ਮੌਸਮ ਅਨੁਮਾਨ ਦੇ ਅਨੁਸਾਰ ਆਸਟ੍ਰੇਲੀਆ ਦੇ ਜ਼ਿਆਦਾਤਰ ਪ੍ਰਮੁੱਖ ਸ਼ਹਿਰ ਕ੍ਰਿਸਮਸ ਵਾਲੇ ਦਿਨ ਸੁਨਹਿਰੀ ਧੁੱਪ ਦਾ ਆਨੰਦ ਲੈਣਗੇ।
ਮੌਸਮ ਵਿਗਿਆਨ ਬਿਊਰੋ ਨੇ ਐਤਵਾਰ ਦੁਪਹਿਰ ਨੂੰ ਸੱਤ ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ, ਜਿਸ ਵਿੱਚ ਕ੍ਰਿਸਮਿਸ ਦਿਵਸ ਦੀ ਭਵਿੱਖਬਾਣੀ ਵੀ ਸ਼ਾਮਲ ਹੈ।
ਸੀਨੀਅਰ ਮੌਸਮ ਵਿਗਿਆਨੀ ਡੀਨ ਨਰਰਾਮੋਰ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ, "ਸਾਡੇ ਵਿੱਚੋਂ ਬਹੁਤਿਆਂ ਲਈ ਇਹ ਵਧੀਆ ਕ੍ਰਿਸਮਸ ਵਾਂਗ ਲੱਗ ਰਿਹਾ ਹੈ ਜੋ ਤੁਸੀਂ ਸ਼ਾਇਦ ਆਸਟ੍ਰੇਲੀਆ ਵਿੱਚ ਗਰਮੀਆਂ ਵਿੱਚ ਪ੍ਰਾਪਤ ਕਰ ਸਕਦੇ ਹੋ।"
"ਲੱਖਾਂ ਆਸਟ੍ਰੇਲੀਆ ਵਾਸੀਆਂ ਲਈ ਇਹ ਅਸਲ ਵਿੱਚ ਗਰਮ, ਧੁੱਪ ਵਾਲਾ ਅਤੇ ਖੁਸ਼ਕ ਮੌਸਮ, ਖਾਸ ਤੌਰ 'ਤੇ ਦੱਖਣੀ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦਿਖਾਈ ਦੇ ਰਿਹਾ ਹੈ।"
ਤਿਉਹਾਰਾਂ ਦੇ ਜਸ਼ਨਾਂ ਲਈ ਜ਼ਿਆਦਾਤਰ ਸੁਹਾਵਣੇ ਹਾਲਾਤ
ਮੈਲਬੌਰਨ, ਸਿਡਨੀ, ਕੈਨਬਰਾ, ਐਡੀਲੇਡ ਅਤੇ ਇੱਥੋਂ ਤੱਕ ਕਿ ਹੋਬਾਰਟ ਲਈ ਵੀ ਕ੍ਰਿਸਮਿਸ 'ਤੇ 20 ਪ੍ਰਤੀਸ਼ਤ ਜਾਂ ਘੱਟ ਬਾਰਿਸ਼ ਦੀ ਥੋੜ੍ਹੀ ਜਿਹੀ ਸੰਭਾਵਨਾ ਦੇ ਨਾਲ, ਸਾਫ਼ ਅਸਮਾਨ ਦੀ ਭਵਿੱਖਬਾਣੀ ਕੀਤੀ ਗਈ ਹੈ।
ਜਦੋਂ ਕਿ ਪੂਰਬੀ ਤੱਟ 'ਤੇ ਰਾਜਧਾਨੀਆਂ ਵਿੱਚ ਤਾਪਮਾਨ 20 ਡਿਗਰੀ ਦੇ ਆਸਪਾਸ ਹੋਣ ਦੀ ਸੰਭਾਵਨਾ ਹੈ, ਜਦੋਂਕਿ ਕੈਨਬਰਾ ਵਿੱਚ 30 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਐਡੀਲੇਡ ਵਿੱਚ ਵੀ 30 ਡਿਗਰੀ ਸੈਲਸੀਅਸ ਅਤੇ ਡਾਰਵਿਨ 32 ਡਿਗਰੀ ਸੈਲਸੀਅਸ ਦੇ ਸਿਖਰ 'ਤੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

Sydney is looking at a fine day on Christmas with a top of 28 degrees. Source: AAP
