ਅਸਥਾਈ ਗ੍ਰੈਜੂਏਟਸ ਵਲੋਂ ਮਿਆਦ ਮੁੱਕੇ ਵੀਜ਼ੇ ਵਧਾਉਣ ਦੀ ਮੰਗ ਤੇਜ਼; ਸਰਕਾਰ ਜੁਲਾਈ 2022 ਤੋਂ ਪਹਿਲਾਂ ਪ੍ਰਕਿਰਿਆ ਪੂਰੀ ਕਰਨ ਵਿੱਚ ਅਸਮਰਥ

ਅਸਥਾਈ ਗ੍ਰੈਜੂਏਟ (ਸਬਕਲਾਸ 485) ਵੀਜ਼ਾ ਧਾਰਕਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਸਰਕਾਰ ਨੇ ਪਿਛਲੇ ਮਹੀਨੇ ਇਹ ਐਲਾਨ ਕੀਤਾ ਸੀ ਕਿ ਜਿਨ੍ਹਾਂ ਵੀਜ਼ਾ ਧਾਰਕਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ ਉਹ ਹੁਣ ਵੀਜ਼ਾ ਵਧਾਉਣ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ। ਪਰ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਹੁਣ ਇਹ ਸਪੱਸ਼ਟ ਕੀਤਾ ਕਿ ਨਵੇਂ ਵੀਜ਼ੇ 1 ਜੁਲਾਈ 2022 ਤੋਂ ਬਾਅਦ ਉਪਲਬਧ ਹੋਣਗੇ।

Skilled Visas

Source: Getty Images

ਇਸ ਦਾ ਮਤਲਬ ਇਹ ਹੈ ਕਿ ਜਿਹੜੇ ਅਸਥਾਈ ਗ੍ਰੈਜੂਏਟਾਂ ਦੇ ਵੀਜ਼ਿਆਂ ਦੀ ਮਿਆਦ 1 ਫ਼ਰਵਰੀ 2020 ਜਾਂ ਇਸ ਤੋਂ ਬਾਅਦ ਖਤਮ ਹੋ ਚੁੱਕੀ ਹੈ ਨੂੰ ਅਜੇ ਵੀ ਵੀਜ਼ਾ ਵਧਾਉਣ ਅਤੇ ਵਾਪਸ ਆਉਣ ਲਈ ਹੋਰ ਸੱਤ ਮਹੀਨੇ ਉਡੀਕ ਕਰਨੀ ਪਵੇਗੀ।

ਬੀਤੀ 25 ਨਵੰਬਰ ਨੂੰ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਅਸਥਾਈ ਗ੍ਰੈਜੂਏਟ 1 ਜੁਲਾਈ 2022 ਤੋਂ ਨਵੇਂ ਸਬਕਲਾਸ 485 ਵੀਜ਼ੇ ਲਈ ਦੁਬਾਰਾ ਅਪਲਾਈ ਕਰਨ ਦੇ ਯੋਗ ਹੋਣਗੇ ਜਿਸ ਨਾਲ ਉਹ ਆਸਟ੍ਰੇਲੀਆ ਵਾਪਸ ਮੁੜ ਸਕਣਗੇ।

ਇਹ ਪੁੱਛੇ ਜਾਣ 'ਤੇ ਕਿ ਸਰਕਾਰ ਨੂੰ ਰਿਪਲੇਸਮੈਂਟ ਵੀਜ਼ਾ ਉਪਲਬਧ ਕਰਵਾਉਣ ਲਈ ਇੰਨਾ ਲੰਮਾ ਸਮਾਂ ਕਿਉਂ ਲੱਗ ਰਿਹਾ ਹੈ, ਗ੍ਰਹਿ ਵਿਭਾਗ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਵੀਜ਼ਾ ਉਪਲਬਧਤਾ ਦੀ ਮਿਤੀ ਅਗਲੇ ਸਾਲ ਲਈ ਇਸ ਲਈ ਨਿਰਧਾਰਤ ਕੀਤੀ ਗਈ ਹੈ ਕਿਉਂਕਿ ਇਸ ਪ੍ਰਕਿਰਿਆ ਨੂੰ ਪੂਰਨ ਕਰਨ ਲਈ ਮਾਈਗ੍ਰੇਸ਼ਨ ਨਿਯਮਾਂ ਵਿੱਚ ਸੋਧ ਕਰਨ ਦੀ ਲੋੜ ਹੈ ਜੋ ਕਿ ਜੁਲਾਈ ਤੋਂ ਪਹਿਲਾਂ ਨਹੀਂ ਕੀਤੀ ਜਾ ਸਕਦੀ।

ਕੋਵਿਡ-19 ਨਾਲ ਪ੍ਰਭਾਵਿਤ ਆਨਸ਼ੋਰ ਅਤੇ ਔਫਸ਼ੋਰ ਅਸਥਾਈ ਗ੍ਰੈਜੂਏਟ 1 ਜੁਲਾਈ 2022 ਤੋਂ ਵੀਜ਼ਾ ਅਰਜ਼ੀਆਂ ਦੇਣ ਦੇ ਯੋਗ ਹੋਣਗੇ। ਪਰ ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ, “ਸੰਭਾਵੀ ਰਿਪਲੇਸਮੈਂਟ ਵੀਜ਼ਾ ਬਿਨੈਕਾਰ ਆਪਣੇ ਵਿਅਕਤੀਗਤ ਹਾਲਾਤਾਂ ਦੇ ਅਨੁਸਾਰ 1 ਜੁਲਾਈ 2022 ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਲਈ ਹੋਰ ਵੀਜ਼ਾ ਵਿਕਲਪਾਂ 'ਤੇ ਵੀ ਵਿਚਾਰ ਕਰ ਸਕਦੇ ਹਨ।"

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share

Published

Updated

By Avneet Arora, Ravdeep Singh


Share this with family and friends