ਭਾਰਤੀ ਦਿਖ ਵਾਲੀ ਔਰਤ ਨੂੰ ਨਸਲੀ ਹਮਲੇ ਤੋਂ ਬਚਾਉਣ ਦੌਰਾਨ ਔਰਤ ਹੋਈ ਜ਼ਖਮੀ

9 News

Source: Nine Network

ਮੇਲਬਰਨ ਦੀ ਇੱਕ ਸੁਪਰਮਾਰਕੀਟ ਵਿੱਚ 6 ਫਰਵਰੀ ਨੂੰ ਵਾਪਰੀ ਇੱਕ ਘਟਨਾ ਵਿੱਚ ਇੱਕ ਔਰਤ ਉਸ ਵੇਲੇ ਜ਼ਖਮੀ ਹੋ ਗਈ ਜਦੋਂ ਉਹ ਭਾਰਤੀ ਦਿੱਖ ਵਾਲੀ ਇੱਕ ਔਰਤ ਨੂੰ ਇੱਕ ਨਸਲੀ ਹਮਲੇ ਤੋਂ ਬਚਾਉਣ ਲਈ ਇੱਕ ਵਿਅਕਤੀ ਨਾਲ ਉਲਝ ਗਈ।

ਸੀਮੋਨ ਵੀਬੇਨਗਾ ਮੁਤਾਬਿਕ, ਕਥਿਤ ਦੋਸ਼ੀ ਇਸ ਬੇਕਸੂਰ ਔਰਤ ਤੇ ਨਸਲੀ ਅਤੇ ਭੱਦੀ ਟਿੱਪਣੀਆਂ ਕਰ ਰਿਹਾ ਸੀ।
"ਮੇਰੇ ਤੋਂ ਰਿਹਾ ਨਹੀਂ ਗਿਆ", ਓਹਨਾ ਕਿਹਾ।

ਸੀਮੋਨ ਮੁਤਾਬਿਕ, ਉਹ ਵਿਅਕਤੀ ਉੱਚਾ ਲੰਬਾ ਸੀ ਅਤੇ ਆਪਣੇ ਸਰੀਰ ਦੇ ਰੌਬ ਨਾਲ ਔਰਤ ਨੂੰ ਡਰਾ ਰਿਹਾ ਸੀ।

ਜਦੋਂ ਸੀਮੋਨ ਨੇ ਉਸ ਵਿਅਕਤੀ ਨੂੰ ਰੋਕਿਆ ਤਾਂ ਉਸਨੇ ਕੋਲ ਰੱਖੀਆਂ ਚੀਜ਼ ਉਸਦੇ ਸਿਰ ਵਿੱਚ ਮਾਰੀਆਂ ਜਿਸ ਤੇ ਉਸਦੇ ਸਿਰ ਵਿਚੋਂ ਖੂਨ ਚੱਲ ਪਿਆ। ਸਟੋਰ ਵਿਚ ਮੌਜੂਦ ਹੋਰ ਗਾਹਕਾਂ ਨੇ ਸੀਮੋਨ ਦੀ ਮਦਦ ਕੀਤੀ ਅਤੇ ਐਮਬੂਲੈਂਸ ਅਤੇ ਪੁਲਿਸ ਨੂੰ ਬੁਲਾਇਆ।

ਪੁਲਿਸ ਨਸਲੀ ਹਮਲਾ ਕਰਨ ਅਤੇ ਸੀਮੋਨ ਜ਼ਖਮੀ ਕਰਨ ਵਾਲੇ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ।

Read this story in English

A woman was attacked and left bleeding when she confronted a man allegedly racially abusing a woman of Indian appearance at a Melbourne supermarket.

The incident occurred at the Coles supermarket at Preston on January 6 when Simone Wiebenga saw a man launching a racial tirade at the woman at the self-service checkout.

When Ms Wiebenga stepped in, the man turned on her, throwing items at her head.

“He was calling her a f&^%$#& black c&^$, a black dog, and saying what are you doing here,” Ms Wiebenga told .

She said the alleged offender was a “big bloke” and he was using his body to bully and intimidate the woman.

Ms Wiebenga, who has a heart condition, was left bleeding from the head and a customer ran to help her.
Police are looking for the alleged offender who left the scene shortly after 7:30 am.

The police officer investigating the incident has described the incident to 9 News as “unprovoked” and is urging anyone with information to come forward.

Share
Published 21 February 2018 5:36pm
Updated 22 February 2018 7:53am
By SBS Punjabi
Source: SBS


Share this with family and friends