ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ, ਫੈਡਰਲ ਸਰਕਾਰ ਨੇ ਕਰਜ਼ਾ ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਹੈ ਤਾਂ ਜੋ ਉਪਭੋਗਤਾਵਾਂ ਅਤੇ ਕਾਰੋਬਾਰਾਂ ਨੂੰ ਕਰਜ਼ਾ ਲੈਣਾ ਸੌਖਾ ਹੋ ਸਕੇ।
ਸਰਕਾਰ ਦਾ ਉਦੇਸ਼ ਕਰਜ਼ਾ ਲੈਣ ਵਾਲਿਆਂ ਲਈ ਕਰਜ਼ੇ ਦੀ ਅਰਜ਼ੀ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਹੈ ਅਤੇ ਕਰਜ਼ਾ ਦੇਣ ਵਾਲਿਆਂ ਲਈ ਉਪਭੋਗਤਾ ਦੀ ਕਰਜ਼ਾ ਮੋੜਨ ਦੀ ਯੋਗਤਾ ਦਾ ਮੁਲਾਂਕਣ ਅਤੇ ਜਾਂਚ ਕਰਨ ਦੀ ਜ਼ਿੰਮੇਵਾਰੀ ਨੂੰ ਘਟਾਉਣਾ ਹੈ।
ਰੋਲੈਂਡ ਬਲੇਅਰ ਆਸਟਰੇਲੀਆ ਦੀ ਪ੍ਰਮੁੱਖ ਸੁਤੰਤਰ ਵਿੱਤੀ ਤੁਲਨਾ ਸਾਈਟ ਕ੍ਰੈਡਿਟ-ਵਰਲਡ ਦੇ ਸੰਸਥਾਪਕ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਨਾਲ ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਉਪਭੋਗਤਾ ਜ਼ਿੰਮੇਵਾਰੀ ਨਾਲ ਕਰਜ਼ਾ ਲੈਣ।
ਸ੍ਰੀ ਬਲੇਅਰ ਦਾ ਕਹਿਣਾ ਹੈ ਕਿ ਜੇ ਤੁਸੀਂ 2021 ਅਤੇ ਇਸ ਤੋਂ ਬਾਅਦ ਦੇ ਸਮੇਂ ਵਿਚ ਕਰਜ਼ਾ ਲੈਣਾ ਚਾਹੁੰਦੇ ਹੋ ਤਾਂ ਰੇਟ ਵਧਣ ਦੀ ਸੰਭਾਵਨਾ ਉੱਤੇ ਵਿਚਾਰ ਕਰਨਾ ਅਤੇ ਕਰਜ਼ਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।
ਗੋਲਡਨ ਐਗਜ਼ ਮੌਰਗੇਜ ਬ੍ਰੋਕਰ ਦੇ ਸੰਸਥਾਪਕ ਅਤੇ ਸਾਲ 2019 ਵਿੱਚ ਨਿਊ ਸਾਊਥ ਵੇਲਜ਼ ਤੇ ਕੈਨਬਰਾ ਲਈ ਸਾਲ ਦੇ ਵਿੱਤ ਬ੍ਰੋਕਰ ਦੇ ਜੇਤੂ, ਮੈਕਸ ਫੇਲਪ੍ਸ ਦਾ ਕਹਿਣਾ ਹੈ ਕਿ ਜੇਕਰ ਵਿਆਜ ਦਰਾਂ ਵੱਧ ਜਾਂਦੀਆਂ ਹਨ ਤਾਂ ਕਰਜ਼ੇ ਦਾ ਭੁਗਤਾਨ ਕਰਨ ਲਈ ਘੱਟ ਸਮੇਂ ਲਈ ਕਰਜ਼ਾ ਲੈਣਾ ਤੁਹਾਨੂੰ ਕੁਝ ਹੱਦ ਤੱਕ ਚੈਨ ਦਾ ਸਾਹ ਲੈਣ ਮੱਦਤ ਸਕਦਾ ਹੈ।
