ਜਦੋਂ ਆਸਟ੍ਰੇਲੀਅਨ ਸੈਕੰਡਰੀ ਜਾਂ ਹਾਈ ਸਕੂਲ ਦੀ ਚੋਣ ਕਰਨ ਦਾ ਸਮਾਂ ਆਉਂਦਾ ਹੈ, ਤਾਂ ਤੁਹਾਡੇ ਸਾਹਮਣੇ ਕਈ ਵਿਕਲਪ ਹੋ ਸਕਦੇ ਹਨ।
ਰਾਈਜ਼ਿੰਗ ਚਿਲਡਰਨ ਨੈੱਟਵਰਕ ਦੇ ਡਾਇਰੈਕਟਰ ਡੇਰੇਕ ਮੈਕਕਾਰਮੈਕ ਜਾਣਦੇ ਹਨ ਕਿ ਹਾਈ ਸਕੂਲ ਦੀ ਚੋਣ ਕਰਨਾ ਪਰਿਵਾਰਾਂ ਲਈ ਇੰਨਾ ਤਣਾਅਪੂਰਨ ਕਿਉਂ ਹੋ ਸਕਦਾ ਹੈ।
ਗੁੱਡ ਐਜੂਕੇਸ਼ਨ ਦੇ ਜਨਰਲ ਮੈਨੇਜਰ ਰੌਸ ਵ੍ਹਾਈਟ ਦਾ ਕਹਿਣਾ ਹੈ ਕਿ ਸਕੂਲ ਦੀ ਚੋਣ ਨਾਲ ਸਬੰਧਤ ਸਹੀ ਜਾਣਕਾਰੀ ਲੱਭਣਾ ਵੀ ਕਈ ਵਾਰ ਚੁਣੌਤੀਪੂਰਨ ਹੋ ਸਕਦਾ ਹੈ।
ਗੁੱਡ ਐਜੂਕੇਸ਼ਨ ਗਰੁੱਪ 'ਗੁੱਡ ਸਕੂਲ ਗਾਈਡ' ਪ੍ਰਕਾਸ਼ਿਤ ਕਰਦਾ ਹੈ, ਜੋ ਕਿ ਮਾਪਿਆਂ ਲਈ ਆਸਟ੍ਰੇਲੀਅਨ ਸਕੂਲਾਂ ਦੀ ਤੁਲਨਾ ਕਰਨ ਵਿੱਚ ਮਦਦ ਕਰਨ ਦਾ ਇੱਕ ਸਾਧਨ ਹੈ।
ਸ੍ਰੀ ਵ੍ਹਾਈਟ ਨੇ ਗਾਈਡ ਦੀ ਵਰਤੋਂ ਦੇ ਆਧਾਰ 'ਤੇ ਅਜਿਹੇ ਚਾਰ ਮੁੱਖ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਬਾਰੇ ਮਾਪੇ ਹਾਈ ਸਕੂਲ ਦੀ ਚੋਣ ਕਰਦੇ ਸਮੇਂ ਸਭ ਤੋਂ ਜ਼ਿਆਦਾ ਸੋਚਦੇ ਹਨ।
ਡੇਰੇਕ ਮੈਕਕਾਰਮੈਕ ਦਾ ਕਹਿਣਾ ਹੈ ਕਿ ਸਕੂਲ ਦੀ ਚੋਣ ਕਰਨ ਵੇਲੇ ਸਕੂਲ ਦੇ ਸੱਭਿਆਚਾਰ ਦਾ ਤੁਹਾਡੀਆਂ ਕਦਰਾਂ-ਕੀਮਤਾਂ ਨਾਲ ਮੇਲ ਖਾਣਾ ਅਸਲ ਵਿੱਚ ਮਾਇਨੇ ਰੱਖਦਾ ਹੈ ਅਤੇ ਇਸਦੇ ਨਾਲ-ਨਾਲ ਕਈ ਹੋਰ ਗੱਲਾਂ ਤੇ ਵਿਚਾਰ ਕਰਨਾ ਵੀ ਬਹੁਤ ਮਹੱਤਵਪੂਰਨ ਹੈ।
ਮਾਪੇ ਸ਼ਾਇਦ ਧਾਰਮਿਕ ਸਿੱਖਿਆ 'ਤੇ ਅਤੇ ਉਨ੍ਹਾਂ ਲਈ ਇਸਦੇ ਮਾਇਨਿਆਂ ਬਾਰੇ ਵਿਚਾਰ ਕਰਨ ਬਾਰੇ ਵੀ ਸੋਚਦੇ ਹਨ।

children leaving for school Source: Getty Images/davidf
ਪਰ ਬੱਚੇ ਦੀਆਂ ਤਰਜੀਹਾਂ ਵੀ ਤੁਹਾਡੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਆਸਟ੍ਰੇਲੀਅਨ ਸੈਕੰਡਰੀ ਸਕੂਲ ਆਮ ਤੌਰ 'ਤੇ ਤਿੰਨ ਸ਼੍ਰੇਣੀਆਂ ਵਿੱਚ ਆਉਂਦੇ ਹਨ: ਸਰਕਾਰੀ, ਕੈਥੋਲਿਕ ਅਤੇ ਸੁਤੰਤਰ।
