ਮਰਦਮਸ਼ੁਮਾਰੀ 2021: ਤੁਸੀਂ ਕਿਉਂ ਅਤੇ ਕਿਵੇਂ ਹਿੱਸਾ ਲੈ ਸਕਦੇ ਹੋ?

group of people diversity

Source: WILLIAM WEST/AFP via Getty Images

ਆਸਟ੍ਰੇਲੀਆ ਵਿੱਚ ਲੋਕ ਆਪਣੀ ਉਮਰ, ਸਭਿਆਚਾਰ, ਧਰਮ, ਵੰਸ਼, ਸਿੱਖਿਆ ਆਦਿ ਬਾਰੇ ਕਈ ਪ੍ਰਸ਼ਨਾਂ ਦੇ ਉੱਤਰ ਰਾਸ਼ਟਰੀ ਜਨਗਣਨਾ ਵਿੱਚ ਹਰ ਪੰਜ ਸਾਲਾਂ ਬਾਅਦ ਦਿੰਦੇ ਹਨ। 10 ਅਗਸਤ ਮਰਦਮਸ਼ੁਮਾਰੀ ਦੀ ਰਾਤ ਹੈ ਜਿਸ ਦੌਰਾਨ 25 ਮਿਲੀਅਨ ਤੋਂ ਵੀ ਵੱਧ ਲੋਕਾਂ ਦੇ ਇਕੱਠੇ ਕੀਤੇ ਅੰਕੜਿਆਂ ਨਾਲ ਸਰਕਾਰ ਨੂੰ ਕਾਰੋਬਾਰਾਂ, ਭਾਈਚਾਰਕ ਸਮੂਹਾਂ ਤੇ ਆਸਟ੍ਰੇਲੀਆਈ ਲੋਕਾਂ ਲਈ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਬਾਰੇ ਫੈਸਲੇ ਲੈਣ ਵਿੱਚ ਸਹਾਇਤਾ ਮਿਲੇਗੀ।


ਹਰ ਪੰਜ ਸਾਲਾਂ ਬਾਅਦ, ਆਸਟ੍ਰੇਲੀਆ ਵਿੱਚ ਆਬਾਦੀ ਅਤੇ ਮਕਾਨਾਂ ਦੀ ਰਾਸ਼ਟਰੀ ਜਨਗਣਨਾ ਵਿੱਚ ਹਰੇਕ ਵਿਅਕਤੀ ਅਤੇ ਘਰ ਦੀ ਗਿਣਤੀ ਲਈ ਜਾਂਦੀ ਹੈ।

ਕ੍ਰਿਸ ਲਿਬਰੇਰੀ ਆਸਟ੍ਰੇਲੀਅਨ ਬਿਊਰੋ ਆਫ ਸ੍ਟਟਿਸਟਿਕਸ ਵਿਖੇ ਜਨਗਣਨਾ ਵਿਭਾਗ ਦੇ ਜਨਰਲ ਮੈਨੇਜਰ ਹਨ। ਉਹ ਕਹਿੰਦੇ ਹਨ ਕਿ ਲਗਭਗ 60 ਪ੍ਰਸ਼ਨਾਂ ਦੇ ਨਾਲ ਜੁੜ੍ਹੀ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ, ਹੋਰਨਾਂ ਦੇਸ਼ਾਂ ਵਿੱਚ ਇਸ ਨਾਲੋਂ ਵਧੇਰੇ ਵਿਆਪਕ ਹੈ।

ਆਵਾਜਾਈ, ਸਕੂਲ, ਸਿਹਤ ਸੰਭਾਲ, ਬੁਨਿਆਦੀ ਢਾਂਚੇ ਆਦਿ ਦੇ ਸਾਰੇ ਮਹੱਤਵਪੂਰਨ ਸਰਕਾਰੀ ਫੈਸਲਿਆਂ ਲਈ ਆਬਾਦੀ ਦੇ ਅੰਕੜੇ ਬਹੁਤ ਮਹੱਤਵਪੂਰਨ ਹੁੰਦੇ ਹਨ। ਸ੍ਰੀ ਲਿਬਰੇਰੀ ਦਾ ਕਹਿਣਾ ਹੈ ਕਿ ਇਹ ਅੰਕੜੇ ਮਰਦਮਸ਼ੁਮਾਰੀ ਤੋਂ ਆਉਂਦੇ ਹਨ।

