Investigation

ਆਸਟ੍ਰੇਲੀਆ ਵਿੱਚ ਔਰਤਾਂ ਨੂੰ ਮਰਦਾਂ ਨਾਲੋਂ ਸਿਰਫ ਅੱਧੀਆਂ ਕਾਨੂੰਨੀ ਸਹਾਇਤਾ ਗ੍ਰਾਂਟਾਂ ਮਿਲਦੀਆਂ ਹਨ

ਘਰੇਲੂ ਹਿੰਸਾ ਦੇ ਜ਼ਿਆਦਾਤਰ ਮਾਮਲਿਆਂ ਵਿੱਚ, ਮਰਦ ਅਪਰਾਧੀ ਹੁੰਦੇ ਹਨ ਅਤੇ ਔਰਤਾਂ ਅਤੇ ਬੱਚੇ ਪੀੜਤ ਹੁੰਦੇ ਹਨ। ਪਰ ਫਿਰ ਵੀ, ਆਸਟ੍ਰੇਲੀਆ ਵਿੱਚ ਔਰਤਾਂ ਜੋ ਕਿ ਦੁਰਵਿਵਹਾਰ ਦੇ ਰਿਸ਼ਤੇ ਨੂੰ ਛੱਡਦੀਆਂ ਹਨ, ਨਿਆਂ ਤਕ ਪਹੁੰਚਣ ਵਿਚ ਕਾਫ਼ੀ ਰੁਕਾਵਟਾਂ ਦਾ ਸਾਹਮਣਾ ਕਰਦੀਆਂ ਹਨ, ਜੋ ਕਿ ਐਸ ਬੀ ਐਸ ਦੀ ਜਾਂਚ ਤੋਂ ਵੀ ਪਤਾ ਚੱਲਦਾ ਹੈ।

Navigating Australia's Legal Aid

Navigating Australia's Legal Aid Source: Getty Images/Fanatic Studio/Gary Waters

ਐਸ ਬੀ ਐਸ ਨੇ ਆਸਟ੍ਰੇਲੀਆ ਵਿੱਚ ਹਜ਼ਾਰਾਂ ਘਰੇਲੂ ਹਿੰਸਾ ਤੋਂ ਪੀੜ੍ਹਤ ਲੋਕਾਂ ਬਾਰੇ ਜਾਣਿਆ ਹੈ ਜੋ ਵਕੀਲਾਂ ਦੀਆਂ ਫੀਸਾਂ ਚੁਕਾਉਣ ਯੋਗ ਨਹੀਂ ਹੁੰਦੇ।

ਹਾਲੇ ਵੀ ਸਰੀਰਕ, ਜਿਨਸੀ, ਭਾਵਨਾਤਮਕ ਅਤੇ ਵਿੱਤੀ ਬਦਸਲੂਕੀ ਦੇ ਪ੍ਰਭਾਵ ਤੋਂ ਬਾਹਰ ਆ ਰਹੇ ਲੋਕਾਂ ਨੂੰ ਮਜਬੂਰੀਵੱਸ ਗੁੰਝਲਦਾਰ ਸਰਕਾਰੀ ਕਾਨੂੰਨੀ ਸੇਵਾਵਾਂ ਲਈ ਜਾਣਾ ਪੈਂਦਾ ਹੈ।

ਬਹੁਤੇ ਲੋਕ ਕਾਨੂੰਨੀ ਨਿਆਂ ਪ੍ਰਣਾਲੀ, ਪ੍ਰਕਿਰਿਆਵਾਂ ਅਤੇ ਤਕਨੀਕੀ ਕਾਨੂੰਨੀ ਅਧਿਕਾਰਾਂ ਨੂੰ ਨਹੀਂ ਸਮਝਦੇ।

ਬਹੁਤ ਸਾਰੇ ਮਾਮਲਿਆਂ ਵਿੱਚ, ਪੀੜਤ ਵਿਅਕਤੀਆਂ ਦੁਆਰਾ ਕਾਨੂੰਨੀ ਸਹਾਇਤਾ ਦੀ ਨੁਮਾਇੰਦਗੀ ਲਈ ਦਰਖਾਸਤਾਂ ਵਾਪਸ ਮੋੜ ਦਿੱਤੀਆਂ ਜਾਂਦੀਆਂ ਹਨ, ਜਦੋਂ ਕਿ ਉਨ੍ਹਾਂ ਦੇ ਅਪਰਾਧੀਆਂ ਦੀ ਉਸੇ ਸੇਵਾ ਦੁਆਰਾ ਨੁਮਾਇੰਦਗੀ ਕੀਤੀ ਜਾਂਦੀ ਹੈ।

ਇਹ ਉਹਨਾਂ ਲਈ ਹੋਰ ਵੀ ਬਦਤਰ ਹੋ ਜਾਂਦਾ ਹੈ ਜੋ ਆਸਟ੍ਰੇਲੀਆ ਵਿੱਚ ਪੈਦਾ ਨਹੀਂ ਹੋਏ ਸਨ ਅਤੇ ਅੰਗਰੇਜ਼ੀ ਉਹਨਾਂ ਦੀ ਪਹਿਲੀ ਭਾਸ਼ਾ ਨਹੀਂ ਹੈ।


ਔਰਤਾਂ ਨੂੰ ਆਸਟ੍ਰੇਲੀਆ ਵਿੱਚ ਮਰਦਾਂ ਨਾਲੋਂ ਅੱਧੀਆਂ ਕਾਨੂੰਨੀ ਸਹਾਇਤਾ ਗ੍ਰਾਂਟਾਂ ਕਿਉਂ ਪ੍ਰਾਪਤ ਹੁੰਦੀਆਂ ਹਨ?