ਸ਼੍ਰੀ ਨਰਰਾਮੋਰ ਨੇ ਕਿਹਾ, "ਅਸੀਂ ਰਾਜ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਦੇ ਆਲੇ ਦੁਆਲੇ ਕੁਝ ਬਾਰਸ਼ ਦੇਖ ਸਕਦੇ ਹਾਂ, ਜਿਸ ਕਾਰਨ ਥੋੜੀ ਜਿਹੀ ਠੰਡ ਹੋਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਤਸਮਾਨੀਆ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ ਮੱਧ ਤੋਂ ਤਾਪਮਾਨ ਦੇਖਣ ਨੂੰ ਮਿਲ ਸਕਦਾ ਹੈ।"
"ਇਹ ਉਮੀਦ ਕੀਤੀ ਜਾਂਦੀ ਹੈ ਕਿ ਹੋਬਾਰਟ ਵਿੱਚ ਥੋੜੀਆਂ ਜਿਹੀਆਂ ਕਣੀਆਂ ਦੀ ਸੰਭਾਵਨਾ ਦੇ ਨਾਲ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ, ਪਰ ਉਸ ਤੋਂ ਪਹਿਲਾਂ ਪੂਰਬੀ ਅਤੇ ਉੱਤਰੀ ਤਸਮਾਨੀਆ ਵਿੱਚ 20 ਡਿਗਰੀ ਸੈਲਸੀਅਸ ਤੋਂ ਥੋੜੇ ਘੱਟ ਤਾਪਮਾਨ ਦੇ ਨਾਲ ਥੋੜੀ ਗਰਮ ਹੋਵੇਗੀ।"
ਨਿਊ ਸਾਊਥ ਵੇਲਜ਼ ਵਿੱਚ, ਉੱਤਰ-ਪੂਰਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ, ਬਹੁਤ ਸਾਰੇ ਰਾਜਾਂ ਵਿੱਚ ਨਿੱਘ ਅਤੇ ਧੁੱਪ ਹੋਣ ਦੀ ਉਮੀਦ ਹੈ।
ਸਮੁੰਦਰੀ ਤੱਟ ਅਤੇ ਰੇਂਜਾਂ ਦੇ ਨਾਲ ਵੱਧ ਤੋਂ ਵੱਧ ਤਾਪਮਾਨ ਮੱਧ ਤੋਂ ਉੱਚ 20 ਡਿਗਰੀ ਸੈਲਸੀਅਸ ਦੇ ਵਿਚਕਾਰ ਅਤੇ ਅੰਦਰਲੇ ਹਿੱਸੇ ਵਿੱਚ ਘੱਟ ਤੋਂ ਮੱਧ 30 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ।

The forecast for Christmas eve across Australia shows it will be a relatively dry day, free of rainfall in parts of the country. Northern areas of Queensland, WA and the NT could experience rain of 50mm and under over a six-hour interval. Credit: Bureau of Meteorology
ਉਨ੍ਹਾਂ ਕਿਹਾ, “ਐਡੀਲੇਡ ਵਿੱਚ ਬਹੁਤ ਸਾਰੀ ਧੁੱਪ ਨਾਲ ਤਾਪਮਾਨ 30 ਡਿਗਰੀ ਸੈਲਸੀਅਸ ਦੇ ਕਰੀਬ ਹੋਣ ਦੀ ਸੰਭਾਵਨਾ ਹੈ।"
