ਇਕੱਲੇ ਸਿਡਨੀ, ਵਿੱਚ ਹੀ ਲਗਭਗ 400 ਦੇ ਕਰੀਬ ਪਾਰਕ ਹਨ ਜਿਨ੍ਹਾਂ ਵਿੱਚ, ਛੋਟੇ ਅਤੇ ਵੱਡੇ ਪਾਰਕਾਂ ਤੋਂ ਲੈ ਕੇ ਵਿਰਾਸਤੀ-ਬਗੀਚੇ ਤੱਕ ਸ਼ਾਮਿਲ ਹਨ।
ਜੋਏਲ ਜੌਹਨਸਨ ਸਿਡਨੀ ਕਾਉਂਸਿਲ ਸਿਟੀ ਵਿੱਚ ਹਰਿਆਲੀ ਅਤੇ ਮਨੋਰੰਜਨ ਲਈ ਮੈਨੇਜਰ ਹੈ।
ਉਹ ਕਹਿੰਦਾ ਹੈ, ਜਦੋਂ ਕਿ ਕੁਝ ਮਾਮਲਿਆਂ ਵਿੱਚ ਜਨਤਕ ਪਾਰਕਾਂ ਦੀ ਜ਼ਿੰਮੇਵਾਰੀ ਰਾਜ ਸਰਕਾਰ, ਟਰੱਸਟਾਂ ਜਾਂ ਹੋਰ ਸੰਸਥਾਵਾਂ ਨਾਲ ਸਾਂਝੀ ਕੀਤੀ ਜਾਂਦੀ ਹੈ, ਸ਼ਹਿਰੀ ਪਾਰਕਾਂ ਦਾ ਪ੍ਰਬੰਧਨ ਆਮ ਤੌਰ 'ਤੇ ਉਸ ਨਗਰ ਕੌਂਸਲ ਦੀ ਜ਼ਿੰਮੇਵਾਰੀ ਦੇ ਅਧੀਨ ਆਉਂਦਾ ਹੈ ਜਿਸ ਵਿੱਚ ਉਹ ਸਥਿਤ ਹਨ।
ਇਹੀ ਕਾਰਨ ਹੈ ਕਿ ਨਿਯਮ ਵੱਖੋ-ਵੱਖਰੇ ਹੋ ਸਕਦੇ ਹਨ, ਅਤੇ ਸ੍ਰੀ ਜੌਹਨਸਨ ਲੋਕਾਂ ਨੂੰ ਹਮੇਸ਼ਾ ਇਹ ਦੇਖਣ ਦੀ ਸਲਾਹ ਦਿੰਦੇ ਹਨ ਕਿ ਤੁਹਾਡੇ ਖੇਤਰ ਵਿੱਚ ਕੀ ਲਾਗੂ ਹੁੰਦਾ ਹੈ।

Do report any maintenance issues at your local park by contacting the city council. Getty Images/Marianne Purdie Source: Moment RF / Marianne Purdie/Getty Images
ਜਿਵੇਂ ਕਿ ਸ੍ਰੀ ਜੌਹਨਸਨ ਦਾ ਕਹਿਣਾ ਹੈ ਕਿ ਕੁਝ ਖਾਸ ਨਿਯਮ ਲਗਭਗ ਸਾਰੇ ਅੰਦਰੂਨੀ-ਸ਼ਹਿਰੀ ਪਾਰਕਾਂ 'ਤੇ ਲਾਗੂ ਹੁੰਦੇ ਹਨ।
ਸ਼ਾਮੀ ਡੋਬਿਨਸਨ ਬੱਚਿਆਂ ਅਤੇ ਪਰਿਵਾਰਾਂ ਲਈ ਮੁਫਤ ਆਉਟਿੰਗ ਦੀਆਂ ਸਿਫ਼ਾਰਸ਼ਾਂ ਦੀ ਇੱਕ ਵੈਬਸਾਈਟ, ਮੰਮਾ ਨੌਜ਼ ਮੈਲਬੌਰਨ ਦੀ ਸਹਿ-ਨਿਰਦੇਸ਼ਕ ਹੈ । ਉਸਨੇ ਆਪਣੇ ਸ਼ਹਿਰ ਦੇ ਜ਼ਿਆਦਾਤਰ ਪਾਰਕਾਂ ਦਾ ਦੌਰਾ ਕੀਤਾ ਹੈ।

Parents of older kids should be mindful when sharing the playground space with toddlers. Getty Images/Jordan Lye. Source: Moment RF / Jordan Lye/Getty Images
ਹਾਲਾਂਕਿ, ਜਦੋਂ ਵੱਡੇ ਪਾਰਕਾਂ ਦੀ ਗੱਲ ਆਉਂਦੀ ਹੈ ਤਾਂ ਨਿਯਮਾਂ ਦਾ ਇੱਕ ਬਿਲਕੁਲ ਵੱਖਰਾ ਸਮੂਹ ਲਾਗੂ ਹੁੰਦਾ ਹੈ।
ਮਿਸ ਡੋਬਿਨਸਨ ਕਹਿੰਦੀ ਹੈ ਕਿ ਜਦੋਂ ਪਾਰਕ ਅਤੇ ਖੇਡ ਦੇ ਮੈਦਾਨ ਦੇ ਸ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ, ਤਾਂ ਬਹੁਤ ਸਾਰੇ ਪਹਿਲੂ ਆਮ ਸਮਝ ਦੀ ਗੱਲ ਹੁੰਦੇ ਹਨ।
ਜਦੋਂ ਤੁਸੀਂ ਆਪਣੇ ਬੱਚੇ ਦੇ ਜਨਮਦਿਨ ਦੀ ਪਾਰਟੀ ਦੀ ਮੇਜ਼ਬਾਨੀ ਕਰਨ ਲਈ ਇੱਕ ਸਥਾਨਕ ਪਾਰਕ ਦੀ ਚੋਣ ਕਰਦੇ ਹੋ, ਤਾਂ ਇਸੇ ਤਰ੍ਹਾਂ 'ਦੂਜਿਆਂ ਪ੍ਰਤੀ ਸੁਚੇਤ ਰਹਿਣ' ਦੀ ਪਹੁੰਚ ਦੀ ਉਮੀਦ ਕੀਤੀ ਜਾਂਦੀ ਹੈ।

