ਨਵੇਂ ਕੋਵਿਡ-19 ਰੂਪ, ਓਮਿਕਰੋਨ, ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਚਿੰਤਾ ਦੇ ਰੂਪ ਵਜੋਂ ਮਨੋਨੀਤ ਕੀਤਾ ਗਿਆ ਹੈ, ਵਿਆਪਕ ਅਟਕਲਾਂ ਦੇ ਨਾਲ ਮੌਜੂਦਾ ਕੋਵਿਡ-19 ਟੀਕੇ ਸ਼ਾਇਦ ਇਸ ਪ੍ਰਤੀ ਰੋਧਕ ਨਾਂ ਹੋ ਸਕਣ।
ਟੀਕਾਕਰਨ ਲਈ ਨਵੇਂ ਫਾਰਮੂਲੇ ਦੀ ਲੋੜ ਹੋ ਸਕਦੀ ਹੈ, ਫਾਈਜ਼ਰ ਨੇ ਕਿਹਾ ਕਿ ਇਹ 100 ਦਿਨਾਂ ਦੇ ਅੰਦਰ ਆਪਣੇ ਮੌਜੂਦਾ ਟੀਕਾਕਰਨ ਨੂੰ ਬਦਲ ਸਕਦਾ ਹੈ ਅਤੇ ਮੋਡਰਨਾ ਨੇ ਐਲਾਨ ਕੀਤਾ ਕਿ ਇਹ 2022 ਦੇ ਸ਼ੁਰੂ ਤੱਕ ਉਹੀ ਨਤੀਜਾ ਪ੍ਰਾਪਤ ਕਰ ਸਕਦੀ ਹੈ।
ਬੂਸਟਰ ਸ਼ਾਟ ਕੌਣ ਪ੍ਰਾਪਤ ਕਰੇਗਾ?
ਆਸਟ੍ਰੇਲੀਆ ਦਾ ਕੋਵਿਡ-19 ਬੂਸਟਰ ਟੀਕਾਕਰਨ ਪ੍ਰੋਗਰਾਮ ਅਕਤੂਬਰ ਵਿੱਚ ਸ਼ੁਰੂ ਹੋਇਆ ਸੀ ਅਤੇ 8 ਨਵੰਬਰ ਤੋਂ, ਬੂਸਟਰ ਡੋਜ਼ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਲਈ ਉਪਲਬਧ ਹੈ ਜਿਸ ਨੇ ਘੱਟੋ-ਘੱਟ ਛੇ ਮਹੀਨੇ ਪਹਿਲਾਂ ਆਪਣੇ ਕੋਵਿਡ-19 ਟਿਕਾਕਰਨ ਦੇ ਪ੍ਰਾਇਮਰੀ ਕੋਰਸ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ।
ਏ ਟੀ ਏ ਜੀ ਆਈ (ATAGI) ਵਰਤਮਾਨ ਵਿੱਚ 12 ਤੋਂ 17 ਸਾਲ ਦੀ ਉਮਰ ਦੇ ਲੋਕਾਂ ਅਤੇ ਗੰਭੀਰ ਤੌਰ 'ਤੇ ਇਮਿਊਨੋ-ਕੰਪਰੋਮਾਈਜ਼ਡ ਲੋਕਾਂ ਨੂੰ ਜਿਨ੍ਹਾਂ ਨੇ ਆਪਣਾ ਪ੍ਰਾਇਮਰੀ ਟੀਕਾਕਰਨ ਪੂਰਾ ਕਰਨ ਲਈ ਤੀਜੀ ਖੁਰਾਕ ਲਈ ਹੈ ਨੂੰ ਬੂਸਟਰ ਖੁਰਾਕਾਂ ਦੀ ਸਿਫ਼ਾਰਸ਼ ਨਹੀਂ ਕਰ ਰਿਹਾ।

People at the Boondall mass vaccination hub in Brisbane on 18 September 2021. Source: AAP
ਤੁਹਾਨੂੰ ਕਿੰਨੀ ਜਲਦੀ ਬੂਸਟਰ ਸ਼ਾਟ ਲੈਣਾ ਚਾਹੀਦਾ ਹੈ?
