ਉਬਰ ਡਰਾਈਵਰ ਕੈਰਨ, ਜੂਨ ਵਿੱਚ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਦੇ ਹੋਏ ਯੌਨ ਉਤਪੀੜਨ ਦਾ ਸ਼ਿਕਾਰ ਹੋਇ ਪਰ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਰਾਈਡਸ਼ੇਅਰ ਕੰਪਨੀ ਉਬਰ ਨੇ ਉਸ ਉੱਤੇ ਹੀ ਯਾਤਰੀਆਂ ਨੂੰ ਢੋਣ ਤੇ ਪਾਬੰਦੀ ਲਗਾ ਦਿੱਤੀ ਜਿਸ ਕਰਕੇ ਉਹ ਆਪਣੇ ਆਪ ਨੂੰ ਬਹੁਤ ਠੱਗਿਆ ਮਹਿਸੂਸ ਕਰ ਰਹੀ ਹੈ।
ਕੈਰਨ ਇਸ ਆਦਮੀ ਨੂੰ ਉਸਦੇ ਘਰ ਲਿਜਾ ਰਹੀ ਸੀ ਜਦੋਂ ਉਸਨੇ ਜਿਨਸੀ ਸੰਬੰਧ ਬਣਾਉਣ ਲਈ ਉਸਨੂੰ ਪੇਸ਼ਕਸ਼ ਕੀਤੀ ਪਰ ਕੈਰਨ ਨੇ ਬੜੀ ਹਲੀਮੀ ਨਾਲ ਇਨਕਾਰ ਕਰ ਦਿੱਤਾ। ਆਪਣੀ ਨਿੱਜੀ ਸੁਰੱਖਿਆ ਨੂੰ ਲੈ ਕੇ ਉਸਨੇ ਬਾਅਦ ਵਿੱਚ ਉਬਰ ਨਾਲ ਇਸ ਮਾਮਲੇ ਤੇ ਸੰਪਰਕ ਕੀਤਾ ਤਾਂਕਿ ਉਸਨੂੰ ਫ਼ੇਰ ਇਸ ਯਾਤਰੀ ਦੀ ਜੋਬ ਨਾਂ ਦਿੱਤੀ ਜਾਵੇ।
ਪਰ ਉਸਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋਇਆ ਜਦੋਂ ਉਸਨੂੰ ਇਹ ਪੱਤਾ ਲਗਿਆ ਕੀ ਉਬਰ ਨੇ ਮਾਮਲੇ ਦੀ ਰਿਪੋਰਟ ਕਰਣ ਤੇ ਉਸਨੂੰ ਹੀ ਆਪਣੇ ਪਲੈਟਫਾਰਮ ਤੋਂ ਮੁਅੱਤਲ ਕਰ ਦਿੱਤਾ।
ਕੈਰਨ ਨੇ ਦਾ ਫੀਡ ਨੂੰ ਦੱਸਿਆ ਕਿ, “ਜੇ ਤੁਸੀਂ ਕਿਸੇ ਘਟਨਾ ਬਾਰੇ ਕਿਸੇ ਕਿਸਮ ਦੀ ਸ਼ਿਕਾਇਤ ਕਰਦੇ ਹੋ, ਤਾਂ ਉਬਰ ਤੁਹਾਡੀ ਸਹਾਇਤਾ ਕਰਣ ਦੇ ਬਜਾਏ ਤੁਹਾਡਾ ਰੋਜ਼ਗਾਰ ਹੀ ਤੁਹਾਡੇ ਕੋਲੋਂ ਖੋ ਲੈਂਦਾ ਹੈ। ਇੱਥੇ ਪੀੜਤ ਨੂੰ ਸਜ਼ਾ ਮਿਲ਼ਦੀ ਹੈ ਦੋਸ਼ੀ ਨੂੰ ਨਹੀਂ”
ਉਬਰ ਦੇ ਇਕ ਬੁਲਾਰੇ ਨੇ ਦਾ ਫੀਡ ਨੂੰ ਇਸ ਵਾਕਿਆ ਉੱਤੇ ਸਪਸ਼ਟੀਕਰਣ ਦੇਂਦੇ ਹੋਏ ਕਿਹਾ ਕਿ “ਜੇ ਡਰਾਈਵਰ ਅਤੇ ਸਵਾਰੀ ਇੱਕ ਦੂਜੇ ਦੇ ਵਿਰੁੱਧ ਸੁਰੱਖਿਆ ਨਾਲ ਸਬੰਧਤ ਰਿਪੋਰਟ ਕਰਦੇ ਹਨ, ਤਾਂ ਅਸੀਂ ਦੋਵਾਂ ਧਿਰਾਂ ਨੂੰ ਆਪਣੇ ਪਲੈਟਫਾਰਮ ਤੋਂ ਅੰਦਰੂਨੀ ਪੜਤਾਲ ਪੂਰੀ ਹੋਣ ਤੱਕ ਅਸਥਾਈ ਤੌਰ 'ਤੇ ਹਟਾ ਦੇਂਦੇ ਹਾਂ ”
