ਸਕੈਮਵਾਚ (Scamwatch) ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਦੁਆਰਾ ਚਲਾਈ ਜਾਂਦੀ ਇੱਕ ਵੈੱਬਸਾਈਟ ਹੈ ਅਤੇ ਇਹ ਖਪਤਕਾਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਘੋਟਾਲਿਆਂ ਨੂੰ ਪਛਾਣਨ, ਬਚਣ ਅਤੇ ਰਿਪੋਰਟ ਕਰਨ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।
ਵੈੱਬਸਾਈਟ ਨੂੰ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਕਰੋਨਾਵਾਇਰਸ ਦੇ ਜ਼ਿਕਰ ਵਾਲਿਆਂ 6,415 ਤੋਂ ਵੱਧ ਘੁਟਾਲੇ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚ ਕੁੱਲ $9,800,000 ਤੋਂ ਵੱਧ ਦਾ ਨੁਕਸਾਨ ਦਾ ਜ਼ਿਕਰ ਹੈ।
ਡਿਜੀਟਲ ਹੈਲਥ ਏਜੰਸੀ ਆਸਟ੍ਰੇਲੀਆਈ ਸਰਕਾਰੀ ਏਜੰਸੀ ਹੈ ਜੋ ਮਾਈ ਹੈਲਥ ਰਿਕਾਰਡ, ਆਸਟ੍ਰੇਲੀਆ ਦੇ ਡਿਜੀਟਲ ਨੁਸਖੇ ਅਤੇ ਸਿਹਤ ਰੈਫਰਲ ਸਿਸਟਮ, ਅਤੇ ਹੋਰ ਈ-ਹੈਲਥ (eHealth) ਪ੍ਰੋਗਰਾਮਾਂ ਲਈ ਜ਼ਿੰਮੇਵਾਰ ਹੈ।
ਡਾ. ਸਟੀਵ ਹੈਮਬਲਟਨ ਆਸਟ੍ਰੇਲੀਅਨ ਡਿਜੀਟਲ ਹੈਲਥ ਏਜੰਸੀ ਦੇ ਮੁੱਖ ਕਲੀਨਿਕਲ ਸਲਾਹਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਟੀਕਿਆਂ ਨਾਲ ਸਬੰਧਤ ਕਈ ਤਰ੍ਹਾਂ ਦੇ ਘੁਟਾਲੇ ਹੋ ਰਹੇ ਹਨ।
ਡਿਜੀਟਲ ਹੈਲਥ ਏਜੰਸੀ ਖਪਤਕਾਰਾਂ ਨੂੰ ਆਨਲਾਈਨ ਜਾਅਲੀ ਟੀਕਾਕਰਨ ਸਰਟੀਫਿਕੇਟ ਜਨਰੇਟਰਾਂ ਦੀ ਵਰਤੋਂ ਦੀ ਪੇਸ਼ਕਸ਼ ਕਰਨ ਵਾਲੇ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦੇ ਰਹੀ ਹੈ।

Vaccination Source: Getty Images/Stefan Cristian Cioata
ਡਾ. ਹੈਮਬਲਟਨ ਦਾ ਕਹਿਣਾ ਹੈ ਕਿ ਇਹ ਬਹੁਤ ਸੰਭਾਵਨਾ ਹੈ ਕਿ ਜਾਅਲੀ ਟੀਕਾਕਰਨ ਸਰਟੀਫਿਕੇਟ ਦੀ ਮੰਗ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਕ੍ਰੈਡਿਟ ਕਾਰਡ ਵੇਰਵਿਆਂ ਸਮੇਤ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰਕੇ ਆਪਣੀ ਪਛਾਣ ਦੀ ਚੋਰੀ ਨੂੰ ਜੋਖਮ ਵਿੱਚ ਪਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਲੈਕ-ਮਾਰਕਿਟ ਵੈੱਬ ਫੋਰਮਾਂ 'ਤੇ ਨਿੱਜੀ ਸਿਹਤ ਜਾਣਕਾਰੀ ਇੱਕ ਕੀਮਤੀ ਵਸਤੂ ਹੈ ਅਤੇ ਜਦੋਂ ਕੋਈ ਵਿਅਕਤੀ ਇਸ ਜਾਣਕਾਰੀ ਦਾ ਨਿਯੰਤਰਣ ਗੁਆ ਲੈਂਦਾ ਹੈ, ਤਾਂ ਇਸਨੂੰ ਦੁਬਾਰਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