ਨਵੇਂ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਪੁਰਸ਼ਾਂ ਨੂੰ ਜੁਲਾਈ 2020 ਅਤੇ ਮਈ 2021 ਦਰਮਿਆਨ ਔਰਤਾਂ ਨਾਲੋਂ ਲਗਭਗ ਦੁੱਗਣੀ ਕਾਨੂੰਨੀ ਸਹਾਇਤਾ ਪ੍ਰਾਪਤ ਹੋਈ ਸੀ।

ਸਿਡਨੀ ਯੂਨੀਵਰਸਿਟੀ ਦੇ ਲਾਅ ਪ੍ਰੋਫੈਸਰ ਸਾਈਮਨ ਰਾਈਸ ਦਾ ਆਸਟ੍ਰੇਲੀਆ ਦਾ ਦੱਸਦਾ ਹੈ ਕਿ ਇਨ੍ਹਾਂ ਗ੍ਰਾਂਟਾਂ ਵਿੱਚੋਂ 65 ਪ੍ਰਤੀਸ਼ਤ ਮਰਦਾਂ ਨੂੰ ਅਤੇ 33 ਪ੍ਰਤੀਸ਼ਤ ਔਰਤਾਂ ਨੂੰ ਗਈਆਂ ਸਨ, ਜਦੋਂਕਿ 2 ਪ੍ਰਤੀਸ਼ਤ ਲੋਕਾਂ ਨੇ ਆਪਣਾ ਲਿੰਗ ਨਿਰਧਾਰਤ ਨਹੀਂ ਕੀਤਾ। 

ਆਸਟ੍ਰੇਲੀਆ ਵਿੱਚ ਔਰਤਾਂ ਯੋਜਨਾਬੱਧ ਤੌਰ 'ਤੇ ਵਾਂਝੀਆਂ ਹਨ ਕਿਉਂਕਿ ਕਾਨੂੰਨੀ ਨੁਮਾਇੰਦਗੀ ਲਈ ਕਾਨੂੰਨੀ ਸਹਾਇਤਾ ਦੀ ਫੰਡਿੰਗ ਅਪਰਾਧਿਕ ਕਾਨੂੰਨ ਪ੍ਰਤੀ ਜ਼ੋਰਦਾਰ ਪੱਖਪਾਤੀ ਹੈ, ਜਿਥੇ ਬਹੁਗਿਣਤੀ ਪੁਰਸ਼ ਬਚਾਅ ਪੱਖ ਦੇ ਹੁੰਦੇ ਹਨ। 

ਆਸਟ੍ਰੇਲੀਆ ਵਿੱਚ ਕਾਨੂੰਨ ਨੂੰ ਵਿਆਪਕ ਰੂਪ ਵਿਚ ਤਿੰਨ ਸ਼੍ਰੇਣੀਆਂ ਵਿਚ ਸ਼੍ਰੇਣੀਬੱਧ ਕੀਤਾ ਗਿਆ ਹੈ: ਅਪਰਾਧਿਕ ਕਾਨੂੰਨ, ਸਿਵਲ ਕਾਨੂੰਨ ਅਤੇ ਪਰਿਵਾਰਕ ਕਾਨੂੰਨ। 

ਜਦ ਕਿ ਸਿਵਲ ਕਾਨੂੰਨ ਵਿਅਕਤੀਆਂ ਜਾਂ ਸੰਗਠਨਾਂ ਦਰਮਿਆਨ ਵਿਵਾਦਾਂ ਨਾਲ ਨਜਿੱਠਦਾ ਹੈ, ਪਰਿਵਾਰਕ ਕਾਨੂੰਨ ਪਰਿਵਾਰ ਵਿੱਚ ਵਿਵਾਦਾਂ ਨਾਲ ਨਜਿੱਠਦਾ ਹੈ ਅਤੇ ਵੱਖ ਹੋਣ ਤੋਂ ਬਾਅਦ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦਾ ਹੈ।

ਇਸ ਵਿੱਚ ਬੱਚਿਆਂ ਦਾ ਹੱਕ ਲੈਣ ਉੱਤੇ ਮੁਕੱਦਮਾ ਚਲਾਉਣ ਦੇ ਨਾਲ-ਨਾਲ ਪਰਿਵਾਰਕ ਜਾਇਦਾਦ ਦੀ ਵੰਡ ਸ਼ਾਮਲ ਹੁੰਦੀ ਹੈ। 