ਆਰੇਂਜ ਐਬੋਰਿਜਿਨਲ ਮੈਡੀਕਲ ਸਰਵਿਸ ਦੇ ਸੀਈਓ ਜੈਮੀ ਨਿਉਮਨ ਦਾ ਕਹਿਣਾ ਹੈ ਕਿ ਮਰਦਮਸ਼ੁਮਾਰੀ ਦੇ ਅੰਕੜੇ ਮੱਧ-ਪੱਛਮ ਵਿੱਚ ਕਮਿਊਨਿਟੀ ਦੀਆਂ ਜ਼ਰੂਰਤਾਂ ਨੂੰ ਸਥਾਪਤ ਕਰਨ ਦੀ ਸੇਵਾ ਲਈ ਮਦਦਗਾਰ ਹੁੰਦੇ ਹਨ।

ਸਾਲ 2016 ਦੀ ਮਰਦਮਸ਼ੁਮਾਰੀ ਤੋਂ ਬਾਅਦ 'ਸਾਈਬਰ ਅਟੈਕਾਂ' ਕਾਰਨ ਮਰਦਮਸ਼ੁਮਾਰੀ ਸਾਈਟ ਨੂੰ ਬੰਦ ਕਰਨਾ ਪਿਆ ਸੀ, ਜਿਸਤੋਂ ਬਾਅਦ ਏਬੀਐਸ ਨੇ ਅੰਕੜਿਆਂ ਦੀ ਰੱਖਿਆ ਕਰਨ ਲਈ ਇੱਕ ਨਵਾਂ ਸਿਸਟਮ ਤਿਆਰ ਕੀਤਾ।

ਆਸਟ੍ਰੇਲੀਆ ਦੇ ਨੈਸ਼ਨਲ ਆਡਿਟ ਦਫ਼ਤਰ ਨੇ ਨਵੰਬਰ 2020 ਵਿੱਚ ਕਿਹਾ ਸੀ ਕਿ ਅਗਲੀ ਮਰਦਮਸ਼ੁਮਾਰੀ ਦੀ ਯੋਜਨਾ ਸਿਰਫ “ਅੰਸ਼ਕ ਤੌਰ" ਉੱਤੇ ਪ੍ਰਭਾਵਸ਼ਾਲੀ” ਸੀ ਅਤੇ ਉਨ੍ਹਾਂ
ਪਾਇਆ ਕਿ ਸਿਸਟਮ ਵਿੱਚ ਵੀ ਕੁਝ ਕਮੀਆਂ ਸਨ।

ਮਰਦਮਸ਼ੁਮਾਰੀ ਦੇ ਜਨਰਲ ਮੈਨੇਜਰ ਕ੍ਰਿਸ ਲਿਬਰੇਰੀ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਅਤਿ ਆਧੁਨਿਕ ਹੈ ਅਤੇ ਉੱਚ ਮਿਆਰਾਂ ਅਨੁਸਾਰ ਬਣਾਈ ਗਈ ਹੈ।

ਸੈਨੇਟ ਦੀ ਪਿਛਲੀ ਮਰਦਮਸ਼ੁਮਾਰੀ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਪਾਇਆ ਕਿ ਏਬੀਐਸ ਦੁਆਰਾ 9 ਅਗਸਤ 2016 ਨੂੰ ਲਿਆ ਗਿਆ ਸਾਈਟ ਬੰਦ ਕਰਨ ਦਾ ਫੈਸਲਾ ਸਹੀ ਸੀ। ਸੈਨੇਟ ਦੀ ਜਾਂਚ ਵਿੱਚ ਜਵਾਬ ਦੇਣ ਵਾਲਿਆਂ ਦੇ ਨਾਮ ਅਤੇ ਪਤੇ ਇਕੱਤਰ ਕਰਨ ਅਤੇ ਉਨ੍ਹਾਂ ਵੇਰਵਿਆਂ ਨੂੰ ਚਾਰ ਸਾਲਾਂ ਲਈ ਬਰਕਰਾਰ ਰੱਖਣ ਦੀ ਵੀ ਪੜਤਾਲ ਕੀਤੀ ਗਈ। ਇਸ ਕਦਮ ਬਾਰੇ ਜਨਤਕ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਲਈ ਇਸ ਨੇ ਏਬੀਐਸ ਦੀ ਅਲੋਚਨਾ ਕੀਤੀ।