ਵਿਕਟੋਰੀਆ ਰਾਜ ਦੇ ਉੱਤਰੀ ਹਿੱਸਿਆਂ ਵਿੱਚ ਨਿੱਘੇ ਅਤੇ ਧੁੱਪ ਵਾਲੇ ਮੌਸਮ ਦੀ ਸੰਭਾਵਨਾ ਹੈ, ਮਰੇ ਨਦੀ ਦੇ ਨਾਲ ਘੱਟ ਤੋਂ ਮੱਧ 30 ਡਿਗਰੀ ਸੈਲਸੀਅਸ ਤਾਪਮਾਨ, ਜਦੋਂ ਕਿ ਦੱਖਣੀ ਵਿਕਟੋਰੀਆ ਵਿੱਚ ਤਾਪਮਾਨ ਮੱਧ ਤੋਂ ਉੱਚ 20 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣ ਦੀ ਉਮੀਦ ਕੀਤੀ ਜਾ ਰਹਿ ਹੈ।
ਪੂਰਬੀ ਵਿਕਟੋਰੀਆ ਵਿੱਚ ਕ੍ਰਿਸਮਸ ਦੀ ਸ਼ਾਮ ਨੂੰ ਥੋੜੀ ਬਹੁਤ ਵਰਖਾ ਹੋਣ ਦੀ ਉਮੀਦ ਹੈ।
ਸ਼੍ਰੀ ਨਰਰਾਮੋਰ ਨੇ ਕਿਹਾ ਕਿ "ਮੈਲਬੌਰਨ ਲਈ ਅਸੀਂ 27 ਡਿਗਰੀ ਸੈਲਸੀਅਸ ਤਾਪਮਾਨ ਨਾਲ ਧੁੱਪ ਦੀ ਉਮੀਦ ਕਰ ਰਹੇ ਹਾਂ।"
"ਦੱਖਣੀ ਆਸਟ੍ਰੇਲੀਆ ਦੇ ਵੀ ਬਹੁਤ ਸਾਰੇ ਹਿੱਸੇ ਨਿੱਘੇ ਅਤੇ ਧੁੱਪ ਵਾਲੇ ਕ੍ਰਿਸਮਸ ਦੀ ਉਮੀਦ ਕਰ ਰਹੇ ਹਨ।"

Melbourne residents should enjoy some warmer weather mid-week.
ਕ੍ਰਿਸਮਿਸ ਵਾਲੇ ਦਿਨ ਬਰਿਸਬੇਨ ਵਿੱਚ 60 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਬੱਦਲ ਛਾਏ ਰਹਿਣਗੇ ਅਤੇ ਡਾਰਵਿਨ ਵਿੱਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ।
ਸ੍ਰੀ ਨਰਰਾਮੋਰ ਨੇ ਕਿਹਾ ਕਿ ਕੁਈਨਜ਼ਲੈਂਡ ਦੇ ਪੱਛਮੀ ਹਿੱਸਿਆਂ ਵਿੱਚ ਥੋੜੀ ਜਿਹੀ ਗਰਮ ਨਮੀ ਸੀ।
"ਇਸ ਲਈ ਅਸੀਂ ਉੱਤਰੀ, ਪੱਛਮੀ ਅਤੇ ਦੱਖਣੀ ਕੁਈਨਜ਼ਲੈਂਡ ਵਿੱਚ ਵਿਆਪਕ ਮੀਂਹ ਅਤੇ ਝੱਖੜ-ਤੂਫ਼ਾਨ ਦੇਖ ਸਕਦੇ ਹਾਂ।"
"ਪਰ ਕੁਈਨਜ਼ਲੈਂਡ ਦੇ ਤੱਟ 'ਤੇ - ਸ਼ਾਇਦ ਕੁਝ ਹਿੱਟ ਅਤੇ ਮਿਸ ਸ਼ਾਵਰ - ਅਤੇ ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਖੇਤਰਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਥੋੜੀਆਂ ਬਹੁਤ ਕਣੀਆਂ ਜਾਂ ਤੂਫਾਨ ਹੋ ਸਕਦੇ ਹਨ।
"ਬ੍ਰਿਸਬੇਨ ਵਿੱਚ ਅਸੀਂ ਲਗਭਗ 31 ਡਿਗਰੀ ਦੇ ਤਾਪਮਾਨ ਦੇ ਨਾਲ ਅੰਸ਼ਕ ਤੌਰ 'ਤੇ ਬੱਦਲਵਾਈ ਅਤੇ ਨਮੀ ਵਾਲੇ ਦਿਨ ਦੀ ਉਮੀਦ ਕਰ ਰਹੇ ਹਾਂ।"