ਘੋਟਾਲੇ ਕਰਨ ਵਾਲੇ ਸਰਕਾਰੀ ਏਜੰਸੀਆਂ ਹੋਣ ਦਾ ਦਿਖਾਵਾ ਵੀ ਕਰ ਰਹੇ ਹਨ ਜੋ ਕਿ ਲੋਕਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਸੁਨੇਹਿਆਂ ਅਤੇ ਈਮੇਲਾਂ ਰਾਹੀਂ ਕੋਵਿਡ-19 ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਨ।
ਡਾ. ਹੈਮਬਲਟਨ ਦਾ ਕਹਿਣਾ ਹੈ ਕਿ ਘੁਟਾਲੇ ਕਰਨ ਵਾਲੇ ਤੁਹਾਨੂੰ ਕਾਲ ਕਰਕੇ, ਜਾਂ ਸੋਸ਼ਲ ਮੀਡੀਆ, ਈਮੇਲ ਜਾਂ ਟੈਕਸਟ ਸੁਨੇਹਿਆਂ ਰਾਹੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ।
ਉਹ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਕਿਸੇ ਅਣਚਾਹੇ ਈਮੇਲ ਜਾਂ ਸੁਨੇਹੇ ਵਿੱਚ ਮੌਜੂਦ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ।

Source: Getty Images/boonchai wedmakawand
ਡਾ. ਸੁਰੰਗਾ ਸੇਨੇਵਿਰਤਨ ਯੂਨੀਵਰਸਿਟੀ ਆਫ਼ ਸਿਡਨੀ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਵਿੱਚ ਸੁਰੱਖਿਆ ਦੇ ਲੈਕਚਰਾਰ ਹਨ, ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਮਾਲਵੇਅਰ (malware) ਨਿੱਜੀ ਜਾਣਕਾਰੀ ਕਿਵੇਂ ਚੋਰੀ ਕਰ ਸਕਦਾ ਹੈ।
ਘੁਟਾਲੇਬਾਜ਼ ਅਜਿਹੀਆਂ ਵੈਬਸਾਈਟਾਂ ਨੂੰ ਵੀ ਬਣਾ ਸਕਦੇ ਹਨ ਜੋ ਅਸਲੀ ਦਿਖਾਈ ਦਿੰਦੀਆਂ ਹਨ ਅਤੇ ਸਰਕਾਰ, ਕਾਰੋਬਾਰਾਂ ਜਾਂ ਇੱਥੋਂ ਤੱਕ ਕਿ ਦੋਸਤਾਂ ਦੀ ਨਕਲ ਕਰਦੀਆਂ ਹਨ।
ਉਹ ਆਪਣੇ ਟਾਰਗੇਟ ਵਿਅਕਤੀ ਬਾਰੇ ਵੀ ਜਾਣਕਾਰੀ ਇਕੱਠੀ ਕਰ ਸਕਦੇ ਹਨ ਤਾਂ ਜੋ ਸੰਪਰਕ ਕਰਨ ਤੋਂ ਪਹਿਲਾਂ ਉਹ ਤੁਹਾਡੇ ਬਾਰੇ ਕੁਝ ਜਾਣਕਾਰੀ ਪ੍ਰਦਾਨ ਕਰ ਸਕਣ ਤਾਂ ਜੋ ਉਹ ਉਨ੍ਹਾਂ ਉੱਤੇ ਯਕੀਨ ਨੂੰ ਮਜ਼ਬੂਤ ਬਣਾ ਸਕੇ।