ਬਹੁਤ ਸਾਰੇ ਪਰਿਵਾਰ ਆਪਣੇ ਬੱਚੇ ਨੂੰ ਸਥਾਨਕ ਸਰਕਾਰੀ ਹਾਈ ਸਕੂਲ ਵਿੱਚ ਭੇਜਣ ਦੀ ਚੋਣ ਕਰਦੇ ਹਨ।
ਸ਼੍ਰੀ ਮੈਕਕਾਰਮੈਕ ਦੱਸਦੇ ਹਨ ਕਿ ਇੱਕ ਔਨਲਾਈਨ ਰਿਸਰਚ ਤੁਹਾਡੇ ਨਾਮਾਂਕਣ ਜ਼ੋਨ ਵਿੱਚ ਸਰਕਾਰੀ ਸਕੂਲ ਦੀ ਪਛਾਣ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
ਕੁਝ ਰਾਜ ਚੋਣਵੇਂ-ਪ੍ਰਵੇਸ਼ ਸਰਕਾਰੀ ਸਕੂਲਾਂ, ਜਾਂ ਸਕੂਲ ਦੇ ਅੰਦਰ ਚੋਣਵੀਆਂ ਕਲਾਸਾਂ ਦੀ ਪੇਸ਼ਕਸ਼ ਕਰਦੇ ਹਨ। ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲੈਣ ਲਈ ਪ੍ਰਤੀਯੋਗੀ ਦਾਖਲਾ ਪ੍ਰੀਖਿਆਵਾਂ ਹੁੰਦੀਆਂ ਹਨ।
ਅਰਲੀਨ ਦਾ ਕਹਿਣਾ ਹੈ ਕਿ ਪ੍ਰਾਇਮਰੀ ਸਕੂਲ ਸਥਾਨਕ ਸਰਕਾਰੀ ਹਾਈ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦਾ ਸਮਰਥਨ ਕਰਦੇ ਹਨ। ਉਸਦੇ ਪੁੱਤਰ ਨੇ ਇਸ ਸਾਲ ਮੈਲਬੌਰਨ ਵਿੱਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ ਹੈ।
ਆਸਟ੍ਰੇਲੀਆ ਵਿੱਚ ਵਿਸ਼ੇਸ਼ ਹਾਈ ਸਕੂਲ ਵੀ ਹਨ ਜੋ ਕਿ ਖਾਸ ਅਧਿਐਨ ਖੇਤਰਾਂ ਜਿਵੇਂ ਕਿ ਰਚਨਾਤਮਕ, ਕਲਾ, ਭਾਸ਼ਾ, ਵਿਗਿਆਨ ਅਤੇ ਗਣਿਤ ਜਾਂ ਖੇਡਾਂ 'ਤੇ ਧਿਆਨ ਕੇਂਦਰਤ ਕਰਦੇ ਹਨ। ਜਿਨ੍ਹਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਖਾਸ ਪ੍ਰਵੇਸ਼ ਮਾਪਦੰਡ ਪੂਰੇ ਕਰਨੇ ਪੈਂਦੇ ਹਨ।

Student takes a woodwork class Source: Getty Images/Daniel Pockett
ਸਰਕਾਰੀ ਅਤੇ ਸੁਤੰਤਰ ਸਪੈਸ਼ਲ ਨੀਡਸ ਸਕੂਲ ਡਿਸੇਬਿਲਟੀ, ਸਿਹਤ-ਸਬੰਧੀ ਸਥਿਤੀਆਂ ਅਤੇ ਸਿੱਖਣ ਦੀਆਂ ਮੁਸ਼ਕਲਾਂ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਹਨ।
ਅਰਲੀਨ ਨੇ ਗੈਰ-ਸਰਕਾਰੀ ਸਕੂਲ ਦੇ ਵਿਕਲਪਾਂ ਦੀ ਪੜਚੋਲ ਕਰਨ ਦੀ ਚੋਣ ਕੀਤੀ।