ਸ਼੍ਰੀ ਨਰਰਾਮੋਰ ਨੇ ਕਿਹਾ ਕਿ ਪੂਰੇ ਉੱਤਰੀ ਆਸਟ੍ਰੇਲੀਆ ਵਿੱਚ ਉਹ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਦੇਖ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਨੋਰਦਰਨ ਟੇਰੀਟੋਰੀ ਵਿੱਚ ਵਿਆਪਕ ਮੀਂਹ ਅਤੇ ਝੱਖੜ-ਤੂਫ਼ਾਨ ਦੀ ਉਮੀਦ ਕਰ ਰਹੇ ਹਾਂ, ਜਿਸ ਨਾਲ ਕ੍ਰਿਸਮਸ ਵਾਲਾ ਦਿਨ ਬਹੁਤ ਗਿੱਲਾ ਅਤੇ ਤੂਫ਼ਾਨੀ ਦਿਖਾਈ ਦੇ ਰਿਹਾ ਹੈ।
“ਅਸੀਂ ਡਾਰਵਿਨ ਵਿੱਚ 33 ਡਿਗਰੀ ਸੈਲਸੀਅਸ ਨਾਲ ਮੀਂਹ ਅਤੇ ਸੰਭਾਵਿਤ ਤੂਫਾਨਦੇਖ ਰਹੇ ਹਾਂ ਪਰ ਪਰਥ ਵਿੱਚ ਇੱਕ ਚੰਗਾ ਦਿਨ ਹੋਣ ਦੀ ਉਮੀਦ ਹੈ।"

Most of WA will likely be dry and warm on Christmas Day. Source: Getty / Jon Buckle/EMPICS/PA Images
"ਹੋ ਸਕਦਾ ਹੈ ਕਿ ਕਿੰਬਰਲੇ ਦੇ ਆਲੇ ਦੁਆਲੇ ਕੁਝ ਮੀਂਹ ਅਤੇ ਤੂਫਾਨ ਆਵੇ ਅਤੇ ਦੱਖਣੀ ਤੱਟ 'ਤੇ ਥੋੜੀ ਠੰਡ ਹੋਵੇ, ਪਰ ਆਮ ਤੌਰ 'ਤੇ ਪੂਰੇ ਰਾਜ ਵਿੱਚ ਇੱਕ ਬਹੁਤ ਵਧੀਆ ਦਿਨ ਦਿਖਾਈ ਦੇ ਰਿਹਾ ਹੈ," ਸ਼੍ਰੀ ਨਰਰਾਮੋਰ ਨੇ ਕਿਹਾ।
ਕ੍ਰਿਸਮਿਸ ਦਿਵਸ ਤੋਂ ਪਹਿਲਾਂ ਮੀਂਹ ਦੀ ਸੰਭਾਵਨਾ
ਸ੍ਰੀ ਨਰਰਾਮੋਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਮੌਸਮ ਪ੍ਰਣਾਲੀ ਦੇ ਦੱਖਣੀ ਆਸਟ੍ਰੇਲੀਆ ਵੱਲ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਮੀਂਹ ਅਤੇ ਝੱਖੜ-ਤੂਫਾਨ ਆਉਣ ਦੀ ਸੰਭਾਵਨਾ ਹੈ।
ਉਸਨੇ ਕਿਹਾ, “ਇਹ ਵੀਰਵਾਰ ਨੂੰ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਮੀਂਹ ਅਤੇ ਤੂਫਾਨ ਨਾਲ ਅੱਗੇ ਵਧੇਗਾ ਪਰ ਸੰਭਾਵਤ ਤੌਰ 'ਤੇ ਦੱਖਣ-ਪੂਰਬੀ ਆਸਟ੍ਰੇਲੀਆ ਦੇ ਤੱਟ ਤੇ ਮੌਸਮ ਸਾਫ਼ ਹੋ ਜਾਵੇਗਾ ਜਿਸ ਨਾਲ ਸ਼ੁੱਕਰਵਾਰ ਨੂੰ ਹਫਤੇ ਦੇ ਅੰਤ ਤੱਕ ਦੱਖਣੀ ਆਸਟ੍ਰੇਲੀਆ ਲਈ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ।"