ਗੰਭੀਰ ਤੌਰ 'ਤੇ ਇਮਿਊਨੋ-ਕੰਪਰੋਮਾਈਜ਼ਡ ਲੋਕਾਂ ਲਈ ਤੀਜੀ ਖੁਰਾਕ ਦੀ ਸਿਫ਼ਾਰਸ਼ ਟੀਕਾਕਰਨ ਦੀ ਦੂਜੀ ਖੁਰਾਕ ਤੋਂ ਬਾਅਦ ਦੋ ਤੋਂ ਛੇ ਮਹੀਨਿਆਂ ਦੇ ਵਿਚਕਾਰ ਕੀਤੀ ਗਈ ਹੈ।
ਲਾਗ ਦੇ ਪ੍ਰਕੋਪ ਜਾਂ ਤੀਬਰਤਾ ਵਰਗੀਆਂ ਅਸਧਾਰਨ ਸਥਿਤੀਆਂ ਵਿੱਚ, ਅੰਤਰਾਲ ਨੂੰ ਚਾਰ ਹਫ਼ਤਿਆਂ ਤੱਕ ਘਟਾਇਆ ਜਾ ਸਕਦਾ ਹੈ।
ਆਮ ਆਬਾਦੀ ਲਈ, 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਆਪਣੀ ਦੂਜੀ ਖੁਰਾਕ ਤੋਂ ਘੱਟੋ-ਘੱਟ ਛੇ ਮਹੀਨੇ ਉਡੀਕ ਕਰਨੀ ਚਾਹੀਦੀ ਹੈ।
ਬੂਸਟਰ ਸ਼ਾਟ ਕਿਵੇਂ ਕੰਮ ਕਰਦੇ ਹਨ?
ਬੂਸਟਰ ਸ਼ਾਟਸ ਦੇ ਅਧੀਨ ਟੀਕਾਕਰਨ ਤਕਨਾਲੋਜੀ ਪਹਿਲੀ ਅਤੇ ਦੂਜੀ ਖੁਰਾਕਾਂ ਦੇ ਸਮਾਨ ਹੈ।
ਬੂਸਟਰ ਸ਼ਾਟ ਦਾ ਉਦੇਸ਼ ਪ੍ਰਤੀਰੋਧਕ ਸ਼ਕਤੀ ਦੇ ਪੱਧਰ ਨੂੰ ਯਕੀਨੀ ਬਣਾਉਣਾ ਹੈ ਅਤੇ ਟੀਕਾਕਰਨ ਦੀਆਂ ਪਹਿਲੀਆਂ ਖੁਰਾਕਾਂ ਤੋਂ ਸੁਰੱਖਿਆ ਨੂੰ ਇੱਕ ਖਾਸ ਪੱਧਰ ਤਕ ਬਣਾਈ ਰੱਖਣਾ ਹੈ ਕਿਉਂਕਿ ਐਂਟੀਬਾਡੀਜ਼ ਦਾ ਪ੍ਰਭਾਵ ਸਮੇਂ ਦੇ ਨਾਲ ਖਤਮ ਹੋ ਜਾਂਦਾ ਹੈ।
ਮੋਨਾਸ਼ ਯੂਨੀਵਰਸਿਟੀ ਦੇ ਇਮਯੂਨੋਲੋਜੀ ਅਤੇ ਪੈਥੋਲੋਜੀ ਵਿਭਾਗ ਤੋਂ ਡਾਕਟਰ ਐਮਿਲੀ ਐਡਵਰਡਸ ਨੇ ਕਿਹਾ ਕਿ ਬੂਸਟਰ ਸ਼ਾਟਸ ਦਾ ਸਿਧਾਂਤ ਅਤੀਤ ਵਿੱਚ ਵਿਕਸਤ ਟੀਕਿਆਂ ਦੇ ਗਿਆਨ ਤੇ ਅਧਾਰਤ ਹੈ, ਜਿਸ ਵਿੱਚ ਹੈਪੇਟਾਈਟਸ ਅਤੇ ਮਨੁੱਖੀ ਪੈਪੀਲੋਮਾਵਾਇਰਸ (ਐਚਪੀਵੀ) ਸ਼ਾਮਲ ਹਨ ਜੋ ਸਕੂਲਾਂ ਵਿੱਚ ਟੀਕਾਕਰਨ ਪ੍ਰੋਗਰਾਮਾਂ ਦਾ ਹਿੱਸਾ ਹਨ।
ਉਨ੍ਹਾਂ ਨੇ ਅਕਤੂਬਰ ਵਿੱਚ SBS ਨਿਊਜ਼ ਨੂੰ ਦੱਸਿਆ ਕਿ, "ਇਹ ਸਭ ਬੁਨਿਆਦੀ ਢਾਂਚੇ ਦੀ ਖੇਡ ਹੈ, ਹੋ ਸਕਦਾ ਹੈ ਕਿ ਤਕਨਾਲੋਜੀ ਕਈ ਸਾਲਾਂ ਤੋਂ ਸਾਡੇ ਕੋਲ ਹੋਵੇ ਅਤੇ ਇਸ ਟੀਕੇ ਅਤੇ ਇਮਯੂਨੋਲੋਜੀਕਲ ਟੂਲਸ ਵਰਤਦੇ ਹੋਏ ਵਾਇਰਸ ਪ੍ਰਤੀ ਟੀਕੇ ਦੀਆਂ ਪ੍ਰਤੀਕ੍ਰਿਆਵਾਂ ਤੇ ਨਿਗਰਾਨੀ ਰੱਖੀ ਜਾ ਸਕਦੀ ਹੈ।"
ਤੁਹਾਨੂੰ ਕਿਹੜਾ ਬੂਸਟਰ ਸ਼ਾਟ ਲੈਣਾ ਚਾਹੀਦਾ ਹੈ?