ਘੁਟਾਲੇਬਾਜ਼ਾਂ ਨੇ ਨਕਲੀ ਔਨਲਾਈਨ ਸਟੋਰ ਵੀ ਬਣਾਏ ਹੋਏ ਹਨ ਜੋ ਉਨ੍ਹਾਂ ਉਤਪਾਦਾਂ ਨੂੰ ਵੇਚਣ ਦਾ ਦਾਅਵਾ ਕਰਦੇ ਹਨ ਜੋ ਮੌਜੂਦ ਹੀ ਨਹੀਂ ਹਨ - ਜਿਨ੍ਹਾਂ ਵਿੱਚ ਕੋਵਿਡ-19 ਦੇ ਇਲਾਜ ਜਾਂ ਟੀਕੇ ਤੋਂ ਲੈ ਕੇ ਫੇਸ ਮਾਸਕ ਵਰਗੇ ਉਤਪਾਦਾਂ ਤੱਕ ਸ਼ਾਮਿਲ ਹਨ।
ਸ਼ੈਂਟਨ ਚਾਂਗ ਮੈਲਬੌਰਨ ਯੂਨੀਵਰਸਿਟੀ ਦੇ ਸਕੂਲ ਆਫ਼ ਕੰਪਿਊਟਿੰਗ ਅਤੇ ਸੂਚਨਾ ਪ੍ਰਣਾਲੀਆਂ ਵਿੱਚ ਇੱਕ ਪ੍ਰੋਫੈਸਰ ਹੈ।
ਉਹ ਕਹਿੰਦਾ ਹੈ ਕਿ ਘੁਟਾਲੇ ਕਰਨ ਵਾਲੇ ਆਮ ਤੌਰ 'ਤੇ ਲੋਕਾਂ ਦੇ ਨਿੱਜੀ ਵੇਰਵਿਆਂ ਦੇ ਮਗਰ ਹੁੰਦੇ ਹਨ।
ਉਹ ਕਹਿੰਦਾ ਹੈ ਕਿ ਕਿਸੇ ਦੇ ਨਿੱਜੀ ਵੇਰਵੇ ਡਾਰਕ ਵੈੱਬ ਨੂੰ ਵੇਚੇ ਜਾ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਪਛਾਣ ਦੀ ਚੋਰੀ ਹੋ ਸਕਦੀ ਹੈ।

A representative picture of working from home. Source: Pexels/Ana Shvets
ਸਿਡਨੀ ਵਿੱਚ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵਿੱਚ ਇੰਜੀਨੀਅਰਿੰਗ ਅਤੇ ਆਈ ਟੀ ਫੈਕਲਟੀ ਡਾਕਟਰ ਪ੍ਰਿਯਾਦਰਸੀ ਨੰਦਾ ਕਹਿੰਦੇ ਹਨ ਕਿ ਘਰ ਤੋਂ ਕੰਮ ਕਰਨਾ ਲੋਕਾਂ ਨੂੰ ਘੁਟਾਲਿਆਂ ਲਈ ਵਧੇਰੇ ਕਮਜ਼ੋਰ ਬਣਾਉਂਦਾ ਹੈ।
ਡਾ. ਚਾਂਗ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਘੁਟਾਲੇਬਾਜ਼ਾਂ ਲਈ ਸਾਡੇ ਸਮਾਜ ਵਿੱਚ ਇੱਕ ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਸ਼ਿਕਾਰ ਲੱਭਣਾ ਆਸਾਨ ਬਣਾ ਦਿੱਤਾ ਹੈ।
ਮਹਾਂਮਾਰੀ ਦੌਰਾਨ ਵਪਾਰਕ ਘੁਟਾਲਿਆਂ ਵਿੱਚ ਵੀ ਵਾਧਾ ਹੋਇਆ ਹੈ।
ਡਾ. ਹੈਮਬਲਟਨ ਦੱਸਦੇ ਹਨ ਕਿ ਘੁਟਾਲੇ ਕਰਨ ਵਾਲੇ, ਕੋਵਿਡ-19 ਕਾਰਨ ਵਿੱਤੀ ਤੰਗੀ ਵਿੱਚ ਫਸੇ ਸੇਵਾਮੁਕਤ ਲੋਕਾਂ ਨੂੰ ਬੇਲੋੜੀਆਂ ਸੇਵਾਵਾਂ ਦੀ ਪੇਸ਼ਕਸ਼ ਕਰਕੇ ਅਤੇ ਫੀਸ ਵਸੂਲਣ ਦੀ ਕੋਸ਼ਿਸ਼ ਕਰਕੇ ਵੀ ਫਾਇਦਾ ਚੁੱਕ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੋ ਲੋਕ ਘੋਟਾਲਿਆਂ ਦਾ ਸ਼ਿਕਾਰ ਹੋਏ ਹਨ ਉਨ੍ਹਾਂ ਲਈ ਇਸਦੀ ਰਿਪੋਰਟ ਕਰਨਾ ਮਹੱਤਵਪੂਰਨ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