ਜਿਹੜੇ ਪ੍ਰਵਾਸੀ ਨਵੇਂ ਨਵੇਂ ਆਸਟ੍ਰੇਲੀਆ ਵਿੱਚ ਆ ਕੇ ਰੁਜ਼ਗਾਰ ਸ਼ੁਰੂ ਕਰਦੇ ਹਨ, ਉਹਨਾਂ ਲਈ ਕੁੱਝ ਕੂ ਖਾਸ ਧਿਆਨ ਦੇਣ ਯੋਗ ਨੁਕਤੇ ਹੁੰਦੇ ਹਨ; ਜਿਵੇਂਕਿ ਸਹੀ ਨੌਕਰੀ ਦੀ ਭਾਲ ਕਿੱਦਾਂ ਕੀਤੀ ਜਾਵੇ ਅਤੇ ਅਤੇ ਨੋਕਰੀ ਮਿਲਣ ਤੋਂ ਬਾਅਦ ਟੈਕਸ ਦਾ ਭੁਗਤਾਨ ਕਿਵੇਂ ਕੀਤਾ ਜਾਵੇ। ਟੈਕਸ ਫਾਈਲ ਨੰਬਰ ਇੱਕ ਅਜਿਹਾ ਨਿਵੇਕਲਾ ਲਿੰਕ ਸਾਬਤ ਹੁੰਦਾ ਹੈ ਜੋ ਤੁਹਾਡੀ ਕਮਾਈ, ਸੁਪਰਐਨੂਏਸ਼ਨ ਅਤੇ ਟੈਕਸ ਆਦਿ ਨੂੰ ਆਪਸ ਵਿੱਚ ਜੋੜਨ ਲਈ ਸਹਾਈ ਹੁੰਦਾ ਹੈ। ਲਉ ਐਮ ਪੀ ਸਿੰਘ ਕੋਲੋਂ ਜਾਣੋ ਕਿ ਟੈਕਸ ਫਾਈਲ ਨੰਬਰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਐਸ ਬੀ ਐਸ ਅਦਾਰੇ ਦੇ ਔਡਰੇ ਬੁਰਗੇਟ ਅਤੇ ਵੁਲਫਗੈਂਗ ਮੂਅਲਰ ਨੇ ਇਸ ਜਾਣਕਾਰੀ ਨੂੰ ਇਕੱਤਰ ਕਰਨ ਵਿੱਚ ਮਦਦ ਕੀਤੀ ਹੈ।
ਤੁਹਾਡਾ ਟੈਕਸ ਫਾਈਲ ਨੰਬਰ ਤੁਹਾਡੀ ਜਨਮ ਮਿਤੀ ਵਾਂਗੂ ਹੀ ਖਾਸਾ ਅਹਿਮ ਹੁੰਦਾ ਹੈ। ਆਸਟ੍ਰੇਲੀਆ ਵਿੱਚ ਇਸ ਨੂੰ ਪਿਛਲੇ ਲਗਭੱਗ 80 ਸਾਲਾਂ ਤੋਂ ਵਰਤਿਆ ਜਾ ਰਿਹਾ ਹੈ ਅਤੇ ਇਸ ਟੀ ਐਫ ਐਨ ਨੂੰ ਟੈਕਸੈਸ਼ਨ ਵਿਭਾਗ ਦੇ ਕਮਿਸ਼ਨਰ ਵਲੋਂ ਜਾਰੀ ਕੀਤਾ ਜਾਂਦਾ ਹੈ। ਇਸ ਦਾ ਮੰਤਵ ਅਮਰੀਕੀ ਸਿਸਟਮ ਵਿੱਚ ਚਲ ਰਹੇ ਸੋਸ਼ਲ ਸਿਕਿਓਰਿਟੀ ਨੰਬਰ ਵਾਂਗੂ ਹੀ ਹੁੰਦਾ ਹੈ, ਪਰ ਟੀ ਐਫ ਐਨ ਦੀ ਵਰਤੋਂ ਸਿਰਫ ਕਾਨੂੰਨੀ ਕਾਰਨਾਂ ਵਾਸਤੇ ਹੀ ਹੁੰਦੀ ਹੈ। ਇਹ ਟੀ ਐਫ ਐਨ ਤੁਹਾਡੀ ਪਹਿਚਾਣ ਜਾਨਣ ਦਾ ਸਭ ਤੋਂ ਮਹੱਤਵਪੂਰਨ ਹਿਸਾ ਹੋ ਨਿਬੜਦਾ ਹੈ ਇਸ ਲਈ ਇਸ ਨੂੰ ਕਦੀ ਵੀ ਅਧਿਕਾਰਤ ਅਫਸਰਾਂ ਤੋਂ ਅਲਾਵਾ ਕਿਸੇ ਨਾਲ ਸਾਂਝਾ ਨਾ ਕਰੋ। ਆਸਟ੍ਰੇਲੀਆ ਦਾ ਟੈਕਸ ਮਾਮਲਿਆਂ ਨਾਲ ਸਬੰਧਤ ਇਕ ਵੱਡਾ ਅਦਾਰਾ ਹੈ ਬੀ ਡੀ ਓ; ਜਿਸ ਦੇ ਮੈਨੇਜਰ ਗੂਨਾਰ ਕੈਬਿਸ਼ ਦਸਦੇ ਹਨ ਕਿ ਸਰਕਾਰ ਟੈਕਸ ਫਾਈਲ ਨੰਬਰ ਦੀ ਮਦਦ ਨਾਲ ਹਰੇਕ ਵਿਅਕਤੀ ਦੀ ਕਮਾਈ ਵਿੱਚੋਂ ਇੱਕ ਚੰਗਾ ਹਿੱਸਾ ਟੈਕਸ ਦੇ ਰੂਪ ਵਿੱਚ ਵਸੂਲਦੀ ਹੈ।

Source: AAP Image/Moodboard
ਟੈਕਸ ਇੰਸਟੀਚਿਊਟ ਦੀ ਸਟੈਫਨੀ ਸੇਰੇਡਿਸ ਆਖਦੀ ਹੈ ਕਿ ਇਸ ਟੈਕਸ ਫਾਈਲ ਨੰਬਰ ਦੁਆਰਾ ਵਸੂਲਿਆ ਗਿਆ ਟੈਕਸ ਸਰਕਾਰ ਚੰਗੇ ਕੰਮਾ ਉੱਤੇ ਖਰਚਦੀ ਹੈ।
ਅਤੇ ਟੈਕਸ ਫਾਈਲ ਨੰਬਰ ਪ੍ਰਾਪਤ ਕਰਨਾ ਬਿਲਕੁਲ ਵੀ ਔਖਾ ਨਹੀਂ ਹੈ। ਵਿਦੇਸ਼ੀ ਪਾਸਪੋਰਟ ਧਾਰਕ, ਪੱਕੇ ਨਿਵਾਸੀ ਅਤੇ ਆਰਜ਼ੀ ਤੋਰ ਤੇ ਘੁੰਮਣ ਆਏ ਹੋਏ ਸੈਲਾਨੀ ਵੀ ਇਸ ਟੀ ਐਫ ਐਨ ਨੂੰ ਆਨਲਾਈਨ ਪ੍ਰਾਪਤ ਕਰ ਸਕਦੇ ਹਨ।

Source: AAP Image/Moodboard
