ਪੁਲਿਸ ਨੂੰ ਤਫਤੀਸ਼ ਦੇ ਚਲਦਿਆਂ ਬਿਕਰਮਜੀਤ ਸਿੰਘ ਦੀ ਭਾਲ

ਪੱਛਮੀ ਆਸਟ੍ਰੇਲੀਆ ਦੀ ਪੁਲਿਸ ਨੂੰ ਇੱਕ ਤਫਤੀਸ਼ ਦੇ ਚਲਦਿਆਂ 32-ਸਾਲਾ ਬਿਕਰਮਜੀਤ ਸਿੰਘ ਦੀ ਤਲਾਸ਼ ਹੈ। ਉਸ ਬਾਰੇ ਜਾਣਕਾਰੀ ਦੇਣ ਲਈ 131 444 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੁਲਿਸ ਨੇ ਇੱਕ ਜਾਂਚ ਵਿੱਚ ਲੋੜ੍ਹੀਂਦੇ ਬਿਕਰਮਜੀਤ ਸਿੰਘ ਨੂੰ ਤਲਾਸ਼ਣ ਲਈ ਲੋਕਾਂ ਤੋਂ ਸਹਾਇਤਾ ਮੰਗੀ ਹੈ।

ਬਿਕਰਮਜੀਤ ਨੂੰ 25 ਜੂਨ 2018 ਸੋਮਵਾਰ ਵਾਲੇ ਦਿਨ ਪਰਥ ਦੇ ਕੇਨਿੰਗਟਨ ਇਲਾਕੇ ਵਿੱਚ ਦੇਖਿਆ ਗਿਆ ਸੀ।

ਪੁਲਿਸ ਨੇ ਉਸਦੀ ਫੋਟੋ ਸੋਸ਼ਲ ਮੀਡੀਏ ਜ਼ਰੀਏ ਸਾਂਝੀ ਕੀਤੀ ਹੈ - ਬਿਕਰਮਜੀਤ ਦਾ ਕੱਦ 180 ਸੈਂਟੀਮੀਟਰ, ਦਰਮਿਆਨੀ ਸਿਹਤ ਅਤੇ ਰੰਗ ਕਣਕਵੰਨਾ ਹੈ।

ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬਿਕਰਮਜੀਤ ਨੂੰ ਮਿਲਣਾ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਦਿਖਦੇ-ਸਾਰ ਹੀ ਪੁਲਿਸ ਨੂੰ 131 444 ਤੇ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

Read this story in English

WA Police are looking for a 32-year-old man in relation to an ongoing investigation in Perth.

Police have released an image of Bikramjit Singh in the hope someone recognises him and can provide details on his current whereabouts.

Bikramjit was last seen in Cannington about 6am on Monday, 25th June 2018.

He is about 180cm tall and was unshaven with a medium build, short dark balding hair and light brown skin.

Police have advised members of public to not to approach him.

Anyone with information on Mr Singh’s whereabouts is urged to contact police on 131 444.

Share
Published 2 July 2018 5:46pm
Updated 9 July 2018 9:30am
By SBS Punjabi
Source: SBS


Share this with family and friends