ ਖਾਸ ਸੱਭਿਆਚਾਰਕ ਪਿਛੋਕੜ ਦੇ  ਫੋਸਟਰ ਕੇਅਰ ਪੇਰੈਂਟਸ ਦੀ ਲੋੜ ਹੁੰਦੀ ਹੈ।

ਅਲਾਨਾ ਹਿਊਜ਼ ਬੇਨੇਵੋਲੈਂਟ ਸੋਸਾਇਟੀ ਦੇ ਘਰ ਤੋਂ ਬਾਹਰ ਦੇਖਭਾਲ ਪ੍ਰੋਗਰਾਮ ਫੋਸਟਰਿੰਗ ਯੰਗ ਲਾਈਵਜ਼ ਦੀ ਮੈਨੇਜਰ ਹੈ, ਜੋ ਕਿ ਗ੍ਰੇਟਰ ਸਿਡਨੀ ਵਿੱਚ ਫੋਸਟਰ ਕੇਅਰ ਲਈ ਪਲੇਸਮੈਂਟ ਪ੍ਰਦਾਨ ਕਰਦੇ ਹਨ।

ਉਹ ਕਹਿੰਦੀ ਹੈ ਕਿ ਕਈ ਕਾਰਨਾਂ ਕਰਕੇ ਬੱਚਿਆਂ ਨੂੰ ਫੋਸਟਰ ਕੇਅਰ ਵਿੱਚ ਭੇਜਣ ਦੀ ਲੋੜ ਪੈ ਸਕਦੀ ਹੈ।

ਮਿਸ ਕਾਰਟਰ ਦਾ ਕਹਿਣਾ ਹੈ ਕਿ ਇੱਕ ਸਥਿਰ, ਸੁਰੱਖਿਅਤ, ਅਤੇ ਪਾਲਣ-ਪੋਸ਼ਣ ਵਾਲਾ ਘਰ ਹੋਣਾ ਉਨ੍ਹਾਂ ਬੱਚਿਆਂ ਦੀ ਰਿਕਵਰੀ ਦੀ ਕੁੰਜੀ ਹੈ, ਜੋ ਕਿ ਅਕਸਰ ਕਿਸੇ ਨਾ ਕਿਸੇ ਤਰ੍ਹਾਂ ਦੇ ਸਦਮੇ ਦਾ ਸਾਹਮਣਾ ਕਰਦੇ ਹਨ।
dad girl
Source: Pexels/Josh Willink
ਮਿਸ ਹਿਊਜ ਦਾ ਕਹਿਣਾ ਹੈ ਕਿ ਲੋਕ ਵੱਖ-ਵੱਖ ਕਿਸਮਾਂ ਦੀ ਫੋਸਟਰ ਕੇਅਰ ਸੇਵਾ ਲਈ ਅੱਗੇ ਆ ਕੇ ਸਹਾਇਤਾ ਕਰ ਸਕਦੇ ਹਨ।

ਕੋਈ ਵਿਅਕਤੀ ਸਿੱਧੇ ਤੌਰ 'ਤੇ ਸਰਕਾਰੀ ਵਿਭਾਗ ਜਾਂ ਫੋਸਟਰ ਕੇਅਰ ਏਜੰਸੀ ਨਾਲ ਕੰਮ ਕਰ ਸਕਦਾ ਹੈ, ਹਾਲਾਂਕਿ ਫੋਸਟਰ ਕੇਅਰ ਦੇ ਕਾਨੂੰਨ ਅਤੇ ਪ੍ਰਕਿਰਿਆਵਾਂ ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਵੱਖੋ-ਵੱਖਰੀਆਂ ਹੁੰਦੀਆਂ ਹਨ,  ਪਰ ਕੁਝ ਅਜਿਹੇ ਜ਼ਰੂਰੀ ਕਦਮ ਹਨ ਜੋ ਕਿ ਆਸਟ੍ਰੇਲੀਆ ਭਰ ਵਿੱਚ ਇੱਕੋ ਜਿਹੇ ਹਨ।

ਪਹਿਲਾ ਕਦਮ ਹੈ ਸਥਾਨਕ ਏਜੰਸੀ ਤੱਕ ਪਹੁੰਚ ਬਣਾਉਣਾ ਅਤੇ ਕੁਝ ਸ਼ੁਰੂਆਤੀ ਜਾਣਕਾਰੀ ਦਾ ਪਤਾ ਲਗਾਉਣਾ।

ਮਿਸ ਹਿਊਜ਼ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਲੋਕਾਂ ਨੂੰ ਫੋਸਟਰ ਕੇਅਰ ਪੇਰੈਂਟਸ ਬਣਨ ਲਈ ਮਨਜ਼ੂਰੀ ਦੇਣਾ ਏਜੰਸੀਆਂ ਉੱਤੇ ਨਿਰਭਰ ਕਰਦਾ ਹੈ, ਪਰ ਡਿਪਾਰਟਮੈਂਟ ਆਫ ਕਮਿਊਨਿਟੀਜ਼ ਐਂਡ ਜਸਟਿਸ ਦੇਖਭਾਲ ਦੀ ਲੋੜ ਵਾਲੇ ਬੱਚਿਆਂ ਨੂੰ ਪ੍ਰਵਾਨਿਤ ਫੋਸਟਰ ਪਰਿਵਾਰਾਂ ਨਾਲ ਮੇਲ ਕਰਾਉਂਦਾ ਹੈ।
Hand holding people
Source: Stocksnap/Pixabay
ਮਿਸ ਹਿਊਜ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਬਿਨੈਕਾਰ ਜੋ ਕਿ ਫੋਸਟਰ ਕੇਅਰ ਪੇਰੈਂਟਸ ਬਣਨਾ ਚਾਹੁੰਦੇ ਹਨ, ਨੂੰ ਕੁਝ ਸ਼ੁਰੂਆਤੀ ਲੋੜਾਂ ਪੂਰੀਆਂ ਕਰਨ ਦੀ ਲੋੜ ਹੁੰਦੀ ਹੈ।

