ਯੋਗ ਆਫਸ਼ੋਰ ਬਿਨੈਕਾਰ ਹੁਣ ਸਥਾਈ ਅਤੇ ਅਸਥਾਈ ਇਮੀਗ੍ਰੇਸ਼ਨ ਲਈ ਆਪਣੀ 'ਦਿਲਚਸਪੀ' ਦੱਖਣੀ ਆਸਟ੍ਰੇਲੀਆ ਦੇ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ ਜਮਾਂ ਕਰ ਸਕਦੇ ਹਨ।
ਮਾਈਗ੍ਰੇਸ਼ਨ ਐਸ ਏ ਨੇ ਆਪਣੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਆਸਟ੍ਰੇਲੀਆ ਰਾਜ ਦੀ ਨਾਮਜ਼ਦਗੀ ਪ੍ਰਾਪਤ ਕਰਨ ਲਈ ਸੰਭਾਵੀ ਬਿਨੈਕਾਰਾਂ ਨੂੰ ਗ੍ਰਹਿ ਮਾਮਲਿਆਂ ਵਿਭਾਗ ਦੀਆਂ ਸ਼ਰਤਾਂ ਅਤੇ ਰਾਜ-ਵਿਸ਼ੇਸ਼ ਕਿੱਤੇ ਦੀਆਂ ਲੋੜਾਂ ਦੀ ਪੂਰਤੀ ਕਰਨੀ ਜ਼ਰੂਰੀ ਹੋਵੇਗੀ ਅਤੇ ਇਸ ਤੋਂ ਇਲਾਵਾ ਚੋਣਵਾਂ ਕਿਤਾ ਹੁਨਰਮੰਦ ਕਿੱਤਿਆਂ ਦੀ ਸੂਚੀ ਵਿੱਚ ਉਪਲਬਧ ਵੀ ਹੋਣਾ ਚਾਹਿਦਾ ਹੈ।
ਇੱਕ ਵੱਖਰੀ ਘੋਸ਼ਣਾ ਵਿੱਚ ਰਾਜ ਸਰਕਾਰ ਨੇ ਕਿਹਾ ਕਿ ਹਾਸਪੀਟੈਲਿਟੀ ਅਤੇ ਸੈਰ-ਸਪਾਟਾ, ਮੋਟਰ ਵਪਾਰ, ਖੇਤੀਬਾੜੀ, ਨਿਰਮਾਣ, ਅਤੇ ਜੰਗਲਾਤ ਕਿੱਤਿਆਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਮਨੋਨੀਤ ਏਰੀਆ ਮਾਈਗ੍ਰੇਸ਼ਨ ਐਗਰੀਮੈਂਟਸ ਦੇ ਤਹਿਤ ਕਈ ਨਵੇਂ ਕਿੱਤਿਆਂ ਨੂੰ ਸੁਰੱਖਿਅਤ ਕੀਤਾ ਹੈ।
ਰਾਜ ਦੇ ਹੁਨਰ ਅਤੇ ਇਨੋਵੇਸ਼ਨ ਵਿਭਾਗ ਦੇ ਬੁਲਾਰੇ ਲੀ ਗਾਸਕਿਨ ਨੇ ਕਿਹਾ ਕਿ ਦੱਖਣੀ ਆਸਟ੍ਰੇਲੀਆ ਖੇਤਰੀ ਕਾਰਜਬਲ ਡਾਮਾ ਵਿੱਚ ਹੁਣ 190 ਕਿੱਤੇ ਸ਼ਾਮਲ ਹਨ ਜਿਸ ਵਿੱਚ ਪਿਛਲੀ ਵਾਰੀ ਨਾਲੋਂ 51 ਵਾਧੂ ਕਿੱਤਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।