ਸੁਤੰਤਰ ਸਕੂਲ ਕੈਥੋਲਿਕ ਸਕੂਲਾਂ ਨਾਲੋਂ ਵੱਧ ਫੀਸਾਂ ਵਸੂਲਦੇ ਹਨ, ਸਕੂਲਾਂ ਵਿਚਕਾਰ ਲਾਗਤਾਂ ਵੱਖ-ਵੱਖ ਹੁੰਦੀਆਂ ਹਨ। ਜਦੋਂ ਕਿ ਸਰਕਾਰੀ ਸਕੂਲ ਸਵੈਇੱਛਤ ਯੋਗਦਾਨ ਦੀ ਮੰਗ ਕਰਦੇ ਹਨ।
ਔਨਲਾਈਨ ਟੂਲ ਜਿਵੇਂ ਕਿ ਆਸਟ੍ਰੇਲੀਅਨ ਸਕੂਲ ਡਾਇਰੈਕਟਰੀ ਅਤੇ ਮਾਈ ਸਕੂਲ ਵੈੱਬਸਾਈਟ ਖੋਜ ਮਾਪਦੰਡ ਜਿਵੇਂ ਕਿ ਕਿਸਮ, ਸਥਾਨ, ਧਰਮ, ਜਾਂ ਸਿੰਗਲ ਅਤੇ ਮਿਕਸਡ-ਜੈਂਡਰ ਸਕੂਲਾਂ ਦੁਆਰਾ ਆਸਟ੍ਰੇਲੀਅਨ ਸਕੂਲਾਂ ਨੂੰ ਸੂਚੀਬੱਧ ਕਰਦੇ ਹਨ।
ਰੌਸ ਵ੍ਹਾਈਟ ਦਾ ਕਹਿਣਾ ਹੈ ਕਿ ਗੁੱਡ ਸਕੂਲ ਗਾਈਡ ਸਧਾਰਨ ਅੰਗਰੇਜ਼ੀ ਵਿੱਚ ਵਧੇਰੇ ਜਾਣਕਾਰੀ ਪ੍ਰਦਾਨ ਕਰਦੀ ਹੈ।

Choose a school that matches your own values, with high academic performance and results. The school must be approved by the students. Source: Getty Images/PhotoAlto/Sigrid Olsson
ਸ਼੍ਰੀ ਮੈਕਕੋਰਮੈਕ ਕਹਿੰਦੇ ਹਨ ਕਿ ਸਕੂਲ ਦੇ ਅਕਾਦਮਿਕ ਨਤੀਜਿਆਂ ਦੀ ਤੁਲਨਾ ਕਰਨ ਤੋਂ ਇਲਾਵਾ ਕੁਝ ਹੋਰ ਗੁੰਝਲਦਾਰ ਕਾਰਕ ਵੀ ਪਰਿਵਾਰਾਂ ਲਈ ਮਹੱਤਵਪੂਰਨ ਹੁੰਦੇ ਹਨ।
ਦਾਖਲਾ ਮਿਤੀਆਂ ਦਾ ਪਤਾ ਲਗਾਉਣ ਨਾਲ ਤੁਹਾਨੂੰ ਸਕੂਲਾਂ ਦੀ ਚੋਣ ਬਾਰੇ ਫੈਸਲਾ ਕਰਨ ਲਈ ਸਮਾਂ ਮਿਲ ਜਾਂਦਾ ਹੈ।
ਸਰਕਾਰੀ ਹਾਈ ਸਕੂਲਾਂ ਲਈ, ਬੱਚੇ ਆਮ ਤੌਰ 'ਤੇ ਪ੍ਰਾਇਮਰੀ ਸਕੂਲ ਦੇ ਅਖੀਰਲੇ ਸਾਲ ਵਿੱਚ ਅਪ੍ਰੈਲ ਜਾਂ ਮਈ ਵਿੱਚ ਦਾਖਲ ਹੁੰਦੇ ਹਨ।
ਗੈਰ-ਸਰਕਾਰੀ ਹਾਈ ਸਕੂਲਾਂ ਵਿੱਚ ਦਾਖਲਾ ਲੈਣ ਲਈ ਅਕਸਰ ਲੰਬੀਆਂ ਉਡੀਕ ਸੂਚੀਆਂ ਹੁੰਦੀਆਂ ਹਨ, ਇਸ ਲਈ ਤੁਹਾਨੂੰ ਦਾਖਲਾ ਪ੍ਰਕਿਰਿਆ ਨੂੰ ਬਹੁਤ ਪਹਿਲਾਂ ਸ਼ੁਰੂ ਕਰਨ ਦੀ ਲੋੜ ਹੋ ਸਕਦੀ ਹੈ। ਵੱਖੋ-ਵੱਖਰੇ ਸਕੂਲਾਂ ਵਿਚਕਾਰ ਦਾਖਲਾ ਮਿਤੀਆਂ ਅਤੇ ਦਾਖਲਾ ਪ੍ਰਕਿਰਿਆਵਾਂ ਵੀ ਵੱਖ-ਵੱਖ ਹੋ ਸਕਦੀਆਂ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