ਏ ਟੀ ਏ ਜੀ ਆਈ (ATAGI) ਐਮ ਆਰ ਐਨ ਏ (mRNA) ਅਧਾਰਤ ਟੀਕੇ ਦੀ ਫਾਈਜ਼ਰ ਦੀ ਤੀਜੀ ਖੁਰਾਕ ਦੀ ਸਿਫ਼ਾਰਸ਼ ਕਰਦੀ ਹੈ, ਚਾਹੇ ਕਿਸੇ ਵਿਅਕਤੀ ਨੂੰ ਆਪਣੇ ਟੀਕਾਕਰਨ ਦੇ ਪ੍ਰਾਇਮਰੀ ਕੋਰਸ ਲਈ ਕੋਈ ਵੀ ਟੀਕਾ ਪ੍ਰਾਪਤ ਹੋਇਆ ਹੋਵੇ।
ਸਰਕਾਰ ਨੂੰ ਉਮੀਦ ਹੈ ਕਿ ਇਸ ਸੂਚੀ ਵਿੱਚ ਮੋਡਰਨਾ ਸਮੇਤ ਹੋਰ ਕਈ ਟੀਕੇ ਸ਼ਾਮਲ ਕੀਤੇ ਜਾਣਗੇ ਕਿਉਂਕਿ ਉਪਚਾਰਕ ਵਸਤੂਆਂ ਦੇ ਪ੍ਰਸ਼ਾਸਨ ਦੁਆਰਾ ਪ੍ਰਵਾਨਗੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਹਾਲਾਂਕਿ ਇਹ ਤਰਜੀਹੀ ਨਹੀਂ ਹੈ, ਐਸਟ੍ਰਾਜ਼ੇਨੇਕ (AstraZeneca) ਨੂੰ ਉਹਨਾਂ ਲਈ ਤੀਜੀ ਖੁਰਾਕ ਲਈ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਨੇ ਇਹ ਆਪਣੇ ਪਹਿਲੇ ਸ਼ਾਟ ਲਈ ਲਗਵਾਇਆ ਸੀ ਅਤੇ ਉਹਨਾਂ ਨੂੰ ਐਨਾਫਾਈਲੈਕਸਿਸ ਵਰਗੀ ਕੋਈ ਉਲਟ ਪ੍ਰਤੀਕਿਰਿਆ ਨਹੀਂ ਹੋਈ ਸੀ। ਇਸਦੀ ਵਰਤੋਂ ਉਨ੍ਹਾਂ ਲੋਕਾਂ ਲਈ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਪਿਛਲੀ ਐਮ ਆਰ ਐਨ ਏ (mRNA) ਤੋਂ ਬਾਅਦ ਕੋਈ ਮਹੱਤਵਪੂਰਣ ਪ੍ਰੇਸ਼ਾਨੀ ਹੋਈ ਸੀ।
ਤੁਸੀਂ ਬੁਕਿੰਗ ਕਿਵੇਂ ਕਰ ਸਕਦੇ ਹੋ?
