ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦਾ ਕਹਿਣਾ ਹੈ ਕਿ ਯੂਨਾਈਟਿਡ ਕਿੰਗਡਮ ਤੋਂ ਕਰੋਨਾਵਾਇਰਸ ਦੀ ਖ਼ਤਰਨਾਕ ਕਿਸਮ ਨੂੰ ਫੈਲਣ ਤੋਂ ਰੋਕਣ ਲਈ ਸੁਰੱਖਿਆ ਪ੍ਰਬੰਧ ਵਧਾਏ ਜਾ ਰਹੇ ਹਨ।
ਰਾਸ਼ਟਰੀ ਮੰਤਰੀ ਮੰਡਲ ਨੇ ਬਹੁਤ ਜ਼ਿਆਦਾ ਲਾਗ ਦੀ ਸਮਰੱਥਾ ਵਾਲ਼ੇ ‘ਯੂਕੇ ਕਰੋਨਾਵਾਇਰਸ ਵੇਰੀਐਂਟ’ ਦੇ ਵੱਧ ਰਹੇ ਖ਼ਤਰੇ ਦੇ ਜਵਾਬ ਵਿੱਚ ਕੋਵਿਡ-19 ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੇਂ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰਾ ਉਪਾਵਾਂ ਦੀ ਹਮਾਇਤ ਕੀਤੀ ਹੈ।
ਗ੍ਰੇਟਰ ਬ੍ਰਿਸਬੇਨ ਨੂੰ ਹੋਟਲ ਕੁਆਰਨਟੀਨ ਦੇ ਇੱਕ ਸਫਾਈ ਕਰਮਚਾਰੀ ਵਿੱਚ ਕਰੋਨਾਵਾਇਰਸ ਦੇ ਨਵੇਂ ਰੂਪ ਲਈ ਪੋਜ਼ੀਟਿਵ ਆਉਣ ਪਿੱਛੋਂ ਰਾਸ਼ਟਰਮੰਡਲ ਪੱਧਰ 'ਤੇ ਕਰੋਨਾਵਾਇਰਸ "ਹੌਟਸਪੌਟ" ਵਜੋਂ ਘੋਸ਼ਿਤ ਵੀ ਕੀਤਾ ਗਿਆ ਹੈ ਜਦਕਿ ਸ਼ਹਿਰ ਵਿੱਚ ਤਿੰਨ ਦਿਨਾਂ ਲਈ ਤਾਲਾਬੰਦੀ ਲਾਗੂ ਕਰ ਦਿਤੀ ਗਈ ਹੈ।
ਆਈ ਯਾਤਰਾ ਤਬਦੀਲੀਆਂ ਦੇ ਤਹਿਤ, ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ ਨੂੰ ਆਪਣੀ ਰਵਾਨਗੀ ਤੋਂ ਪਹਿਲਾਂ ਇੱਕ ਨਕਾਰਾਤਮਕ ਜਾਂ ਨੇਗਟਿਵ ਕੋਵਿਡ-19 ਟੈਸਟ ਦੇਣਾ ਪਵੇਗਾ ਅਤੇ ਵਾਪਸ ਮੁੜ੍ਹਨ ਵਾਲੇ ਯਾਤਰੀਆਂ ਦੀ ਗਿਣਤੀ 'ਕੈਪ' ਵੀ ਘਟਾ ਦਿੱਤੀ ਗਈ ਹੈ।
ਯੂਨਾਈਟਿਡ ਕਿੰਗਡਮ ਤੋਂ ਹਵਾਈ ਉਡਾਣਾਂ ਰਾਹੀ ਘਰ ਪਰਤਣ ਲਈ ਤਿਆਰ ਯਾਤਰੀਆਂ ਦੇ ਪਹਿਲਾਂ ਕਰੋਨਾਵਾਇਰਸ ਦੇ ਨਵੇਂ ਰੂਪ ਲਈ ਟੈਸਟ ਕੀਤੇ ਜਾਣਗੇ।
ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਅਤੇ ਆਸਟ੍ਰੇਲੀਅਨ ਹਵਾਈ ਅੱਡਿਆਂ ਉੱਤੇ 12 ਸਾਲ ਜਾਂ ਇਸਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੱਡ ਕੇ, ਸਭ ਯਾਤਰੀਆਂ ਲਈ ਲਾਜ਼ਮੀ ਮਾਸਕ ਪਹਿਨਣ ਦੀ ਵੀ ਸਿਫਾਰਸ਼ ਕੀਤੀ ਗਈ ਹੈ।
"ਇਹ ਵਿਸ਼ਾਣੂ ਆਪਣੇ ਨਿਯਮ ਆਪ ਘੜਦਾ ਹੈ ਅਤੇ ਇਸਦਾ ਮਤਲਬ ਇਹ ਹੈ ਕਿ ਸਾਨੂੰ ਅਨੁਕੂਲ ਬਣਨਾ ਜਾਰੀ ਰੱਖਣਾ ਚਾਹੀਦਾ ਹੈ, ਤਾਂਕਿ ਅਸੀਂ ਇਸ ਨਾਲ ਲੜਨਾ ਜਾਰੀ ਰੱਖ ਸਕੀਏ," ਸ਼੍ਰੀ ਮੋਰਿਸਨ ਨੇ ਕਿਹਾ।
ਟੈਸਟਿੰਗ ਦੀਆਂ ਜ਼ਰੂਰਤਾਂ ਲਈ ਕੁਝ ਛੋਟਾਂ ਹੋਣਗੀਆਂ, ਜਿਵੇਂ ਕਿ ਘੱਟ ਜੋਖਮ ਵਾਲੇ ਦੇਸ਼ਾਂ ਦੇ 'ਮੌਸਮੀ ਕਾਮੇ', ਜਿਥੇ ਟੈਸਟਿੰਗ ਦੀ ਸੀਮਤ ਪਹੁੰਚ ਹੈ, ਇਸ ਦੀ ਬਜਾਏ "ਅਨੁਕੂਲਿਤ" ਜਾਂਚ ਦੇ ਅਧੀਨ ਹੋਣਗੇ।
ਅੰਤਰਰਾਸ਼ਟਰੀ ਆਗਮਨ ਕੈਪ ਫਰਵਰੀ ਤੱਕ ਘੱਟ ਕੀਤੀ ਗਈ
ਅੰਤਰਰਾਸ਼ਟਰੀ ਤੌਰ 'ਤੇ ਵਾਪਿਸ ਪਰਤਣ ਵਾਲੇ ਯਾਤਰੀਆਂ ਲਈ ਗਿਣਤੀ ਸੀਮਾ ਜਾਂ ਕੈਪਸ ਨੂੰ ਨਿਊ ਸਾਊਥ ਵੇਲਜ਼, ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ 50 ਪ੍ਰਤੀਸ਼ਤ ਤੱਕ ਘਟਾ ਦਿੱਤਾ ਗਿਆ ਹੈ।
ਨਿਊ ਸਾਊਥ ਵੇਲਜ਼ ਵਿੱਚ ਇਸ ਗਿਣਤੀ 'ਕੈਪ' ਤਹਿਤ ਪ੍ਰਤੀ ਹਫ਼ਤੇ 1,505 ਯਾਤਰੀ, ਪੱਛਮੀ ਆਸਟ੍ਰੇਲੀਆ ਵਿੱਚ 512, ਤੇ ਕੁਈਨਜ਼ਲੈਂਡ ਵਿੱਚ 500 ਵਿਅਕਤੀ ਪ੍ਰਤੀ ਹਫਤੇ ਆ ਜਾਣਗੇ।
ਵਿਕਟੋਰੀਆ ਵਿੱਚ ਹਰ ਹਫ਼ਤੇ 490 ਲੋਕਾਂ ਦੇ ਆਉਣ ਦੀ ਸਮਰੱਥਾ ਇਸ ਤਰਾਂਹ ਜਾਰੀ ਰਹੇਗੀ - ਇਸ ਤੋਂ ਪਹਿਲਾਂ ਰਾਜ ਦੀ ਦੂਜੀ ਕਰੋਨਾਵਾਇਰਸ ਲਹਿਰ ਦੇ ਬਾਅਦ ਇਸ ਨੂੰ ਘਟਾ ਦਿੱਤਾ ਗਿਆ ਸੀ।
ਰਾਸ਼ਟਰੀ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਰਾਜ ਅਤੇ ਪ੍ਰਦੇਸ਼ ਦੇ ਨੇਤਾਵਾਂ ਦੀ ਬੈਠਕ ਵਿੱਚ 15 ਫਰਵਰੀ ਤੱਕ ਇਸ ਕਟੌਤੀ ਨੂੰ ਲੈਕੇ ਸਹਿਮਤੀ ਬਣੀ ਹੈ।