ਅਪਰਾਧਿਕ ਕਾਨੂੰਨ ਉਹਨਾਂ ਵਿਅਕਤੀਆਂ ਦੇ ਕੇਸਾਂ ਨਾਲ ਨਜਿੱਠਣ 'ਤੇ ਕੇਂਦ੍ਰਤ ਹੈ ਜਿਨ੍ਹਾਂ ਨੇ ਅਪਰਾਧਿਕ ਨਿਯਮਾਂ ਨੂੰ ਤੋੜਿਆ ਹੋਵੇ।
SBS, from National Legal Aid Statistics (May, 2021)
SBS, with National Legal Aid Statistics (May, 2021) Source: SBS, from National Legal Aid Statistics (May, 2021)
ਆਸਟ੍ਰੇਲੀਆ ਦੇ ਕੌਮੀ ਕਾਨੂੰਨੀ ਸਹਾਇਤਾ ਦੇ ਅੰਕੜੇ ਰਿਕਾਰਡ ਦਰਸਾਉਂਦੇ ਹਨ ਕਿ 2020-21 ਵਿੱਚ, 129,605 ਕਾਨੂੰਨੀ ਸਹਾਇਤਾ ਗ੍ਰਾਂਟਾਂ ਵਿੱਚੋਂ, ਪੁਰਸ਼ਾਂ ਨੂੰ 83,503 ਗ੍ਰਾਂਟਾਂ, ਔਰਤਾਂ ਨੂੰ 43,160, ਅਤੇ ਜਿਨ੍ਹਾਂ ਲੋਕਾਂ ਲਈ ਲਿੰਗ ਮਾਪਦੰਡ ਲਾਗੂ ਨਹੀਂ ਸਨ, ਨੂੰ 2,942 ਗ੍ਰਾਂਟ ਮਿਲੀਆਂ।
Legal Grants given per gender in each state and territory
Legal Grants given per gender in each state and territory Source: SBS, with National Legal Aid Statistics data
ਕਾਨੂੰਨੀ ਸਹਾਇਤਾ ਦੀ ਨੁਮਾਇੰਦਗੀ ਲਈ ਜਨਤਕ ਫੰਡਿੰਗ ਸੀਮਤ ਹੈ ਅਤੇ ਮੰਗ ਨਾਲ ਮੇਲ ਨਹੀਂ ਖਾਂਦੀ, ਜਿਸ ਕਾਰਨ ਇਹ ਸਰਕਾਰੀ ਏਜੰਸੀਆਂ ਨੂੰ ਫਿਲਟਰ ਲਗਾਉਣ ਲਈ ਮਜਬੂਰ ਕਰਦੀ ਹੈ ਤਾਂ ਜੋ ਜ਼ਿਆਦਾਤਰ ਲੋੜਵੰਦਾਂ ਨੂੰ ਸਹਾਇਤਾ ਮਿਲ ਸਕੇ।

ਇਨ੍ਹਾਂ ਫਿਲਟਰਾਂ ਵਿੱਚੋਂ ਇੱਕ 'ਮੀਨਜ਼ ਟੈਸਟ' ਹੈ ਜੋ ਇਹ ਮੁਲਾਂਕਣ ਕਰਦਾ ਹੈ ਕਿ ਬਿਨੈਕਾਰ ਦੀ ਆਮਦਨੀ ਅਤੇ ਸੰਪਤੀ, ਮੁਫਤ (ਜਾਂ ਅੰਸ਼ਕ ਤੌਰ 'ਤੇ ਮੁਫਤ) ਕਾਨੂੰਨੀ ਸਹਾਇਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ। 

ਸਿਧਾਂਤਕ ਤੌਰ 'ਤੇ ਇਸ ਟੈਸਟ ਦਾ ਔਰਤਾਂ ਅਤੇ ਮਰਦਾਂ 'ਤੇ ਵੀ ਉਸੇ ਤਰ੍ਹਾਂ ਪ੍ਰਭਾਵ ਹੋਣਾ ਚਾਹੀਦਾ ਹੈ, ਤਾਂ ਫਿਰ  ਔਰਤਾਂ, ਜਿਨ੍ਹਾਂ ਵਿੱਚ ਘਰੇਲੂ ਹਿੰਸਾ ਤੋਂ ਬਚੀਆਂ ਔਰਤਾਂ ਵੀ ਸ਼ਾਮਿਲ ਹਨ, ਨੂੰ ਪੁਰਸ਼ਾਂ ਦੀ ਤੁਲਨਾ ਵਿੱਚ ਜਨਤਕ ਤੌਰ 'ਤੇ ਫ਼ੰਡ ਕੀਤੀ ਗਈ ਕਾਨੂੰਨੀ ਸਹਾਇਤਾ ਦਾ ਅੱਧਾ ਹਿੱਸਾ ਕਿਉਂ ਮਿਲ ਰਿਹਾ ਹੈ, ਜਦੋਂਕਿ ਕਿ ਪੁਰਸ਼ ਜ਼ਿਆਦਾਤਰ ਮਾਮਲਿਆਂ ਵਿੱਚ ਦੋਸ਼ੀ ਹੁੰਦੇ ਹਨ?


ਅਪਰਾਧਿਕ ਨਿਆਂ ਨੂੰ ਪਹਿਲ ਦੇਣਾ ਘਰੇਲੂ ਹਿੰਸਾ ਦੇ ਬਚੇ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ।

ਡੀਟ੍ਰਿਕ ਵੀ ਦ ਕੁਈਨ ਮਾਮਲੇ ਵਿੱਚ ਹਾਈ ਕੋਰਟ ਦੇ 1992 ਦੇ ਫੈਸਲੇ ਨੇ ਨਿਸ਼ਚਤ ਕੀਤਾ ਕਿ ਪ੍ਰਤੀਨਿਧਤਾ ਦੀ ਘਾਟ ਦਾ ਅਰਥ ਇਹ ਹੋ ਸਕਦਾ ਹੈ ਕਿ ਗੰਭੀਰ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਨਿਰਪੱਖ ਮੁਕੱਦਮਾ ਪ੍ਰਾਪਤ ਕਰਨ ਦੇ ਅਯੋਗ ਹੁੰਦਾ ਹੈ। ਇਸਦਾ ਅਰਥ ਇਹ ਹੈ ਕਿ ਆਸਟ੍ਰੇਲੀਆ ਵਿੱਚ ਅਪਰਾਧਕ ਅਦਾਲਤ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਦੇ ਮਾਮਲੇ ਦੀ ਨੁਮਾਇੰਦਗੀ ਇੱਕ ਕਾਨੂੰਨੀ ਪੇਸ਼ੇਵਰ ਦੁਆਰਾ ਹੋਣੀ ਚਾਹੀਦੀ ਹੈ। 

