ਗਲੋਬਲ ਹਾਉਸਿੰਗ ਅਨਫੋਰਡਬਿਲਟੀ ਰੈਂਕਿੰਗ ਵਿੱਚ ਆਸਟ੍ਰੇਲੀਆ ਅਤੇ ਅਮਰੀਕਾ ਸੱਭ ਤੋਂ ਉੱਤੇ ਰਹੇ। ਇਸ ਰਿਪੋਰਟ ਵਿੱਚ ਆਸਟ੍ਰੇਲੀਆ ਦੇ ਤਿਨ ਸ਼ਹਿਰਾਂ ਵਿੱਚ ਲੋਕਾਂ ਲਈ ਘਰ ਬਨਾਉਣਾ 'ਅਸੰਭਵ ਤੇ ਅਸਮਰੱਥ' ਦੱਸਿਆ ਗਿਆ।
ਦੁਨੀਆ ਦੇ ਕੁੱਝ ਹਿੱਸਿਆਂ ਵਿੱਚ ਰਿਹਾਇਸ਼ ਇੰਨੀ ਮਹਿੰਗੀ ਹੋ ਗਈ ਹੈ ਕਿ ਇਸ ਰਿਪੋਰਟ ਨੂੰ ਲਿਖਣ ਦੇ 20 ਸਾਲਾਂ ਵਿੱਚ ਪਹਿਲੀ ਵਾਰ ਮਕਾਨਾਂ ਦੀ ਕੀਮਤ ਅਤੇ ਆਮਦਨੀ ਦੇ ਅਨੁਪਾਤ ਦਾ ਵਰਨਣ ਕਰਨ ਲਈ "ਅਸੰਭਵ 'ਤੇ ਅਸਮਰੱਥ" ਦੀ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ ਗਈ।
ਇਸ ਰੈਂਕਿੰਗ ਅਨੁਸਾਰ ਸਿਡਨੀ, ਮੈਲਬੌਰਨ ਅਤੇ ਐਡੀਲੇਡ ਆਸਟ੍ਰੇਲੀਆ ਦੇ ਤਿੰਨ ਸ਼ਹਿਰ ਹਨ ਜਿੱਥੇ ਘਰ ਬਨਾਉਣਾ ਬਹੁਤ ਔਖਾ ਹੋ ਗਿਆ ਹੈ।
ਇਸ ਸੂਚੀ ਅਨੁਸਾਰ ਮੌਜੂਦਾ ਹਲਾਤਾਂ ਵਿੱਚ ਹਾਂਗਕਾਂਗ ਵਿੱਚ ਘਰ ਬਨਾਉਣਾ ਸਭ ਤੋਂ ਔਖਾ ਹੈ। ਇਸ ਤੋਂ ਬਾਅਦ ਸਿਡਨੀ ਦੂਜੇ ਨੰਬਰ 'ਤੇ ਰਿਹਾ। ਇਸ ਤੋਂ ਬਾਅਦ ਵੈਨਕੂਵਰ, ਸੈਨ ਹੋਜ਼ੇ , ਲਾਸ ਏਂਜਲਸ, ਹੋਨੋਲੂਲੂ, ਮੈਲਬੌਰਨ, ਸੈਨ ਫਰਾਂਸਿਸਕੋ, ਐਡੀਲੇਡ, ਸੈਨ ਡਿਏਗੋ ਅਤੇ ਟੋਰਾਂਟੋ ਦਾ ਨੰਬਰ ਰਿਹਾ।

Source: SBS
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।