ਆਸਟ੍ਰੇਲੀਆ ਰਹਿਣ ਵਾਲੇ ਨਾਗਰਿਕ ਟੀ ਐਫ ਐਨ ਵਾਸਤੇ ਕਿਸੇ ਆਸਟ੍ਰੇਲੀਆ ਪੋਸਟ ਵਿੱਚ ਜਾ ਕੇ ਅਰਜ਼ੀ ਦੇ ਸਕਦੇ ਹਨ ਅਤੇ ਇਸ ਤੋਂ ਬਾਅਦ ਹੁੰਦੀ ਹੈ ਇੱਕ ਇੰਟਰਵਿਊ। ਇਸ ਵਾਸਤੇ ਅਰਜ਼ੀ ਭਰਨ ਲਈ ਕੋਈ ਫੀਸ ਨਹੀਂ ਵਸੂਲੀ ਜਾਂਦੀ। ਅਰਜ਼ੀ ਭਰਨ ਦੀ ਪ੍ਰੀਕਿਰਿਆ ਤੋਂ ਬਾਅਦ ਅਗਰ ਕੋਈ ਅੜਚਨ ਬਾਕੀ ਨਾ ਹੋਵੇ ਤਾਂ ਅਠਾਈ ਦਿਨਾਂ ਦੇ ਅੰਦਰ ਅੰਦਰ ਇਕ ਟੀ ਐਫ ਐਨ ਆਸਟ੍ਰੇਲੀਆ ਦੇ ਪੱਕੇ ਐਡਰੈੱਸ ਉੱਤੇ ਭੇਜ ਦਿੱਤਾ ਜਾਂਦਾ ਹੈ। ਗੂਨਾਰ ਕੈਬੇਸ਼ ਕਹਿੰਦੇ ਹਨ ਕਿ ਨਵੇਂ ਪ੍ਰਵਾਸ ਕਰਕੇ ਆਏ ਉਹ ਵਿਅਤਕੀ ਜਿਨਾਂ ਨੇ ਆਪਣਾ ਕੋਈ ਨਿਜੀ ਵਪਾਰ ਕਰਨਾਂ ਹੁੰਦਾ ਹੈ, ਉਹਨਾਂ ਲਈ ਵੀ ਇਹ ਟੈਕਸ ਫਾਈਲ ਨੰਬਰ ਪ੍ਰਾਪਤ ਕਰਨਾਂ ਜਰੂਰੀ ਹੁੰਦਾ ਹੈ।
ਟੈਕਸ ਇੰਸਟੀਚਿਊਟ ਦੀ ਸਟੈਫਨੀ ਸੈਡੇਸ ਦਸਦੀ ਹੈ ਕਿ ਆਪਣੇ ਰੁਜ਼ਗਾਰ ਦਾਤਾ ਨੂੰ ਟੈਕਸ ਫਾਈਲ ਨੰਬਰ ਨਾ ਦੇਣਾ ਬੇਸ਼ਕ ਕੋਈ ਜੁਰਮ ਨਹੀਂ ਹੈ, ਪਰ ਇਸ ਕਾਰਨ ਜੁਰਮਾਨਾ ਭੁਗਤਣਾਂ ਪੈਂਦਾ ਹੈ।
ਇਸ ਦੇ ਨਾਲ ਗੂਨਾਰ ਕੈਬੇਸ਼ ਵੀ ਸਹਿਮਤੀ ਪ੍ਰਗਟ ਕਰਦੇ ਹਨ। ਉਹ ਕਹਿੰਦੇ ਹਨ ਕਿ ਟੈਕਸ ਫਾਈਲ ਨੰਬਰ ਨਾਂ ਦੇਣ
ਕਾਰਨ ਤੁਹਾਡੀ ਕਮਾਈ ਦਾ ਅੱਧਾ ਹਿਸਾ ਗਵਾਇਆ ਵੀ ਜਾ ਸਕਦਾ ਹੈ।
ਕਈ ਨੋਕਰੀਆਂ ਨਾਲੋ ਨਾਲ ਕਰਦੇ ਹੋਏ, ਜਾਂ ਨੋਕਰੀਆਂ ਨੂੰ ਅਕਸਰ ਬਦਲਣ ਦੇ ਨਾਲ ਵੀ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਸਟੈਫਨੀ ਸੇਰੇਡਿਸ ਆਖਦੀ ਹੈ ਕਿ ਹਰ ਨਵੇਂ ਰੁਜ਼ਗਾਰਦਾਤਾ ਲਈ ਨਵਾਂ ਟੈਕਸ ਫਾਈਲ ਨੰਬਰ ਲੈਣ ਦੀ ਲੋੜ ਨਹੀਂ ਹੁੰਦੀ।
