Explainer

ਲੋਕਾਂ ਵਲੋਂ ਗੈਰ-ਜ਼ਰੂਰੀ ਮੈਡੀਕਲ ਪ੍ਰਕਿਰਿਆਵਾਂ ਲਈ ਆਪਣੇ ਰਿਟਾਇਰਮੈਂਟ ਫੰਡ ਵਿੱਚੋਂ ਪੈਸੇ ਕਢਵਾਉਣ ਉਤੇ ਮਾਹਰਾਂ ਵਲੋਂ ਚਿੰਤਾ

ਲੋਕਾਂ ਵਲੋਂ ਆਪਣੀ ਮੁਸਕਰਾਹਟ ਨੂੰ ਵਧੇਰੇ ਸੁੰਦਰ ਬਣਾਉਣ ਵਰਗੀਆਂ ਗੈਰ-ਜ਼ਰੂਰੀ ਡਾਕਟਰੀ ਪ੍ਰਕਿਰਿਆਵਾਂ ਲਈ ਉਤਸ਼ਾਹਿਤ ਹੋਣ ਉੱਤੇ ਮਾਹਿਰਾਂ ਵਲੋਂ ਚਿੰਤਾ ਜਤਾਈ ਜਾ ਰਹੀ ਹੈ। ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਦੇ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਵਿੱਚ ਕੇਵਲ ਆਪਣੇ ਦੰਦਾਂ ਦੀ ਮੁਸਕਰਾਹਟ ਨੂੰ ਬਿਹਤਰ ਬਣਾਉਣ ਲਈ ਕਾਸਮੈਟਿਕ ਸਰਜਰੀ ਕਰਵਾਉਣ ਵਾਲੇ ਲੋਕ ਵੀ ਆਪਣੇ ਰਿਟਾਇਰਮੇਂਟ ਫੰਡ ਦੀ ਵਰਤੋਂ ਕਰ ਰਹੇ ਹਨ, ਅਤੇ ਇਸ ਚਲਨ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ 373 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

A composite image showing a woman smiling and examples of Facebook advertisements for dental treatments

Australians are withdrawing superannuation to fund their dental treatment. Source: SBS, Getty

ਸੋਸ਼ਲ ਮੀਡੀਆ ਤੇ ਚੱਲ ਰਹੇ ਅਜਿਹੇ ਇਸ਼ਤਿਹਾਰਾਂ ਉੱਤੇ ਮਾਹਰਾਂ ਵਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਆਪਣੀ ਮੁਸਕੁਰਾਹਟ ਨੂੰ ਬਿਹਤਰ ਬਨਾਉਣ ਲਈ ਸੁੱਪਰ ਫੰਡਾਂ ਦੀ ਰਾਸ਼ੀ ਨੂੰ ਵਰਤਣ ਲਈ ਪ੍ਰੇਰਿਆ ਜਾ ਰਿਹਾ ਹੈ।
A Facebook advert talking about using superannuation for dental treatment
A Facebook advert talking about using superannuation for dental treatment. Source: SBS
ਏ ਟੀ ਓ ਦੇ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਵਿੱਚ ਦੰਦਾਂ ਦੀ ਸਰਜਰੀ ਲਈ ਕਢਵਾਈ ਗਈ ਸੇਵਾਮੁਕਤੀ ਦੀ ਰਕਮ ਵਿੱਚ ਬੀਤੇ ਪੰਜ ਸਾਲਾਂ ਵਿੱਚ 373 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

ਲੋਕਾਂ ਨੇ ਇਸ ਤੋਂ ਇਲਾਵਾ ਭਾਰ ਘਟਾਉਣ ਦੀ ਸਰਜਰੀ ਲਈ 249 ਮਿਲੀਅਨ ਡਾਲਰ ਅਤੇ ਆਈ ਵੀ ਐਫ ਲਈ 48 ਮਿਲੀਅਨ ਡਾਲਰ ਦੀ ਰਕਮ ਵੀ ਆਪਣੇ ਰਿਟਾਇਰਮੇਂਟ ਫੰਡ ਵਿਚੋਂ ਕਢਵਾਈ ਹੈ।
Table showing how much money is being withdraw for various medical reasons
Australians have withdrawn millions from their superannuation to pay for medical treatments. Source: SBS
ਏ ਐਮ ਪੀ ਦੇ ਮੁੱਖ ਅਰਥ ਸ਼ਾਸਤਰੀ ਸ਼ੇਨ ਓਲੀਵਰ ਦਾ ਮਨਣਾ ਹੈ ਕਿ ਲੋਕ ਦੰਦਾਂ ਲਈ ਇੰਨੀ ਵੱਡੀ ਰਕਮ ਲੋੜੀਂਦੇ ਇਲਾਜ ਉੱਤੇ ਨਹੀਂ, ਬਲਕਿ ਸਿਰਫ਼ ਕਾਸਮੈਟਿਕ ਪ੍ਰਕਿਰਿਆਵਾਂ ਲਈ ਵਰਤ ਰਹੇ ਹਨ ਜੋ ਉਨ੍ਹਾਂ ਦੇ ਵਿੱਤੀ ਭਵਿੱਖ ਉਤੇ ਮਾੜਾ ਅਸਰ ਪਾ ਰਿਹਾ ਹੈ।

ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਜੇ ਕੋਈ ਵਿਅਕਤੀ 10,000 ਡਾਲਰ ਆਪਣੇ ਸੁਪਰ ਫੰਡ ਵਿੱਚੋਂ ਕਢਵਾਉਂਦਾ ਹੈ ਤਾਂ ਰਿਟਾਇਰਮੈਂਟ 'ਤੇ ਉਸਨੂੰ 92,100 ਡਾਲਰ ਦਾ ਘਾਟਾ ਸਹਿਣਾ ਪਵੇਗਾ ਅਤੇ ਜਦੋਂ ਕੋਈ 20,000 ਡਾਲਰ ਦੀ ਰਕਮ ਕਢਵਾਉਂਦਾ ਹੈ ਤਾਂ ਉਸਨੂੰ 37 ਸਾਲਾਂ ਬਾਅਦ 184,201 ਡਾਲਰ ਦਾ ਘਾਟਾ ਪਵੇਗਾ।
Table showing the financial impact of withdrawing superannuation early
Withdrawing $20,000 from superannuation at age 30, would leave you $184,201 worse off by age 67. Source: SBS
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ 
ਤੇ ਤੇ ਵੀ ਫਾਲੋ ਕਰੋ।

Share
Published 12 June 2024 12:11pm
By Charis Chang, Ravdeep Singh
Source: SBS


Share this with family and friends