ਇਹ ਸਿਧਾਂਤ ਪਰਿਵਾਰਕ ਕਨੂੰਨ ਅਤੇ ਸਿਵਲ ਕਾਨੂੰਨ ਤੇ ਲਾਗੂ ਨਹੀਂ ਹੁੰਦਾ। ਕਾਨੂੰਨੀ ਸਹਾਇਤਾ ਤਕ ਪਹੁੰਚ ਇੱਕ ਵਿਸ਼ਵਵਿਆਪੀ ਵਿਚਾਰ-ਵਟਾਂਦਰਾ ਹੈ ਅਤੇ ਦੁਆਰਾ ਇਸ ਨੂੰ ਸੰਬੋਧਿਤ ਕੀਤਾ ਗਿਆ ਹੈ। 

ਕਾਨੂੰਨੀ ਸਹਾਇਤਾ ਦਾ ਇੱਕ ਮਹੱਤਵਪੂਰਨ ਅਨੁਪਾਤ ਗੰਭੀਰ ਅਪਰਾਧਿਕ ਕਾਨੂੰਨ ਦੇ ਮਾਮਲਿਆਂ ਨੂੰ ਫੰਡ ਕਰਦਾ ਹੈ। 

2020-21 ਵਿੱਤੀ ਸਾਲ ਲਈ, ਦਰਸਾਉਂਦੀ ਹੈ ਕਿ ਲੋਕਾਂ ਨੂੰ ਅਪਰਾਧਿਕ ਕਾਨੂੰਨ ਨਾਲ ਜੁੜੇ ਮਾਮਲਿਆਂ ਲਈ 83,499  ਪਰਿਵਾਰਕ ਕਾਨੂੰਨ ਨਾਲ ਜੁੜੇ ਮਾਮਲਿਆਂ ਲਈ 42,298 ਅਤੇ ਸਿਵਲ ਕਾਨੂੰਨ ਨਾਲ ਜੁੜੇ ਮਾਮਲਿਆਂ ਲਈ 3,808 ਕਾਨੂੰਨੀ ਸਹਾਇਤਾ ਗ੍ਰਾਂਟਾਂ ਪ੍ਰਾਪਤ ਹੋਈਆਂ ਹਨ।  

42,298 ਪਰਿਵਾਰਕ ਕਾਨੂੰਨ ਗ੍ਰਾਂਟਾਂ ਵਿੱਚ ਮਰਦ, ਔਰਤਾਂ ਅਤੇ ਬੱਚਿਆਂ ਲਈ ਕਾਨੂੰਨੀ ਨੁਮਾਇੰਦਗੀ ਲਈ ਗ੍ਰਾਂਟਾਂ ਸ਼ਾਮਲ ਹਨ। 

ਉਪਲਬਧ ਅੰਕੜੇ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹਨਾਂ ਵਿੱਚੋਂ ਕਿੰਨੀ ਗ੍ਰਾਂਟ ਨੇ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਔਰਤਾਂ ਲਈ ਕਾਨੂੰਨੀ ਨੁਮਾਇੰਦਗੀ ਨੂੰ ਫੰਡ ਕੀਤਾ ਹੈ। 

ਕਨੂੰਨੀ ਸੇਵਾ ਪ੍ਰਦਾਤਾਵਾਂ ਨੂੰ ਇੱਕ ਹੋਰ ਚੁਣੌਤੀ ਦਾ ਸਾਹਮਣਾਕਰਨਾ ਪੈਂਦਾ ਹੈ: ਹਿੱਤਾਂ ਦਾ ਟਕਰਾਅ। 