ਸ੍ਰੀ ਮੋਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਦੇ ਵਿਦੇਸ਼ੋਂ ਆਉਣ ਦੇ ਚਾਹਵਾਨ 80 ਪ੍ਰਤੀਸ਼ਤ ਲੋਕ ਉਨ੍ਹਾਂ ਦੇਸ਼ਾਂ ਵਿੱਚ ਹਨ ਜਿੱਥੇ ਕਰੋਨਾ ਦਾ ਨਵਾਂ ਰੂਪ ਇੱਕ ਸਪਸ਼ਟ ਖ਼ਤਰੇ ਵਜੋਂ ਸਾਮਣੇ ਆਇਆ ਹੈ।
ਮੁੱਖ ਮੈਡੀਕਲ ਅਫਸਰ ਪਾਲ ਕੈਲੀ ਨੇ ਕਿਹਾ ਕਿ "ਸਖਤ ਅਤੇ ਤੇਜ਼ ਮਾਪਦੰਢਾਂ' ਦਾ ਉਦੇਸ਼ ਨਵੇਂ ਕਰੋਨਾਵਾਇਰਸ ਦੁਆਰਾ ਪੈਦਾ ਹੋਏ ਜੋਖਮਾਂ ਨੂੰ ਦੂਰ ਕਰਨਾ ਹੈ।
"ਸਾਡਾ ਮੁੱਖ ਮੁੱਦਾ ਆਸਟ੍ਰੇਲੀਆ ਦੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਸੱਚਮੁੱਚ ਇਹ ਯਕੀਨੀ ਬਣਾਉਣਾ ਹੈ ਕਿ ਇਹ ਲਾਗ ਆਸਟ੍ਰੇਲੀਆ ਵਿੱਚ ਨਾ ਫੈਲੇ ਕਿਉਂਕਿ ਇਸ ਨੂੰ ਨਿਯੰਤਰਣ ਕਰਨਾ ਵਧੇਰੇ ਮੁਸ਼ਕਲ ਹੋਵੇਗਾ।," ਉਨ੍ਹਾਂ ਕਿਹਾ।
ਸਬੰਧਿਤ ਪੇਸ਼ਕਾਰੀ

ਆਸਟ੍ਰੇਲੀਅਨ ਰਾਜਾਂ ਅਤੇ ਪ੍ਰਦੇਸ਼ਾਂ ਦੇ ਕੋਵਿਡ-19 ਉਪਾਅ
ਸਾਰੇ ਕੁਆਰੰਟੀਨ ਕਾਮਿਆਂ ਦਾ ਵੀ ਹੁਣ ਰੋਜ਼ਾਨਾ ਟੈਸਟ ਕੀਤਾ ਜਾਵੇਗਾ।
ਅੰਤਰਰਾਸ਼ਟਰੀ ਹਵਾਈ ਅਮਲੇ ਨੂੰ ਹਰ ਸੱਤ ਦਿਨਾਂ ਵਿੱਚ ਜਾਂ ਆਸਟ੍ਰੇਲੀਆ ਵਿੱਚ ਪਹੁੰਚਣ 'ਤੇ ਕੋਵਿਡ -19 ਦਾ ਟੈਸਟ ਕਰਾਉਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਉਡਾਣਾਂ ਦੇ ਵਿਚਕਾਰ ਸਮਰਪਿਤ ਸਹੂਲਤਾਂ ਵਿੱਚ ਅਲੱਗ-ਥਲੱਗ ਰਹਿਣਾ ਪੈਂਦਾ ਹੈ।
ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਮੁਤਾਬਿਕ ਇਸ ਸਮੇਂ ਲਗਭਗ 38,000 ਲੋਕ ਸੂਚੀਬੱਧ ਹੋਏ ਹਨ ਜੋ ਵਿਦੇਸ਼ਾਂ ਤੋਂ ਵਾਪਸ ਆਉਣਾ ਚਾਹੁੰਦੇ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।
, , , , , , .
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