ਜੇਕਰ ਉਹ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਅਤੇ ਪਹਿਲੀ ਇੰਟਰਵਿਊ ਵਧੀਆ ਰਹਿੰਦੀ ਹੈ, ਤਾਂ ਉਹ ਫਿਰ ਇੱਕ ਮੁਲਾਂਕਣ ਪ੍ਰਕਿਰਿਆ ਵਿੱਚੋਂ ਲੰਘਣਗੇ ਜਿਸ ਵਿੱਚ ਏਜੰਸੀ ਇਹ ਨਿਰਧਾਰਿਤ ਕਰਦੀ ਹੈ ਕਿ ਕੀ ਉਹ ਫੋਸਟਰ ਕੇਅਰ ਪੇਰੈਂਟਸ ਬਣਨ ਲਈ ਯੋਗ ਹੋਣਗੇ ਅਤੇ ਕੀ ਇਹ ਉਨ੍ਹਾਂ ਦੀਆਂ ਉਮੀਦਾਂ ਦੇ ਅਨੁਸਾਰ ਹੋਵੇਗਾ।

ਮਿਸ ਹਿਊਜ਼ ਦੱਸਦੀ ਹੈ ਕਿ ਕੁਝ ਮਾਮਲਿਆਂ ਵਿੱਚ, ਇੱਕ ਬੱਚਾ ਜੋ ਕਿ ਥੋੜ੍ਹੇ ਸਮੇਂ ਲਈ ਇੱਕ ਪਰਿਵਾਰ ਵਿੱਚ ਸ਼ਾਮਲ ਹੁੰਦਾ ਹੈ, ਉਸਦੇ ਹਾਲਾਤਾਂ ਦੇ ਅਧਾਰ ਤੇ ਉਹ ਉਸ ਪਰਿਵਾਰ ਨਾਲ ਲੰਬੇ ਸਮੇਂ ਤੱਕ ਰਹਿ ਸਕਦਾ ਹੈ।
Mother and boy sunset
Mother and boy sunset Source: Pixabay/Pexels
ਮਿਸ ਹਿਊਜ਼ ਦਾ ਕਹਿਣਾ ਹੈ ਕਿ ਕੁਝ ਫੋਸਟਰ ਕੇਅਰ ਪੇਰੈਂਟਸ ਸਰਪ੍ਰਸਤ ਜਾਂ ਗੋਦ ਲੈਣ ਵਾਲੇ ਮਾਪੇ ਬਣ ਸਕਦੇ ਹਨ।

ਮੋਨਿਕਾ ਇਸ ਗੱਲ ਨਾਲ ਸਹਿਮਤ ਹੈ।  ਉਹ ਦੱਸਦੀ ਹੈ ਕਿ ਸ਼ੁਰੂਆਤ ਵਿੱਚ ਫੋਸਟਰ ਕੇਅਰ ਦੀ ਅਨਿਸ਼ਚਿਤਤਾ ਨਾਲ ਸਮਝੌਤਾ ਕਰਨਾ ਆਸਾਨ ਨਹੀਂ ਸੀ।

ਮਿਸ ਹਿਊਜ਼ ਦਾ ਕਹਿਣਾ ਹੈ ਕਿ ਏਜੰਸੀ ਪਾਲਣ ਪੋਸ਼ਣ ਦੀ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਟੂਲ ਹਾਸਲ ਕਰਨ ਦਾ ਸਮਰਥਨ ਕਰਦੀ ਹੈ।

ਮਿਸ ਕਾਰਟਰ ਦੱਸਦੀ ਹੈ ਕਿ ਇੱਕ ਫੋਸਟਰ ਕੇਅਰਰ ਬਣਨਾ ਇੱਕ ਬਹੁਤ ਹੀ ਸੰਤੁਸ਼ਟੀ ਭਰਿਆ ਅਨੁਭਵ ਹੋ ਸਕਦਾ ਹੈ। 

ਜ਼ਿਆਦਾਤਰ ਸਥਿਤੀਆਂ ਵਿੱਚ, ਫੋਸਟਰ ਕੇਅਰ ਪੇਰੈਂਟਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਜਨਮ ਦੇਣ ਵਾਲੇ ਪਰਿਵਾਰ ਨਾਲ ਸੰਪਰਕ ਬਣਾਈ ਰੱਖਣ ਅਤੇ ਸੰਪਰਕ ਦੀ ਸਹੂਲਤ ਵੀ ਦੇਣ।

ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਸਮਰਥਨ ਦੇਣ ਦੀ ਲੋੜ ਹੈ ਤਾਂ ਘਰੇਲੂ ਹਿੰਸਾ ਲਾਈਨ 'ਤੇ 1800 656 463, ਜਾਂ ਚਾਈਲਡ ਪ੍ਰੋਟੈਕਸ਼ਨ ਹੈਲਪਲਾਈਨ 'ਤੇ- 13 21 11 'ਤੇ ਕਾਲ ਕਰੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share