ਜਦੋਂ ਪਰਿਵਾਰਕ ਹਿੰਸਾ ਦੇ ਮਾਮਲਿਆਂ ਦੀ ਗੱਲ ਆਉਂਦੀ ਹੈ, ਤਾਂ ਇਹ ਆਮ ਨਹੀਂ ਹੈ ਕਿ ਕਾਨੂੰਨੀ ਸਹਾਇਤਾ ਦੇ ਸਲਾਹਕਾਰ ਹੋਰ ਅਪਰਾਧਿਕ ਕਾਨੂੰਨਾਂ ਦੇ ਮਾਮਲਿਆਂ ਵਿੱਚ ਕਥਿਤ ਦੋਸ਼ੀ ਦੀ ਨੁਮਾਇੰਦਗੀ ਕਰਦੇ ਹੋਣ, ਜਿਸਦਾ ਅਰਥ ਹੈ ਕਿ ਉਹ ਬਿਨੈਕਾਰ / ਪ੍ਰਭਾਵਤ ਪਰਿਵਾਰਕ ਮੈਂਬਰ (ਪੀੜਤ) ਦੀ ਪ੍ਰਤੀਨਿਧਤਾ ਨਹੀਂ ਕਰ ਸਕਦੇ।
National Legal Aid grants (2020-21)
National Legal Aid grants. Criminal, Family and Civil Law (2020-21) Source: SBS, with National Legal Aid Statistics (May, 2021)
ਆਸਟ੍ਰੇਲੀਆ ਦੀ ਕਾਨੂੰਨੀ ਪ੍ਰਣਾਲੀ ਡੀਟ੍ਰਿਕ ਸਿਧਾਂਤ ਨੂੰ ਪਰਿਵਾਰਕ ਜਾਂ ਸਿਵਲ ਕਾਨੂੰਨ ਦੇ ਮਾਮਲਿਆਂ ਵਿੱਚ ਲਾਗੂ ਨਹੀਂ ਕਰਦੀ, ਭਾਵ ਕਿ ਕਿਸੇ ਵਿਅਕਤੀ ਲਈ ਕਨੂੰਨੀ ਅਦਾਲਤ ਦੇ ਸਾਹਮਣੇ ਕਿਸੇ ਕਾਨੂੰਨੀ ਪੇਸ਼ੇਵਰ ਦੁਆਰਾ ਨੁਮਾਇੰਦਗੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ। 

ਜੇ ਕੋਈ ਵਿਅਕਤੀ ਕਿਸੇ ਵਕੀਲ ਦੀਆਂ ਫੀਸਾਂ ਦਾ ਭੁਗਤਾਨ ਨਹੀਂ ਕਰ ਸਕਦਾ, ਤਾਂ ਉਸਨੂੰ ਸਵੈ-ਨੁਮਾਇੰਦਗੀ ਵਜੋਂ ਜਾਣੀ ਜਾਂਦੀ ਪ੍ਰਕਿਰਿਆ ਦੇ ਜ਼ਰੀਏ ਅਦਾਲਤ ਦੇ ਸਾਹਮਣੇ ਆਪਣੀ ਪ੍ਰਤੀਨਿਧਤਾ ਕਰਨ ਦੀ ਲੋੜ ਹੋ ਸਕਦੀ ਹੈ। 

ਸਾਲਾਂ ਤੋਂ, ਆਸਟ੍ਰੇਲੀਆ ਦੀਆਂ ਅਦਾਲਤਾਂ ਹਜ਼ਾਰਾਂ ਸਵੈ-ਨੁਮਾਇੰਦਗੀ ਕਰਨ ਵਾਲੇ ਮੁਕੱਦਮੇਬਾਜ਼ਾਂ ਨੂੰ ਵੇਖਦੀਆਂ ਰਹੀਆਂ ਹਨ, ਜਿਨ੍ਹਾਂ ਵਿੱਚ ਘਰੇਲੂ ਹਿੰਸਾ ਦੇ ਬਚੇ ਹੋਏ ਲੋਕ ਵੀ ਸ਼ਾਮਲ ਹਨ, ਜੋ ਕਿ ਕਿਸੇ ਵਕੀਲ ਦੀ ਸਹਾਇਤਾ ਤੋਂ ਬਿਨਾਂ ਆਪਣੇ ਕੇਸ ਦੀ ਵਿਆਖਿਆ ਕਰਦੇ ਹਨ ਅਤੇ ਸਬੂਤ ਪੇਸ਼ ਕਰਦੇ ਜੋ ਕਿ ਉਨ੍ਹਾਂ ਦੇ ਸਦਮੇ ਨੂੰ ਮੁੜ ਤੋਂ ਉਭਾਰਦਾ ਹੈ।
ਕਾਨੂੰਨੀ ਸਹਾਇਤਾ ਸੇਵਾਵਾਂ ਦੋਵੇਂ ਧਿਰਾਂ ਦੀ ਨੁਮਾਇੰਦਗੀ ਨਹੀਂ ਕਰ ਸਕਦੀਆਂ, ਇਹ ਸੁਨਿਸ਼ਚਿਤ ਕਰਨ ਲਈ ਕਿ ਇੱਥੇ ਉਨ੍ਹਾਂ ਦੀ ਕੋਈ ਵਿਅਕਤੀਗਤ ਦਿਲਚਸਪੀ ਨਹੀਂ ਹੈ।
ਹਾਲਾਂਕਿ, ਲੀਗਲ ਏਡ ਵਿਕਟੋਰੀਆ ਨੇ ਐਸ ਬੀ ਐਸ ਨੂੰ ਦੱਸਿਆ ਕਿ ਔਰਤਾਂ ਕੋਲ ਵਿਕਲਪ ਹੁੰਦੇ ਹਨ ਅਤੇ ਉਹ ਉਦੋਂ ਵੀ ਦੂਜੀਆਂ ਕਾਨੂੰਨੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਜਦੋਂ ਕੋਈ ਵਿਅਕਤੀਗਤ ਦਿਲਚਸਪੀ ਹੋਵੇ। 

ਵਿਕਟੋਰੀਆ ਲੀਗਲ ਏਡ ਵਿਖੇ ਫੈਮਲੀ, ਯੂਥ ਐਂਡ ਚਿਲਡਰਨ ਲਾਅ ਦੇ ਕਾਰਜਕਾਰੀ ਡਾਇਰੈਕਟਰ, ਜੋਆਨਾ ਫਲੇਚਰ ਨੇ ਕਿਹਾ: "ਵਿਅਕਤੀਗਤ ਦਿਲਚਸਪੀ ਔਰਤਾਂ ਨੂੰ ਕਾਨੂੰਨੀ ਨੁਮਾਇੰਦਗੀ ਲੈਣ ਤੋਂ ਨਹੀਂ ਰੋਕਦੀ।