ਇੱਕ ਮੈਡੀਕਲ ਪ੍ਰੈਕਟੀਸ਼ਨਰ ਦੁਆਰਾ ਯੋਗ ਲੋਕਾਂ ਲਈ ਬੁਕਿੰਗ ਉਪਲਬਧ ਹੈ।
ਤੁਸੀਂ ਸਰਕਾਰ ਦੀ ਰਾਹੀਂ ਵੀ ਬੁੱਕ ਕਰ ਸਕਦੇ ਹੋ।

A healthcare worker speaks to a patient after administering a Covid19 vaccination at a pop-up vaccination van in Epping, Melbourne. Source: AAP
ਬੂਸਟਰ ਸ਼ਾਟ ਕਿੰਨੇ ਪ੍ਰਭਾਵਸ਼ਾਲੀ ਹਨ?
ਵਿਗਿਆਨੀ ਇਹ ਪਤਾ ਲਗਾਉਣ ਵਿੱਚ ਲੱਗੇ ਹੋਏ ਹਨ ਕਿ ਮੌਜੂਦਾ ਟੀਕੇ ਓਮਿਕਰੋਨ ਵੇਰੀਐਂਟ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕਰਦੇ ਹਨ ਜਾਂ ਨਹੀਂ।
ਹਾਲਾਂਕਿ ਡੈਲਟਾ ਵੇਰੀਐਂਟ ਦੇ ਮਾਮਲੇ ਵਿੱਚ ਇਹ ਟੀਕੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਵਿਰੁੱਧ ਉੱਚ ਪੱਧਰੀ ਸੁਰੱਖਿਆ ਨੂੰ ਕਾਇਮ ਰੱਖਦੇ ਹਨ।
ਡਾ. ਐਡਵਰਡਜ਼ ਨੇ ਕਿਹਾ ਕਿ ਜਿਵੇਂ ਹੀ ਆਸਟ੍ਰੇਲੀਆਈ ਅਧਿਕਾਰ ਖੇਤਰ ਦੁਬਾਰਾ ਖੁੱਲਦਾ ਹੈ ਅਤੇ ਲੌਕਡਾਊਨ ਤੋਂ ਬਾਹਰ ਨਿਕਲਦਾ ਹੈ, ਹੋਰ ਜਨਤਕ ਸਿਹਤ ਸਾਧਨ ਜਿਵੇਂ ਕਿ ਮਾਸਕ ਅਤੇ ਸਰੀਰਕ ਦੂਰੀ ਅਜੇ ਵੀ ਜ਼ਰੂਰੀ ਹੋਵੇਗੀ। ਪਰ ਬੂਸਟਰ ਸ਼ਾਟਸ ਸਮੇਤ ਟੀਕਾਕਰਨ ਦੀ ਪ੍ਰਭਾਵਸ਼ੀਲਤਾ ਅਜੇ ਵੀ ਬਹੁਤ ਉੱਚੀ ਹੈ।
ਉਨ੍ਹਾਂ ਕਿਹਾ, "ਜੇਕਰ ਤੁਸੀਂ ਟੀਕਾ ਲਗਵਾਇਆ ਹੋਇਆ ਹੈ, ਤਾਂ ਤੁਹਾਨੂੰ ਇਸ ਤੋਂ ਸੁਰੱਖਿਅਤ ਹੋਣ ਦੀ ਸੰਭਾਵਨਾ ਉਸ ਵਿਅਕਤੀ ਨਾਲੋਂ ਜ਼ਿਆਦਾ ਹੋਵੇਗੀ ਜਿਸਨੇ ਅਜੇ ਟੀਕਾ ਹਾਸਿਲ ਨਾਹੀਂ ਕੀਤਾ। ਬਦਕਿਸਮਤੀ ਨਾਲ, ਅਜੇ ਵੀ ਕੁਝ ਲਾਗਾਂ ਅਜੇ ਵੀ ਜਾਰੀ ਰਹਿਣਗੀਆਂ। ਪਰ ਫਿਰ ਵੀ , ਜੋ ਕਿ ਅਸਲ ਵਿੱਚ ਇਸ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਮਹੱਤਵਪੂਰਨ ਹੈ।
ਇਸ ਨਾਲ ਕਿਸ ਤਰ੍ਹਾਂ ਦੇ ਜੋਖਮ ਜਾਂ ਮਾੜੇ ਪ੍ਰਭਾਵ ਜੁੜੇ ਹੋਏ ਹਨ?
