ਘਰਾਂ ਦੀਆਂ ਕੀਮਤਾਂ ਅਤੇ ਰਹਿਣ-ਸਹਿਣ ਵਿੱਚ ਹੋਏ ਬੇਲੋੜੇ ਵਾਧੇ ਕਾਰਨ ਲੋਕਾਂ ਵਲੋਂ ਵੱਡੇ ਸ਼ਹਿਰਾਂ ਨੂੰ ਛੱਡ ਕੇ ਖੇਤਰੀ ਇਲਾਕਿਆਂ ਵਿੱਚ ਵਸਣ ਦੀ ਰਫ਼ਤਾਰ ਵਿੱਚ ਰਿਕਾਰਡ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਮਹਿੰਗੇ ਕਿਰਾਏ ਅਤੇ ਲੰਬੇ ਸਫ਼ਰਾਂ ਤੋਂ ਤੰਗ ਆਏ ਲੋਕਾਂ ਦਾ ਸਿਡਨੀ ਨੂੰ ਛੱਡ ਕੇ ਖ਼ੇਤਰੀ ਇਲਾਕਿਆਂ ਵਿੱਚ ਜਾਣਾ ਅਜੇ ਵੀ ਜਾਰੀ ਹੈ। ਇਸ ਸਾਲ ਮਾਰਚ ਤੋਂ ਪਿਛਲੇ 12 ਮਹੀਨਿਆਂ ਦੇ ਵਿੱਚ ਸਿਡਨੀ ਤੋਂ ਤਕਰੀਬਨ ਦੋ ਤਿਹਾਈ ਲੋਕ ਹਮੇਸ਼ਾਂ ਲਈ ਖ਼ੇਤਰੀ ਇਲਾਕਿਆਂ ਵਿੱਚ ਜਾ ਚੁੱਕੇ ਹਨ।
30 ਅਤੇ 40 ਦੀ ਉਮਰ ਦੇ ਲੋਕਾਂ ਵਲੋਂ ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਅਤੇ ਗੋਲਡ ਕੋਸਟ ਦੇ ਇਲਾਕੇ ਨੂੰ ਖਾਸ ਤੌਰ 'ਤੇ ਬਹੁਤ ਤਰਜੀਹ ਦਿੱਤੀ ਜਾ ਰਹੀ ਹੈ।
ਵਿਕਟੋਰੀਆ ਵਿੱਚ ਗ੍ਰੇਟਰ ਜੀਲੋਂਗ ਅਤੇ ਮੂਰਾਬੂਲ ਦੇ ਇਲਾਕੇ ਚੋਟੀ ਦੇ ਪੰਜ ਸਭ ਤੋਂ ਤਰਜੀਹੀ ਸਥਾਨਾਂ ਵਿੱਚ ਰਹੇ ਹਨ।