ਵਿਕਟੋਰੀਆ ਵਿੱਚ ਪਰਿਵਾਰਕ ਹਿੰਸਾ ਦੇ ਮਾਮਲਿਆਂ ਲਈ, ਜਿਥੇ ਸਾਡੇ ਵਕੀਲ ਪਹਿਲਾਂ ਹੀ ਇੱਕ ਵਿਅਕਤੀ ਦੀ ਨੁਮਾਇੰਦਗੀ ਕਰ ਰਹੇ ਹੋਣ, ਦੂਜਾ ਵਿਅਕਤੀ ਕਿਸੇ ਕਮਿਊਨਿਟੀ ਲੀਗਲ ਸੈਂਟਰ ਜਾਂ ਵਿਕਟੋਰੀਆ ਲੀਗਲ ਏਡ ਦੁਆਰਾ ਫੰਡ ਕੀਤੇ ਗਏ ਪ੍ਰਾਈਵੇਟ ਵਕੀਲ ਦੀ ਸਹਾਇਤਾ ਲੈ ਸਕਦਾ ਹੈ। ਵਿਕਟੋਰੀਆ ਵਿੱਚ, ਜ਼ਿਆਦਾਤਰ ਪਰਿਵਾਰਕ ਹਿੰਸਾ ਅਤੇ ਪਰਿਵਾਰਕ ਕਾਨੂੰਨੀ ਸਹਾਇਤਾ ਗ੍ਰਾਂਟ ਉਨ੍ਹਾਂ ਲੋਕਾਂ ਲਈ ਹੈ ਜੋ ਇੱਕ ਨਿੱਜੀ ਵਕੀਲ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਰਹੇ ਹਨ।"

ਮਿਸ ਫਲੇਚਰ ਦਾ ਕਹਿਣਾ ਹੈ ਕਿ ਅਜਿਹੀਆਂ ਸਥਿਤੀਆਂ ਵਿਚ ਉਹ ਪੀੜਤ ਨੂੰ ਕਮਿਊਨਿਟੀ ਲੀਗਲ ਸੈਂਟਰ ਜਾਂ ਕਿਸੇ ਪ੍ਰਾਈਵੇਟ ਪ੍ਰੈਕਟੀਸ਼ਨਰ ਕੋਲ ਨੁਮਾਇੰਦਗੀ ਲਈ ਭੇਜਦੇ ਹਨ। 

ਬਹੁਤ ਸਾਰੀਆਂ ਔਰਤਾਂ ਲਈ, ਰੈਫਰਲ ਇੱਕ ਗੁੰਝਲਦਾਰ ਕਾਨੂੰਨੀ ਪ੍ਰਣਾਲੀ ਵਿੱਚ ਦਾਖਲ ਹੋਣ ਦਾ ਕੇਂਦਰ ਹੁੰਦਾ ਹੈ ਜਿਸ ਜ਼ਰੀਏ ਉਨ੍ਹਾਂ ਨੂੰ ਘਰੇਲੂ ਹਿੰਸਾ ਤੋਂ ਬਚਣ ਤੋਂ ਬਾਅਦ ਗੁਜ਼ਰਨਾ ਪਏਗਾ।

ਘਰੇਲੂ ਹਿੰਸਾ ਦੇ ਬਚਣ ਵਾਲਿਆਂ ਲਈ ਕਾਨੂੰਨੀ ਨੁਮਾਇੰਦਗੀ ਅਜੇ ਵੀ ਸੀਮਿਤ ਹੈ।

ਆਸਟ੍ਰੇਲੀਆ ਕੋਲ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਵਿਸ਼ਵਵਿਆਪੀ ਕਾਨੂੰਨੀ ਸੁਰੱਖਿਆ ਫੰਡ ਦੇਣ ਲਈ ਰਾਸ਼ਟਰੀ ਨੀਤੀ ਜਾਂ ਬਜਟ ਵੰਡ ਨਹੀਂ ਹੈ। 

ਸਰਵਜਨਕ ਕਾਨੂੰਨੀ ਸਹਾਇਤਾ ਪ੍ਰਣਾਲੀ, ਇੱਕ ਅਜਿਹਾ ਪ੍ਰੋਗਰਾਮ ਜੋ ਸਾਰੇ ਪਰਿਵਾਰਕ ਮਾਮਲਿਆਂ ਨਾਲ ਸਬੰਧਤ ਹੁੰਦਾ ਹੈ, ਵਿੱਚ ਦਾਖਲ ਹੋਣ ਲਈ ਪੀੜਤ ਵਿਅਕਤੀ ਨੂੰ ਪਰਿਵਾਰਕ ਕਾਨੂੰਨੀ ਸਹਾਇਤਾ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੁੰਦੀ ਹੈ। 

