ਖੇਤਰੀ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਾ ਮਨਦੀਪ ਕੌਰ ਨੂੰ ਮਿਲਿਆ ਮਾਣਮੱਤਾ ਸਨਮਾਨ

Dr Mandeep Kaur pic 1.jpg

Dr Mandeep Kaur awarded for her services to the regional Australia Credit: Dr Kaur

ਨਾਮੀ ਸੰਸਥਾ ਰੂਰਲ ਡਾਕਟਰਸ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ ਵਲੋਂ ਡਾਕਟਰ ਆਫ ਦਾ ਯੀਅਰ ਨਾਲ ਸਨਮਾਨਿਤ ਡਾ ਮਨਦੀਪ ਕੌਰ ਦੀ ਪਰਵਰਿਸ਼ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਗ੍ਰਿਫਿਥ ਵਿੱਚ ਹੋਈ, ਡਾਕਟਰੀ ਦੀ ਪੜਾਈ ਵਿਦੇਸ਼ ਤੋਂ ਪ੍ਰਾਪਤ ਕੀਤੀ, ਅਤੇ ਆਖਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਖੇਤਰੀ ਇਲਾਕਿਆਂ ਨੂੰ ਹੀ ਚੁਣਿਆ। ਪੂਰੀ ਕਹਾਣੀ ਇੱਥੇ ਜਾਣੋ....


ਸਿਡਨੀ ਵਿੱਚ ਜਨਮੀ ਮਨਦੀਪ ਕੌਰ ਛੋਟੀ ਉਮਰੇ ਹੀ ਆਪਣੀ ਮਾਤਾ ਨਾਲ ਖੇਤਰੀ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਇਲਾਕੇ ਵਿੱਚ ਪੱਕੇ ਤੌਰ ਤੇ ਰਹਿਣ ਲਈ ਚਲੀ ਗਈ ਸੀ।

ਆਪਣੀ ਸਕੂਲੀ ਪੜਾਈ ਮੁਕੰਮਲ ਕਰਨ ਉਪਰੰਤ ਮਨਦੀਪ ਨੇ ਮੈਡੀਕਲ ਦੀ ਪੜਾਈ ਭਾਰਤ ਤੋ ਕੀਤੀ ਅਤੇ ਆਪਣੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਵਾਪਸ ਆਸਟ੍ਰੇਲੀਆ ਆ ਕੇ ਖੇਤਰੀ ਇਲਾਕਿਆਂ ਵਿੱਚ ਹੀ ਕੰਮ ਕਰਨ ਦੀ ਠਾਣੀ।
Dr Mandeep Kaur pic 2.jpg
Dr Kaur standing with her award
ਡਾ ਮਨਦੀਪ ਕੌਰ ਵਲੋਂ ਖੇਤਰੀ ਇਲਾਕਿਆਂ ਵਿੱਚ ਸੇਵਾ ਕਰਨ ਵਾਲੇ ਲਏ ਪ੍ਰਣ ਦੇ ਸਦਕਾ ਉਹਨਾਂ ਨੂੰ ਪਿੱਛੇ ਜਿਹੇ 'ਰੂਰਲ ਡਾਕਟਰਸ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ' ਨਾਮੀ ਸੰਸਥਾ ਵਲੋਂ 'ਰੂਰਲ ਡਾਕਟਰ ਆਫ ਦਾ ਯੀਅਰ' ਵਾਲੇ ਮਾਣਮੱਤੇ ਸਨਮਾਨ ਨਾਲ ਉਚੇਚਾ ਤੌਰ ਤੇ ਸਨਮਾਨਿਆ ਗਿਆ ਹੈ।
Dr Mandeep Kaur pic 3 - group.jpg
Dr Kaur with team of Rural Doctors Association of Australia Credit: Dr Kaur
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਡਾ ਕੌਰ ਨੇ ਜਿੱਥੇ ਖੇਤਰੀ ਇਲਾਕਿਆਂ ਵਿਚਲੀ ਜਿੰਦਗੀ ਬਾਰੇ ਸਾਂਝ ਪਾਈ, ਉੱਥੇ ਨਾਲ ਹੀ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਸਿਹਤ ਪ੍ਰਤੀ ਸਾਵਧਾਨ ਰਹਿਣ ਦੇ ਕੁੱਝ ਖਾਸ ਨੁਕਤੇ ਵੀ ਸਾਂਝੇ ਕੀਤੇ।

ਡਾ ਕੌਰ ਦੇ ਡਾਕਟਰ ਬਨਣ ਵਾਲੇ ਪ੍ਰੇਰਨਾ ਭਰੇ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਲਈ ਤੈਅ ਕੀਤੇ ਮੰਤਵਾਂ ਬਾਰੇ ਵਿਸਥਾਰ ਨਾਲ ਜਾਨਣ ਲਈ ਉੱਪਰ ਸਪੀਕਰ ਵਾਲੇ ਬਟਨ ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।


Share