ਉਹ ਕਰਜ਼ਾ ਲੈਣ ਤੋਂ ਪਹਿਲਾ ਭਵਿੱਖ ਅਤੇ ਮੌਜੂਦਾ ਆਮਦਨੀ, ਖਰਚਿਆਂ ਅਤੇ ਉਮੀਦਾਂ ਸਮੇਤ ਕਈ ਕਾਰਕਾਂ ਉੱਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੰਦੇ ਹਨ।
ਰੋਲੈਂਡ ਬਲੇਅਰ ਦਾ ਕਹਿਣਾ ਹੈ ਕਿ ਨਵੀਆਂ ਤਬਦੀਲੀਆਂ ਦਾ ਅਰਥ ਇਹ ਵੀ ਹੈ ਕਿ ਕਰਜ਼ੇ ਦੇਣ ਵਾਲੇ ਜੋ ਗੈਰ-ਜ਼ਿੰਮੇਵਾਰਾਨਾ ਤੌਰ 'ਤੇ ਪੈਸੇ ਦਿੰਦੇ ਹਨ, ਨੂੰ ਹੁਣ ਸਿਵਲ ਅਤੇ ਅਪਰਾਧਿਕ ਜ਼ੁਰਮਾਨਿਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਮੈਕਸ ਫੇਲਪ੍ਸ ਦੱਸਦੇ ਹਨ ਕਿ ਇਕ ਹੋਰ ਕਾਨੂੰਨ ਜੋ ਕਿ 1 ਜਨਵਰੀ 2021 ਤੋਂ ਲਾਗੂ ਹੋਇਆ ਸੀ, ਦੇ ਕਾਰਨ ਲੋਨ ਬਰੋਕਰ ਕਰਜ਼ਾ ਲੈਣ ਵਾਲਿਆਂ ਲਈ ਇੱਕ ਸੁਰੱਖਿਅਤ ਵਿਕਲਪ ਹੋ ਸਕਦੇ ਹਨ, ਕਿਉਂਕਿ ਇਹ ਬਰੋਕਰ ਹੁਣ ਸਰਬੋਤਮ ਵਿਆਜ ਡਿਊਟੀ ਦੇ ਪਾਬੰਦ ਹਨ।
ਰੋਲੈਂਡ ਬਲੇਅਰ ਦਾ ਕਹਿਣਾ ਹੈ ਕਿ ਕਰਜ਼ਾ ਲੈਣ ਵਾਲਿਆਂ ਲਈ ਲੋਨ ਦੀ ਅਰਜ਼ੀ ਦੀ ਪ੍ਰਕਿਰਿਆ ਨੂੰ ਸਰਲ ਕਰਨਾ ਅਤੇ ਨਾਜ਼ੁਕ ਸੁਰੱਖਿਆ ਨੂੰ ਦੂਰ ਕਰਨਾ ਸੰਭਾਵਿਤ ਕਮਜ਼ੋਰ ਲੋਕਾਂ ਨੂੰ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਵੀ ਬਣਾ ਸਕਦਾ ਹੈ।
ਮੌਜੂਦਾ ਕਰਜ਼ਾ ਦੇਣ ਦੀਆਂ ਜ਼ਿੰਮੇਵਾਰੀਆਂ ਅਤੇ ਪ੍ਰਕਿਰਿਆਵਾਂ ਅਕਸਰ ਘਰੇਲੂ ਅਤੇ ਪਰਿਵਾਰਕ ਬਦਸਲੂਕੀ ਦੀ ਪਛਾਣ ਕਰਨ ਦੇ ਯੋਗ ਹੁੰਦੀਆਂ ਹਨ।
ਇਸ ਸਾਲ ਮਾਰਚ ਵਿਚ, ਫੈਡਰਲ ਸਰਕਾਰ ਨੇ ਮਈ ਤੱਕ ਇਸ ਬਿੱਲ ਉੱਤੇ ਬਹਿਸ ਰੱਦ ਕਰ ਦਿੱਤੀ ਹੈ।
ਤੁਸੀਂ ਮੁਫਤ ਅਤੇ ਗੁਪਤ ਵਿੱਤੀ ਸਲਾਹ ਲੈਣ ਲਈ, ਰਾਸ਼ਟਰੀ ਕਰਜ਼ਾ ਹੈਲਪਲਾਈਨ ਨੂੰ 1800 007 007 'ਤੇ ਸੰਪਰਕ ਕਰ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।