For small gatherings, barbeque spots and other areas within parks are typically available on a first in best, best dressed basis. Getty Images/Hero Images Inc Credit: Hero Images Inc/Getty Images
ਹਾਲਾਂਕਿ, ਵੱਡੇ ਮੌਕਿਆਂ ਲਈ ਜਿਵੇਂ ਕਿ ਵਿਆਹਾਂ ਅਤੇ ਸਾਲ ਦੇ ਅੰਤ ਦੇ ਜਸ਼ਨਾਂ, ਅਤੇ ਨਾਲ ਹੀ ਅਜਿਹੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਮਹੱਤਵਪੂਰਨ ਭੀੜ ਸ਼ਾਮਲ ਹੁੰਦੀ ਹੈ, ਇੱਕ ਬੁਕਿੰਗ ਜਾਂ ਪਰਮਿਟ ਪ੍ਰਾਪਤ ਕਰਨਾ ਜ਼ਰੂਰੀ ਹੋ ਸਕਦਾ ਹੈ।
ਜੇ ਤੁਸੀਂ ਬਾਰਬੀਕਿਊ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਲੱਕੜ-ਅੱਗ ਜਾਂ ਚਾਰਕੋਲ ਦੀ ਅੱਗ ਸ਼ੁਰੂ ਕਰਨ ਬਾਰੇ ਨਿਯਮਾਂ ਲਈ ਅੱਗ 'ਤੇ ਪਾਬੰਦੀ ਦੇ ਚਿੰਨ੍ਹ ਜਾਂ ਸਥਾਨਕ ਕੌਂਸਲ ਦੀ ਵੈੱਬਸਾਈਟ ਦੇਖਣਾ ਨਾ ਭੁੱਲੋ। ਆਪਣੇ ਰਾਜ ਜਾਂ ਖੇਤਰ ਦੀਆਂ ਸਥਾਨਕ ਅੱਗ ਦੇ ਖਤਰੇ ਦੀਆਂ ਚੇਤਾਵਨੀਆਂ ਅਤੇ ਪਾਬੰਦੀਆਂ ਦੀ ਜਾਂਚ ਕਰਨਾ ਵੀ ਮਹੱਤਵਪੂਰਨ ਹੈ।
ਜਿਵੇਂ ਕਿ, ਪਾਰਕਾਂ ਵਿੱਚ ਫਿਟਨੈਸ ਜਾਂ ਤੰਦਰੁਸਤੀ ਦੀਆਂ ਕਲਾਸਾਂ ਦਾ ਆਯੋਜਨ ਕਰਨ ਵਾਲੇ ਪੇਸ਼ੇਵਰ ਟ੍ਰੇਨਰਾਂ ਨੂੰ ਵੀ ਸਿਟੀ ਕੌਂਸਲ ਤੋਂ ਮਨਜ਼ੂਰੀ ਲੈਣ ਦੀ ਲੋੜ ਹੋ ਸਕਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਫੀਸ ਅਦਾ ਕਰਨੀ ਪੈਂਦੀ ਹੈ।

Getty Images/Traceydee Photography Source: Moment RF / Traceydee Photography/Getty Images
ਸ੍ਰੀ ਹੰਟ ਨੇ ਦੱਸਿਆ ਕਿ ਬ੍ਰਿਸਬੇਨ ਸ਼ਹਿਰ ਵਿੱਚ ਪਾਰਕਾਂ ਵਿੱਚ ਨਿੱਜੀ ਸਿਖਲਾਈ ਸੈਸ਼ਨਾਂ ਲਈ ਪਰਮਿਟ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ।
ਪਾਰਕਾਂ ਦੇ ਅੰਦਰ ਵਪਾਰਕ ਗਤੀਵਿਧੀਆਂ ਨੂੰ ਕੌਂਸਲ ਦੁਆਰਾ ਨਿਯਮਤ ਕਰਨ ਦਾ ਮੂਲ ਕਾਰਨ ਜਨਤਕ ਸਿਹਤ ਅਤੇ ਸੁਰੱਖਿਆ ਦੇ ਮਿਆਰਾਂ ਨੂੰ ਬਰਕਰਾਰ ਰੱਖਣਾ ਵੀ ਹੈ।
ਸ੍ਰੀ ਹੰਟ ਦੇ ਅਨੁਸਾਰ, ਜਦੋਂ ਕਿ ਪਾਰਕ ਦੇ ਨਿਯਮ ਵਿਅਕਤੀਆਂ ਅਤੇ ਕਾਰੋਬਾਰੀ ਮਾਲਕਾਂ ਦੋਵਾਂ ਲਈ ਸਪੱਸ਼ਟ ਹਨ, ਕਿਸੇ ਵੀ ਅਨਿਸ਼ਚਿਤਤਾ ਦੇ ਮਾਮਲਿਆਂ ਵਿੱਚ, ਇੱਕ ਨਿਮਰਤਾਪੂਰਨ ਅਤੇ ਆਦਰਯੋਗ ਪਹੁੰਚ ਹਮੇਸ਼ਾ ਇੱਕ ਭਰੋਸੇਯੋਗ ਵਿਕਲਪ ਹੁੰਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।