ਆਸਟ੍ਰੇਲੀਆ ਵਿੱਚ, ਇੱਕ ਹਫ਼ਤੇ ਵਿੱਚ ਔਸਤਨ ਅਤੇ ਇੱਕ ਪਤੀ ਜਾਂ ਸਾਥੀ ਦੁਆਰਾ ਕੀਤੇ ਗਏ ਹਮਲੇ ਦੀਆਂ ਸੱਟਾਂ ਕਾਰਨ ਇੱਕ ਦਿਨ ਵਿੱਚ 10 ਦੇ ਲਗਭਗ ਔਰਤਾਂ ਹਸਪਤਾਲ ਵਿੱਚ ਦਾਖਲ ਹੁੰਦੀਆਂ ਹਨ। 

2017 ਵਿੱਚ, ਐਨਐਸਡਬਲਯੂ ਸਰਕਾਰ ਨੇ ਨੋਟ ਕੀਤਾ ਕਿ 2013 ਵਿੱਚ, 85 ਔਰਤਾਂ ਦੀਆਂ ਖ਼ੁਦਕੁਸ਼ੀਆਂ ਵਿੱਚੋਂ 49 ਫੀਸਦ ਦਾ ਪਰਿਵਾਰਕ ਹਿੰਸਾ ਦਾ ਰਿਕਾਰਡ ਦਰਜ ਹੈ। 2008 ਅਤੇ 2016 ਦੇ ਵਿਚਕਾਰ, ਐਨਐਸਡਬਲਯੂ ਵਿੱਚ ਨਜ਼ਦੀਕੀ ਸਾਥੀ ਦੁਆਰਾ ਹੱਤਿਆ ਦੇ 150 ਮਾਮਲੇ ਸਨ; ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਘਰੇਲੂ ਹਿੰਸਾ ਦੇ ਸੰਦਰਭ ਵਿੱਚ ਵਾਪਰੇ ਸਨ। 

ਅਟਾਰਨੀ-ਜਨਰਲ ਦਾ ਵਿਭਾਗ ਸਰਕਾਰੀ ਨੀਤੀ ਅਤੇ ਪ੍ਰੋਜੈਕਟਾਂ ਦੇ ਤਾਲਮੇਲ ਲਈ ਜ਼ਿੰਮੇਵਾਰ ਹੈ ਜੋ ਕਿ ਨਿਆਂ ਤਕ ਪਹੁੰਚ ਵਿੱਚ ਸੁਧਾਰ ਕਰਦੇ ਹਨ। 2009 ਵਿੱਚ, ਵਿੱਚ ਦਲੀਲ ਦਿੱਤੀ ਗਈ ਸੀ ਕਿ ‘ਕਾਨੂੰਨੀ ਸਹਾਇਤਾ ਪ੍ਰਣਾਲੀ ਵਿੱਚ ਫੈਸਲੇ ਲੈਣ ਲਈ ਇਕਸਾਰ ਅਤੇ ਸਰਬੋਤਮ ਪਹੁੰਚ ਪ੍ਰਦਾਨ ਕਰਨ ਲਈ ਸੁਧਾਰ ਦੀ ਲੋੜ ਹੈ।

ਉਸ ਸਮੇਂ ਤੋਂ, ਆਸਟ੍ਰੇਲੀਆ ਨੇ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਕਈ ਕਾਨੂੰਨੀ ਸਹਾਇਤਾ ਪ੍ਰੋਜੈਕਟ ਲਾਗੂ ਕੀਤੇ ਹਨ। ਹਾਲਾਂਕਿ, ਕੋਈ ਵੀ ਪਹਿਲ ਦੇਸ਼ ਭਰ ਵਿਚ ਵਿਆਪਕ ਪਹੁੰਚ ਬਾਰੇ ਨਹੀਂ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਯੋਗਤਾ ਦੇ ਕੁਝ ਮਾਪਦੰਡਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ। 

ਵੂਮੈਨ ਲੀਗਲ ਸਰਵਿਸ ਵਿਕਟੋਰੀਆ ਦੀ ਕਾਰਜਕਾਰੀ ਚੀਫ ਐਗਜ਼ੀਕਿਉਟਿਵ ਅਫਸਰ ਹੈਲਨ ਮੈਥਿਉਜ਼ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਵਾਂਝੀਆਂ ਔਰਤਾਂ ਜਿਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੈ ਉਹ ਅੱਜ ਵੀ ਕਾਨੂੰਨੀ ਸਹਾਇਤਾ ਗ੍ਰਾਂਟ ਦੇ ਯੋਗ ਨਹੀਂ ਹਨ।
ਜੇ ਕੋਈ ਪਾਲਣ ਪੋਸ਼ਣ ਦੇ ਮਾਮਲੇ ਵਿੱਚ ਵੀ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਲਈ ਤਰਜੀਹ ਮਿਲ ਸਕਦੀ ਹੈ।
ਹਾਲਾਂਕਿ, ਕਈ ਹੋਰ ਦੇਸ਼ ਘਰੇਲੂ ਹਿੰਸਾ ਤੋਂ ਬਚੇ ਲੋਕਾਂ ਨੂੰ ਆਸਟ੍ਰੇਲੀਆ ਨਾਲੋਂ ਵਧੇਰੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਹੋਏ ਹਨ। 