ਸ੍ਰੀ ਲਿਬਰੇਰੀ ਦਾ ਕਹਿਣਾ ਹੈ ਕਿ ਨਾਮ ਅਤੇ ਪਤੇ ਰੱਖਣਾ ਏਬੀਐਸ ਨੂੰ ਹੋਰ ਸਰਕਾਰੀ ਪ੍ਰਸ਼ਾਸਕੀ ਅੰਕੜਿਆਂ ਨੂੰ ਮਰਦਮਸ਼ੁਮਾਰੀ ਦੇ ਰਿਕਾਰਡਾਂ ਨਾਲ ਮਿਲਾਉਣ ਦੇ ਯੋਗ ਬਣਾਉਂਦਾ ਹੈ, ਨਤੀਜੇ ਵਜੋਂ ਅੰਕੜਿਆਂ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਏਬੀਐਸ ਸਿਰਫ ਇਕੱਤਰ ਅੰਕੜੇ ਪੈਦਾ ਕਰਦਾ ਹੈ ਅਤੇ ਵਿਅਕਤੀਆਂ ਦੀ ਨਿਜੀ ਜਾਣਕਾਰੀ ਜਾਰੀ ਨਹੀਂ ਕੀਤੀ ਜਾਂਦੀ ਜਾਂ ਸਰਕਾਰੀ ਵਿਭਾਗਾਂ ਸਮੇਤ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਂਦੀ।

ਏਬੀਐਸ ਨੇ ਸਿਸਟਮ ਬਣਾਉਣ ਲਈ ਉੱਚ-ਪ੍ਰੋਫਾਈਲ ਉਦਯੋਗ ਸੰਸਥਾਵਾਂ ਜਿਵੇਂ ਪੀਡਬਲਯੂਸੀ (PwC) ਅਤੇ ਐਮਾਜ਼ਾਨ ਵੈਬ ਸਰਵਿਸਿਜ਼ ਨੂੰ ਸ਼ਾਮਲ ਕੀਤਾ ਹੈ। ਇਕਰਾਰਨਾਮੇ ਦੀਆਂ ਸ਼ਰਤਾਂ ਦੇ ਤਹਿਤ, ਡਾਟਾ ਆਸਟ੍ਰੇਲੀਆ ਦੇ ਸਰਵਰਾਂ 'ਤੇ ਸਟੋਰ ਕਰਨਾ ਲਾਜ਼ਮੀ ਰੱਖਿਆ ਗਿਆ ਹੈ।

ਆਮ ਤੌਰ ਤੇ ਮਰਦਮਸ਼ੁਮਾਰੀ ਦੀ ਰਾਤ ਨੂੰ ਹੀ ਮਰਦਮਸ਼ੁਮਾਰੀ ਪੂਰੀ ਕੀਤੀ ਜਾਂਦੀ ਹੈ, ਹਾਲਾਂਕਿ ਇਸ ਵਾਰ, ਤੁਸੀਂ ਆਪਣੀਆਂ ਹਦਾਇਤਾਂ ਪ੍ਰਾਪਤ ਕਰਦਿਆਂ ਸਾਰ ਹੀ ਇਸਨੂੰ ਪੂਰਾ ਕਰ ਸਕਦੇ ਹੋ, ਜੋ ਕਿ ਅਗਸਤ ਦੇ ਸ਼ੁਰੂ ਵਿੱਚ ਭੇਜੀਆਂ ਜਾਣਗੀਆਂ।

