ਆਸਟ੍ਰੇਲੀਆ ਵਿੱਚ ਕਿਸੇ ਪਾਰਟੀ ਦੀ ਮੇਜ਼ਬਾਨੀ ਕਰਨ ਜਾਂ ਉਸ ਵਿੱਚ ਸ਼ਾਮਲ ਹੋਣ ਬਾਰੇ ਅਹਿਮ ਜਾਣਕਾਰੀ

Australia Explained - Party Etiquette

House parties are often held in the backyard when the weather allows. Credit: ibnjaafar/Getty Images

ਆਸਟ੍ਰੇਲੀਆ ਵਿੱਚ ਜਸ਼ਨ ਮਨਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਭਾਵੇਂ ਇਹ ਇੱਕ ਵਪਾਰਕ ਸਮਾਗਮ ਹੋਵੇ, ਇੱਕ ਬੱਚਿਆਂ ਦੀ ਪਾਰਟੀ, ਇੱਕ ਬਾਰਬਿਕਿਊ ਜਾਂ ਦੋਸਤਾਂ ਨਾਲ ਡਿਨਰ, ਸਾਡੇ ਵਿੱਚੋਂ ਜ਼ਿਆਦਾਤਰ ਹਰ ਸਾਲ ਘੱਟੋ-ਘੱਟ ਇੱਕ ਸਮਾਗਮ ਵਿੱਚ ਸ਼ਾਮਲ ਜ਼ਰੂਰ ਹੁੰਦੇ ਹਨ। ਜਦੋਂਕਿ ਆਸਟ੍ਰੇਲੀਅਨ ਆਮ ਤੌਰ 'ਤੇ ਆਪਣੇ ਆਰਾਮਦਾਇਕ ਸੱਭਿਆਚਾਰ ਲਈ ਜਾਣੇ ਜਾਂਦੇ ਹਨ, ਹਰ ਇੱਕ ਸਮਾਗਮ ਦੇ ਆਪਣੇ ਅਣ-ਕਥਿਤ ਨਿਯਮ ਅਤੇ ਉਮੀਦਾਂ ਹੁੰਦੀਆਂ ਹਨ।


ਕਿਸੇ ਵਿਸ਼ੇਸ਼ ਮੌਕੇ ਲਈ ਕਿਸੇ ਦੇ ਘਰ ਜਾਣਾ ਸਾਰੇ ਸਭਿਆਚਾਰਾਂ ਵਿੱਚ ਆਮ ਗੱਲ ਹੈ।ਆਸਟ੍ਰੇਲੀਆ ਵਿੱਚ, ਬਾਰਬੀਕਿਊ ਇਕੱਠ, ਜਿਸਨੂੰ 'ਬਾਰਬੀ' ਵੀ ਕਿਹਾ ਜਾਂਦਾ ਹੈ, ਸਭ ਤੋਂ ਵੱਧ ਪ੍ਰਚਲਿਤ ਹੈ।

ਆਸਟ੍ਰੇਲੀਅਨ ਸਕੂਲ ਆਫ਼ ਐਟੀਕੈਟ ਦੇ ਡਾਇਰੈਕਟਰ ਜ਼ਰੀਫ ਹਾਰਡੀ ਦੱਸਦੇ ਹਨ।

ਹਾਲਾਂਕਿ ਸਖਤ ਕਟਲਰੀ ਨਿਯਮਾਂ ਦੇ ਨਾਲ ਰਸਮੀ ਖਾਣੇ ਦੇ ਤਜ਼ਰਬੇ ਹੁਣ ਆਮ ਨਹੀਂ ਰਹੇ ਹਨ, ਜਦੋਂ ਤੁਸੀਂ ਮਹਿਮਾਨਨਿਵਾਜ਼ੀ ਕਰਦੇ ਹੋ ਤਾਂ ਸ੍ਰਿਸ਼ਟਾਚਾਰ ਅਜੇ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
Australia Explained - Party Etiquette
When attending a business event, Ms Hardy advises against overstaying your welcome or keep partying till the early morning. Credit: xavierarnau/Getty Images
ਮਿਸ ਹਾਰਡੀ ਕਹਿੰਦੀ ਹੈ ਕਿ ਭਾਵੇਂ ਤੁਸੀਂ ਪਿਛਲੇ ਡੈੱਕ 'ਤੇ ਇੱਕ BBQ ਦੀ ਮੇਜ਼ਬਾਨੀ ਕਰ ਰਹੇ ਹੋ ਜਾਂ ਘਰ ਦੇ ਅੰਦਰ ਇੱਕ ਆਮ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਹੋ, ਇੱਕ ਚੰਗਾ ਮੇਜ਼ਬਾਨ ਹੋਣਾ ਬਹੁਤ ਜ਼ਿਆਦਾ ਤਿਆਰੀ 'ਤੇ ਨਿਰਭਰ ਕਰਦਾ ਹੈ।