ਸੈਟਲਮੈਂਟ ਅਜੈਂਸੀ ਏ ਐਮ ਈ ਐਸ ਆਸਟ੍ਰੇਲੀਆ ਦੇ ਲੋਰੀ ਨੋਵੇਲ ਆਖਦੇ ਹਨ ਕਿ ਟੈਕਸ ਫਾਈਲ ਨੰਬਰ ਹਰੇਕ ਵਿਅਕਤੀ ਦੀ ਨਿਵੇਕਲੀ ਪਹਿਚਾਣ ਬਣਦਾ ਹੈ, ਇਸ ਲਈ ਜਰੂਰੀ ਹੁੰਦਾ ਹੈ ਕਿ ਤੁਸੀਂ ਅਰਜੀ ਭਰਨ ਸਮੇਂ ਵਰਤੇ ਗਏ ਆਪਣੇ ਨਾਮ ਦਾ ਇਨ ਬਿੰਨ ਇਸਤੇਮਾਲ ਕਰਦੇ ਰਹੋ।
ਲੌਰੀ ਨੋਵੇਲ ਇੱਕ ਖਾਸ ਨੁਕਤੇ ਵਲ ਧਿਆਨ ਦੁਆਂਉਂਦੇ ਹਨ, ਕਿ ਟੈਕਸ ਆਫਿਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਟੈਕਸ ਫਾਈਲ ਅਰਜ਼ੀ ਉੱਤੇ ਤੁਸੀਂ ਆਪਣਾ ਫੈਮਲੀ ਨੇਮ ਪਹਿਲਾਂ ਦਰਜ ਕਰਦੇ ਹੋ ਜਾਂ ਆਪਣਾ ਪਹਿਲਾਂ ਨਾਮ। ਇਹ ਜਿਸ ਤਰਾਂ ਨਾਲ ਅਰਜ਼ੀ ਵਿੱਚ ਭਰਿਆ ਗਿਆ ਹੋਵੇ, ਉਸੇ ਤਰਾਂ ਹੀ ਹਰ ਵੇਲੇ ਵਰਤਣਾ ਚਾਹੀਦਾ ਹੈ।
ਅਤੇ ਟੈਕਸ ਫਾਈਲ ਨੰਬਰ ਨੂੰ ਦੂਜੇ ਹੋਰ ਦਸਤਾਵੇਜ਼ਾਂ ਵਿੱਚ ਭਰਨ ਸਮੇਂ ਵੀ ਇਹੋ ਇਹਤਿਆਤ ਵਰਤਣੀ ਚਾਹੀਦੀ ਹੈ।
ਟੈਕਸ ਫਾਈਲ ਨੰਬਰ ਨੋਂ ਹਿੰਦਸਿਆਂ ਦਾ ਹੁੰਦਾ ਹੈ ਅਤੇ ਲੌਰੀ ਨੋਵੇਲ ਆਖਦੇ ਹਨ ਕਿ ਇਸ ਨੂੰ ਇਨ ਬਿੰਨ ਉਸੇ ਤਰਾਂ ਨਾਲ ਹੀ ਲਿਖਿਆ ਜਾਣਾ ਜਰੂਰੀ ਹੁੰਦਾ ਹੈ।
ਟੈਕਸ ਫਾਈਲ ਨੰਬਰ ਬਾਰੇ ਵਧੇਰੇ ਜਾਣਕਾਰੀ ਆਸਟ੍ਰੇਲੀਅਨ ਟੈਕਸੈਸ਼ਨ ਆਫਿਸ ਦੀ ਵੈਬਸਾਈਟ ਉੱਤੇ ਉਪਲੱਬਧ ਹੈ।
For more information, visit the . You can also .