ਤੁਸੀਂ ਇੱਕ ਸਵੈਚਾਲਤ ਫੋਨ ਬੇਨਤੀ ਸੇਵਾ ਦੁਆਰਾ ਪਰਿਵਾਰ ਲਈ ਇੱਕ ਵੱਖਰਾ ਮਰਦਮਸ਼ੁਮਾਰੀ ਨੰਬਰ, ਇੱਕ ਅਸਥਾਈ ਪਾਸਵਰਡ ਅਤੇ ਜਨਗਣਨਾ ਨੂੰ ਆਨਲਾਈਨ ਪੂਰਾ ਕਰਨ ਜਾਂ ਕਾਗਜ਼ੀ ਫਾਰਮ ਭਰਨ ਲਈ ਨਿਰਦੇਸ਼ ਪ੍ਰਾਪਤ ਕਰੋਗੇ।

ਸ੍ਰੀ ਲਿਬਰੇਰੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਵਿਦੇਸ਼ੀ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਡ ਕੇ ਹਰੇਕ ਵਿਅਕਤੀ ਨੂੰ ਆਪਣੀ ਵੀਜ਼ਾ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।

ਜਨਗਣਨਾ ਅਤੇ ਅੰਕੜਾ ਐਕਟ 1905 ਦੇ ਤਹਿਤ, ਜਨਗਣਨਾ ਨੂੰ ਪੂਰਾ ਕਰਨਾ ਲਾਜ਼ਮੀ ਹੈ। ਸ੍ਰੀ ਲਿਬਰੇਰੀ ਦਾ ਕਹਿਣਾ ਹੈ ਕਿ ਹਿੱਸਾ ਨਾ ਲੈਣਾ ਭਾਰੀ ਜੁਰਮਾਨੇ ਦਾ ਕਾਰਨ ਬਣ ਸਕਦਾ ਹੈ।

ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਤੋਂ ਇਲਾਵਾ, ਜਨਗਣਨਾ ਦਾ ਡਾਟਾ ਸਥਾਨਕ ਭਾਈਚਾਰਿਆਂ ਲਈ ਸੰਬੰਧਿਤ ਸੇਵਾਵਾਂ, ਜਿਵੇਂ ਸਥਾਨਕ ਖੇਡ ਕਲੱਬਾਂ ਜਾਂ ਸੁਪਰਮਾਰਕੀਟਾਂ ਵਿੱਚ ਖਾਸ ਉਤਪਾਦਾਂ ਜਾਂ ਲਈਬ੍ਰੇਰੀ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਕਿਤਾਬਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਵਿੱਚ ਵੀ ਸਹਾਇਤਾ ਕਰਦਾ ਹੈ।

ਓਰੇਂਜ ਐਬੋਰਿਜੀਨਲ ਮੈਡੀਕਲ ਸਰਵਿਸ ਤੋਂ ਜੈਮੀ ਨਿਉਮਨ ਦਾ ਕਹਿਣਾ ਹੈ ਕਿ ਇਹ ਇੱਕ ਤਰ੍ਹਾਂ ਨਾਲ ਸਿਸਟਮ ਵਿੱਚ ਸਾਡੀ ਖੁਦ ਦੀ ਆਵਾਜ਼ ਬਣਦਾ ਹੈ।

ਸ੍ਰੀ ਨਿਉਮਨ ਦਾ ਕਹਿਣਾ ਹੈ ਕਿ ਜੇਕਰ ਸਵਦੇਸ਼ੀ ਅਤੇ ਪ੍ਰਵਾਸੀ ਭਾਈਚਾਰੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਤਾਂ ਉਨ੍ਹਾਂ ਦੁਆਰਾ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ।

ਤੁਸੀਂ ਮਰਦਮਸ਼ੁਮਾਰੀ ਬਾਰੇ ਆਪਣੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ, 2021 ਦੀ ਮਰਦਮਸ਼ੁਮਾਰੀ ਵੈੱਬਸਾਈਟ ਉੱਤੇ ਜਾਕੇ ਹਾਸਿਲ ਕਰ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share