ਦਸ ਸਾਲ ਪਹਿਲਾਂ, ਸੰਯੁਕਤ ਰਾਸ਼ਟਰ ਦੀ ਵਿੱਚ ਕਿਹਾ ਗਿਆ ਸੀ ਕਿ 45 ਦੇਸ਼ਾਂ ਨੇ ਆਪਣੇ ਘਰੇਲੂ ਹਿੰਸਾ ਕਾਨੂੰਨਾਂ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਸ਼ਾਮਲ ਕੀਤੀ ਹੈ। ਕਾਨੂੰਨੀ ਸਹਾਇਤਾ ਅਨੁਸਾਰ ਇਹ ਦੇਸ਼ ਅਮੀਰੀ ਵਿੱਚ ਵੱਖੋ ਵੱਖਰੇ ਹਨ, ਕੁਝ ਆਸਟ੍ਰੇਲੀਆ ਨਾਲੋਂ ਘੱਟ ਅਮੀਰ ਹਨ, ਪਰ ਇਸਦੇ ਬਾਵਜੂਦ, ਅਜਿਹੇ ਦੇਸ਼ ਪੀੜ੍ਹਤ ਅਤੇ ਘਰੇਲੂ ਹਿੰਸਾ ਤੋਂ ਬਚੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੀ ਮੁਫ਼ਤ ਸਰਵ ਵਿਆਪਕ ਪਹੁੰਚ ਪ੍ਰਦਾਨ ਕਰਨ ਦੇ ਯੋਗ ਹਨ।

ਚੀਨ, ਅਰਜਨਟੀਨਾ, ਅਤੇ ਇਟਲੀ ਕੁਝ ਉਦਾਹਰਣਾਂ ਹਨ। ਅਰਜਨਟੀਨਾ ਘਰੇਲੂ ਹਿੰਸਾ ਦੇ ਪੀੜਤਾਂ ਲਈ ਵਿੱਤੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਸਰਵ ਵਿਆਪੀ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈ। ਇਟਲੀ ਵਿੱਚ, ਰਾਜ ਘਰੇਲੂ ਬਦਸਲੂਕੀ ਦੀਆਂ ਵਿਸ਼ੇਸ਼ ਸ਼੍ਰੇਣੀਆਂ ਦੇ ਪੀੜਤਾਂ ਲਈ ਆਮਦਨੀ ਦੀ ਪਰਵਾਹ ਕੀਤੇ ਬਿਨਾਂ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਪਾਬੰਦ ਹੈ। ਚੀਨ ਦੀ ਘਰੇਲੂ ਹਿੰਸਾ ਦੇ ਪੀੜਤਾਂ ਨੇ ਕਾਨੂੰਨੀ ਨੁਮਾਇੰਦਗੀ ਤੱਕ ਪਹੁੰਚ ਹੋਣ ਦੀ ਗਰੰਟੀ ਦਿੱਤੀ ਹੈ, ਅਤੇ ਨੇਪਾਲ ਮੰਨਦਾ ਹੈ ਕਿ ਮੁਫ਼ਤ ਕਾਨੂੰਨੀ ਸਹਾਇਤਾ ਇਸ ਦੇ ਨਾਗਰਿਕਾਂ ਦਾ ਬੁਨਿਆਦੀ ਅਧਿਕਾਰ ਹੈ-ਭਾਵੇਂ ਉਹ ਹਮੇਸ਼ਾਂ ਮੰਗ ਪੂਰੀ ਨਹੀਂ ਕਰਦੇ।



ਐਸ ਬੀ ਐਸ ਦੀ ਦਸਤਾਵੇਜ਼ੀ ਲੜੀ ਵਿੱਚ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਬਾਰੇ ਹੋਰ ਜਾਣੋ ਦੇਖੋ 'ਸੀ ਵੱਟ੍ਹ ਯੂ ਮੇਡ ਮੀ ਡੂ।' ਇਸਨੂੰ ਸਾਦੀ , , , , ਅਤੇ ਵਿੱਚ ਉਪਸਿਰਲੇਖਾਂ ਨਾਲ ਐਸਬੀਐਸ ਆਨ ਡਿਮਾਂਡ ਤੇ ਮੁਫਤ ਸਟ੍ਰੀਮ ਕਰੋ।


ਜੇ ਤੁਸੀਂ, ਕੋਈ ਬੱਚਾ, ਜਾਂ ਕੋਈ ਹੋਰ ਵਿਅਕਤੀ ਤੁਰੰਤ ਖਤਰੇ ਵਿੱਚ ਹੈ, ਤਾਂ 000 ਨੂੰ ਕਾਲ ਕਰੋ।

ਜੇ ਤੁਹਾਨੂੰ, ਜਾਂ ਕਿਸੇ ਨੂੰ ਜਿਸ ਨੂੰ ਤੁਸੀਂ ਜਾਣਦੇ ਹੋ ਸਹਾਇਤਾ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਹੇਠਾਂ ਦਿੱਤੀਆਂ ਸੰਸਥਾਵਾਂ ਨਾਲ ਸੰਪਰਕ ਕਰੋ:

1800 RESPECT

ਟੈਲੀਫੋਨ: 1800 737 732

 

ਕਿਡਜ਼ ਹੈਲਪਲਾਈਨ ਟੈਲੀਫੋਨ:

1800 55 1800

ਵੈੱਬ:

 

ਮਰਦਾਂ ਦੀ ਰੈਫਰਲ ਸਰਵਿਸ

ਫੋਨ: 1300 766 491

ਵੈੱਬ:

 

ਲਾਈਫਲਾਈਨ

ਟੈਲੀਫੋਨ: 13 11 14

ਵੈੱਬ:


Share
Published 24 May 2021 12:37pm
Updated 12 August 2022 3:04pm
By Florencia Melgar, Josipa Kosanovic


Share this with family and friends