ਜਦੋਂ ਕਿਸੇ ਦੇ ਘਰ ਇੱਕ ਇਕੱਠ ਲਈ ਸੱਦਾ ਦਿੱਤਾ ਜਾਂਦਾ ਹੈ, ਤਾਂ ਮਿਸ ਹਾਰਡੀ ਉਦੋਂ ਤੱਕ ਖਾਲੀ ਹੱਥ ਆਉਣ ਦੀ ਸਿਫ਼ਾਰਸ਼ ਨਹੀਂ ਕਰਦੀ ਜਦੋਂ ਤੱਕ ਤੁਸੀਂ ਨਜ਼ਦੀਕੀ ਪਰਿਵਾਰ ਨਹੀਂ ਹੋ।

ਓਵਰਸੀਜ਼ ਸਟੂਡੈਂਟਸ ਆਸਟ੍ਰੇਲੀਆ ਦੇ ਸੰਸਥਾਪਕ ਅਤੇ ਸੀਈਓ ਸੈਮ ਸ਼ਰਮਾ ਸਹਿਮਤ ਹਨ।
Australia Explained - Party Etiquette
If there is leftover food that remains intact at the end of a house party, you might be offered to take some home in a container. But leave it up to the host to suggest this. Source: Moment RF / Sergey Mironov/Getty Images
ਮਹਿਮਾਨ ਵਜੋਂ ਧਿਆਨ ਵਿੱਚ ਰੱਖਣ ਵਾਲੀਆਂ ਹੋਰ ਆਮ ਸ਼ਿਸ਼ਟਾਚਾਰ ਦੀਆਂ ਗੱਲਾਂ ਵਿੱਚ ਦੇਰ ਨਾਲ ਨਾ ਆਉਣਾ, ਇਹ ਜਾਂਚਣਾ ਕਿ ਕੀ ਡਰੈਸ ਕੋਡ ਲਾਗੂ ਹੈ ਅਤੇ ਹੋਸਟ ਲਈ ਜਿੰਨਾ ਸੰਭਵ ਹੋ ਸਕੇ ਮਦਦਗਾਰ ਹੋਣਾ ਸ਼ਾਮਲ ਹੈ।

ਆਸਟ੍ਰੇਲੀਅਨ ਸਲੈਂਗ ਜਿਵੇਂ ਕਿ 'BYO' ਜਿਸਦਾ ਮਤਲਬ ਹੈ 'ਆਪਣਾ ਖੁਦ ਦਾ ਡ੍ਰਿੰਕ ਲਿਆਓ', ਸੌਸੇਜ ਲਈ 'ਸਨੈਗ', ਹਾਜ਼ਰੀ ਦੀ ਪੁਸ਼ਟੀ ਕਰਨ ਲਈ 'ਆਰ ਐਸ ਵੀ ਪੀ', ਅਤੇ 'ਬਰਿੰਗ ਏ ਪਲੇਟ', ਮਹਿਮਾਨਾਂ ਲਈ ਸਾਂਝਾ ਕਰਨ ਲਈ ਕੁਝ ਭੋਜਨ ਲਿਆਉਣ ਲਈ ਸੱਦੇ ਨੂੰ ਦਰਸਾਉਂਦਾ ਹੈ।
Australia Explained - Party Etiquette
Carers are responsible for supervising their children who are guests at a kid’s birthday party. Credit: Jason Edwards/Getty Images
ਮੈਲਬੌਰਨ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਸੋਨੀਆ ਹਰਜ਼ਬਰਗ ਬੱਚਿਆਂ ਦੀਆਂ ਪਾਰਟੀਆਂ ਨਾਲ ਸਬੰਧਤ ਕੁਝ ਆਮ ਉਮੀਦਾਂ ਦੀ ਸੰਖੇਪ ਜਾਣਕਾਰੀ ਦਿੰਦੀ ਹੈ।

