ਪ੍ਰਧਾਨ ਮੰਤਰੀ ਸਕੌਟ ਮੋਰੀਸਨ ਵੱਲੋਂ ਆਪਣਾ ਦਿਵਾਲੀ ਦਾ ਸੰਦੇਸ਼ ਇੱਕ ਸਟੇਟਮੈਂਟ ਜ਼ਰੀਏ ਸਾਂਝਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੀਵਾਲੀ ਦੀ ਮਾਨਤਾ ਸੰਸਾਰ ਭਰ ਵਿੱਚ ਫੈਲੀ ਹੋਈ ਹੈ| ਇਹ ਇੱਕ ਅਜਿਹਾ ਸਮਾਂ ਹੈ ਜੋ ਪਰਿਵਾਰ ਅਤੇ ਦੋਸਤ, ਮਿੱਤਰ ਇਕੱਠੇ ਹੋ ਕੇ ਮਨਾਉਂਦੇ ਹਨ। ਇਹ ਹਨੇਰੇ 'ਤੇ ਰੋਸ਼ਨੀ ਦਾ ਪ੍ਰਤੀਕ ਹੈ। ਭਾਰਤੀ ਲੋਕ ਇਸ ਦਿਨ ਆਪਣੇ ਘਰਾਂ ਨੂੰ ਹਰ ਪਾਸੇ ਰੌਸ਼ਨੀਆਂ ਨਾਲ ਸਜਾ ਦਿੰਦੇ ਹਨ।
ਦੀਵਿਆਂ ਅਤੇ ਮੋਮਬੱਤੀਆਂ ਜਗਾਕੇ ਲੋਕ ਹਨੇਰੇ ਨੂੰ ਦੂਰ ਭਜਾਉਂਦੇ ਹਨ ਅਤੇ ਇਕ ਦੂਸਰੇ ਨੂੰ ਮਠਿਆਈਆਂ ਅਤੇ ਤੋਹਫ਼ੇ ਦੇ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ।
ਹਿੰਦੂ ਭਾਈਚਾਰੇ ਲਈ ਇਹ ਤਿਓਹਾਰ ਆਪਣੇ ਵਿਰਸੇ-ਵਿਰਾਸਤ ਨੂੰ ਮਨਾਓਣ ਅਤੇ ਦਰਸਾਉਣ ਦਾ ਵੀ ਹੁੰਦਾ ਹੈ।
ਇਸ ਸਾਲ ਵੀ ਦੀਵਾਲੀ ਬਹੁਤ ਧੂਮਧਾਮ ਨਾਲ ਮਨਾਈ ਜਾਵੇਗੀ ਜੋ ਕਿ ਸਾਡੇ ਬਹੁ-ਸੱਭਿਅਕ ਹੋਣ ਦਾ ਪ੍ਰਤੀਕ ਹੈ।
ਮੈਂ ਇਸ ਮੌਕੇ 'ਤੇ ਸਾਰੇ ਭਾਰਤੀ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਟ ਕਰਦਾ ਹਾਂ।
ਸਕੌਟ ਮੋਰੀਸਨ
ਆਸਟ੍ਰੇਲੀਅਨ ਪ੍ਰਧਾਨ ਮੰਤਰੀ

Source: Prime ministers Office