ਬੂਸਟਰ ਖੁਰਾਕ ਵਿੱਚ ਓਹੀ ਟੀਕੇ ਵਰਤੇ ਜਾਂਦੇ ਹਨ ਜੋ ਪਹਿਲੀ ਖੁਰਾਕ ਲਈ ਵਰਤੇ ਜਾਂਦੇ ਹਨ, ਇਸ ਕਰਕੇ ਬੂਸਟਰ ਖੁਰਾਕਾਂ ਨਾਲ ਜੁੜੇ ਪ੍ਰਭਾਵਾਂ ਬਾਰੇ ਵੀ ਸਲਾਹ ਨੂੰ ਉਸੇ ਤਰਜ਼ 'ਤੇ ਟਰੈਕ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਪਰ ਦੁਨੀਆ ਭਰ ਦੇ ਸਿਹਤ ਅਧਿਕਾਰੀ ਕਿਸੇ ਵੀ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਨੇੜਿਓਂ ਦੇਖ ਰਹੇ ਹਨ।
ਕੀ ਸਾਡੇ ਕੋਲ ਹਰੇਕ ਲਈ ਲੋੜੀਂਦੀ ਖੁਰਾਕ ਹੈ?
ਅਕਤੂਬਰ ਵਿੱਚ, ਸੰਘੀ ਸਾਹਿਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਸੀ ਕਿ ਆਸਟ੍ਰੇਲੀਆ ਬੂਸਟਰ ਖੁਰਾਕਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਸੀ ਕਿ, " ਭਵਿੱਖ ਵਿੱਚ ਸਪਲਾਈ ਲਈ 151 ਮਿਲੀਅਨ ਤੋਂ ਵੱਧ ਫਾਈਜ਼ਰ (Pfizer), ਨੋਵਾਵੈਕਸ (Novavax) ਅਤੇ ਮੋਡਰਨਾ (Moderna) ਟੀਕਿਆਂ ਨਾਲ, ਆਸਟ੍ਰੇਲੀਆ ਡਾਕਟਰੀ ਮਾਹਰਾਂ ਦੀ ਪ੍ਰਵਾਨਗੀ ਦੇ ਨਾਲ ਬੂਸਟਰ ਖੁਰਾਕਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।"
ਛੂਤ ਦੀਆਂ ਬਿਮਾਰੀਆਂ ਦੇ ਮਾਹਰ ਸੰਜੇ ਸੇਨਾਨਾਇਕ ਨੇ ਪਹਿਲਾਂ ਅੰਤਰਰਾਸ਼ਟਰੀ ਤੌਰ 'ਤੇ ਕਿਹਾ ਸੀ ਕਿ, ਅਮੀਰ ਦੇਸ਼ਾਂ ਵਿੱਚ ਬੂਸਟਰ ਸ਼ਾਟਸ ਦੀ ਚਰਚਾ ਨੇ ਵੈਕਸੀਨ ਇਕੁਇਟੀ 'ਤੇ ਰੋਸ਼ਨੀ ਪਾ ਦਿੱਤੀ ਹੈ ਕਿਉਂਕਿ ਇਹ ਵਿਕਸਤ ਦੇਸ਼ਾਂ ਲਈ ਪਹਿਲੀ ਅਤੇ ਦੂਜੀ ਖੁਰਾਕ ਦੀ ਵਿਵਸਥਾ 'ਤੇ ਲਾਗੂ ਹੁੰਦੀ ਹੈ।
ਉਨ੍ਹਾਂ ਕਿਹਾ, "ਆਖਿਰਕਾਰ, ਜੇਕਰ ਅਸੀਂ ਗੰਭੀਰ ਬਿਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਸੁਰੱਖਿਅਤ ਹਾਂ, ਤਾਂ ਸਾਨੂੰ ਦੁਨੀਆ ਦੇ ਬਾਕੀ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਨ੍ਹਾਂ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਬਾਦੀ-ਵਿਆਪਕ ਪ੍ਰਤੀਰੋਧਤਾ ਦਾ ਹਵਾਲਾ ਦਿੰਦੇ ਹੋਏ ਅੱਗੇ ਕਿਹਾ, "ਜਦੋਂ ਕੋਵਿਡ -19 ਅਤੇ ਟੀਕਾਕਰਣ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸੁਆਰਥੀ ਹੋਣ ਲਈ ਵੀ ਨਿਰਸਵਾਰਥ ਹੋਣਾ ਚਾਹੀਦਾ ਹੈ।"
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।