ਪਰ ਕੈਰੇਨ ਦਾ ਮੰਨਣਾ ਹੈ ਕਿ ਉਬਰ ਵਲੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ਼ ਹੱਲ ਕਰਨ ਦੀ ਜ਼ਰੂਰਤ ਹੈ ਅਤੇ ਉਸਨੂੰ ਇਹ ਯਕੀਨੀ ਬਣਾਉਣਾ ਚਾਹਿਦਾ ਹੈ ਕੀ ਜੇ ਕੋਈ ਸਵਾਰ ਕਿਸੇ ਕਿਸ੍ਮ ਦੀ ਕੋਈ ਅਪਰਾਧਕ ਗਤੀਵਿੱਧੀ ਕਰਦਾ ਹੈ ਤਾਂ ਉਹ ਮਾੜੀ ਰੇਟਿੰਗ ਕਰਕੇ ਡਰਾਈਵਰ ਦੇ ਰੋਜ਼ਗਾਰ ਉੱਤੇ ਕੋਈ ਪ੍ਰਭਾਵ ਨਾਂ ਪਾ ਸਕੇ।
ਰਾਈਡਸ਼ੇਅਰ ਡਰਾਈਵਰਾਂ ਦੀ ਸਹਿਕਾਰੀ ਅਤੇ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਪੰਜ ਰਾਈਡਸ਼ੇਅਰਾਂ ਵਿੱਚੋਂ ਇੱਕ ਡਰਾਈਵਰ ਯੌਨ ਉਤਪੀੜਨ ਦਾ ਸ਼ਿਕਾਰ ਹੋਇਆ, ਛੇ ਪ੍ਰਤੀਸ਼ਤ ਤੋਂ ਵੱਧ ਨੂੰ ਜਿਨਸੀ ਸ਼ੋਸ਼ਣ ਅਤੇ ਦਸਾਂ ਵਿੱਚੋਂ ਇੱਕ ਨੂੰ ਸਰੀਰਕ ਸ਼ੋਸ਼ਣ ਦੀ ਪੀੜ ਝੱਲਣੀ ਪਈ।
ਉਬਰ ਦੇ ਇੱਕ ਬੁਲਾਰੇ ਨੇ ਦਾ ਫੀਡ ਨੂੰ ਦੱਸਿਆ ਕਿ ਕੰਪਨੀ ਨੇ ਨਵੇਂ ਸੁਰੱਖਿਆ ਢੰਗ ਵਿਕਸਿਤ ਕੀਤੇ ਹਨ, ਜਿਸ ਵਿੱਚ ਜੀਪੀਐਸ ਨਾਲ ਹਰ ਯਾਤਰਾ ਨੂੰ ਟਰੈਕ ਕਰਨਾ, ਐਮਰਜੈਂਸੀ ਸਹਾਇਤਾ ਬਟਨ ਅਤੇ ਸਵਾਰਾਂ ਅਤੇ ਡਰਾਈਵਰਾਂ ਦੋਵਾਂ ਲਈ ਮਾਈ ਟਰਿੱਪ ਰਾਹੀਂ ਆਪਣੇ ਨਿੱਜੀ ਸਫ਼ਰ ਦੀ ਜਾਣਕਾਰੀ ਆਪਣੇ ਪਰੀਵਾਰ ਜਾਂ ਦੋਸਤਾਂ ਨਾਲ਼ ਸਾਂਝੀ ਕਰਣ ਦੀ ਸਮਰੱਥਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ, “ਸਾਡੀ ਇੱਕ ਸਮਰਪਿਤ ਟੀਮ ਵੀ ਹੈ ਜੋ ਹਰ ਐਮਰਜੈਂਸੀ ਵੇਲ਼ੇ ਪੁਲਿਸ ਨਾਲ਼ ਰਲ਼ ਕੇ ਡਰਾਈਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ "
ਪਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਉਬਰ ਡਰਾਈਵਰ ਕੈਰਨ ਨੇ ਸੁਰਖਿਆ ਪ੍ਰਬੰਧਾਂ ਉੱਤੇ ਚਿੰਤਾ ਜ਼ਾਹਰ ਕਰਦੀਆਂ ਕਿਹਾ ਕਿ ਉਬਰ ਅਤੇ ਇਸ ਵਰਗੇ ਹੋਰ ਰਾਈਡਸ਼ੇਅਰ ਪਲੇਟਫਾਰਮ ਡਰਾਈਵਰਾਂ ਨੂੰ ਸੁਰੱਖਿਅਤ ਰੱਖਣ ਲਈ ਢੁਕਵੇਂ ਕਦਮ ਨਹੀਂ ਚੁੱਕ ਰਹੇ ਅਤੇ ਡਰਾਈਵਰਾਂ ਦੀ ਸ਼ਿਕਾਇਤਾਂ ਅਤੇ ਸੁਰਖਿਆ ਸੰਬੰਧੀ ਫ਼ੀਡਬੈਕ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