ਪਰ ਪੇਰੈਂਟ ਹੋਸਟਿੰਗ ਨੂੰ ਲਾਗਤ ਦੇ ਨਾਲ ਓਵਰਬੋਰਡ ਜਾਣ ਦੀ ਜ਼ਰੂਰਤ ਨਹੀਂ ਹੈ। ਮਿਸ ਹਰਜ਼ਬਰਗ ਦਾ ਕਹਿਣਾ ਹੈ ਕਿ ਬੱਚਿਆਂ ਦੀ ਪਾਰਟੀ ਲਈ ਕੁਝ ਢੁੱਕਵੀਆਂ ਆਸਟ੍ਰੇਲੀਅਨ ਪੇਸ਼ਕਸ਼ਾਂ ਹਨ ਜੋ ਕਿਫਾਇਤੀ ਹਨ।

ਮੇਜ਼ਬਾਨ ਮਾਤਾ-ਪਿਤਾ ਲਈ ਛੋਟੇ ਤੋਹਫ਼ਿਆਂ ਦੇ ਨਾਲ 'ਪਾਰਟੀ ਬੈਗ' ਤਿਆਰ ਕਰਨਾ ਵੀ ਆਮ ਗੱਲ ਹੈ, ਜੋ ਕਿ ਪਾਰਟੀ ਤੋਂ ਇੱਕ ਛੋਟੀ ਜਿਹੀ ਯਾਦਗਾਰ ਵਜੋਂ ਬੱਚੇ ਆਪਣੇ ਨਾਲ ਘਰ ਲੈ ਜਾ ਸਕਦੇ ਹਨ।

ਮਿਸ ਹਰਜ਼ਬਰਗ ਦੱਸਦੀ ਹੈ ਕਿ ਉਹ ਆਪਣੇ ਪੰਜ ਸਾਲ ਦੇ ਬੇਟੇ ਦੇ ਜਨਮਦਿਨ ਲਈ ਇੱਕ ਉਦਾਹਰਣ ਵਜੋਂ ਕੀ ਤਿਆਰ ਕਰ ਰਹੀ ਹੈ।
Australia Explained - Party Etiquette
Ms Hardy from the Australian School of Etiquette advises against bringing expensive gifts at a kids’ party. “You do not need to be showing status or proving anything by buying ridiculously priced gifts.” Credit: Nick Bowers/Getty Images
ਜਦੋਂ ਕਿ ਮਹਿਮਾਨਾਂ ਤੋਂ ਬੱਚਿਆਂ ਦੀ ਪਾਰਟੀ ਵਿੱਚ ਤੋਹਫ਼ੇ ਲਿਆਉਣ ਦੀ ਉਮੀਦ ਕੀਤੀ ਜਾਂਦੀ ਹੈ, ਆਸਟ੍ਰੇਲੀਅਨ ਸਕੂਲ ਆਫ ਐਟੀਕੈਟ ਤੋਂ ਮਿਸ ਹਾਰਡੀ ਵੀ ਮਹਿੰਗੇ ਤੋਹਫ਼ੇ ਲਿਆਉਣ ਦੇ ਵਿਰੁੱਧ ਸਲਾਹ ਦਿੰਦੀ ਹੈ।

ਮਿਸ ਹਾਰਡੀ ਦੇ ਅਨੁਸਾਰ, ਇੱਕ ਕਿਸਮ ਦਾ ਇਵੈਂਟ ਜਿੱਥੇ ਸਖਤ ਸ਼ਿਸ਼ਟਾਚਾਰ ਲਾਗੂ ਹੁੰਦਾ ਹੈ ਉਹ ਹੈ ਵਪਾਰਕ ਪਾਰਟੀਆਂ।

Share