"ਜਦੋਂ ਅਸੀਂ ਕ੍ਰਿਸਮਿਸ ਦੀ ਸ਼ਾਮ ਅਤੇ ਕ੍ਰਿਸਮਿਸ ਦਿਵਸ 'ਤੱਕ ਪਹੁੰਚਾਂਗੇ, ਮੌਸਮ ਦਾ ਫੋਕਸ ਜ਼ਿਆਦਾਤਰ ਕੁਈਨਜ਼ਲੈਂਡ ਅਤੇ ਨੋਰਦਰਨ ਟੇਰੀਟੋਰੀ ਦੇ ਆਲੇ-ਦੁਆਲੇ ਹੋਵੇਗਾ ਜਿੱਥੇ ਅਸੀਂ ਮੀਂਹ ਅਤੇ ਤੂਫਾਨ ਦੇਖ ਸਕਦੇ ਹਾਂ। ਪਰ ਜ਼ਿਆਦਾਤਰ ਮੌਸਮ ਸੁੱਕਾ, ਨਿੱਘਾ ਅਤੇ ਧੁੱਪ ਵਾਲਾ ਹੋਣਾ ਚਾਹੀਦਾ ਹੈ।"
ਪਿਛਲੇ ਸਾਲਾਂ ਨਾਲੋਂ ਵਧੇਰੇ ਸਥਿਰ ਸਥਿਤੀਆਂ
ਸ਼੍ਰੀ ਨਰਰਾਮੋਰ ਨੇ ਕਿਹਾ ਕਿ ਕ੍ਰਿਸਮਿਸ ਦਿਵਸ ਦੇ ਮੌਸਮ ਦੇ ਹਾਲਾਤ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਸਮਾਨ ਰਹਿਣ ਦੀ ਉਮੀਦ ਹੈ ਅਤੇ ਘੱਟੋ-ਘੱਟ ਤਿੰਨ ਸ਼ਹਿਰਾਂ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਧੁੱਪ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਪਿਛਲੇ ਸਾਲ ਨਾਲੋਂ ਵੱਖਰਾ ਹੈ, ਜਿਸ ਵਿੱਚ ਕ੍ਰਿਸਮਿਸ ਵਾਲੇ ਦਿਨ ਪਰਥ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਸੀ, ਜਦੋਂ ਕਿ ਹੋਰ ਰਾਜਧਾਨੀਆਂ ਵਿੱਚ ਕਾਫ਼ੀ ਠੰਡੇ ਤਾਪਮਾਨ ਦੇ ਨਾਲ ਬੇਤਰਤੀਬੇ ਤੂਫ਼ਾਨ ਦਾ ਅਨੁਭਵ ਕੀਤਾ ਗਿਆ ਸੀ।
"ਪਿਛਲੇ ਕ੍ਰਿਸਮਿਸ ਦੇ ਮੁਕਾਬਲੇ ਮੈਲਬੌਰਨ ਵਿੱਚ ਇਹ ਸਿਰਫ 20 ਜਾਂ 21 ਡਿਗਰੀ ਸੈਲਸੀਅਸ ਸੀ, ਪਰ ਇਸ ਸਾਲ ਤਾਪਮਾਨ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਵਧੇਰੇ ਸਥਿਰ ਰਹਿਣ ਦੀ ਸੰਭਾਵਨਾ ਹੈ।"
ਕ੍ਰਿਸਮਸ ਦਿਵਸ ਤੇ ਮੌਸਮ ਦੀ ਭਵਿੱਖਬਾਣੀ
ਐਡੀਲੇਡ: 13-20 ਡਿਗਰੀ ਸੈਲਸੀਅਸ; ਧੁੱਪ
ਬ੍ਰਿਸਬੇਨ: 20-29 ਡਿਗਰੀ ਸੈਲਸੀਅਸ; ਬੱਦਲਵਾਈ
ਕੈਨਬਰਾ: 11-30 ਡਿਗਰੀ ਸੈਲਸੀਅਸ; ਧੁੱਪ
ਡਾਰਵਿਨ: 25-32 ਡਿਗਰੀ ਸੈਲਸੀਅਸ; ਮੀਂਹ, ਇੱਕ ਸੰਭਾਵਿਤ ਤੂਫਾਨ
ਹੋਬਾਰਟ: 14-21 ਡਿਗਰੀ ਸੈਲਸੀਅਸ; ਥੋੜੇ ਜਿਹੇ ਬੱਦਲ
ਮੈਲਬੌਰਨ: 14-27 ਡਿਗਰੀ ਸੈਲਸੀਅਸ; ਧੁੱਪ
ਪਰਥ: 19-30 ਡਿਗਰੀ ਸੈਲਸੀਅਸ; ਧੁੱਪ
ਸਿਡਨੀ: 18-28 ਡਿਗਰੀ ਸੈਲਸੀਅਸ; ਜ਼ਿਆਦਾਤਰ ਧੁੱਪ