ਡੈਰੇਨ ਸਿਲਵਰਮੈਨ ਦਾ ਮੈਲਬੌਰਨ ‘ਚ ਸਥਿਤ 'ਬਲੈਕ ਵੈਲਵੇਟ ਕੌਫੀ ਕੈਫੇ' ਕਈ ਵਾਰ ਲਾਕਡਾਊਨ ਦੀਆਂ ਪਾਬੰਦੀਆਂ ਵਿੱਚੋਂ ਗੁਜ਼ਰ ਚੁਕਾ ਹੈ।
ਸਿਲਵਰਮੈਨ ਦਾ ਕਹਿਣਾ ਹੈ ਕਿ ਕਾਰੋਬਾਰ ਵਿੱਚ ਹੁਣ ਕਾਫੀ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਪਰ ਅਜੇ ਵੀ ਸ਼ਹਿਰ ਵਿੱਚ ਚੁੱਪ ਪਸਰੀ ਹਹੈ ਖ਼ਾਸ ਕਰ ਕੇ ਸੋਮਵਾਰ ਅਤੇ ਸ਼ੁੱਕਰਵਾਰ ਨੂੰ।
'ਹਾਈਬ੍ਰਿਡ ਵਰਕਿੰਗ' ਦਾ ਮਾਡਲ ਸੰਸਾਰ ਵਿੱਚ ਇੱਕ ਮਨਪਸੰਦ ਤਰੀਕਾ ਬਣ ਸਕਦਾ ਹੈ।
ਸਵਿਨਬਰਨ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਮੈਨੇਜਮੈਂਟ ਦੇ ਐਸੋਸੀਏਟ ਪ੍ਰੋਫੈਸਰ ਜੌਹਨ ਹਾਪਕਿਨਜ਼ ਦਾ ਕਹਿਣਾ ਹੈ ਕਿ ਬਾਕੀ ਜੋ ਲੋਕ ਅਜੇ ਤੱਕ ਦਫਤਰ ਵਿੱਚ ਵਾਪਸ ਨਹੀਂ ਆਏ ਹਨ ਉਨ੍ਹਾਂ ਨੇ ਮਾਡਲ ਦੇ ਇਸ ਰੂਪ ਨੂੰ ਅਪਣਾ ਲਿਆ ਹੈ।
ਵਿਕਟੋਰੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ 88 'ਸੀ ਬੀ ਡੀ' ਕਾਰੋਬਾਰਾਂ ਦਾ ਸਰਵੇਖਣ ਕੀਤਾ।
ਨਤੀਜਿਆਂ ਤੋਂ ਇਹ ਸਾਹਮਣੇ ਆਇਆ ਕਿ ਦਫਤਰੀ ਅਮਲਾ ਅਜੇ ਵੀ ਹਫਤੇ ‘ਚ ਆਪਣੇ ਕੰਮ ਦਾ ਕੁੱਝ ਹਿੱਸਾ ਘਰ ਤੋਂ ਕੰਮ ਕਰਕੇ ਹੀ ਬਿਤਾਉਣਾ ਪਸੰਦ ਕਰਦਾ ਹੈ।
ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 42 ਪ੍ਰਤੀਸ਼ਤ ਕਰਮਚਾਰੀ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਦਫ਼ਤਰ ਵਿੱਚ ਕੰਮ ਕਰ ਰਹੇ ਹਨ - 25 ਫੀਸਦ ਤਿੰਨ ਜਾਂ ਚਾਰ ਦਿਨ ਦਫਤਰੋਂ ਕੰਮ ਕਰ ਰਹੇ ਹਨ।
ਸਿਰਫ 19 ਪ੍ਰਤੀਸ਼ਤ ਅਜਿਹੇ ਹਨ ਜੋ ਪੰਜ ਦਿਨ ਦਫਤਰ ਆ ਰਹੇ ਹਨ ਅਤੇ 14 ਫੀਸਦ ਅਜਿਹੇ ਹਨ ਜੋ ਕਦੇ ਦਫਤਰ ਵਾਪਸ ਆਏ ਹੀ ਨਹੀਂ।
ਪਰ ਕੁੱਝ ਲੋਕਾਂ ਮੁਤਾਬਕ 'ਫਲੈਕਸੀਬਲ' ਕੰਮ ਇੰਨ੍ਹਾਂ ਪ੍ਰਗਤੀਸ਼ੀਲ ਨਹੀਂ ਹੈ ਜਿੰਨ੍ਹਾਂ ਕਿ ਸੁਣਨ ਵਿੱਚ ਲੱਗਦਾ ਹੈ।
ਇਸ ਦੇ ਆਲੋਚਕਾਂ ਵਿੱਚੋਂ ਇੱਕ ਸਾਬਕਾ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਵੀ ਹਨ ਜਿੰਨ੍ਹਾਂ ਦਾ ਮੰਨਣਾ ਹੈ ਕਿ ਇਹ ਦੇਖਣ ਵਿੱਚ ਆਕਰਸ਼ਕ ਲੱਗਦਾ ਹੈ ਪਰ ਕੁੱਝ ਔਰਤਾਂ ਲਈ ਇਸ ਦੀ ਸਪੱਸ਼ਟਤਾ ‘ਚ ਘਾਟ ਹੈ।
ਜ਼ਿਆਦਾ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ:
LISTEN TO

ਅਜੇ ਵੀ ਜ਼ਿਆਦਾਤਰ ਕਰਮਚਾਰੀ ਪੂਰਾ ਹਫ਼ਤਾ ਕੰਮ 'ਤੇ ਆਉਣ ਤੋਂ ਮੁਨਕਰ: ਇੱਕ ਸਰਵੇਖਣ
SBS Punjabi
08:03
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